19 February 2025

ਕ੍ਰਿਸਮਸ ਮਨਾਈਏ ਪਰ—ਅਵਤਾਰ ਸਿੰਘ ਆਦਮਪੁਰੀ

ਕ੍ਰਿਸਮਸ ਮਨਾਈਏ
ਪਰ ਇੱਕ ਗਲ ਦਾ ਜਰਾ ਕੁ ਧਿਆਨ ਰੱਖਣਾ
ਚੇਤੇ ਜੀਜਸ ਵੀ ਰੱਖਿਓ
ਸਾਹਿਬਜ਼ਾਦਿਆਂ ਦਾ ਪੂਰਾ ਸਨਮਾਨ ਰੱਖਣਾ
ਸਰਸਾ ਨਦੀ ਨੇ ਕਿੰਨੇ ਸਿੱਖ ਅਤੇ ਇਤਿਹਾਸ ਰੋੜਿਆ
ਕਲਗੀਧਰ ਪਾਤਸ਼ਾਹ ਦਾ ਪਰਿਵਾਰ ਸੀ ਵਿਛੋੜਿਆ
ਯਾਦ ਓਸ ਦਿਨ ਵਾਲ਼ਾ ਉਹ ਤੂਫ਼ਾਨ ਰੱਖਣਾ
ਚੇਤੇ ਜੀਜਸ ਵੀ ਰੱਖਿਓ………

ਦਸ ਲੱਖ ਨਾਲ਼ ਜਿੱਥੇ ਚਾਲ਼ੀ ਸਿੰਘ ਲੜੇ ਸੀ
ਸ਼ਹੀਦਾਂ ਦੀ ਕਤਾਰ ਵਿੱਚ ਸਾਹਿਬਜ਼ਾਦੇ ਵੀ ਖੜ੍ਹੇ ਸੀ
ਯਾਦ ਚਮਕੌਰ ਦੀ ਗੜ੍ਹੀ ਦਾ ਓਹ ਮੈਦਾਨ ਰੱਖਣਾ
ਚੇਤੇ ਜੀਜਸ ਵੀ ਰੱਖਿਓ……..

ਛੋਟੇ ਸਾਹਿਬਜ਼ਾਦਿਆਂ ਨੇ ਕਿਵੇਂ ਕਸ਼ਟ ਸਹਾਰਿਆ
ਵਾਰ ਗਏ ਆਪਾ ਪਰ ਧਰਮ ਨਹੀਂ ਹਾਰਿਆ
ਸਾਂਭ ਸਰਹੰਦ ਦੀਆਂ ਨੀਹਾਂ ਦੇ ਨਿਸ਼ਾਨ ਰੱਖਣਾ
ਚੇਤੇ ਜੀਜਸ ਵੀ ਰੱਖਿਓ……..

“ਆਦਮਪੁਰੀ” ਤੇਰੀ ਅੱਜ ਖੁਸ਼ਹਾਲ ਜ਼ਿੰਦਗਾਨੀ ਹੈ
ਇਹ ਗੁਰੂਆਂ ਨੇ ਸਾਡੇ ਉੱਤੇ ਕੀਤੀ ਮਿਹਰਬਾਨੀ ਹੈ
ਯਾਦ ਗੁਰੂਆਂ ਦਾ ਕੀਤਾ ਅਹਿਸਾਨ ਰੱਖਣਾ
ਚੇਤੇ ਜੀਜਸ ਵੀ ਰੱਖਿਓ

ਸਾਹਿਬਜ਼ਾਦਿਆਂ ਦਾ ਪੂਰਾ ਸਨਮਾਨ ਰੱਖਣਾ
ਕ੍ਰਿਸਮਸ ਮਨਾਈਏ
ਪਰ ਇੱਕ ਗਲ ਦਾ ਜਰਾ ਕੁ ਧਿਆਨ ਰੱਖਣਾ
ਚੇਤੇ ਜੀਜਸ ਵੀ ਰੱਖਿਓ………..

***
555
***
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਵਤਾਰ ਸਿੰਘ ਆਦਮਪੁਰੀ

View all posts by ਅਵਤਾਰ ਸਿੰਘ ਆਦਮਪੁਰੀ →