13 November 2024

ਗ਼ਜ਼ਲ—ਅਮਰਜੀਤ ਸਿੰਘ ਸਿੱਧੂ, ਜਰਮਨੀ

ਗ਼ਜ਼ਲ

ਸੀਸ ਤਲੀ  ਜੋ  ਧਰਦੇ ਲੋਕ। 
ਮਰਨੋਂ ਨਾਂ ਉਹ ਡਰਦੇ ਲੋਕ। 

ਸੂਲੀ  ਚੁੰਮਣ  ਉਹ  ਹੀ ਹੱਸ, 
ਨਾਲ ਜੁਲਮ ਜੋ ਲੜਦੇ ਲੋਕ। 

ਲੜਦੇ  ਜੋ  ਲੈਣ  ਲਈ  ਹੱਕ, 
ਹੱਕਾਂ  ਖਾਤਰ  ਮਰਦੇ  ਲੋਕ। 

ਮੰਜਿਲ  ਜਿੰਨਾ  ਮਿੱਥੀ  ਜਿੱਤ, 
ਰਾਹਾਂ ਵਿਚ ਨਾ  ਹਰਦੇ  ਲੋਕ।

ਹੋਣ   ਨਿਭਾਣੇ   ਜਿੰਨਾ  ਕੌਲ, 
ਕੱਚੇ  ਤੇ   ਉਹ  ਤਰਦੇ  ਲੋਕ। 

ਇੱਜਤ ਖਾਤਰ ਜਾ ਕੇ ਰਣ ‘ਚ, 
ਅਣਖਾਂ  ਵਾਲੇ  ਮਰਦੇ  ਲੋਕ। 

ਪੁਲਿਸ ਰਲੀ ਹੈ ਚੋਰਾਂ ਨਾਲ, 
ਵੇਖੇ  ਗੱਲਾਂ   ਕਰਦੇ   ਲੋਕ।

ਮਾਪੇ  ਰੁਲਦੇ  ਆਸ਼ਰਮਾਂ  ‘ਚ, 
ਜੱਗ ਘਰਾਂ ਵਿਚ ਕਰਦੇ ਲੋਕ। 

ਚੈਨੀ ਲੈ  ਗਏ  ਅਮਲੀ  ਖੋਹ, 
ਦੱਸਣ ਨਾ ਇਹ  ਡਰਦੇ ਲੋਕ। 

ਮੁੱਲ  ਸਿਰਾਂ  ਦਾ  ਸਿੱਧੂ  ਪੌਣ, 
ਹੁੰਦੇ  ਨੇ  ਜੋ  ਘਰ  ਦੇ  ਲੋਕ। 
***
981
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮਰਜੀਤ ਸਿੰਘ ਸਿੱਧੂ
ਬੱਧਨੀ ਕਲਾਂ 142037, ਜਿਲ੍ਹਾ ਮੋਗਾ
ਹਾਲ ਆਬਾਦ
Amarjit Singh sidhu
Ellmenreich Str 26, 
20099 Hamburg (Germany) 
+4917664197996
Amarjit Sidhu <amarjitsidhu365@gmail.com>

ਅਮਰਜੀਤ ਸਿੰਘ ਸਿੱਧੂ

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 142037, ਜਿਲ੍ਹਾ ਮੋਗਾ ਹਾਲ ਆਬਾਦ Amarjit Singh sidhu Ellmenreich Str 26,  20099 Hamburg (Germany)  +4917664197996 Amarjit Sidhu <amarjitsidhu365@gmail.com> 

View all posts by ਅਮਰਜੀਤ ਸਿੰਘ ਸਿੱਧੂ →