21 September 2024
kisan andolan

ਕਿਸਾਨੀ ਦਾ ਗੀਤ —ਨਿਰੰਜਣ ਬੋਹਾ 

ਚੰਗਾ ਹੋਇਆ ਜ਼ਜ਼ਬਾਤ ਮੇਰੇ  

ਚੰਗਾ ਹੋਇਆ ਜ਼ਜ਼ਬਾਤ ਮੇਰੇ 
ਹੁਣ ਬਾਗੀ ਹੋਣਾ ਚਾਹੁੰਦੇ ਨੇ 
ਸੁੱਟ ਸਾਜ਼ ਪਰ੍ਹੇ ਹੁਣ ਦਰਦਾਂ ਦੇ
ਗੀਤ ਕਿਸਾਨੀ ਦੇ ਗਾਉਣਾ ਚਾਹੁੰਦੇ ਨੇ  
ਚੰਗਾ ਹੋਇਆ ਜ਼ਜ਼ਬਾਤ ——-

ਇਨ੍ਹਾ ਸਿੰਘੂ ‘ਤੇ ਗੱਜਣਾ ਸਿੱਖ ਲਿਆ 
ਮੋਦੀ ਦੀ ਹਿੱਕ ਵਿਚ ਵੱਜਣਾ ਸਿੱਖ ਲਿਆ 
ਹੁਣ ਅੰਬਾਨੀ ਦੀਆਂ ਬਰੂਹਾਂ ‘ਤੇ 
ਨਾਹਰਾ ਜਿੱਤ ਦਾ ਲਾਉਣਾ ਚਾਹੁੰਦੇ ਨੇ
ਚੰਗਾ ਹੋਇਆ ਜ਼ਜ਼ਬਾਤ …..

ਇਹ ਨਿੱਜ ਤੋਂ ਪਰ ਵੱਲ ਤੁਰ ਪਏ ਨੇ 
ਇਹ ਲੋਕ ਗ਼ਮਾਂ ਵੱਲ ਮੁੜ ਪਏ ਨੇ 
ਇਹਨਾਂ ਰਮਜ਼ ਬਗਾਵਤ ਦੀ ਪਾ ਲਈ ਹੈ
ਬੱਸ ਉਹੀ ਦੁਹਰਾਉਣਾ ਚਾਹੁੰਦੇ ਨੇ 
ਚੰਗਾ ਹੋਇਆ ਜ਼ਜ਼ਬਾਤ ————

ਇਹ ਅੰਨਦਾਤੇ ਦੇ  ਯਾਰ ਬਣੇ 
ਸਰਮਾਏਦਾਰੀ  ਤੇ ਤਿੱਖਾ ਵਾਰ ਬਣੇ 
ਇਨ੍ਹਾਂ ਆਪਣਾ ਫਰਜ਼ ਪਛਾਣ ਲਿਆ 
ਬੱਸ ਸਿਦਕ ਅਜਮਾਉਣਾ ਚਾਹੁੰਦੇ ਨੇ 
ਚੰਗਾ ਹੋਇਆ ਜ਼ਜ਼ਬਾਤ ਮੇਰੇ —-

ਇਨ੍ਹਾ ਭੇਦ ‘ ਨਿਰੰਜਣ ‘ ਪਾ ਲਿਆ ਹੈ 
ਇਨ੍ਹਾਂ ਅੰਜਨ ਨੂੰ ਠੁਕਰਾ ਲਿਆ ਹੈ 
ਇਨ੍ਹਾਂ ਜਿੱਤ  ਦੇ ਅਰਥ ਵੀ ਜਾਣ ਲਏ 
ਹੁਣ ਤੱਤੇ ਰਣ ਮੈਦਾਨਾਂ ਵਿਚ 
ਰੋਹੀਲੀ ਬਾਤ ਸੁਨਾਉਣਾ ਚਾਹੁੰਦੇ ਨੇ 
ਚੰਗਾ ਹੋਇਆ ਜ਼ਜ਼ਬਾਤ  —
***
ਮੋਬਾਈਲ-89682-82700

ਨਿਰੰਜਨ ਬੋਹਾ