21 September 2025

ਹੜ੍ਹਦਾ, ਲੜਦਾ ਤੇ ਉੱਠ ਖੜ੍ਹਦਾ ਪੰਜਾਬ  — ਰਛਪਾਲ ਕੌਰ ਗਿੱਲ

ਇਤਿਹਾਸ ਗਵਾਹ ਹੈ, ਪੰਜਾਬ ਦੀ ਤ੍ਰਾਸਦੀ ਦੀਆਂ ਕਹਾਣੀਆਂ ਨਵੀਆਂ ਨਹੀਂ ਸਦੀਆਂ ਪੁਰਾਣੀਆਂ ਹਨ। ਤਾਹੀਂ ਤਾਂ ਕਿਹਾ ਜਾਂਦਾ, “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾ।” ਪੰਜਾਬ ਵਾਰ ਵਾਰ ਹੜ੍ਹਾਂ ਵਿੱਚ ਹੜ੍ਹਦਾ, 1947 ਦੀ ਵੰਡ ਦੀ ਮਾਰ, 84 ਦਾ ਦੁਖਾਂਤ, ਕਾਲੇ ਕਾਨੂੰਨ, ਨਸ਼ੇ, ਖੁਦਕਸ਼ੀਆਂ ਅਤੇ ਕਰਜ਼ਿਆਂ ਨਾਲ ਲੜਦਾ ਅਤੇ ਬਹੁਤ ਕੁਝ ਲੁਟਾ ਕੇ ਪੰਜਾਬ ਫਿਰ ਉੱਠ ਖੜ੍ਹਦਾ। 1947 ਤੋਂ ਬਾਦ ਹੁਣ ਤੱਕ ਬਹੁਤ ਵਾਰ ਪੰਜਾਬ ਹੜ੍ਹਾਂ ਦੀ ਮਾਰ ਝੱਲ ਚੁੱਕਾ ਹੈ। ਪਹਿਲਾਂ ਆਏ ਹੜ੍ਹਾਂ ਨੇ ਨੁਕਸਾਨ ਤਾਂ ਕੀਤਾ ਪਰ ਏਨਾਂ ਘਾਤਕ ਨੁਕਸਾਨ ਨਹੀਂ ਸੀ ਹੋਇਆ, ਜਿਨਾਂ 1988 ਵਿੱਚ ਹੋਇਆ। ਉਸ ਤੋਂ ਬਾਦ ਹੁਣ 2025 ਵਿੱਚ ਆਏ ਹੜ੍ਹਾਂ ਨੇ ਤਾਂ ਸਭ ਹੱਦਾਂ ਪਾਰ ਕਰ ਦਿੱਤੀਆਂ। ਤਕਰੀਬਨ ਦੋ ਹਜ਼ਾਰ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ। ਤਿਲ਼ ਤਿਲ਼ ਕਰਕੇ ਕੀਤੀ ਕਮਾਈ ਨਾਲ ਬਣਾਏ ਲੋਕਾਂ ਦੇ ਘਰ ਰੁੜ੍ਹ ਗਏ, ਪਸ਼ੂ ਮਰ ਗਏ, ਫ਼ਸਲਾਂ ਤਬਾਹ ਹੋ ਗਈਆਂ, ਕੁਝ ਲੋਕਾਂ ਦੇ ਆਪਣੇ ਪਿਆਰੇ ਜਾਨਾਂ ਵੀ ਗੁਵਾ ਗਏ। ਪੰਜਾਬ ਦੇ ਕੁਝ ਲੋਕ ਤੇ ਸਿਆਸਤਦਾਨ 2025 ਦੇ ਹੜ੍ਹਾਂ ਨੂੰ ਕੁਦਰਤੀ ਆਫ਼ਤ ਮੰਨਦੇ ਹਨ, ਪਰ ਬਹੁਤੇ ਲੋਕ ਇਸਨੂੰ ਕੁਝ ਬਦਨੀਤ ਲੋਕਾਂ ਵੱਲੋਂ ਜਾਣ ਬੁੱਝ ਕੇ “ਵਾਟਰ ਬੰਬ” ਵਰਤ ਕੇ ਪੰਜਾਬ ਦੀ ਤਬਾਹੀ ਕੀਤੀ ਗਈ ਹੈ ਮੰਨਦੇ ਹਨ। ਉਹ ਕਹਿੰਦੇ ਹਨ ਕਿ ਡੈਮਂ ਵਿੱਚ ਜਾਣ ਬੁੱਝ ਕੇ ਪਾਣੀ ਜਮਾਂ ਕਰਕੇ ਇੱਕ ਦਮ ਛੱਡਿਆ ਗਿਆ, ਜੋ ਹੌਲੀ ਹੌਲੀ ਛੱਡਿਆ ਜਾਣਾ ਚਾਹੀਦਾ ਸੀ। ਲਹਿੰਦੇ ਪੰਜਾਬ ਨੂੰ ਸਬਕ ਸਿਖਾਉਣ ਦੀ ਨੀਤੀ ਦੇ ਨਾਲ ਨਾਲ ਚੜ੍ਹਦੇ ਪੰਜਾਬ ਨੂੰ ਪਾਣੀ ਵਿੱਚ ਡਬੋ ਦਿੱਤਾ। ਲਹਿੰਦੇ ਪੰਜਾਬ ਦਾ ਚੜ੍ਹਦੇ ਪੰਜਾਬ ਨਾਲੋਂ ਵੀ ਵੱਧ ਨੁਕਸਾਨ ਹੋਇਆ ਹੈ। ਕੁਝ ਕੁ ਨੁਕਸਾਨ ਦੀ ਭਰਪਾਈ ਤਾਂ ਵਕਤ ਪੈਣ ਤੇ ਹੋ ਜਾਂਦੀ ਹੈ। ਪਰ ਕੁਝ ਉਸ ਕਿਸਮ ਦਾ ਨੁਕਸਾਨ ਵੀ ਹੁੰਦਾ ਹੈ ਜਿਵੇਂ ਇਨਸਾਨਾਂ ਦਾ ਮਰ ਜਾਣਾ, ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ, ਜਿਸ ਨਾਲ ਲੋਕਾਂ ਦੀ ਮਾਨਸਿਕ ਸਥਿਤੀ ਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ।

ਏਨਾ ਨੁਕਸਾਨ ਹੋਣ ਦੇ ਬਾਵਜੂਦ ਵੀ ਪੰਜਾਬੀਆਂ ਦੇ ਹੌਸਲਿਆ ਦਾ ਬਲੰਦ ਰਹਿਣਾ, ਇੱਕ ਦੂਸਰੇ ਦਾ ਸਹਾਰਾ ਬਨਣਾ ਇੱਕ ਨਵੇਕਲੀ ਉਦਾਹਰਣ ਪੇਸ਼ ਕਰਦਾ ਹੈ। ਔਖੀ ਘੜੀ ਦੌਰਾਨ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ, ਕਲਾਕਾਰਾਂ ਅਤੇ ਆਮ ਲੋਕਾਂ ਨੇ ਧਰਮ, ਨਸਲ ਤੇ ਜਾਤ ਤੋਂ ਉੱਪਰ ਉੱਠ ਕੇ, ਦਿਨ ਰਾਤ ਲੱਕ ਬੰਨ੍ਹ ਕੇ ਤਨ, ਮਨ ਅਤੇ ਧਨ ਨਾਲ ਹੜ੍ਹ ਪੀੜਤਾਂ ਦੀ ਸੇਵਾ ਕੀਤੀ ਅਤੇ ਉਹਨਾਂ ਨਾਲ ਖੜ੍ਹੇ ਹੋਏ। ਇਹ ਸ਼ਾਲਾਘਾਯੋਗ ਉੱਦਮ ਹੈ ਜਿਸ ਦੀ ਦਾਦ ਦੇਣੀ ਬਣਦੀ ਹੈ।

ਜੇਕਰ ਸੋਚੀਏ ਕਿ ਵਾਰ ਵਾਰ ਪੰਜਾਬ ਨੂੰ ਇੰਨ੍ਹਾਂ ਮੁਸੀਬਤਾਂ ਦਾ ਸਾਹਮਣਾ ਕਿਉਂ ਕਰਨਾ ਪੈਂਦਾ ਹੈ? ਇਸ ਦੇ ਬਹੁਤ ਸਾਰੇ ਕਾਰਨ ਹਨ। ਸਭ ਤੋਂ ਵੱਡਾ ਕਾਰਨ ਸਿਸਟਮ ਜਾਂ ਸਰਕਾਰਾਂ ਦੀ ਨਕਾਮੀ ਅਤੇ ਪਬਲਿਕ ਦੀ ਬੇਧਿਆਨੀ! ਬਹੁਗਿਣਤੀ ਸਿਆਸਤਦਾਨਾਂ ਦਾ ਸਵੈ-ਕੇਂਦਰਿਤ ਹੋਣਾ ਅਤੇ ਲੋਕਾਂ ਦਾ ਆਪਣੇ ਛੋਟੇ ਛੋਟੇ ਸੁਵਾਰਥਾਂ ਖ਼ਾਤਰ ਵੰਡ ਹੋ ਕੇ ਉਨਾਂ ਦੇ ਝੰਡੇ ਚੁੱਕਦੇ ਰਹਿਣਾ। ਜਦ ਕਿ ਸਰਕਾਰ ਦਾ ਫਰਜ਼ ਬਣਦਾ ਹੈ ਲੋਕ ਭਲਾਈ ਦੇ ਕੰਮਾਂ ਵੱਲ ਧਿਆਨ ਦੇਣਾ ਅਤੇ ਆਉਣ ਵਾਲੀਆਂ ਕੁਦਰਤੀ ਜਾਂ ਮਨੁੱਖੀ ਛੇੜ- ਛਾੜ ਵਾਲੀਆਂ ਆਫ਼ਤਾਂ ਬਾਰੇ ਯੋਜਨਾਬੰਦ ਹੋਣਾ। ਅੱਜ ਕੱਲ ਸਾਇੰਸ ਦੇ ਯੁੱਗ ਵਿੱਚ ਕੁਦਰਤੀ ਆਫ਼ਤਾਂ ਦੀ ਭਵਿੱਖਬਾਣੀ ਬਾਰੇ ਲੋਕਾਂ ਨੂੰ ਅਗਾਉਂ ਸੂਚਿਤ ਕਰਨਾ ਤੇ ਉਨਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਕਹਿਣਾ ਜਾਂ ਉਸਦਾ ਪ੍ਰਬੰਧ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ, ਜਦ ਕਿ ਸਰਕਾਰ ਦੀ ਬਹੁਤੀ ਸ਼ਕਤੀ ਵਿਰੋਧੀ ਧਿਰਾਂ ਨੂੰ ਜਵਾਬਦੇਹੀ ਵਿੱਚ ਹੀ ਗੁਜ਼ਰ ਜਾਂਦੀ ਹੈ। ਜਾਂ ਸਰਕਾਰ ਦੇ ਵਿਰੁੱਧ ਬੋਲਣ ਵਾਲਿਆਂ ਨੂੰ ਸੰਭਾਲਣ ਵਿੱਚ ਲੱਗ ਜਾਂਦੀ ਹੈ, ਜਿਵੇਂ ਉਨਾਂ ਨੂੰ ਜੇਲਾਂ ਵਿੱਚ ਡੱਕਣਾ ਜਾਂ ਇੰਨਕਾਉਂਟਰ ਕਰਵਾਉਣਾ। ਵਿਰੋਧੀ ਪਾਰਟੀਆਂ ਵਾਲੇ ਸਿਆਸਤਦਾਨ ਵੀ ਲੋਕਾਂ ਦਾ ਖਿਆਲ ਛੱਡ ਕੇ ਨਿੱਜੀ ਚਿੱਕੜ ਸੁੱਟਣ ਵੱਲ ਡਟ ਜਾਂਦੇ ਹਨ ਤਾਂ ਕਿ ਉਹ ਮੁੜ ਸੱਤਾ ਹਾਸਲ ਕਰ ਸਕਣ। ਜਦ ਸਿਆਸਤਦਾਨਾਂ ਨੂੰ ਨਿੱਜ ਤੋਂ ਉੱਚਾ ਉੱਠ ਕੇ ਸੰਜੀਦਗੀ ਵਰਤ ਕੇ ਕੰਮਾਂ ਵੱਲ ਧਿਆਨ ਦੇਣਾ ਬਣਦਾ ਹੈ। ਲੋਕਾਂ ਦਾ ਫਰਜ਼ ਬਣਦਾ ਹੈ ਕਿ ਪਾਰਟੀ ਬਾਜ਼ੀ ਤੋਂ ਉੁਪਰ ਉੱਠ ਕੇ ਅਜੋਕੀ ਸਰਕਾਰ ਦੇ ਚੰਗੇ ਕੰਮਾਂ ਨੂੰ ਖੁੱਲ੍ਹ ਦਿੱਲੀ ਨਾਲ ਸਵਿਕਾਰਨਾ, ਗੱਲਤ ਕੰਮਾਂ ਨੂੰ ਨਕਾਰਨਾ ਅਤੇ ਰਲ ਮਿਲ ਕੇ ਆਪਣੀ ਆਵਾਜ਼ ਬੁਲੰਦ ਕਰਨੀ ਜਿਵੇਂ ਕਿਸਾਨ ਅੰਦੋਲਨ ਸਮੇਂ ਕੀਤੀ ਗਈ ਸੀ।

ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਅਨੇਕਾਂ ਵਾਰ ਆਈਆਂ ਆਫ਼ਤਾਂ ਨੂੰ ਝੱਲਦਾ ਹੋਇਆ ਪੰਜਾਬ ਫਿਰ ਉੱਠ ਖੜ੍ਹਦਾ ਕਿਉਂਕਿ ਬਹੁ ਗਿਣਤੀ ਪੰਜਾਬੀ ਲੋਕ ਸਿੱਖੀ ਦੇ ਫਲਸਫ਼ੇ ਤੇ ਚਲਦੇ ਹੋਏ, ਕਿਰਤ ਕਰਨੀ ਅਤੇ ਵੰਡ ਕੇ ਛਕਣ ਨੂੰ ਮੁੱਖ ਰੱਖਕੇ ਮਿਹਨਤੀ ਤੇ ਹਮਦਰਦੀ ਦੀ ਭਾਵਨਾ ਰੱਖਣ ਵਾਲੇ ਹਨ। ਇੱਕ ਦੂਸਰੇ ਦੀ ਬਾਂਹ ਫੜਣ ਵਾਲੇ ਹਨ, ਦੂਸਰਿਆਂ ਦੇ ਦਰਦ ਨੂੰ ਸਮਝਣ ਵਾਲੇ ਹਨ। ਪਰ ਇੱਥੇ ਇਹ ਸੁਆਲ ਵੀ ਉੱਠਦੇ ਹਨ ਕਿ ਜੇਕਰ ਲੋਕ ਇਕੱਠੇ ਹੋ ਕੇ ਹੜ੍ਹ ਆਉਣ ਤੇ ਬੰਨ੍ਹ ਬਣਾ ਸਕਦੇ ਹਨ ਤਾਂ ਹੜ੍ਹ ਆਉਣ ਤੋਂ ਪਹਿਲਾਂ ਆਪ ਹੀ ਰਲ ਕੇ ਜਾਂ ਸਰਕਾਰ ਨਾਲ ਮਿਲ ਕੇ ਉੁਨਾੰ ਨੂੰ ਮਿੱਟੀ ਦੀ ਬਜਾਏ, ਪੱਥਰਾਂ ਤੇ ਦਰੱਖਤਾਂ ਨਾਲ ਮਜ਼ਬੂਤ ਕਿਉਂ ਨਹੀਂ ਬਣਾਇਆ ਜਾਂਦਾ? ਰੇਤ ਦੀ ਮਾਈਨਿੰਗ ਕਰਕੇ ਲੋਕਾਂ ਨੇ ਜਾਂ ਕੁਝ ਸਰਕਾਰ ਦੀ ਸ਼ਹਿ ਕਰਕੇ ਦਰਿਆਵਾਂ ਦੇ ਕੰਢੇ ਨੀਵੇਂ ਕਰ ਦਿੱਤੇ ਜਾਣੇ, ਬਿਨਾਂ ਸੁਰੱਖਿਆ ਦਾ ਧਿਆਨ ਰੱਖਦਿਆਂ, ਦਰਿਆਵਾਂ ਦੇ ਵਗਣ ਵਾਲੀ ਥਾਂ ਤੇ ਮਕਾਨ ਬਣਾ ਲੈਣੇ, ਫ਼ਸਲਾਂ ਉਗਾ ਲੈਣੀਆਂ। ਪਰਾਲੀ ਤੇ ਕਣਕਾਂ ਦੇ ਮੁਢ ਸਾੜ ਕੇ ਵਾਤਾਵਰਨ ਵਿੱਚ ਤਪਸ਼ ਪੈਦਾ ਕਰਨੀ ਜਿਸ ਨਾਲ ਧਰਤੀ ਦਾ ਪਾਣੀ ਉੁਡਾ ਕੇ ਅਸਮਾਨੇ ਚਾੜ੍ਹਣਾ ਤੇ ਮੀਂਹ ਦਾ ਸਾਹਮਣਾ ਕਰਨਾ ਇਹ ਕਾਰਨਾਮੇ ਵੀ ਤਾਂ ਪੰਜਾਬੀ ਲੋਕਾਂ ਦੇ ਹੀ ਹਨ ਜਿਨਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਜਿਵੇਂ ਹੁਣ ਹੜ੍ਹ ਆਉਣ ਤੇ ਲੋਕ ਇਕੱਠੇ ਹੋ ਕੇ ਇੱਕ ਦੂਸਰੇ ਦਾ ਸਾਥ ਦੇ ਰਹੇ ਹਨ, ਇਸੇ ਤਰਾਂ ਆਜਿਹੀਆਂ ਆਫ਼ਤਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂਂ ਦੂਰਅੰਦੇਸ਼ੀ ਨਾਲ ਜੇਕਰ ਪੰਜਾਬੀ ਲਾਮ ਬੰਦ ਹੋ ਜਾਣ, ਪਾਣੀ ਦੇ ਹੜ੍ਹਾਂ ਤੇ ਨਸ਼ੇ ਦੇ ਹੜ੍ਹਾਂ ਤੋਂ ਪੰਜਾਬ ਨੂੰ ਮੁਕਤੀ ਮਿਲ ਸਕਦੀ ਹੈ। ਜਿੰਨਾ ਧਨ ਅਤੇ ਸਾਧਨ ਲੋਕਾਂ ਦੇ ਮੁੜ ਵਸੇਬੇ ਲਈ ਖ਼ਰਚੇ ਜਾਣੇ ਹਨ ਜੇਕਰ ਉਹ ਆਫ਼ਤਾਂ ਤੋਂ ਪਹਿਲਾਂ ਲਗਾਏ ਜਾਣ ਤਾਂ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕੀਤੇ ਜਾ ਸਕਦੇ ਹਨ, ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕੀਆਂ ਜਾ ਸਕਦੀਆਂ ਹਨ ਅਤੇ ਪੰਜਾਬ ਖੁਸ਼ਹਾਲ ਬਣ ਸਕਦਾ ਹੈ। ਪੰਜਾਬੀਆਂ ਦੀ ਚੜ੍ਹਦੀ ਕਲਾ ਅਤੇ ਆਪਣੇ ਹੱਥੀਂ ਆਪਣਾ ਆਪੇ ਕਾਜ ਸੰਵਾਰਨ ਲਈ ਦਿਲੀ ਦੁਆਵਾਂ!!

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1607
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਬਾਇਓਡੇਟਾ:

ਨਾਮ: ਰਛਪਾਲ ਕੌਰ ਗਿੱਲ
ਜਨਮ ਸਥਾਨ: ਭੁੱਲਰ ਬੇਟ, ਜ਼ਿਲਾ ਕਪੂਰਥਲਾ, ਪੰਜਾਬ
ਮਾਤਾ-ਪਿਤਾ: ਸਰਦਾਰਨੀ ਚਰਨ ਕੌਰ ਭੁੱਲਰ, ਸਰਦਾਰ ਬਖਸ਼ੀਸ਼ ਸਿੰਘ ਭੁੱਲਰ
ਪਤੀ: ਰਘਬੀਰ ਸਿੰਘ ਗਿੱਲ
ਬੱਚੇ: ਕਮਲਪ੍ਰੀਤ ਕੌਰ, ਭੁਪਿੰਦਰਜੀਤ ਕੌਰ, ਪਵਨਪ੍ਰੀਤ ਕੌਰ ਪ੍ਰਿਤਪਾਲ ਸਿੰਘ ਗਿੱਲ

ਪੜ੍ਹਾਈਃ
* ਐਮ਼ ਏ਼ ਪੁਲੀਟੀਕਲ ਸਾਇੰਸ, ਡੀ ਏ ਵੀ ਕਾਲਜ ਜਲੰਧਰ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ)
* ਬੀ. ਏ। ਗੌਰਮਿੰਟ ਰਣਧੀਰ ਕਾਲਜ ਕਪੂਰਥਲਾ, ਪੰਜਾਬ
* ਬੀ. ਐਡ ਅਤੇ ਪ੍ਰਿੰਸੀਪਲ ਕੁਆਲੀਫੀਕੇਸ਼ਨ, ਯਾਰਕ ਯੂਨੀਵਰਸਿਟੀ ਟਰੋਂਨਟੋ, ਕੈਨੇਡਾ
* ਸਪੈਸਲਿਸਟ ਇੰਨ ਸਪੈਸਲ ਐਜੂਕੇਸ਼ਨ, ਯੂਨੀਵਰਸਿਟੀ ਆਫ਼ ਟਰੋਂਨਟੋਂ

ਕਿਤਾਃ
* ਟੋਰਨਟੋਂ ਬੋਰਡ ਆਫ਼ ਐਜੂਕੇਸ਼ਨ ਤੋਂ ਪੰਝੀ ਸਾਲ ਵੱਖ ਵੱਖ ਅਹੁਦਿਆਂ (ਅਧਿਆਪਨ, ਚੇਅਰਪਰਸਨ, ਵਾਇਸ ਪ੍ਰਿੰਸੀਪਲ, ਪ੍ਰਿੰਸੀਪਲ) ਦੀਆਂ ਸੇਵਾਵਾਂ ਨਿਭਾ ਕੇ ਸੇਵਾ ਮੁਕਤ

ਸਾਹਿਤਕ ਸਿਰਜਣਾਃ
* “ਟਾਹਣੀਓ ਟੁੱਟੇ” ਕਹਾਣੀ ਸੰਗ੍ਰਹਿ 2012 ਵਿੱਚ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਵਲੋਂ ਛਾਪਿਆ ਗਿਆ।
* “ਸ਼ਬਦਾਂ ਵਿੱਚ ਪਰੋਏ ਜ਼ਜ਼ਬਾਤ” ਕਵਿ ਸੰਗ੍ਰਹਿ 2021 ਵਿੱਚ ਕਾਜਲ ਪਬਲਿਸ਼ਰ ਵੱਲੋਂ ਛਾਪਿਆ ਗਿਆ।
* “ਢੱਲਦੇ ਦੀ ਲਾਲੀ” ਕਹਾਣੀ ਸੰਗ੍ਰਹਿ ਤੇ ਕੁਝ ਹੋਰ ਸਾਹਿਤਕ ਰਚਨਾਵਾਂ ਤਿਆਰੀ ਅਧੀਨ
* “ਕਲਮਾਂ ਦੇ ਕਾਫ਼ਲਾ” ਕੇਨੈਡਾ ਦੀ ਸਾਹਿਤਕ ਆਰਗੇਨੇਸ਼ਨ ਦੀ ਮੈਂਬਰ ਤੇ ਦੋ ਸਾਲ ਕੋਆਰਡੀਨੇਟਰ ਦੀਆਂ ਸੇਵਾਵਾਂ ਨਿਭਾਈਆਂ

Email: rachhpalgill@hotmail.com
Phone: 905-915-3839
***

Name: Rachhpal Kaur Gill
Birth Date and Place: February 6th, 1951 - Village: Bhullar Bet (Kapurthala)
Parents: Bakhshish Singh Bhullar & Charan Kaur Bhullar
Spouse: Raghbir Singh Gill

Education:

M. A. Political Science from D.A.V. College Jallandhar (Guru Nanak Dev University, Amritsar, Punjab, India.
B Ed. & Principal’s qualification - York University, Toronto, Canada.
Specialist in Special Education - University of Toronto, Canada.

Profession: Retired from Toronto District School board after 25 years-service as a Teacher, chairperson, Vice-Principal and Principal.

Literary Publications:
1. Short Story book “Tahnio Tute” written in Punjabi, published in 2012
(Ravi Sahit Parkashan Amritsar).
2. Poetry book “Shabdan Vich PROYE Zazbaat written in Punjabi, publishedIn 2021 (Kajal Publishers).

Membership:
Member and served as a coordinator for two years - Punjabi Kalma da Kaafla
(A Literary Organization in Ontario, Canada).
Member of Ontario College of Teachers (OCT).

