‘ਚਿੱਟਾ ਤੇ ਕਾਲ਼ਾ’ ਬਰਤਾਨਵੀ ਲਹਿਜੇ ਵਿੱਚ ਇੰਝ ਲਿਖਿਆ ਹੋਇਆ ਹੈ। ਆਮ ਪੰਜਾਬੀ ਨਾਵਲ ਤੋਂ ਅਲੱਗ ਹੈ। ਵਿਚਿੱਤਰ ਵਾਕਾਂ ਦਾ ਵਿਸ਼ਾ ਬਹੁਤ ਤਾਜ਼ਾ ਹੈ। ਤਿੰਨ ਭਾਗ ਦੀ ਕਿਤਾਬ ਹੈ ਜੋ ਪੰਜ ਹਿੱਸਿਆ ਵਿੱਚ ਪੇਸ਼ ਕੀਤੀ ਹੈ। ਕਹਿ ਸਕਦੇ ਤਿੰਨ ਹੀ ਕਹਾਣੀਆਂ ਇੱਕ ਦੂਜੇ ਨਾਲ਼ ਸੰਬੱਧ ਰੱਖਦੀਆਂ ਨੇ। ਸਭ ਤੋਂ ਲੰਮੀ ਕਹਾਣੀ ‘ਸਮੁੰਦਰ ਪਾਰ’ ਵਾਲ਼ੀ ਹੈ ਜਿਸ ਵਿੱਚ ਇੱਕ ਪਰਵਾਸੀ ਖ਼ਾਨਦਾਨ ਦਾ ਜੀਵਨ ਦਿਖਾਇਆ ਹੈ। ਖ਼ਾਸ ਗੱਲ ਹੈ ਕਿ ਆਮ ਵਾਂਗ ਇਕੱਲੇ ਪਰਵਾਸੀ ਕਿਰਦਾਰਾਂ ਦੇ ਪੱਖ ਤੋਂ ਨਹੀਂ ਲਿਖੀ ਗਈ ਪਰ ਅਗੱਲੀ ਪੀੜ੍ਹੀ ਜੋ ਬਰਤਾਨਵੀ ਜਮਪਲ ਹੈ ਦੇ ਪੱਖ ਤੋਂ ਵੀ ਲਿਖੀ ਹੈ। ਉਨ੍ਹਾਂ ਨੂੰ ਮਾਂ-ਪਿਓ ਕਿਵੇਂ ਜਾਪਦੇ, ਪੰਜਾਬੀਅਤ ਬਾਰੇ ਕੀ ਸੋਚਦੇ ਵਗੈਰਾ ਵਗੈਰਾ ਦਿਖਾਈਆ ਹੈ। ਉਨ੍ਹਾਂ ਦੀਆਂ ਆਸਾਂ ਕੀ ਹਨ। ਇਸ ਰਾਹੀਂ ਸਾਡੇ ਸਮਾਜ ਬਾਰੇ ਕਈ ਕੌੜੇ ਸੱਚਾਂ ਬਾਰੇ ਜ਼ਿਕਰਕੀਤਾ ਹੈ। ਇਸ ਹਿੱਸੇ ਵਿੱਚ ਇੱਕ ਔਰਤ ਆਪਣੇ ਭਾਰਤੀ ਰੰਗ ਨੂੰ ਗੋਰਾ ਕਰਨਾ ਚਾਹੁੰਦੀ ਹੈ ਪਰ ਇਸ ਮੁੱਦੇ ਨੂੰ ਅੱਤ ਤੱਕ ਲੈ ਜਾਂਦੀ। ਇਸ ਕਹਾਣੀ ਰਾਹੀਂ ਸਾਡੇ ਸਮਾਜ ਦਾ ਗੋਰੇ ਰੰਗ ਨਾਲ਼ ਜਨੂੰਨ ਨੰਗਾ ਹੁੰਦਾ ਹੈ। ਭਾਵੇਂ ਤਿੰਨ ਹੀ ਕਹਾਣੀਆਂ ਦੇਖਣ ਵਿੱਚ ਅਲੱਗ ਲੱਗਦੀਆਂ ਹਨ, ਸੱਚ ਹੈ ਕਿ ਜੁੜ ਕੇ ਇੱਕ ਮਹਾਨ ਨਾਵਲ ਬਣਦਾ ਹੈ। ਚਿੱਟਾ ਤੇ ਕਾਲ਼ਾ (ਨਾਵਲ) – ਰੂਪ ਢਿੱਲੋਂ |