-ਮਹਾਂਮਾਰੀ ਤੋਂ ਬਾਅਦ ਇਹ ਇਕ ਪਹਿਲਾ ਇਕੱਠ ਸੀ ਜਿਸ ਵਿੱਚ ਇਕ ਸੌ ਦੇ ਕਰੀਬ ਸ੍ਰੋਤਿਆਂ ਨੇ ਹਾਜ਼ਰੀ ਲੁਆਈ- |
ਦੋਸਤੋ ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਬੜੀ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ 6 ਨਵੰਬਰ ਸਨਿੱਚਰਵਾਰ ਦੀ ਦੁਪਹਿਰ ਬਦਲਾਂ ਨਾਲ ਭਰੇ ਆਸਮਾਨ ਵਿੱਚ ਸਾਡੇ ਘਰ ਦੇ ਵਿਹੜੇ ਮਿੱਠੇ, ਪਿਆਰੇ ਤੇ ਗੁਣੀਵਾਨ ਸਾਹਿਤਕਾਰਾਂ ਦੀ ਧੁੱਪ ਚੜ੍ਹ ਆਈ। ਇਹ ਧੁੱਪ ਦੀਆਂ ਕਿਰਨਾਂ ਤੇ ਚਾਨਣ ਭਿੱਜੀਆਂ ਮੁਹੱਬਤਾਂ ਵਾਲੇ ਖ਼ੂਬਸੂਰਤ ਦਿਲਾਂ ਵਾਲੇ ਚਿਹਰੇ ਸਨ, ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਸ਼੍ਰੀ ਵਰਿੰਦਰ ਸ਼ਰਮਾ ਜੀ, ਬਾਰੋ ਦੇ ਸਾਬਕਾ ਮੇਅਰ ਤੇ ਪ੍ਰਸਿੱਧ ਸਾਹਿਤਕਾਰ ਰਣਜੀਤ ਧੀਰ ਜੀ, ਸਾਊਥਾਲ ਸਾਹਿਤ ਕਲਾ ਦੇ ਸਰਪ੍ਰਸਤ ਯੱਸ਼ ਸਾਥੀ ਜੀ, ਪ੍ਰਧਾਨ ਕੁਲਵੰਤ ਢਿੱਲੋਂ ਜੀ, ਸੈਕਟਰੀ ਅਜ਼ੀਮ ਸ਼ੇਖਰ ਜੀ, ਡਾ. ਦਵਿੰਦਰ ਕੌਰ ਜੀ, ਡਾ. ਅਜੀਤਪਾਲ ਸਿੰਘ, ਮਹਿੰਦਰ ਧਾਲੀਵਾਲ ਤੇ ਉਨ੍ਹਾਂ ਦੀ ਜੀਵਨ ਸਾਥਣ, ਮਨਜੀਤ ਪੱਢਾ, ਕੌਂਸਲਰ ਕੇ.ਸੀ.ਮੋਹਨ, ਡਾ. ਪ੍ਰੀਤਮ ਸਿੰਘ ਕੈਂਬੋ, ਪ੍ਰਕਾਸ਼ ਸੋਹਲ, ਹਰਜਿੰਦਰ ਸੋਹਲ, ਚਰਚਾ ਮੈਗਜ਼ੀਨ ਦੇ ਦਰਸ਼ਨ ਸਿੰਘ ਢਿਲੋਂ, ਮਨਪ੍ਰੀਤ ਸਿੰਘ ਬਧਨੀ ਕਲਾਂ, ਸੰਤੋਖ ਭੁੱਲਰ, ਨਸ਼ਤਰ ਭੋਗਲ, ਬਲਵਿੰਦਰ ਚਾਹਲ, ਦਰਸ਼ਨ ਬੁਲੰਦਵੀ, ਕਿੱਟੀ ਬੱਲ, ਨਿਰਪਾਲ ਸਿੰਘ ਸ਼ੇਰ ਗਿੱਲ, ਬਿੱਟੂ ਖੰਗੂੜਾ, ਨਰਿੰਦਰ ਪਾਲ ਕੌਰ, ਭਿੰਦਰ ਜਲਾਲਾਬਾਦੀ, ਦਲਵੀਰ ਕੌਰ, ਪਰਮਜੀਤ ਕੌਰ ਸੰਧਾਵਾਲੀਆ, ਜਗਤਾਰ ਸਿੰਘ ਗਿੱਲ, ਹਰਦੇਵ ਬਸਰਾ, ਸ਼ਿਵਦੀਪ ਕੌਰ ਢੇਸੀ, ਸਿਕੰਦਰ ਬਰਾੜ, ਦਲਵੀਰ ਪੱਤਰ, ਜਸਵੀਰ ਜੱਸ, ਜੀ ਥਿੰਦ, ਮਹਿੰਦਰ ਗਿੱਲ, ਕਿਰਪਾਲ ਪੂੰਨੀ, ਲਹਿੰਦੇ ਪੰਜਾਬ ਦੇ ਮਸ਼ਹੂਰ ਸਾਹਿਤਕਾਰ ਮਰਹੂਮ ਸਲੀਮ ਖਾਨ ਗਿੱਮੀ ਜੀ ਦੀ ਬੇਟੀ ਸ਼ਗੁਫਤਾ ਗਿੱਮੀ ਲੋਧੀ ਤੇ ਉਨ੍ਹਾਂ ਦੇ ਪਤੀ ਸ਼ਹਿਜ਼ਾਦ ਲੋਧੀ ਜੀ. ਇਹਨਾਂ ਤੋਂ ਇਲਾਵਾ ਬਰਮਿੰਘਮ, ਵੁਲਵਰਹੈਂਪਟਨ ਤੇ ਕਾਵੈਂਟਰੀ ਤੋਂ ਬਹੁਤ ਸਾਰੇ ਸਾਹਿਤਕਾਰਾਂ ਤੇ ਕਵੀਆਂ ਨੇ ਆ ਕੇ ਇਸ ਮਿਲਣੀ ਨੂੰ ਚਾਰ ਚੰਦ ਲਾ ਦਿੱਤੇ। ਹੋਰ ਸ੍ਰੋਤਿਆਂ ਵਿੱਚ ਰਾਜ ਅਵਅਥੀ, ਨੀਰੂ ਅਵਅਥੀ, ਸਤਵੰਤ ਅਤੇ ਅਨੀਤਾ ਸੰਗਰ, ਮਿ. ਮਿਸਿਜ਼ ਮਿਲਾਪ, ਮਿ. ਮਿਸਿਜ਼ ਛੋਕਰ, ਮਿ. ਮਿਸਿਜ਼ ਗਿੱਲ, ਮਿ. ਮਿਸਿਜ਼ ਕੁਲਦੀਪ ਹੇਅਰ, ਮਿ. ਮਿਸਿਜ਼ ਪੁਰੇਵਾਲ , ਮਿ. ਜਸਵਿੰਦਰ ਘੁੰਮਣ, ਪੂਨਮ, ਪ੍ਰੇਮ, ਮਿ. ਮਿਸਿਜ਼ ਘਈ, ਮਿਸਿਜ਼ ਰੇਖਾ, ਮਿਸਿਜ਼ ਵਰਿੰਦਰ ਸੀਅਰਾ, ਮਿ. ਮਿਸਜ਼ ਕਸ਼ਮੀਰ ਭੰਗਲ ਤੇ ਹੋਰ। ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਵਰਿੰਦਰ ਸ਼ਰਮਾ ਜੀ ਵੱਲੋਂ ‘ਵੇਖਿਆ ਸ਼ਹਿਰ ਬੰਬਈ‘ ਦੀ ਘੁੰਡ ਚੁਕਾਈ ਰਸਮ ਤੋਂ ਹੋਈ, ਇਸ ਉਪਰੰਤ ਰਾਣੀ ਸੱਗੂ , ਸੀਮਾ ਚੱਢਾ, ਹਨੀ ਕੰਗ ਤੇ ਦੂਸਰੇ ਮਹਿਮਾਨਾਂ ਨੇ ਕਿਤਾਬ ਨੂੰ ਆਏ ਸ੍ਰੋਤਿਆਂ ਦੇ ਰੂਬਰੂ ਕੀਤਾ ਤੇ ਤਾੜੀਆਂ ਦੇ ਸ਼ਗਨਾਂ ਨਾਲ ‘ਵੇਖਿਆ ਸ਼ਹਿਰ ਬੰਬਈ‘ ਲੋਕ ਅਰਪਨ ਹੋ ਗਈ। ਇਸ ਉਪਰੰਤ ਮਹਿੰਦਰਪਾਲ ਧਾਲੀਵਾਲ ਜੀ ਨੇ ਕਿਤਾਬ ਉੱਪਰ ਲਿਖਿਆ ਆਪਣਾ ਪਰਚਾ ਪੜ੍ਹਿਆ ਜੋ ਕਿਤਾਬ ਬਾਰੇ ਬਹੁਤ ਹੀ ਖ਼ੂਬਸੂਰਤ ਚਿਤਰਨ ਸੀ। ਸਾਰੇ ਹੀ ਬੋਲਣ ਵਾਲੇ ਸਾਹਿਤਕਾਰਾਂ ਨੇ ਕਿਤਾਬ ਦੀ ਸ਼ੈਲੀ ਤੇ ਰਚਨਾ ਨੂੰ ਬਹੁਤ ਹੀ ਸਲਾਹਿਆ ਤੇ ਪ੍ਰਸ਼ੰਸਾ ਕੀਤੀ। ਪ੍ਰੋਗਰਾਮ ਵਿੱਚ ਡਾ. ਪ੍ਰੀਤਮ ਸਿੰਘ ਕੈਂਬੋ ਹੁਰਾਂ ਨੂੰ ੳਨ੍ਹਾਂ ਦੀਅਾਂ ਸਾਹਿਤਕ ਸੇਵਾਵਾਂ ਅਤੇ ਜਗਤਾਰ ਸਿੰਘ ਨੂੰ ਆਰਟ ਲਈ ਸਨਮਾਨਿਤਾਂ ਗਿਆ। ਬਹੁਤ ਸਾਰੇ ਇਸ ਗੱਲ ਤੋਂ ਅਣਜਾਣ ਸਨ ਕਿ ਵਰਿੰਦਰ ਸ਼ਰਮਾ ਜੀ ਪੰਜਾਬੀ ਪੜ੍ਹਨ ਲਿਖਣ ਵਿੱਚ ਏਨੀ ਮੁਹਾਰਤ ਰੱਖਦੇ ਹਨ, ਉਹਨਾਂ ਸਿਰਫ ਇਹ ਕਿਤਾਬ ਪੜ੍ਹੀ ਹੀ ਨਹੀਂ ਸੀ ਸਗੋਂ ਇਸ ਉੱਪਰ ਹੋਈ ਗੱਲ ਬਾਤ ਵਿੱਚ ਆਪਣੇ ਵਿਚਾਰ ਬੜੀ ਅੱਛੀ ਤਰਾਂ ਰੱਖੇ। ਇਸੇ ਤਰ੍ਹਾਂ ਰਣਜੀਤ ਧੀਰ, ਡਾ. ਦਵਿੰਦਰ ਕੌਰ, ਕੁਲਵੰਤ ਢਿਲੋਂ, ਬਲਵਿੰਦਰ ਚਾਹਲ, ਪ੍ਰਕਾਸ਼ ਸੋਹਲ, ਡਾ. ਅਜੀਤਪਾਲ, ਕਿਰਪਾਲ ਪੂੰਨੀ, ਸ਼ਗੁਫਤਾ ਗਿਮੀ ਜੀ ਤੇ ਦੂਸਰੇ ਬੁਲਾਰਿਆਂ ਨੇ ਕਿਤਾਬ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸੱਭ ਨੇ ਕਿਤਾਬ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਇਸ ਤਰ੍ਹਾਂ ਦੀ ਇਹ ਪਹਿਲੀ ਕਿਤਾਬ ਹੈ ਜਿਸ ਨੂੰ ਪੜ੍ਹ ਕੇ ਫ਼ਿਲਮ ਬਣਾਉਣ ਵੇਲੇ ਆਉਂਦੀਆਂ ਦੁਸ਼ਵਾਰੀਆਂ ਬਾਰੇ ਜਾਣਕਾਰੀ ਮਿਲਦੀ ਹੈ ਤੇ ਆਪਣੇ ਲਏ ਸੁਪਨਿਆਂ ਨੂੰ ਪੂਰਾ ਕਰਦਾ ਹੋਇਆ ਕੋਈ ਕਿਵੇਂ ਆਪਣਾ ਘਰ ਬਾਰ ਤਬਾਹ ਕਰ ਲੈਂਦਾ ਹੈ। ਤਬਾਹ ਹੋਣ ਤੋਂ ਬਾਅਦ ਵੀ ਲੇਖਕ ਹਾਰਦਾ ਨਹੀਂ ਸਗੋਂ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰ ਕੇ ਆਪਣਾ ਘਰ ਬਾਰ ਬਿਜ਼ਨਿਸ ਬਚਾ ਲੈਂਦਾ ਹੈ। ਇਹ ਸਿਰਫ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਲੇਖਕ ਦੀ ਪਤਨੀ ਰਾਣੀ ਆਈਆਂ ਮੁਸੀਬਤਾਂ ਵੇਲੇ ਲੇਖਕ ਦਾ ਹੱਥ ਫੜੀ ਰੱਖਦੀ ਹੈ ਤੇ ਉਸ ਨੂੰ ਟੁੱਟਣ ਤੋਂ ਬਚਾ ਲੈਂਦੀ ਹੈ। ਅੰਤ ਵਿੱਚ ਇੱਕ ਹਾਰਿਆ ਹੋਇਆ ਮਨੁੱਖ ਫਿਰ ਕਿਵੇਂ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈ। ਇਹ ਹੀ ਇਸ ਕਿਤਾਬ ਦੀ ਆਪਣੀ ਹੱਡ ਬੀਤੀ ਦਾਸਤਾਨ ਹੈ ਜਿਹੜੀ ਕਿ ਹਰ ਘਰ ਵਿੱਚ ਪਹੁੰਚਣੀ ਜ਼ਰੂਰੀ ਹੈ। ਕਰੋਨਾ ਦੀ ਮਹਾਂਮਾਰੀ ਤੋਂ ਬਾਅਦ ਇਹ ਇਕ ਪਹਿਲਾ ਇਕੱਠ ਸੀ ਜਿਸ ਵਿੱਚ ਇਕ ਸੌ ਦੇ ਕਰੀਬ ਸ੍ਰੋਤਿਆਂ ਨੇ ਹਾਜ਼ਰੀ ਲੁਆ ਕੇ ਇਸ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਮਿਲਣੀ ਦੇ ਅੰਤ ਵਿੱਚ ਮਿਸਿਜ਼ ਰਾਣੀ ਸੱਗੂ ਤੇ ਉਹਨਾਂ ਦੀਆਂ ਧੀਆਂ ਸੀਮਾ, ਹਨੀ ਵੱਲੋਂ ਘਰ ਦਾ ਬਣਾਇਆ ਖਾਣਾ ਖੁਆ ਕੇ, ਗ੍ਰੈਂਡ ਚਿਲਡਰਨ ਅਮਨ ਤੇ ਕਿਰਨ ਨੇ ਸੇਵਾ ਕਰ ਕੇ ਸੱਭ ਦੇ ਦਿਲ ਜਿੱਤ ਲਏ। ਇੰਨੇ ਵਧੀਆ ਪ੍ਰੋਗਰਾਮ ਤੋਂ ਬਾਅਦ ਫਿਰ ਅੱਡੀਆਂ ਤਾਂ ਉਠਣੀਆਂ ਹੀ ਸਨ ਤੇ ਗਿੱਧੇ ਤੇ ਬੋਲੀਆਂ ਨਾਲ ਧਮਾਲ ਸ਼ੁਰੂ ਹੋ ਗਈ: ਛੱਮ ਛੱਮ ਕਰ ਕੇ ਨੱਚੀਆਂ ਕੁੜੀਆਂ ਕਹਿਰ ਦੀਆਂ..
Gurcharan Sagoo |
*** 490 *** |