27 July 2024

ਮੈਂ ਪੰਜਾਬ ਬੋਲਦਾ ਹਾਂ——ਕਮਲਜੀਤ ਕੌਰ, ਸ਼ੇਰਗੜ੍ਹ, ਅਬੋਹਰ

ਮੈਂ ਪੰਜਾਬ ਬੋਲਦਾ ਹਾਂ

ਮੈਂ ਪੰਜਾਬ ਬੋਲਦਾ ਹਾਂ,
ਖਿੜਦਾ ਸੂਰਜ ਤੇ ਵਗਦੀ ‘ਵਾ’ ਬੋਲਦਾ ਹਾਂ।
ਵੱਸਦੇ ਸੀ ਚੁਫੇਰੇ ਤੇ ਖਿੜਦੇ ਸੀ ਬਨੇਰੇ,
ਓਥੇ ਰਹਿੰਦਾ ਇਕੱ ਪਰਿਵਾਰ ਬੋਲਦਾ ਹਾਂ।
ਇਕੱ ਸਦੀ ਸੀ ਗੁਜ਼ਰੀ ਇੱਟ- ਇੱਟ ਨੂੰ ਜੋੜਦਿਆਂ,
ਅੱਜ ਪਈਅਾਂ ਤਰੇੜਾਂ ਦੀ ਗੁਹਾਰ ਬੋਲਦਾ ਹਾਂ।
ਇਕੱ ਸਦੀ ਸੀ ਗੁਜ਼ਰੀ ਮਿੱਟੀ ਨੂੰ ਫਰੋਲਦਿਆਂ,
ਡੁੱਬਿਆ ਹਰ ਕਿਸਾਨ ਬੋਲਦਾ ਹਾਂ।
ਇਕੱ ਸਦੀ ਸੀ ਗੁਜ਼ਰੀ ਵਿਹੜੇ ਸਜਾਉਂਦੀਆਂ ,
ਹਰ ਇੱਕ ਮਾਂ ਦਾ ‘ਜੇਰਾ’ ਬੋਲਦਾ ਹਾਂ।
ਇਕੱ ਸਦੀ ਸੀ ਗੁਜ਼ਰੀ ਘਰ ਤੋਂ ਖੇਤ ‘ਤੇ ਖੇਤ ਤੋਂ ਘਰ ਨੂੰ ਜੋੜਦਿਆਂ,
ਹਰ ਇੱਕ ਬਾਪ ਦਾ ‘ਹੌਸਲਾ’ ਬੋਲਦਾ ਹਾਂ।
ਚੜ੍ਹਦੇ ਨੇ ਸੂਰਜ, ਢਲ਼ਦੇ ਨੇ ਸੂਰਜ,
ਡੋਲੀਂ ਨਾਂ ‘ਪੰਜਾਬ ਸਿੰਘਾ’ ,
ਮੈਂ ‘ਵਾਹਿਗੁਰੂ’ ਦੀ ਦਿੱਤੀ ਹੋਈ ‘ਦਾਤ’ ਬੋਲਦਾ ਹਾਂ।
***
ਕਮਲਜੀਤ ਕੌਰ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1136
***

Kamaljeet Kaur
Occupation: Teacher
VPO: SHERGARH,
TEH. ABOHAR,
DISTT. FAZILKA

ਕਮਲਜੀਤ ਕੌਰ, ਸ਼ੇਰਗੜ੍ਹ

Kamaljeet Kaur Occupation: Teacher VPO: SHERGARH, TEH. ABOHAR, DISTT. FAZILKA

View all posts by ਕਮਲਜੀਤ ਕੌਰ, ਸ਼ੇਰਗੜ੍ਹ →