1 May 2024

ਤਿੰਨ ਕਵਿਤਾਵਾਂ—ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 

  1. ਪੈਦਾ   ਕੀਤਾ  ਬੰਦੇ  ਵਿਚ  ਪੈਸੇ  ਨੇ   ਹੰਕਾਰ   ਹੈ

ਪੈਦਾ   ਕੀਤਾ  ਬੰਦੇ  ਵਿਚ  ਪੈਸੇ  ਨੇ   ਹੰਕਾਰ   ਹੈ। 
ਵੇਖੋ ਤਾਂਹੀ ਮਾਂ ਪਿਉ ਦਾ ਘੱਟ ਰਿਹਾ ਸਤਿਕਾਰ ਹੈ। 

ਪੁੱਤਰ ਲਿਪਟ ਤਿਰੰਗੇ ਵਿਚ ਜਦ ਬਾਪੂ ਘਰ ਆਇਆ, 
ਘਰ  ਆ  ਨੇਤਾ  ਦੇ  ਕੇ  ਚੈਕ ਰਿਹਾ  ਕਰਜ  ਉਤਾਰ ਹੈ। 

ਮੋਹ  ਮੁਹੱਬਤ  ਰਿਸ਼ਤੇਦਾਰੀ  ਨੂੰ   ਬੰਦਾ   ਭੁੱਲ   ਕੇ, 
ਅਪਣੇ  ਤੋਂ  ਮਾੜੇ  ਤਾਈਂ  ਵੇਖ ਰਿਹਾ  ਦੁਰਕਾਰ  ਹੈ। 

ਨਾਲ  ਨਸ਼ੇ  ਦੇ  ਘਰ ਨੂੰ ਬਾਪੂ ਜਦ  ਵੇਖੇ  ਉਜੜਦਾ, 
ਬੁੱਕਲ ਦੇ ਵਿਚ ਸਿਰ ਦੇ ਕੇ  ਉਹ ਕਰਦਾ ਵੀਚਾਰ ਹੈ। 

ਨੇਤਾ   ਚੋਣਾਂ   ਤੋਂ  ਪਹਿਲਾਂ  ਜੋ  ਕਰਦੇ   ਨੇ   ਵਾਅਦੇ,
ਜੁਮਲਾ ਕਹਿ ਪੱਲਾ ਝਾੜਨ  ਜਦ ਬਣਦੀ ਸਰਕਾਰ ਹੈ। 

ਨਾਚ  ਕਰੇ  ਧੀ  ਮੰਚ ਉਪਰ ਜੋ ਘਰ  ਦੀ  ਰੋਟੀ  ਲਈ, 
ਸਿੱਧੂ   ਲੋਕ   ਜਮਾਨੇ   ਵਾਲੇ  ਆਖਣ   ਬਦਕਾਰ   ਹੈ।
** 

