1. ਮੈਂ ਪੰਜਾਬੀ ਮਾਂ ਬੋਲੀ/2. ਸੋਹਣੀ/3. ਗ਼ਜ਼ਲ/4. ਪੰਜਾਬੀ ਸੱਭਿਅਆਚਾਰ/5. ਹਾਂ ! ਮੈਂ ਇੱਕ ਔਰਤ…/6. ਮਾਂਏਂ ਨੀ ਸੁਣ ਮੇਰੀਏ ਮਾਂਏਂ/ 7. ਮਜ਼ਦੂਰ ਔਰਤ
-ਪਰਮਪ੍ਰੀਤ ਕੌਰ ਬਠਿੰਡਾ- |
1. ਮੈਂ ਪੰਜਾਬੀ ਮਾਂ ਬੋਲੀ
ਮੈਂ ਪੰਜਾਬੀ ਭਾਸ਼ਾ ਹਾਂ, ਮਾਲਕ ਦੋ ਤਲਵਾਰਾਂ ਦੀ। ਇਕੱਲੀ ਨਹੀਂ ਕਿਤਾਬਾਂ ਜੋਗੀ, ਮੈਂ ਹਾਂ ਮਿੱਟੀ ਖੇਤਾਂ ਦੀ, ਮੈਂ ਗੁਰੂਆਂ ਦੀ ਬਾਣੀ, ਧੁਰ ਤੋਂ ਆਈ ਨਾਲ ਰਬਾਬਾਂ ਦੇ, ਬੇ-ਸ਼ੱਕ ਹਿੰਦੀ ਤੇ ਅੰਗਰੇਜ਼ੀ ਇੱਕ ਗੁਆਂਢਣ ਵਰਗੀ ਏ, ਬੇਬੇ ਬਾਪੂ ਫ਼ਿਕਰਾਂ ਦੇ ਵਿਚ, ਨਵੀਂ ਪਨੀਰੀ ਆਕੀ ਐ, ਬਾਂਦਰ ਕਿੱਲਾ, ਪਿੱਠੂ ਗਰਮ ਤੇ ਗੁੱਲੀ-ਡੰਡਾਂ,ਅੰਨ੍ਹਾਂ ਝੋਟਾ ਜੀ ਮੈਂ ਖੇਤਾਂ ਵਿੱਚ ਉੱਗੀ ਸਰਸੋਂ ਦੇ ਫੁੱਲਾਂ ਵਰਗੀ ਸੋਹਣੀ ਹਾਂ ਸਾਫ਼ ਹੋ ਗਏ ਨੇ ਸ਼ੀਸ਼ੇ ਸਾਰੇ, ਸਘੰਰਸ਼ ਗਵਾਹੀ ਭਰਦੇ ਨੇ, ਭਲਿਓ ਵੇ ਅਕ਼ਲਾਂ ਵਾਲਿਓ, ਮਾਂ ਨੂੰ ਮਾਂ ਦਾ ਵੀ ਸਤਿਕਾਰ ਦਿਓ, ਘੜਿਆ ਸੁਣ ਘੜਿਆ ਮੈਂ ਵੀ ਮਿੱਟੀ, ਤੂੰ ਵੀ ਮਿੱਟੀ ਚੋਟਾਂ ਹੰਢਾਈਆ ਤੂੰ ਵੀ ਤਨ ਤੇ ਦਿਲ ਦੀਆਂ ਲੱਗੀਆਂ ਤੂੰ ਕੀ ਜਾਣੇ ਪਾਣੀ ਝਨਾਬ ਦਾ ਠਾਠਾਂ ਮਾਰੇ ਇੱਕ ਨਾ ਮੰਨੀ ਸੋਹਣੀ ਨੇ ਗੱਲ 3. ਗ਼ਜ਼ਲ ਨੈਣਾਂ ਨੂੰ ਸਮਝਾਅ ਨਹੀਂ ਹੁੰਦਾ। ਨਦੀਆਂ ਵਾਂਗੂੰ ਵਹਿ ਤੁਰਦੇ ਨੇ, ਕਾਲ ਸਮੁੰਦਰ ਖਾਰਾ ਪਾਣੀ, ਉਮਰ ਗ਼ਮਾਂ ਵਿਚ ਬੀਤੀ ਸਾਰੀ, ਪਿਆਰ ਮੁਹੱਬਤ, ਰੂਹ ਤੋਂ ਜੇ ਨਹੀਂਂ, ਸੱਜਣਾ ਤਾਂਘ ਮਿਲਣ ਦੀ ਹੋਵੇ, ਭਗਤੀ ਵਿਚ ਵਿਸ਼ਵਾਸ਼ ਜ਼ਰੂਰੀ, “ਹਰ ਇੱਕ ਨਾਲ ‘ਪ੍ਰੀਤ’ ਨਿਭਾਈਏ 4. ਪੰਜਾਬੀ ਸੱਭਿਅਆਚਾਰ ਵਰਕੇ ਖੜ-ਖੜ ਸ਼ੋਰ ਮਚਾਂਵਦੇ, ਕੋਈ ਗੀਤ, ਨਜ਼ਮ, ਤੇ ਗ਼ਜ਼ਲ ਨੂੰ, ਅੱਖਰ ਬਣ ਬਣ ਚਿੜੀਆਂ ਉੱਡਣੇ, ਕੁਮਲਾਏ ਫੁੱਲਾਂ ਨੂੰ ਦੇਅ ਤਾਜ਼ਗੀ, ਸੋਮੇ ਜਿਹੜੇ ਨਿਰਮਲ ਪਾਣੀ ਦੇ, ਉੱਚੇ ਪਰਬਤ ਖੜ੍ਹੇ ਅਚੱਲ ਨੇ, ਗੁੱਤ ਮੁਟਿਆਰਾਂ ਵਾਂਗੂੰ ਗੁੰਦ ਕੇ, ਕੈਂਠੇ, ਸ਼ਮਲੇ, ਕੁੜਤੇ, ਚਾਦਰੇ ਕੇਡ ਦਲੇਰੀ ਜਿਉਣੇ ਮੋੜ ਦੀ, ਲਿਖ ਭੰਗੜੇ ਪਈ ਧਮਾਲ ਜੋ 5. ਹਾਂ ! ਮੈਂ ਇੱਕ ਔਰਤ…. ਹਾਂ! ਹਾਂ ਮੈਂ ਇੱਕ ਔਰਤ ਹਾਂ ਚੰਨ ਅੰਬਰੀ ਭਾਵੇਂ ਛੂਹ ਲਏ ਨੇ ਹਾਂ ! ਮੈਂ ਇੱਕ ਔਰਤ ਹਾਂ, ਨਹੀਂ! ਨਹੀਂ ਨਫ਼ਰਤ ਮੈਨੂੰ ਮਰਦਾਂ ਨਾਲ ਵਿੱਚ ਜ਼ਹਿਨ ਬੀਜ ਜਿਹਨੇ ਬੋਅ ਦਿੱਤੇ ਹਾਂ ! ਮੈਂ ਇੱਕ ਔਰਤ ਹਾਂ, ਜਾ ! ਜਾਕੇ ਪੁੱਛਿਓ ਆਪਣੀਆਂ ਧੀਆਂ ਨੂੰ ਕਿਉਂ ਘਬਰਾਉਂਦੀਆਂ, ਹਾਂ ! ਮੈਂ ਇੱਕ ਔਰਤ ਹਾਂ, ਕਿਉਂ ? ਭਲਾ ਮੈਂ ਖੁੱਲ ਕੇ ਨਹੀਂ ਜਿਉਂ ਸਕਦੀ ਸਵਤੰਤਰਤਾ ਦਿਵਸ ਜੋ ਪੂਰਾ ਦੇਸ਼ ਮਨਾਉਂਦਾ ਹਾਂ ! ਮੈਂ ਇੱਕ ਔਰਤ ਹਾਂ, ਹਾਂ ! ਲੋੜ ਹੈ ਪੁਰਸ਼ਾਂ ਨੂੰ ਸੰਵੇਦਨਸ਼ੀਲ ਹੋਣੇ ਦੀ ਪੁੱਤਰਾਂ ਨੂੰ ਇੱਜ਼ਤਾਂ ਦੇ ਨਾਲੇ ਅਰਥ ਸਮਝਾਉਣੇ ਦੀ ਹਾਂ ! ਮੈਂ ਇੱਕ ਔਰਤ ਹਾਂ, 6. ਮਾਂਏਂ ਨੀ ਸੁਣ ਮੇਰੀਏ ਮਾਂਏਂ ਮਾਏ ਨੀ ! ਇੱਕ ਗੀਤ ਮਾਂ ਤੇਰੇ ਨਾਂ ਦਾ, ਜਿਸ ਨੇ ਜੱਗ ਦਿਖਾਇਆ। ਦੂਜਾ ਗੀਤ, ਬਾਬੁਲ ਦੇ ਨਾਂ ਦਾ, ਹਰ ਹਰ ਗੇੜੇ, ਗਾਉਣਾ ਚਾਹਿਆ। ਚੌਥਾ ਗੀਤ, ਵੀਰਾਂ ਦੇ ਨਾਂ ਦਾ, ਜਾਂਵਾਂ ਨੀ ਮੈਂ, ਪਲ ਪਲ ਸਦਕੇ ਜਾਵਾਂ। ਪੰਜਵਾਂ ਗੀਤ, ਭਾਬੋ ਦੇ ਨਾਂ ਦਾ, ਜਿਹਦੇ ਸੰਗ ਖ਼ੁਸ਼ੀਆਂ ਦੇ ਖੇੜੇ। ਪੰਜ ਵਕ਼ਤ ਦੀਆਂ, ਪੰਜ ਨਮਾਜ਼ਾਂ, ਨੀ ਮਾਂਏਂ ਮੇਰੇ ਪੰਜੇ ਤੰਦ ਪੰਜਾਬੀ। 7. ਮਜ਼ਦੂਰ ਔਰਤ ਮੈਂ ਕੇਵਲ ਪੱਥਰ ਨਹੀਂ ਤੋੜਦੀ ਅਰਮਾਨਾਂ ਦੇ ,ਖੁਆਇਸ਼ਾਂ ਦੇ ਮੈਂ ਕੇਵਲ ਇੱਟਾਂ ਨਹੀਂ ਢੋਹਦੀ ਹਾਂ ਮੈਂ ਸਰਮਾਏਦਾਰਾਂ ਦਾ ਸੋ਼ਸ਼ਣ ਹੀ ਨਹੀਂ ਸਹਿੰਦੀ? |
11 ਜਨਵਰੀ 2022
*** |
ਨਾਂ-ਪਰਮਜੀਤ ਕੌਰ
ਕਲਮੀ ਨਾਂ - ਪਰਮਪ੍ਰੀਤ ਕੌਰ
ਪਤੀ ਦਾ ਨਾਂ-ਡਾ.ਗੁਰਸੇਵਕ ਜਿੰਘ (ਵੈਟਰਨਰੀ)
ਜਨਮ- 06/02/1982
ਪਤਾ- ਪਿੰਡ-ਬਾਘਾ ਜਿਲ੍ਹਾ-ਬਠਿੰਡਾ
ਕਿੱਤਾ- ਹਿੰਦੀ ਅਧਿਆਪਿਕਾ
ਵਿਦਿਅਕ ਯੋਗਤਾ -ਬੀ.ਏ, ਬੀ. ਐੱਡ, ਐਮ.ਏ. ਪੋਲੀਟੀਕਲ, ਐਮ. ਏ. ਹਿੰਦੀ,ਐਮ. ਫਿਲ ਹਿੰਦੀ, ਐਮ. ਏ. ਐਜੂਕੇਸ਼ਨ, ਐਮ. ਸੀ. ਏ. ਲੇਖਨ
ਵਿਧਾ-ਨਜ਼ਮ, ਗੀਤ, ਗ਼ਜ਼ਲ
ਭਾਸ਼ਾ ਗਿਆਨ - ਪੰਜਾਬੀ, ਹਿੰਦੀ, ਅੰਗਰੇਜ਼ੀ
**