25 April 2024

ਅਰਪਨ ਲਿਖਾਰੀ ਸਭਾ ਦੀ ਮੀਟਿੰਗ ਮਾਂ-ਦਿਵਸ ਨੂੰ ਸਮਰਪਿਤ—ਜਸਵੰਤ ਸਿੰਘ ਸੇਖੋਂ

ਕੈਲਗਰੀ (ਜਸਵੰਤ ਸਿੰਘ ਸੇਖੋਂ): ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਬਾਰਾਂ ਮਈ ਨੂੰ ਡਾ. ਜੋਗਾ ਸਿੰਘ ਸਹੋਤਾ ਅਤੇ ਸਤਨਾਮ ਸਿੰਘ ਢਾਅ ਦੀ ਪ੍ਰਧਾਨਗੀ ਹੇਠ ਹੋਈ ਜੋ ਮਾਂ-ਦਿਵਸ ਨੂੰ ਸਮਰਪਿਤ ਕੀਤੀ ਗਈ।ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਸੁਰਜੀਤ ਲੀ ਅਤੇ ਬੂਟਾ ਸਿੰਘ ਸ਼ਾਦ ਨੂੰ ਸ਼ਰਧਾਜਲੀ ਦੇਣ ਵੇਲੇ ਉਨ੍ਹਾਂ ਦੇ ਜੀਵਨ, ਸਾਹਿਤ ਅਤੇ ਫਿਲਮੀ ਜਗਤ ਨੂੰ ਦੇਣ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਡਾ. ਜੋਗਾ ਸਿੰਘ ਦੇ ਸੰਬੰਧੀ ਅਤੇ ਕੈਲਗਰੀ ਨਿਵਾਸੀਆਂ ਦੇ ਹਰਮਨ ਪਿਆਰੇ ਦੋਸਤ ਨਿਰਪਾਲ ਸਿੰਘ ਕਲੇਰ, ਤਰਲੋਚਨ (ਜੌਲੀ) ਸਿੰਘ ਸਹੋਤਾ ਅਤੇ ਸਰੂਪ ਸਿੰਘ ਮੰਡੇਰ ਦੇ ਦੋਹਤੇ ਦੇ ਅਕਾਲ ਚਲਾਣੇ ਤੇ ਦੁੱਖ ਸਾਂਝਾ ਕਰ ਕੇ ਸ਼ਰਧਾ ਸੁਮਨ ਅਰਪਿਤ ਕੀਤੇ ਗਏ।ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ।

ਡਾ. ਮਨਮੋਹਨ ਸਿੰਘ ਬਾਠ ਨੇ ਮਈ ਮਹੀਨੇ ਵਿਚ ਜੋਬਨ ਰੁੱਤੇ ਵਿੱਛੜਨ ਵਾਲੇ ਅਲਬੇਲੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦਾ ਗੀਤ ਓਸੇ ਦਰਦ ਦੀ ਤਰਜ਼ ਵਿਚ ‘ਮੈਂ ਕੰਡਿਆਲੀ ਥੋਹਰ ਵੇ ਸੱਜਣਾ’ ਗਾ ਕੇ ਸ਼ਿਵ ਨੂੰ ਹਾਜ਼ਰ ਕਰ ਦਿੱਤਾ।ਜਰਨੈਲ ਸਿੰਘ ਤੱਗੜ ਨੇ ਮਜ਼ਦੂਰ ਦਿਵਸ (ਮਈ) ਦੇ ਸ਼ਹੀਦਾਂ ਨੂੰ ਯਾਦ ਕੀਤਾ, ਮਾਂ ਪ੍ਰਤੀ ਫ਼ਰਜ਼ਾਂ ਦੀ ਦੁਹਾਈ ਪਾਈ ਅਤੇ ਕਵਿਤਾ ਸੁਣਾਈ। ਜਸਵੀਰ ਸਿਹੋਤਾ ਨੇ ਸੁਰਜੀਤ ਲੀ ਦੀ ਸਾਹਿਤਕ ਦੇਣ ਦੀ ਗੱਲ ਕੀਤੀ ਨਾਲ ਇਕ ਕਵਿਤਾ ਵੀ ਸੁਣਾਈ।ਸ਼ਾਇਰ ਕੇਸਰ ਸਿੰਘ ਨੀਰ ਨੇ ‘ਮੇਰਿਆਂ ਨੈਣਾਂ ਚੋਂ ਭਾਵੇਂ ਡਿੱਗਿਆ ਅੱਥਰ ਨਹੀਂ’ ਗ਼ਜ਼ਲ ਆਪਣੇ ਨਿਰਾਲੇ ਅੰਦਾਜ਼ ਵਿਚ ਪੇਸ਼ ਕੀਤੀ ਡਾ. ਜੋਗਾ ਸਿੰਘ ਸਹੋਤਾ ਨੇ ਵੀ ਸ਼ਿਵ ਦੀ ਗ਼ਜ਼ਲ ‘ਮੈਂ ਕੰਡਿਆਲੀ ਥੋਹਰ ਵੇ ਸੱਜਣਾ’ ਸੁਣਾ ਕੇ ਸ਼ਿਵ ਸ਼ਾਇਰ ਪ੍ਰਤੀ ਅਕੀਦਾ ਪੇਸ਼ ਕੀਤਾ ਨਾਲ ਹੀ ਹਿੰਦੀ ਗ਼ਜ਼ਲ ‘ਕੁਛ ਨ ਕੁਛ ਤੋ ਜ਼ਰੂਰ ਹੋਨਾ ਹੈ’ ਸੁਣਾਈ ।