2. ਕੋਈ ਮਾਲੀ ਨਹੀਂ

ਭਾਰਤ ਬਾਗ ਚ ਲਗਦਾ ਕੋਈ ਮਾਲੀ ਨਹੀਂ। 
ਫੁੱਲਾਂ ਲੱਦੀ ਤਾਂ ਹੀ ਕੋਈ ਡਾਲੀ ਨਹੀਂ। 

ਚਾਰੇ ਪਾਸੇ  ਪੈਂਦਾ ਰੌਲਾ  ਇਹ ਦੱਸਦਾ, 
ਇੰਨਾਂ ਲੋਕਾ ਵਿਚ ਕੋਈ ਹਮ ਖਿਆਲੀ ਨਹੀਂ। 

ਹੁਣ ਵੀ ਪਹਿਲਾਂ ਵਾਗੂੰ ਲਾਰੇ ਹਨ ਲਾਉਂਦੇ, 
ਨੇਤਾ ਕਰਦੇ ਕੋਈ ਬਾਤ ਨਿਰਾਲੀ ਨਹੀਂ। 

ਕਰ ਦਿੱਤੀ ਅਧਮੋਈ ਚਿੱੜੀ ਪਰ ਖੋਹਕੇ, 
ਦਰ ਦਰ ਦਿੱਤੀ ਰੋਲ ਗਈ ਸੰਭਾਲੀ ਨਹੀਂ। 

ਵੋਟਾਂ ਵਾਲੇ ਦਿਨ ਨੇਤਾ ਜੀ ਨੂੰ ਖਾਸ ਨੇ, 
ਉਸ ਦੇ ਨਾਲੋਂ ਵਧ ਲੋਹੜੀ ਦੀਵਾਲੀ ਨਹੀਂ। 

ਦੂਸਰਿਆਂ ਦੀ ਇੱਜਤ ਸਿੱਧੂ ਉਹ ਕੀ ਕਰੂ, 
ਘਰ ਦੀ ਕੀਤੀ ਜਿਸ ਨੇ ਖੁਦ ਰਖਵਾਲੀ ਨਹੀਂ।
**

3. ਉਲਝੇ ਮਸਲੇ 

ਉਲਝੇ ਮਸਲੇ ਨੂੰ ਹੱਲ ਕਦੇ ਵੈਰੀ ਕਰਦੇ ਨਹੀਂ। 
ਬੋਲੀ ਦੇ ਜਖਮ ਜਿਵੇਂ ਮੱਲਮ ਲਾਏ ਭਰਦੇ ਨਹੀਂ। 

ਮਹਿਲਾਂ ਦੀ ਸੋਚ ਜਿਸ ਤਰ੍ਹਾਂ ਕੁੱਲੀ ਨੂੰ ਜਰਦੀ ਨਹੀਂ, 
ਇਉਂ ਕਾਗਜ ਦੀ ਬੇੜੀ ਦੇ ਵਿਚ ਪੱਥਰ ਤਰਦੇ ਨਹੀਂ। 

ਮਜਲੂਮਾਂ ਦੀ ਖਾਤਰ ਜਿਹੜੇ ਆਪਾ ਹਨ ਵਾਰਦੇ, 
ਜਦ ਤੱਕ ਹੈ ਇਹ ਦੁਨੀਆਂ ਜਿਉਂਦੀ ਉਹ ਨਹੀਂ ਮਰਦੇ। 

ਇਸ਼ਕ ਮੁਹੱਬਤ ਜਿੰਨਾਂ ਹੱਡਾਂ ਦੇ ਵਿਚ ਹੈ ਰਚ ਗਿਆ, 
ਉਹ ਤਰਦੇ ਹਨ ਕੱਚੇ ਉੱਤੇ ਮਰਨੋ ਡਰਦੇ ਨਹੀਂ। 

ਚੁੱਪ ਚਪੀਤੇ ਹੈ ਵਰ ਜਾਦੀ ਆ ਸਾਉਣ ਦੀ ਘਟਾ, 
ਜਿਹੜੇ ਬੱਦਲ ਗਰਜਣ ਉਹ ਤਾਂ ਵੇਖੇ ਵਰਦੇ ਨਹੀਂ। 

ਪੱਕੇ ਹੋਣ ਇਰਾਦੇ ਸਿੱਧੂ ਮੰਜਿਲ ਪਾਉਣ ਲਈ, 
ਆਖਰ ਨੂੰ ਉਹ ਬਾਜੀ ਜਿੱਤਣ ਵੇਖੇ ਹਰਦੇ ਨਹੀਂ।
**
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1097
***

About the author

ਅਮਰਜੀਤ ਸਿੰਘ ਸਿੱਧੂ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮਰਜੀਤ ਸਿੰਘ ਸਿੱਧੂ
ਬੱਧਨੀ ਕਲਾਂ 142037, ਜਿਲ੍ਹਾ ਮੋਗਾ
ਹਾਲ ਆਬਾਦ
Amarjit Singh sidhu
Ellmenreich Str 26, 
20099 Hamburg (Germany) 
+4917664197996
Amarjit Sidhu <amarjitsidhu365@gmail.com>

ਅਮਰਜੀਤ ਸਿੰਘ ਸਿੱਧੂ

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 142037, ਜਿਲ੍ਹਾ ਮੋਗਾ ਹਾਲ ਆਬਾਦ Amarjit Singh sidhu Ellmenreich Str 26,  20099 Hamburg (Germany)  +4917664197996 Amarjit Sidhu <amarjitsidhu365@gmail.com> 

View all posts by ਅਮਰਜੀਤ ਸਿੰਘ ਸਿੱਧੂ →