ਇਹਦੀ ਸ਼ਾਨ ਨਵਾਬੀ!
ਪੜ੍ਹ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ ਯਾਰ ਗੁਰੂਆਂ-ਭਗਤਾਂ ਦਾ ਗ੍ਰੰਥ, ਜੋ ਲਿਖਿਆ ਵਿਚ ਪੰਜਾਬੀ ਇਸ ਭਾਸ਼ਾ ਵਿੱਚ ਫ਼ਰੀਦ, ਕਬੀਰ ਜੀ, ਰਚੇ ਨੇ ਕਈ ਸ਼ਲੋਕ ਗੁਰਬਾਣੀ ਤੇ ਸੂਫ਼ੀ ਕਵਿਤਾ, ਵਾਰਾਂ- ਕਿੱਸੇ- ਦੋਹੇ ਹਾਸ਼ਮ ਸ਼ਾਹ ਤੇ ਸ਼ਿਵ ਕੁਮਾਰ ਨੇ, ਲਿਖੇ ਨੇ ਬਿਰਹਾ ਗੀਤ ਕਦੇ ਏਸਨੂੰ ਸਮਝ ਗੰਵਾਰੂ, ਪੈਰਾਂ ਵਿੱਚ ਹੈ ਰੋਲੀ ਪਿਉ-ਦਾਦੇ ਦਾ ਖੋਲ੍ਹ ਵੇਖੀਏ, ਇਹ ਅਨਮੋਲ ਖ਼ਜ਼ਾਨਾ ਜਨਮ-ਮਰਨ ਤੇ ਵਿਆਹ ਦੇ ਮੌਕੇ, ਜਾਂ ਫਿਰ ਖ਼ੁਸ਼ੀ-ਗ਼ਮੀ ਵਿੱਚ ਵਿੱਚ ਸੰਸਾਰ ਦੇ ਇਸ ਭਾਸ਼ਾ ਨੂੰ, ਮਿਲਿਆ ਉੱਚਾ ਦਰਜਾ ਕੁਝ ਪਡ਼੍ਹਦੇ ਅਖ਼ਬਾਰ ਰਸਾਲੇ, ਪੜ੍ਹਨ ਕਈ ਗੁਰਬਾਣੀ ਸਮਝੋ-ਸਿੱਖੋ ਹੋਰ ਬੋਲੀਆਂ, ਛੱਡੋ ਨਾ ਪੰਜਾਬੀ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
About the author

ਪ੍ਰੋ. ਨਵ ਸੰਗੀਤ ਸਿੰਘ
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015