![]()
ਤੇਜਿੰਦਰ ਸਿੰਘ ਅਨਜਾਨਾ ਦੀਆਂ ਗ਼ਜ਼ਲਾਂ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਉਹ ਸਮਾਜ ਵਿੱਚ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਮਾਨਵਤਾ ਦੀ ਨੈਤਿਕ ਗਿਰਾਵਟ ਦਾ ਜ਼ਿੰਮੇਵਾਰ ਸਮਝਦਾ ਹੈ। ਇਸ ਲਈ ਸਮਾਜਿਕ ਤਾਣੇ ਬਾਣੇ ਵਿੱਚ ਲੋਕਾਈ ਨੂੰ ਨੈਤਿਕਤਾ ਦਾ ਪੱਲਾ ਫੜ੍ਹਕੇ ਜੀਵਨ ਬਸਰ ਕਰਨਾ ਚਾਹੀਦਾ ਹੈ। ਲੋਕਾਈ ਦੇ ਮਨਾ ਵਿੱਚ ਗੰਧਲਾਪਣ ਆ ਗਿਆ ਹੈ। ਇਸ ਨੂੰ ਸਾਫ਼ ਕਰਨ ਲਈ ਪੜ੍ਹਾਈ ਦੀ ਅਤਿਅੰਤ ਜ਼ਰੂਰਤ ਹੈ, ਜਿਹੜੀ ਇਨਸਾਨ ਨੂੰ ਸਿੱਧੇ ਰਸਤੇ ਚਲਣ ਦਾ ਰਾਹ ਵਿਖਾ ਸਕਦੀ ਹੈ। ਦੋ ਸ਼ਿਅਰਾਂ ਤੋਂ ਗ਼ਜ਼ਲਗੋ ਦੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ ਕਿ ਪੜ੍ਹਾਈ ਤੋਂ ਬਿਨਾ ਇਨਸਾਨ ਦੀ ਮਾਨਸਿਕਤਾ ਤੰਦਰੁਸਤ ਨਹੀਂ ਹੋ ਸਕਦੀ: ਭਾਵੇਂ ਗੰਧਲੀ ਹੁੰਦੀ ਜਾਂਦੀ ਅੱਜ ਕਲ੍ਹ ਮਨ ਦੀ ਵੇਈਂ, ਤੇਜਿੰਦਰ ਸਿੰਘ ਅਨਜਾਨਾ ਨੂੰ ਸਮਾਜ ਵਿੱਚ ਹੋ ਰਹੇ ਬਲਾਤਕਾਰਾਂ ਵਰਗੀਆਂ ਘਿਨੌਣੀਆਂ ਹਰਕਤਾਂ ਬਹੁਤ ਦੁੱਖੀ ਕਰਦੀਆਂ ਜਾਪਦੀਆਂ ਹਨ, ਜਿਸ ਕਰਕੇ ਉਹ ਇਨ੍ਹਾਂ ਨੂੰ ਆਪਣੀਆਂ ਗ਼ਜ਼ਲਾਂ ਵਿੱਚ ਲਿਖਦਾ ਹੈ ਕਿ ਪਾਕਿ ਪਵਿਤਰ ਪਿਆਰ ਮੁਹੱਬਤ ਵਰਗੇ ਅਫ਼ਸਾਨੇ ਵਰਤਮਾਨ ਸਮਾਜ ਵਿੱਚ ਸਾਰਥਿਕ ਸਾਬਤ ਨਹੀਂ ਹੋ ਰਹੇ। ਪਿਆਰ ਦੇ ਨਾਮ ‘ਤੇ ਸਰੀਰਕ ਹਵਸ ਪੂਰੀ ਕਰਕੇ ਪਿਆਰ ਮੁਹੱਬਤ ਨੂੰ ਕਲੰਕਤ ਕੀਤਾ ਜਾ ਰਿਹਾ ਹੈ। ਸਾਡੀ ਨੌਜਵਾਨੀ ਆਪਣੇ ਰਸਤੇ ਤੋਂ ਥਿੜਕ ਚੁੱਕੀ ਹੈ, ਜਿਸ ਕਰਕੇ ਉਹ ਗ਼ਲਤ ਰਸਤੇ ਪੈ ਚੁੱਕੇ ਹਨ। ਇਨਸਾਨ ਦੀ ਗੰਧਲੀ ਫਿਤਰਤ ਬਾਰੇ ਇਹ ਸ਼ਿਅਰ ਪ੍ਰਗਟਾਵਾ ਕਰ ਰਹੇ ਹਨ: ਮਸਲ ਲਿਆ ਹੈ ਹਵਸ ਦੀ ਅਗਨੀ ਨੇ ਕਲੀਆਂ ਨੂੰ, ਹਵਸ ਦੀ ਡੂੰਘੀ ਦਲ਼ ਦਲ਼ ਵਿੱਚ ਗਲੇ ਤੀਕਰ ਫਸੇ ਰਹਿੰਦੇ, ਤੇਜਿੰਦਰ ਸਿੰਘ ਅਨਜਾਨਾ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਸਮਾਜ ਵਿੱਚ ਝੂਠ ਦੇ ਬੋਲਬਾਲੇ ਦਾ ਜ਼ਿਕਰ ਆਉਂਦਾ ਹੈ। ਲੋਕਾਈ ਸਚਾਈ ਦੇ ਮਾਰਗ ‘ਤੇ ਚਲਣ ਦੀ ਥਾਂ ਧੋਖ਼ੇ, ਫ਼ਰੇਬ ਅਤੇ ਝੂਠ ਦਾ ਸਹਾਰਾ ਲੈ ਰਹੀ ਹੈ। ਵਰਤਮਾਨ ਯੁਗ ਵਿੱਚ ਸਚਾਈ ਦਾ ਮਾਰਗ ਵੀ ਬਹੁਤ ਕਠਨ ਹੋ ਗਿਆ ਹੈ ਕਿਉਂਕਿ ਹਰ ਪਾਸੇ ਝੂਠ ਦਾ ਪਸਾਰਾ ਹੈ। ਲੋਕਾਂ ਨੇ ਜ਼ਮੀਰ ਨੂੰ ਮਾਰ ਲਿਆ ਹੈ। ਸ਼ਾਇਰ ਦੇ ਝੂਠ ਬਾਰੇ ਕੁਝ ਸ਼ਿਅਰ ਇਹ ਹਨ: ਸੱਚਾਈ ਦਾ ਬਿਖੜਾ ਪੈਂਡਾ ‘ਅਨਜਾਨੇ‘ ਕਰ ਸੌਖਾ ਇੰਝ, ਲਿਖੀਂ ਹਮੇਸ਼ਾ, ਤੂੰ ਸੱਚ ਹੀ ਮਿੱਤਰ, ਤੇ ਰੱਖੀਂ ਜ਼ਿੰਦਾ, ਜ਼ਮੀਰ ਆਪਣਾ, ਕਦੀ ਸੂਰਜ ਵੀ ਛੁਪਿਐ ਸੱਚ ਦਾ ਸੋਚੋ, ਜ਼ਰਾ ਸੋਚੋ, ਸਮਾਜਿਕ ਤਾਣੇ ਬਾਣੇ ਵਿੱਚ ਇਤਨਾ ਨਿਘਾਰ ਆ ਗਿਆ ਹੈ ਕਿ ਵਫ਼ਾ ਵੀ ਪਰ ਲਾ ਕੇ ਉਡ ਗਈ ਹੈ। ਲੋਕ ਵਿਸ਼ਵਾਸ਼ਘਾਤ ਕਰ ਰਹੇ ਹਨ। ਆਪਣਿਆਂ ਤੇ ਯਕੀਨ ਕਰਨ ਤੋਂ ਡਰ ਲਗਦਾ ਹੈ। ਲੋਕ ਆਪਣਾ ਬਣਾਕੇ ਮਾਰਦੇ ਹਨ। ਬੇਵਫ਼ਾਈ ਬਾਰੇ ਸ਼ਾਇਰ ਦੇ ਸ਼ਿਅਰ ਹਨ: ਉਹੀ ਮਕਤਲ, ਉਹੀ ਕਾਤਿਲ, ਉਹੀ ਮੁਨਸਿਫ਼ ਬਣ ਗਿਆ, ਨਿਰਾਲੀ ਮੁਹੱਬਤ, ਨਿਰਾਲੀ ਵਫ਼ਾ ਹੈ, ਸਮਾਜਿਕ ਰਿਸ਼ਤਿਆਂ ਨੂੰ ਵੀ ਲੋਕ ਕਲੰਕਤ ਕਰਨ ਲੱਗ ਪਏ ਹਨ। ਅਜਿਹੀਆਂ ਘਟਨਾਵਾਂ ਨਾਲ ਸਮੁੱਚੇ ਸਮਾਜ ਵਿੱਚ ਗਿਰਾਵਟ ਆ ਗਈ ਹੈ। ਮਾਂ ਬਾਪ, ਭੈਣ ਭਰਾ ਅਤੇ ਦੋਸਤ ਮਿੱਤਰ ਵੀ ਦਗ਼ਾ ਦੇਣ ਲੱਗ ਪਏ ਹਨ, ਅਜਿਹੇ ਹਾਲਾਤ ਹੋਣ ਕਰਕੇ ਪਰਿਵਾਰਾਂ ਵਿੱਚ ਖਟਾਸ ਪੈਦਾ ਹੋ ਗਈ ਹੈ। ਸ਼ਾਇਰ ਲੋਕਾਈ ਨੂੰ ਆਪਣੀਆਂ ਗ਼ਜ਼ਲਾਂ ਰਾਹੀਂ ਰਿਸ਼ਤਿਆਂ ਨੂੰ ਬਣਾਈ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਕੁਝ ਸ਼ਿਅਰ ਇਸ ਪ੍ਰਕਾਰ ਹਨ: ਸਦਾ ਹੀ ਰਿਸ਼ਤਿਆਂ ਦੇ ਬੋਝ ਨੂੰ ਨ ਬੋਝ ਸਮਝੋ, ਇਸ ਕਦਰ ਗ੍ਰਿਹਸਥੀ ਦੀ ਸੰਸਥਾ ਵਿਚ ਗਿਰਾਵਟ ਆ ਗਈ, ਮਿਹਨਤ ਕਰਨ ਵਾਲੇ ਇਨਸਾਨ ਹਮੇਸ਼ਾ ਬੁਲੰਦੀਆਂ ‘ਤੇ ਪਹੁੰਚਕੇ ਨਾਮਣਾ ਖੱਟਦੇ ਹਨ। ਸਮਾਜ ਵਿੱਚ ਅਜਿਹਾ ਕੋਈ ਕੰਮ ਨਹੀਂ ਜਿਸ ਨੂੰ ਕੀਤਾ ਨਾ ਜਾ ਸਕੇ ਪ੍ਰੰਤੂ ਮਨੁੱਖ ਵਿੱਚ ਦ੍ਰਿੜ੍ਹਤਾ, ਹੌਸਲਾ ਅਤੇ ਲਗਨ ਹੋਣੀ ਜ਼ਰੂਰੀ ਹੈ। ਤੇਜਿੰਦਰ ਸਿੰਘ ਅਨਜਾਨਾ ਲੋਕਾਈ ਨੂੰ ਕਿਰਤ ਕਰਨ ਦੀ ਪ੍ਰੇਰਨਾ ਦਿੰਦਾ ਹੋਇਆ ਲਿਖਦਾ ਹੈ: ਹੌਸਲੇ ਦੀ ਅੱਗ ਭਖਦੀ ਰੱਖਣਾ ਅੰਦਰ ਸਦਾ, ਕੁਝ ਲੋਕ ਕਹਿੰਦੇ ਕੁਝ ਅਤੇ ਕਰਦੇ ਕੁਝ ਹੋਰ ਹਨ, ਭਾਵ ਲੋਕ ਮਖੌਟੇ ਪਾਈ ਫਿਰਦੇ ਹਨ। ਉਹ ਆਪਣੀ ਅਸਲੀ ਪਛਾਣ ਨੂੰ ਲੁਕੋਈ ਫਿਰਦੇ ਹਨ। ਇਸ ਲਈ ਇਨਸਾਨੀਅਤ ਦੀ ਪਛਾਣ ਕਰਨੀ ਮੁਸ਼ਕਲ ਹੋਈ ਪਈ ਹੈ। ਸ਼ਾਇਰ ਲਿਖਦਾ ਹੈ: ਬਸ਼ਰ ਮਿਲਦੇ ਅਸਾਨੂੰ ਰੋਜ਼ ਨਕਲੀ ਚਿਹਰਿਆਂ ਦੇ ਸੰਗ। ਸਾਹਿਤਕਾਰਾਂ ਅਤੇ ਵਾਰਤਕਾਰਾਂ ਦੇ ਕਿਰਦਾਰ ਵਿੱਚ ਆਈ ਗਿਰਾਵਟ ਵੀ ਸ਼ਾਇਰ ਦੀ ਮਾਨਸਿਕਤਾ ਨੂੰ ਝੰਜੋੜ ਰਹੀ ਹੈ। ਲੋਭ ਲਾਲਚ ਦੀ ਪ੍ਰਵਿਰਤੀ ਕਰਕੇ ਅਜਿਹੇ ਲੋਕ ਆਪਣੀ ਇੱਜ਼ਤ ਗੁਆ ਲੈਂਦੇ ਹਨ ਤੇ ਅਸਲੀਅਤ ਨੂੰ ਸਾਹਮਣੇ ਨਹੀਂ ਆਉਣ ਦਿੰਦੇ। ਇਸ ਸੰਬੰਧੀ ਤੇਜਿੰਦਰ ਸਿੰਘ ਅਨਜਾਨਾ ਦੇ ਕੁਝ ਸ਼ਿਅਰ ਹਨ: ਕਲਮ ਜਿਸ ਦਿਨ ਹੈ ਵਿਕ ਜਾਂਦੀ ਮਿਰੇ ਯਾਰ! ਉਸੇ ਦਿਨ ਤੋਂ, ਜਿਹੜੇ ਕਲਮਾ ਵਾਲ਼ੇ ਵਿਕ ਜਾਵਣ ਸਨਮਾਨਾ ਖ਼ਾਤਿਰ ਹੀ, ਮਿਰਾ ਸ਼ੌਕ ਮੇਰਾ, ਤਿਰਾ ਸ਼ੌਕ ਤਿਰਾ, ਤਿਰੀ ਕੀਮਤ ਤਿਰੇ ਕਿਰਦਾਰ ਨੇ ਕਰਨੀ ਹੈ ਤੈਅ ਆਖ਼ਿਰ, ਹਕੀਕਤ ਹੈ, ਰੱਖ ਭਾਵੇਂ ਪਾਸ ਗੀਤਾ, ਗ੍ਰੰਥ ਜਾਂ ਕੁਰਆਨ ਰੱਖ ਇੰਟਰਨੈਟ ਦੇ ਜ਼ਮਾਨੇ ਨੇ ਬਾਲਪਨ ਹੀ ਬੱਚਿਆਂ ਤੋਂ ਖੋਹ ਲਿਆ ਹੈ। ਦੋਸਤਾਂ ਮਿੱਤਰਾਂ ਨਾਲ ਬਚਪਨ ਗੁਜ਼ਾਰਨ ਤੋਂ ਪ੍ਰਹੇਜ਼ ਕੀਤਾ ਜਾ ਰਿਹਾ ਹੈ। ਬੱਚਿਆਂ ਵੱਲੋਂ ਮੋਬਾਈਲ ਦੀ ਵਰਤੋਂ ਕਰਨ ਬਾਰੇ ਇੱਕ ਸ਼ਿਅਰ ਹੈ: ਇੱਕ ਮੁਬਾਈਲ ਨੇ ਹੀ ਬੱਚੇ ਘਰ ‘ਚ ਕੈਦ ਕਰ ਲਏ, ਤੇਜਿੰਦਰ ਸਿੰਘ ਅਨਜਾਨਾ ਤੋਂ ਭਵਿਖ ਵਿੱਚ ਹੋਰ ਵਡਮੁੱਲੀਆਂ ਗ਼ਜ਼ਲਾਂ ਲਿਖਣ ਦੀ ਕਾਮਨਾ ਕਰਦਾ ਹਾਂ। 112 ਪੰਨਿਆਂ, 250 ਰੁਪਏ ਕੀਮਤ ਵਾਲਾ ਗ਼ਜ਼ਲ ਸੰਗ੍ਰਹਿ ਸੰਗਮ ਪਬਲੀਕੇਸ਼ਨਜ਼ ਸਮਾਣਾ (sਪਟਿਆਲਾ) ਨੇ ਪ੍ਰਕਾਸ਼ਤ ਕੀਤਾ ਹੈ। ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |