| -ਤੇਰਾਂ ਪੁਸਤਕਾਂ ਦੇ ਰਚਨਹਾਰੇ ਸਿਰੀ ਰਾਮ ਅਰਸ਼ ਦੀਅਾਂ ਚਾਰ ਗ਼ਜ਼ਲਾਂ- |
|
ਸਿਰੀ ਰਾਮ ਅਰਸ਼ ਜੀ ਬਾਰੇ ਗੱਲ ਕਰਨ ਦਾ ਮਨੋਰਥ ਇਹੀ ਹੈ ਕਿ ਇਹ ਉਹ ਸੱਜਣ ਨੇ ਜਿੰਨ੍ਹਾਂ ਨੂੰ ਪੜ੍ਹ ਪੜ੍ਹ ਕੇ ਸਾਡੇ ਚੋਂ ਬਹੁਤਿਆਂ ਲਿਖਣ ਦੀ ਜਾਚ ਸਿੱਖੀ। ਯੂਨੀਵਰਸਿਟੀ ਵਿਦਵਾਨਾਂ ਨੂੰ ਉਨ੍ਹਾਂ ਦੀ ਸਿਰਜਣਾ ਨੂੰ ਵਿਚਾਰ ਅਧੀਨ ਲਿਆ ਕੇ ਭਵਿੱਖ ਪੀੜ੍ਹੀਆਂ ਨਾਲ ਸਾਂਝ ਪੁਆਉੰਣੀ ਚਾਹੀਦੀ ਹੈ। ਭਾਸ਼ਾ ਵਿਭਾਗ ਵੀ ਉਨ੍ਹਾਂ ਨੂੰ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਦੇਣ ਦਾ ਐਲਾਨ ਹੋ ਚੁਕਾ ਹੈ। ਸਿਰੀ ਰਾਮ ਅਰਸ਼ ਜੀ ਦੀਆਂ ਚਾਰ ਗ਼ਜ਼ਲਾਂ ਤੁਸੀਂ ਵੀ ਪੜ੍ਹੋ। |
| *** 556 *** |

by
ਸਿਰੀ ਰਾਮ ਅਰਸ਼ ਜੀ ਨੂੰ ਪਹਿਲੀ ਵਾਰ ਪੰਜਾਬ ਸਕੱਤਰੇਤ ਵਿੱਚ ਭੂਸ਼ਨ ਨੇ ਮਿਲਾਇਆ। ਸੁਖਪਾਲਵੀਰ ਸਿੰਘ ਹਸਰਤ ਜੀ ਨਾਲ ਵੀ ਉਥੇ ਹੀ ਮੁਲਾਕਾਤ ਹੋਈ। ਇਹ ਸਕੱਤਰੇਤ ਦੀ ਪਹਿਲੀ ਫੇਰੀ ਸੀ ਮੇਰੀ ਤੇ ਸ਼ਮਸ਼ੇਰ ਸਿੰਘ ਸੰਧੂ ਦੀ। ਸਾਲ 1976 ਸੀ। ਬਹਾਨਾ ਸਃ ਸੂਬਾ ਸਿੰਘ ਜੀ ਨੂੰ ਮਿਲਣਾ ਸੀ ਜੋ ਉਦੋਂ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਜੀ ਦੇ ਮੀਡੀਆ ਸਲਾਹਕਾਰ ਸਨ। ਹਸਰਤ ਜੀ ‘ਜਾਗ੍ਰਤੀ’ ਦੇ ਸੰਪਾਦਕ ਸਨ। ਅਰਸ਼ ਜੀ ਵੀ ਉਸੇ ਮਹਿਕਮੇ ਚ ਸਨ।