|
ਇੰਗਲੈਂਡ ਵਸਦੇ ਆਮ ਪੰਜਾਬੀ ਬੱਚਿਆਂ ਨਾਲੋਂ ਜਦੋਂ ਲੱਖੀ ਕਿਤੇ ਵੱਧ ਪੰਜਾਬੀ ਬੋਲਣ ਤੇ ਸਮਝਣ ਲੱਗ ਪਿਆ ਤਾਂ ਪਿਤਾ ਆਪਣੇ ਪੁੱਤਰ ਨੂੰ ਨਾਲ ਬਿਠਾ ਕੇ ਪੰਜਾਬੀ ਦੀਆਂ ਚੰਗੀਆਂ-ਚੰਗੀਆਂ ਫ਼ਿਲਮਾਂ ਵੀ ਵਿਖਾਲਣ ਲੱਗ ਪਿਆ। “ਨਾਨਕ ਨਾਮ ਜਹਾਜ਼ ਹੈ”, “ਧੰਨਾ ਭਗਤ”, ‘ਸਾਖੀ ਭਾਈ ਲਾਲੋ”, “ਗੁਰੂ ਮਾਨਿਉ ਗ੍ਰੰਥ”, “ਸਰਬੰਸ ਦਾਨੀ ਗੁਰੁ ਗੋਬਿੰਦ ਸਿੰਘ ਜੀ” ਆਦਿ ਫਿਲਮਾਂ ਨੂੰ ਪੁੱਤਰ ਨੇ ਬੜੇ ਹੀ ਚਾਅ ਅਤੇ ਦਿਲਚਸਪੀ ਨਾਲ ਵੇਖਿਆ-ਮਾਣਿਆ। ਪਿਤਾ ਦੀ ਕੋਸ਼ਿਸ਼ ਸਦਕਾ ਲੱਖੀ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਅਤੇ ਵਿਚਾਰਦਾ । ਬਾਕੀ ਵਿਸ਼ਿਆਂ ਵਿੱਚ ਵੀ ਉਹ ਔਸਤ ਦਰਜੇ ਦੇ ਵਿਦਿਆਰਥੀਆਂ ਨਾਲੋਂ ਹੁਸ਼ਿਆਰ ਹੀ ਸੀ। ਪੇਰਿਟੰਸ ਈਵਿਨਿੰਗ ਵਾਸਤੇ ਜਦੋਂ ਮਹਿੰਮਾ ਸਿੰਘ ਆਪਣੇ ਪੁੱਤਰ ਦੀ ਪੜ੍ਹਾਈ ਸਬੰਧੀ ਸਕੂਲ ਦਾ ਰੀਕਾਰਡ ਦੇਖਣ ਜਾਂਦਾ ਤਾਂ ਟੀਚਰ ਪਾਸੋਂ ਪੁੱਤਰ ਦੀਆਂ ਸਿਫ਼ਤਾਂ ਸੁਣ ਕੇ ਕਈ ਕਈ ਦਿਨ ਖੀਵਾ ਖੀਵਾ ਹੋਇਆ ਰਹਿੰਦਾ। ਉਸਨੂੰ ਲੱਗਿਆ ਕਿ ਘਰ ਦੀਆਂ ਬਦਕਿਸਮਤ ਕੰਧਾਂ, ਸਿਰ ਉਤੇ ਛੱਤ ਨਾ ਹੋਣ ਕਾਰਨ ‘ਕ੍ਰੇਮੇਟੋਰੀਅਮ’ ਵਿੱਚ ਪਸਰੀ ਮੌਤ ਵਰਗੀ ਚੁੱਪ ਦਾ ਇਜ਼ਹਾਰ ਕਰਦੀਆਂ ਤੜਫ ਰਹੀਆਂ ਸਨ। ਉਹ ਢੱਠੇ ਹੋਏ ਘਰ ਵਿੱਚੋਂ ਨਿਕਲ ਕੇ ਬਾਹਰ ਆ ਖੜਾ ਹੋਇਆ। ਪਿਤਾ ਵੀ ਲੱਖੀ ਨਾਲ ਆ ਮਿਲਿਆ। ਵੱਡੇ ਦਰਵਾਜ਼ੇ ਵਾਲਾ ਉੱਚਾ ਘਰ ਪਿੱਛੇ ਛੱਡ ਕੇ ਉਹ ਮੁੜ “ਬਨੀਅਨ ਟਰੀ” ਦੇ ਕੋਲ ਆ ਗਏ। ਮਹਿੰਮਾ ਸਿੰਘ ਨੇ ਅਨੁਭਵ ਕੀਤਾ ਜਿਵੇਂ ਉਹ ਆਪਣੇ ਹੀ ਘਰ ਵਿੱਚ ਇੱਕ ਓਪਰਾ ਪ੍ਰਾਹਣਾ ਹੈ। ਜਿਵੇਂ ਇਹ ਗਿਰਾਂ ਉਸਦਾ ਨਹੀਂ ਕਿਸੇ ਹੋਰ ਦਾ ਹੋਵੇ। ਉਸ ਬੋਹੜ ਤੋਂ ਬਿਨਾਂ ਦਰਅਸਲ ਉਸਨੂੰ ਕੋਈ ਹੋਰ ਬਹੁਤੀ ਗੂੜ੍ਹੀ ਜਾਣ-ਪਹਿਚਾਣ ਵਾਲਾ ਨਾ ਮਿਲਿਆ। ਦੋਵੇਂ ਪਿਉ-ਪੱਤਰ ਉਥੇ ਕੋਈ ਅੱਧਾ ਕੁ ਘੰਟਾ ਥੈਠੇ ਰਹੇ ਸਨ। ਮਹਿੰਮਾ ਸਿੰਘ ਆਪਣੇ ਆਲੇ ਦੁਆਲੇ ਬੜੀਆਂ ਹੀ ਉਦਾਸ ਨਜ਼ਰਾਂ ਨਾਲ ਤੱਕ ਰਿਹਾ ਸੀ। ਲੱਖੀ, ਬਨੀਅਨ ਟਰੀ ਸਬੰਧੀ ਕਈ ਕੁਝ ਪੱਛਣਾ ਚਾਹੁੰਦਾ ਸੀ ਪਰ ਪਿਤਾ ਦੀ ਅੰਤਾਂ ਦੀ ਖ਼ਾਮੋਸ਼ੀ ਦੇਖ ਕੇ ਉਸਦਾ ਕੁਝ ਵੀ ਪੁੱਛਣ ਦਾ ਜੇਰਾ ਨਹੀਂ ਸੀ ਪਿਆ। ਫਿਰ ਉਹ ਜਿਸ ਰਿਕਸ਼ੇ ਤੇ ਸ਼ਹਿਰੋਂ ਪਿੰਡ ਆਏ ਸਨ ਉਸ ਵਿੱਚ ਹੀ ਬੈਠ ਕੇ ਸ਼ਹਿਰ ਪਰਤ ਗਏ ਸਨ। (ਪੰਜਾਬੀ.ਕੌਮ ਦੇ ਧੰਨਵਾਦ ਨਾਲ) |

ਮਹਿੰਮਾ ਸਿੰਘ ਨੂੰ ਬੜਾ ਸ਼ੌਕ ਸੀ ਕਿ ਉਸਦਾ ਲਖ਼ਤੇ-ਜਿਗਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਪੜ੍ਹੇ, ਲਿਖੇ ਅਤੇ ਸਮਝੇ। ਇਸ ਲਈ ਹੀ ਉਸਨੇ ਆਪਣੇ ਇਕਲੌਤੇ ਪੁੱਤਰ ਲੱਖੀ ਨੂੰ ਪੰਜ ਸਾਲਾਂ ਦਾ ਹੋਣ ਤੇ ਹੀ ਬਿਨਾਂ-ਨਾਗਾ ਪੰਜਾਬੀ ਸਕੂਲ ਲੈ ਜਾਣਾ ਸ਼ੁਰੂ ਕਰ ਦਿੱਤਾ ਸੀ। ਉਸਦੀ ਮਿਹਨਤ ਉਦੋਂ ਵਰ ਆਈ ਜਦੋਂ ਲੱਖੀ ਨੇ ਗਿਆਰਾਂ ਸਾਲਾਂ ਦੀ ਹੀ ਉਮਰ ਵਿੱਚ ਪੰਜਾਬੀ ਦੇ ‘ਓ” ਲੈਵਲ ਦੀ ਪਰੀਖਿਆ ਪਾਸ ਕਰ ਲਈ। ਉਹ ਆਪਣੇ ਮਾਂ ਬਾਹਰੇ ਲੱਖੀ ਨੂੰ ਹਰ ਤਰ੍ਹਾਂ ਨਾਲ ਹੁਸ਼ਿਆਰ ਅਤੇ ਹੋਣਹਾਰ ਦੇਖਣਾ ਲੋਚਦਾ ਸੀ।
ਫਿਰ ਮਹਿੰਮਾ ਸਿੰਘ ਨੇ ਇੱਕ ਹੋਰ ਮੁਹੱਲੇ ਪੁੱਜ ਕੇ ਖੁਲ੍ਹੇ ਵਿਹੜੇ ਅਤੇ ਛੱਤ ਤੋਂ ਸੱਖਣਾ ਇੱਕ ਢੱਠਾ ਹੋਇਆ ਘਰ ਵਿਖਾਇਆ ਸੀ। ਪਿਤਾ ਦਾ ਗੱਚ ਭਰ ਆਇਆ। ਉਸਨੇ ਬੜੇ ਦੁੱਖੀ ਹਿਰਦੇ ਨਾਲ ਦੱਸਿਆ ਸੀ: “ਕਦੇ ਇਹ ਸਾਡਾ ਘਰ ਸੀ। ਇਸ ਘਰ ਵਿੱਚ ਕਦੇ ਬੜੀ ਚਹਿਲ ਪਹਿਲ ਰਹਿੰਦੀ ਸੀ। ਰੌਣਕ ਹੁੰਦੀ ਸੀ ਅਤੇ ਦਿਲ ਨੂੰ