ਸੁਰਿੰਦਰ ਢਿੱਲੋਂ ਨੇ ਕਵਿਤਾ ਅਤੇ ਗ਼ਜ਼ਲ ਦੇ ਫ਼ਰਕ ਨੂੰ ਪਰਖਿਆ ਅਤੇ ਆਪਣੇ ਤਜਰਬੇ ਵਿੱਚੋਂ ਹਵਾਈ ਜਹਾਜ਼ ਦੀ ਉਡਾਣ ਦੇ ਕੰਟਰੋਲ ਦੀ ਤਕਨੀਕੀ ਜਾਣਕਾਰੀ ਵੀ ਸਾਂਝੀ ਕੀਤੀ।ਇਕਬਾਲ ਖ਼ਾਨ ਨੇ ਆਪਣੀ ਜੇਲ੍ਹ ਯਾਤਰਾ ਦੇ ਅਨੁਭਵ ਸਾਂਝੇ ਕਰਦਿਆਂ ਕਪੂਰਥਲੇ ਦੀ ਜੇਲ੍ਹ ਅੰਦਰ ਕੰਧ ਉਪਰ ਸੂਏ ਨਾਲ ਝਰੀਟਾਂ ਪਾ ਕੇ ਲਿਖੀ ਕਵਿਤਾ ‘ਜਦੋਂ ਸਾਥੀਆਂ ਤੋਂ ਮੈਂ ਦੂਰ ਹੋਇਆ ਤੇ ਹੋਇਆ ਕੋਠੜੀ ਦੇ ਵਿਚ ਬੰਦ ਯਾਰੋ, ਪੜ੍ਹਦਾ ਸ਼ੇਅਰ ਹਾਂ ਜਦੋਂ ਇਨਕਲਾਬੀਆਂ ਦੇ ਹੋਵੇ ਹੌਂਸਲਾ ਮੇਰਾ ਬੁਲੰਦ ਯਾਰੋ’ ਸੁਣਾਈ।ਪਰਮਜੀਤ (ਪੈਰੀ) ਮਾਹਲ ਨੇ ਮਾਂ ਦੇ ਨਾ ਭੁਲਾਏ ਜਾਣ ਵਾਲੇ ਯੋਗਦਾਨ ਦੀ ਗੱਲ ਕੀਤੀ ਅਤੇ ਸਿੱਖ ਨੌਜਵਾਨਾਂ ਅੰਦਰ ਆ ਰਹੇ ਗ਼ਲਤ ਰੁਝਾਨਾਂ ਬਾਰੇ ਚਿੰਤਾਜਨਕ ਲੇਖ ਪੜ੍ਹਿਆ। ਗੁਰਦਿਲਰਾਜ ਸਿੰਘ ਦਾਨੇਵਾਲੀਆ ਨੇ ਅੱਜ ਦੇ ਸਮੇਂ ਵਿਚ ਬੱਚਿਆਂ ਅਤੇ ਮਾਂ ਦਰਮਿਆਨ ਆ ਰਹੀ ਦੂਰੀ ਤੇ ਚਿੰਤਾ ਜਤਾਈ।

