17 September 2024

ਗ਼ਜ਼ਲ— ਅਵਤਾਰ ਸਿੰਘ ਭੰਡਾਲ

ਗ਼ਜ਼ਲ

ਇੱਕੋ ਗੱਲ ਦੁਹਰਾਣੀ ਛੱਡ ।
ਓਹੀ ਫੇਰ ਕਹਾਣੀ ਛੱਡ ।

ਜੇ ਗੱਲ ਨਾ ਪਾਸੇ ਲੱਗੇ,
ਪਾਣੀ ਵਿੱਚ ਮਧਾਣੀ ਛੱਡ।

ਜਾਨ ਦਾ ਜੇ ਖੌਅ ਬਣੇ ਤਾਂ,
ਸ਼ੈਅ ਉਹ ਖ਼ਸਮਾਂ ਖਾਣੀ ਛੱਡ।

ਇੱਕੋ ਦੇ ਸੰਗ ਪ੍ਰੀਤ ਲਗਾ,
ਵੰਨ-ਸਵੰਨੇ ਹਾਣੀ ਛੱਡ।

ਨਸ਼ਿਆਂ ਨੂੰ ਕਦੇ ਖਾਣਾ ਨਾ,
ਸਹੁੰ ਵੀ ਝੂਠੀ ਖਾਣੀ ਛੱਡ।

ਇੱਜ਼ਤ ਤਦ “ਭੰਡਾਲ” ਮਿਲੂ,
ਪਹਿਲਾਂ ਮਾੜੀ ਢਾਣੀ ਛੱਡ।
***
ਅਵਤਾਰ ਸਿੰਘ ਭੰਡਾਲ
ਮੋਬਾਈਲ-98882 28193
***
896
***