26 April 2024

ਗ਼ਜ਼ਲ—ਸੁਰਜੀਤ ਸਾਜਨ

ਗ਼ਜ਼ਲ

ਲਬਾਂ ਤੇ ਜ਼ਹਿਰ ਬਣਕੇ ਆ ਗਿਆ ਹੈ ।
ਕਰੋਨਾ ਕਹਿਰ ਬਣ ਕੇ ਆ ਗਿਆ ਹੈ ।

ਹੈਰਾਨੀ ਹੈ ਕਿ ਚੜ੍ਹਦੇ ਸਾਰ ਹੀ ਦਿਨ ,
ਇਹ ਪਿਛਲਾ ਪਹਿਰ ਬਣ ਕੇ ਆ ਗਿਆ ਹੈ ।

ਸਵਾਰਥ , ਧਰਮ ਮਜ਼ਹਬ ਦਾ ਵਿਖਾਵਾ ,
ਜਨੂੰਨੀ ਲਹਿਰ ਬਣ ਕੇ ਆ ਗਿਆ ਹੈ ।

ਫ਼ਰੇਬੀ ਅੰਬਰਾਂ ਦਾ ਸਿਰ-ਫਿਰਾ ਛਲ ,
ਸਮਾਜੀ ਕਹਿਰ ਬਣ ਕੇ ਆ ਗਿਆ ਹੈ ।

ਮਨੁੱਖੀ ਜਿਸਮ ਅੰਦਰ ਡਰ ਮੁਸਲਸਲ ,
ਅਰੂਜ਼ੀ ਬਹਿਰ ਬਣ ਕੇ ਆ ਗਿਆ ਹੈ ।

ਸਮੁੰਦਰ ਸਾਹਸ ਦਾ ਪੱਲੇ ਸੀ ਜਿਹੜਾ,
ਬਰੇਤੀ ਨਹਿਰ ਬਣ ਕੇ ਆ ਗਿਆ ਹੈ ।

ਘਰਾਂ ਵਿਚ ਕੈਦ ਹੋਏ ਸਾਜ ਸੁਪਨੇ ,
ਸੰਨਾਟਾ ਸ਼ਹਿਰ ਬਣ ਕੇ ਆ ਗਿਆ ਹੈ,

ਦਿਲਾਂ ਵਿਚ ਰੰਜ “ਸਾਜਨ” ਵਧ ਗਿਆ ਸੀ,
ਗ਼ਮਾਂ ਦੀ ਗਹਿਰ ਬਣ ਕੇ ਆ ਗਿਆ ਹੈ ।
====000====

ਸੁਰਜੀਤ ਸਾਜਨ
ਪਿੰਡ ਤੇ ਡਾਕ ਘਰ ਪੱਤੜ ਕਲਾਂ,
ਜ਼ਿਲਾ ਜਲੰਧਰ-144806
ਫੋਨ ਨੰਬਰ -98149-04060
***
897
***

About the author

ਸੁਰਜੀਤ ਸਾਜਨ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸੁਰਜੀਤ ਸਾਜਨ
ਪਿੰਡ ਤੇ ਡਾਕ ਘਰ ਪੱਤੜ ਕਲਾਂ,
ਜ਼ਿਲਾ ਜਲੰਧਰ-144806
ਫੋਨ ਨੰਬਰ -98149-04060

ਸੁਰਜੀਤ ਸਾਜਨ

ਸੁਰਜੀਤ ਸਾਜਨ ਪਿੰਡ ਤੇ ਡਾਕ ਘਰ ਪੱਤੜ ਕਲਾਂ, ਜ਼ਿਲਾ ਜਲੰਧਰ-144806 ਫੋਨ ਨੰਬਰ -98149-04060

View all posts by ਸੁਰਜੀਤ ਸਾਜਨ →