ਸਤਨਾਮ ਸਿੰਘ ਢਾਅ ਨੇ ਮਾਤਾ ਗੁਜਰੀ ਜੀ ਨੂੰ ਆਦਰਸ਼ ਮਾਂ ਦਾ ਦਰਜਾ ਦਿੰਦੀ ਕਵੀਸ਼ਰੀ ‘ਇਕ ਗੁਜਰੀ ਮਾਂ ਵਰਗੀ ਜੱਗ ਤੇ ਹੋਰ ਮਾਂ ਨਾ ਕੋਈ’ ਜੋਗਾ ਸਿੰਘ ਜੋਗੀ ਦੀ ਲਿਖੀ ਕਵਿਤਾ ਸੁਣਾ ਕੇ ਕੈਲਗਰੀ ਦੇ ਕਵੀਸ਼ਰਾਂ ਵਿਚ ਇੱਕ ਹੋਰ ਕਵੀਸ਼ਰ ਦਾ ਵਾਧਾ ਕਰ ਦਿੱਤਾ।ਜਗਦੇਵ ਸਿੰਘ ਸਿੱਧੂ ਨੇ ਆਪਣੀ ਭਾਵੁਕਤਾ-ਪੂਰਨ ਕਵਿਤਾ ‘ਮਾਂ ਮੈਂ ਤੈਨੂੰ ਯਾਦ ਕਰਾਂ, ਮੇਰੇ ਨੈਣੋਂ ਨੀਰ ਵਹੇ’ ਵਿਲੱਖਣ ਪੇਸ਼ਕਾਰੀ ਰਾਹੀਂ ਮਾਂ ਨੂੰ ਯਾਦ ਕਰਕੇ ਹਾਜ਼ਰੀਨ ਦੇ ਨੈਣ ਸਿੱਲ੍ਹੇ ਕਰ ਦਿੱਤੇ। ਜਨਰਲ ਸਕੱਤਰ ਅਤੇ ਨਾਮਵਰ ਕਵੀਸ਼ਰ ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ ਰਾਹੀਂ ‘ਟਿੱਡੀ ਦਲ ਖਾਂਦਾ ਹੈ ਕੇਵਲ, ਦਿਸਦੀ ਜੋ ਹਰਿਆਲੀ, ਲੀਡਰ ਖਾਣ ਜੜ੍ਹਾਂ ਤੋਂ ਜੀ, ਪਿੱਪਲ਼ ਬੋਹੜ ਬੇਰੀਆਂ ਟਾਹਲੀ’ ਅਜੋਕੇ ਹਾਲਾਤ ਤੇ ਤਕੜੀ ਟਕੋਰ ਲਾਈ।ਇਨ੍ਹਾਂ ਤੋਂ ਇਲਵਾ ਸੁਖਦੇਵ ਕੌਰ ਢਾਅ ਅਤੇ ਅਵਤਾਰ ਕੌਰ ਤੱਗੜ ਇਸ ਸਾਹਿਤਕ ਚਰਚਾ ਵਿਚ ਹਿੱਸਾ ਲਿਆ।

ਸੇਖੋਂ ਨੇ ਅਰਪਨ ਲਿਖਾਰੀ ਸਭਾ ਦੇ 24 ਜੂਨ ਹੋਣ ਵਾਲੇ ਸਾਲਾਨਾ ਸਮਾਗਮ ਦੀ ਰੂਪ-ਰੇਖਾ ਵੀ ਉਲੀਕੀ।ਪੰਜਾਬੀ ਭਾਈਚਾਰੇ ਨੂੰ ਹੁੰਮ ਹਮਾ ਕੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਅਪੀਲ ਵੀ ਕੀਤੀ।ਜਰਨੈਲ ਤੱਗੜ ਨੇ ਜਾਣਕਾਰੀ ਦਿੱਤੀ ਕਿ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਹੁਣ ਮਹੀਨੇ ਦੇ ਦੂਜੇ ਐਤਵਾਰ ਦੀ ਵਜਾਏ ਚੌਥੇ ਐਤਵਾਰ ਨੂੰ ਦੋ ਤੋਂ ਪੰਜ ਵਜੇ ਤੱਕ ਹੋਇਆ ਕਰੇਗੀ। ਡਾ. ਜੋਗਾ ਸਿੰਘ ਸਹੋਤਾ ਨੇ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਹਾਜ਼ਰੀਨ ਦਾ ਦਿਲੋਂ ਧੰਨਵਾਦ ਕੀਤਾ। ਹੋਰ ਜਾਣਕਾਰੀ ਲਈ ਡਾ. ਜੋਗਾ ਸਿੰਘ ਸਹੋਤਾ ਨੂੰ 403-966-4375 ਜਾਂ ਜਸਵੰਤ ਸਿੰਘ ਸੇਖੋਂ ਨੂੰ 403-681-3132 ਤੇ ਸੰਪਰਕ ਕੀਤਾ ਜਾ ਸਕਦਾ ਹੈ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1100
***

About the author

satnam_dhaw
ਸਤਨਾਮ ਢਾਅ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →