ਕਦੇ ਮਿਹਣਿਆਂ ‘ਚ ਬੀਤੇਗੀ
-ਗੁਲਜ਼ਾਰ-
**
ਕਦੇ ਮਿਹਣਿਆਂ ‘ਚ ਬੀਤੇਗੀ,
ਕਦੇ ਤਾਰੀਫ਼ਾਂ ‘ਚ ਬੀਤੇਗੀ,
ਇਹ ਜ਼ਿੰਦਗੀ ਹੈ ਯਾਰੋ
ਪਲ-ਪਲ ਘਟੇਗੀ!
ਪਾਉਣ ਲਈ ਕੁਝ ਨਹੀਂ !
ਲੈ ਜਾਣ ਲਈ ਵੀ ਕੁਝ ਨਹੀਂ !
ਫਿਰ ਵੀ ਕਿਉਂ ਚਿੰਤਾ ਕਰਦੇ ਹੋ ?
ਇਸ ‘ਚੋਂ ਕੇਵਲ ਖ਼ੂਬਸੂਰਤੀ ਘਟੇਗੀ,
ਇਹ ਜ਼ਿੰਦਗੀ ਹੈ ਯਾਰੋ ਪਲ-ਪਲ ਘਟੇਗੀ।
ਬਾਰ-ਬਾਰ ਰਫ਼ੂ ਕਰਦਾ ਰਹਿੰਦਾ ਹਾਂ,
ਜ਼ਿੰਦਗੀ ਦੀ ਜੇਬ੍ਹ ਵਿੱਚੋਂ,
ਕੰਬਖ਼ਤ ਫਿਰ ਵੀ ਕਿਰ ਜਾਂਦੇ ਨੇ,
ਖੁਸ਼ੀਆਂ ਦੇ ਕੁਝ ਪਲ।
ਜ਼ਿੰਦਗੀ ਵਿੱਚ ਸਾਰਾ ਝਗੜਾ ਹੀ
ਖਾਹਿਸ਼ਾਂ ਦਾ ਹੈ,
ਨਾ ਤਾਂ ਕਿਸੇ ਨੂੰ ਗਮ ਚਾਹੀਦਾ !
ਨਾ ਹੀ ਕਿਸੇ ਨੂੰ ਕਮ ਚਾਹੀਦਾ ! !
ਖੜਕਾਉਂਦੇ ਰਹੋ ਦਰਵਾਜ਼ਾ,
ਇਕ ਦੂਜੇ ਦੇ ਮਨ ਦਾ,
ਮੁਲਾਕਾਤਾਂ ਨਾ ਸਹੀ,
ਬਿੜਕਾਂ ਤਾਂ ਆਉਂਦੀਆਂ ਰਹਿਣ!
ਉਡ ਜਾਵਾਂਗੇ ਇਕ ਦਿਨ,
ਤਸਵੀਰ ਦੇ ਰੰਗਾਂ ਦੀ ਤਰ੍ਹਾਂ!
ਅਸੀਂ ਸਮੇਂ ਦੀ ਟਹਿਣੀ ‘ਤੇ,
ਬੈਠੇ ਹਾਂ ਪੰਛੀਆਂ ਦੀ ਤਰ੍ਹਾਂ!
ਬੋਲੀ ਦੱਸ ਦਿੰਦੀ ਏ, ਬੰਦਾ ਕਿਹੋ ਜਿਹਾ ਹੈ !
ਬਹਿਸ ਦੱਸ ਦਿੰਦੀ ਏ,ਗਿਆਨ ਕਿਹੋ ਜਿਹਾ ਹੈ !
ਘੁਮੰਡ ਦੱਸ ਦਿੰਦਾ ਹੈ, ਕਿੰਨਾ ਪੈਸਾ ਹੈ !
ਸੰਸਕਾਰ ਦੱਸ ਦਿੰਦੇ ਨੇ, ਪਰਿਵਾਰ ਕੈਸਾ ਹੈ !
ਨਾ ਰਾਜ਼ ਹੈ ਜ਼ਿੰਦਗੀ !
ਨਾ ਨਾਰਾਜ਼ ਹੈ ਜ਼ਿੰਦਗੀ ! !
ਬੱਸ ਜੋ ਹੈ ਉਹ ਅੱਜ ਹੈ ਜ਼ਿੰਦਗੀ ! ! !
ਜ਼ਿੰਦਗੀ ਦੀਆਂ ਪੁਸਤਕਾਂ ਤੇ
ਬੇਸ਼ੱਕ ਨਵਾਂ ਕਵਰ ਚੜ੍ਹਾਓ,
ਪਰ ਬਿਖ਼ਰੇ ਪੰਨਿਆਂ ਨੂੰ ਪਹਿਲਾਂ
ਪਿਆਰ ਨਾਲ਼ ਚਿਪਕਾਓ।
***
(104)
*** |