Email: rachhpalgill@hotmail.com
Phone: 905-915-3839
***

ਰਛਪਾਲ ਕੌਰ ਗਿੱਲ

ਬਾਇਓਡੇਟਾ: ਨਾਮ: ਰਛਪਾਲ ਕੌਰ ਗਿੱਲ ਜਨਮ ਸਥਾਨ: ਭੁੱਲਰ ਬੇਟ, ਜ਼ਿਲਾ ਕਪੂਰਥਲਾ, ਪੰਜਾਬ ਮਾਤਾ-ਪਿਤਾ: ਸਰਦਾਰਨੀ ਚਰਨ ਕੌਰ ਭੁੱਲਰ, ਸਰਦਾਰ ਬਖਸ਼ੀਸ਼ ਸਿੰਘ ਭੁੱਲਰ ਪਤੀ: ਰਘਬੀਰ ਸਿੰਘ ਗਿੱਲ ਬੱਚੇ: ਕਮਲਪ੍ਰੀਤ ਕੌਰ, ਭੁਪਿੰਦਰਜੀਤ ਕੌਰ, ਪਵਨਪ੍ਰੀਤ ਕੌਰ ਪ੍ਰਿਤਪਾਲ ਸਿੰਘ ਗਿੱਲ ਪੜ੍ਹਾਈਃ * ਐਮ਼ ਏ਼ ਪੁਲੀਟੀਕਲ ਸਾਇੰਸ, ਡੀ ਏ ਵੀ ਕਾਲਜ ਜਲੰਧਰ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ) * ਬੀ. ਏ। ਗੌਰਮਿੰਟ ਰਣਧੀਰ ਕਾਲਜ ਕਪੂਰਥਲਾ, ਪੰਜਾਬ * ਬੀ. ਐਡ ਅਤੇ ਪ੍ਰਿੰਸੀਪਲ ਕੁਆਲੀਫੀਕੇਸ਼ਨ, ਯਾਰਕ ਯੂਨੀਵਰਸਿਟੀ ਟਰੋਂਨਟੋ, ਕੈਨੇਡਾ * ਸਪੈਸਲਿਸਟ ਇੰਨ ਸਪੈਸਲ ਐਜੂਕੇਸ਼ਨ, ਯੂਨੀਵਰਸਿਟੀ ਆਫ਼ ਟਰੋਂਨਟੋਂ ਕਿਤਾਃ * ਟੋਰਨਟੋਂ ਬੋਰਡ ਆਫ਼ ਐਜੂਕੇਸ਼ਨ ਤੋਂ ਪੰਝੀ ਸਾਲ ਵੱਖ ਵੱਖ ਅਹੁਦਿਆਂ (ਅਧਿਆਪਨ, ਚੇਅਰਪਰਸਨ, ਵਾਇਸ ਪ੍ਰਿੰਸੀਪਲ, ਪ੍ਰਿੰਸੀਪਲ) ਦੀਆਂ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਸਾਹਿਤਕ ਸਿਰਜਣਾਃ * “ਟਾਹਣੀਓ ਟੁੱਟੇ” ਕਹਾਣੀ ਸੰਗ੍ਰਹਿ 2012 ਵਿੱਚ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਵਲੋਂ ਛਾਪਿਆ ਗਿਆ। * “ਸ਼ਬਦਾਂ ਵਿੱਚ ਪਰੋਏ ਜ਼ਜ਼ਬਾਤ” ਕਵਿ ਸੰਗ੍ਰਹਿ 2021 ਵਿੱਚ ਕਾਜਲ ਪਬਲਿਸ਼ਰ ਵੱਲੋਂ ਛਾਪਿਆ ਗਿਆ। * “ਢੱਲਦੇ ਦੀ ਲਾਲੀ” ਕਹਾਣੀ ਸੰਗ੍ਰਹਿ ਤੇ ਕੁਝ ਹੋਰ ਸਾਹਿਤਕ ਰਚਨਾਵਾਂ ਤਿਆਰੀ ਅਧੀਨ * “ਕਲਮਾਂ ਦੇ ਕਾਫ਼ਲਾ” ਕੇਨੈਡਾ ਦੀ ਸਾਹਿਤਕ ਆਰਗੇਨੇਸ਼ਨ ਦੀ ਮੈਂਬਰ ਤੇ ਦੋ ਸਾਲ ਕੋਆਰਡੀਨੇਟਰ ਦੀਆਂ ਸੇਵਾਵਾਂ ਨਿਭਾਈਆਂ Email: rachhpalgill@hotmail.com Phone: 905-915-3839 *** Name: Rachhpal Kaur Gill Birth Date and Place: February 6th, 1951 - Village: Bhullar Bet (Kapurthala) Parents: Bakhshish Singh Bhullar & Charan Kaur Bhullar Spouse: Raghbir Singh Gill Education: M. A. Political Science from D.A.V. College Jallandhar (Guru Nanak Dev University, Amritsar, Punjab, India. B Ed. & Principal’s qualification - York University, Toronto, Canada. Specialist in Special Education - University of Toronto, Canada. Profession: Retired from Toronto District School board after 25 years-service as a Teacher, chairperson, Vice-Principal and Principal. Literary Publications: 1. Short Story book “Tahnio Tute” written in Punjabi, published in 2012 (Ravi Sahit Parkashan Amritsar). 2. Poetry book “Shabdan Vich PROYE Zazbaat written in Punjabi, published In 2021 (Kajal Publishers). Membership: Member and served as a coordinator for two years - Punjabi Kalma da Kaafla (A Literary Organization in Ontario, Canada). Member of Ontario College of Teachers (OCT). Email: rachhpalgill@hotmail.com Phone: 905-915-3839 ***

View all posts by ਰਛਪਾਲ ਕੌਰ ਗਿੱਲ →