19 November 2025

ਬਲਬੀਰ ਪਰਵਾਨਾ, ਮੁਦੱਸਰ ਬਸ਼ੀਰ ਅਤੇ ਭਗਵੰਤ ਰਸੂਲਪੁਰੀ ਨੂੰ ਮਿਲਿਆ ‘ਢਾਹਾਂ ਪੰਜਾਬੀ ਸਾਹਿਤ ਪੁਰਸਕਾਰ’ — ਹਰਦਮ ਮਾਨ

ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’ ਨੂੰ ਮਿਲਿਆ 25 ਹਜਾਰ ਡਾਲਰ ਦਾ ‘ਢਾਹਾਂ ਪੰਜਾਬੀ ਸਾਹਿਤ ਪੁਰਸਕਾਰ’
ਮੁਦੱਸਰ ਬਸ਼ੀਰ ਅਤੇ ਭਗਵੰਤ ਰਸੂਲਪੁਰੀ ਨੂੰ ਮਿਲਿਆ 10-10 ਹਜਾਰ ਡਾਲਰ ਦਾ ਦੂਜਾ ਇਨਾਮ

ਪ੍ਸਿੱਧ ਲੇਖਕ ਬਲਬੀਰ ਪਰਵਾਨਾ ਨੂੰ 25,000 ਕੈਨੇਡੀਅਨ ਡਾਲਰ ਦਾ ਪਹਿਲਾ ਇਨਾਮ

ਪਾਕਿਸਤਾਨ ਲਾਹੌਰ ਦੇ ਲੇਖਕ ਮੁੱਦਸਰ ਬਸ਼ੀਰ ਨੂੰ 10,000 ਡਾਲਰ ਦਾ ਦੂਜਾ ਇਨਾਮ

ਕਲਮਕਾਰ ਭਗਵੰਤ ਰਸੂਲਪੁਰੀ ਨੂੰ 10,000 ਡਾਲਰ ਦਾ ਦੂਜਾ ਇਨਾਮ

ਸਰੀ, 14 ਨਵੰਬਰ (ਹਰਦਮ ਮਾਨ) – ਪੰਜਾਬੀ ਸਾਹਿਤ ਦਾ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਵੱਡੀ ਇਨਾਮੀ ਰਕਮ ਵਾਲਾ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ 2025 ਇਸ ਵਾਰ ਪ੍ਰਸਿੱਧ ਲੇਖਕ ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’ ਨੂੰ ਦਿੱਤਾ ਗਿਆ ਹੈ। ਬੀਤੀ ਸ਼ਾਮ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਸ੍ਰੀ ਪਰਵਾਨਾ ਨੂੰ 25,000 ਕੈਨੇਡੀਅਨ ਡਾਲਰ ਦਾ ਮੁੱਖ ਇਨਾਮ ਭੇਟ ਕਰਦੇ ਹੋਏ ਉਨ੍ਹਾਂ ਦੀ ਰਚਨਾ ਨੂੰ ਅੰਤਰਰਾਸ਼ਟਰੀ ਪਾਠਕ-ਵਰਗ ਤੱਕ ਇੱਕ ਨਵੀਂ ਪਹਿਚਾਣ ਪ੍ਰਦਾਨ ਕਰਵਾਈ ਗਈ ਹੈ।

ਦੂਜਾ ਇਨਾਮ ਪਾਕਿਸਤਾਨ ਦੇ ਲਾਹੌਰ ਤੋਂ ਲੇਖਕ ਮੁਦੱਸਰ ਬਸ਼ੀਰ ਅਤੇ ਜਲੰਧਰ ਦੇ ਕਲਮਕਾਰ ਭਗਵੰਤ ਰਸੂਲਪੁਰੀ ਪ੍ਰਦਾਨ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਨੂੰ 10–10 ਹਜ਼ਾਰ ਕੈਨੇਡੀਅਨ ਡਾਲਰ ਨਾਲ ਸਨਮਾਨਿਤ ਕੀਤਾ ਗਿਆ। ਬਸ਼ੀਰ ਨੂੰ ਉਨ੍ਹਾਂ ਦੇ ਨਾਵਲ ‘ਗੋਇਲ’ ਲਈ, ਜਦਕਿ ਰਸੂਲਪੁਰੀ ਨੂੰ ਉਨ੍ਹਾਂ ਦੇ ਚਰਚਿਤ ਕਹਾਣੀ-ਸੰਗ੍ਰਹਿ ‘ਡਿਲਿਵਰੀ ਮੈਨ’ ਲਈ ਪੁਰਸਕਾਰ ਪ੍ਰਦਾਨ ਕੀਤਾ ਗਿਆ।

ਸਨਮਾਨ ਪ੍ਰਾਪਤ ਕਰਦੇ ਸਮੇਂ ਆਪਣੇ ਅਹਿਸਾਸ ਸਾਂਝੇ ਕਰਦੇ ਹੋਏ ਬਲਬੀਰ ਪਰਵਾਨਾ ਨੇ ਕਿਹਾ: “ਇਹ ਪੁਰਸਕਾਰ ਮੇਰੇ ਲਈ ਸਿਰਫ਼ ਇੱਕ ਇਨਾਮ ਨਹੀਂ, ਸਗੋਂ ਮੇਰੇ ਨਾਵਲ ਲਈ ਨਵੇਂ ਪਾਠਕਾਂ ਦੀ ਦੁਨੀਆ ਦਾ ਦਰਵਾਜ਼ਾ ਹੈ। ਆਪਣੇ ਨਾਮ ਦਾ ਐਲਾਨ ਸੁਣ ਕੇ ਮੈਨੂੰ ਜੋ ਖੁਸ਼ੀ ਅਤੇ ਉਤਸ਼ਾਹ ਮਿਲਿਆ, ਉਹ ਸ਼ਬਦਾਂ ਵਿੱਚ ਸਮਾਉਣਾ ਮੁਸ਼ਕਿਲ ਹੈ। ਇਹ ਸਨਮਾਨ ਮੈਨੂੰ ਹੋਰ ਡੂੰਘਾਈ ਅਤੇ ਸਮਰਪਣ ਨਾਲ ਲਿਖਣ ਲਈ ਪ੍ਰੇਰਨਾ ਦਿੰਦਾ ਰਹੇਗਾ।”
***
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663

ਈਮੇਲ : maanbabushahi@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1652
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Hardam Singh Mann
Punjabi Poet,
Suurey (Canada)
+1604-308-6663

ਹਰਦਮ ਸਿੰਘ ਮਾਨ

Hardam Singh Mann Punjabi Poet, Suurey (Canada) +1604-308-6663

View all posts by ਹਰਦਮ ਸਿੰਘ ਮਾਨ →