6 December 2024

ਚਾਰ ਕਵਿਤਾਵਾਂ: ਮਜ਼ਦੂਰ ਔਰਤ, ਬੰਜਰ ਜ਼ਮੀਨ, ਤੇਜ਼ਾਬ ਅਤੇ ਸੀਰੀ—ਹਰਦੀਪ ਬਾਵਾ ✍️

ਚਾਰ ਕਵਿਤਾਵਾਂ
1.ਮਜ਼ਦੂਰ ਔਰਤ

ਤਪਦੀ ਗਰਮੀ
ਤਪਦਾ ਪਾਣੀ
ਦੁਪੱਟਾ ਸਿਰਕਦਾ
ਮਜ਼ਦੂਰ ਔਰਤ

ਹਵਸੀ ਨਜ਼ਰਾਂ
ਮੁੜ੍ਹਕੇ ‘ਚ’ ਚੋਂਦਾ ਜ਼ਿਸਮ
ਹੱਥ ਵਿੱਚ ਗੁੱਟੀ
ਪੈਸੇ ਗਿਣਦਾ ਜ਼ਿਮੀਂਦਾਰ

ਢਿੱਡ ਦੀ ਭੁੱਖ
ਬੇਵੱਸ ਜ਼ਮੀਰ
ਨਜ਼ਰ ਮਜ਼ਬੂਰੀ ਦੀ
ਵਾਰ-ਵਾਰ ਪੈਸੇ ਵੱਲ

ਅੱਖ ਦਾ ਇਸ਼ਾਰਾ
ਅੱਖ ਵੱਲ
ਖੇਡ ‘ਹਵਸ’ ਦੀ
ਉੱਤੋਂ ਸਿਖ਼ਰ ਦੁਪਹਿਰ
ਚੁੰਨੀ ਦੀ ਗੰਢ
ਮੁੱਛਾਂ ਤੇ ਹੱਥ
ਨਵੀਂ ਮਜ਼ਦੂਰਨ ਦੀ ਤਲਾਸ਼…….
**
2. ਬੰਜ਼ਰ ਜ਼ਮੀਨ

ਬੰਜ਼ਰ ਜ਼ਮੀਨ ਸੰਘਰਸ਼ ਦੀ
ਮੁੜ ਸੁਰਜੀਤ ਹੋ ਗਈ
ਉਹਦੇ ਨੈਣਾਂ ਚੋਂ ਜਦੋਂ
ਹੰਝੂ, ਲਹੂ ਬਣ ਕੇ ਸਿੰਮਿਆਂ

ਇੰਝ ਲੱਗਿਆ
ਕਿ ਜਿਵੇਂ
ਬੜੀ ਪਿਆਸੀ ਹੋ ਗਈ ਸੀ
ਉਸ ਧਰਤੀ ਦੀ ਸਰਦਲ
ਤੇ ਉਸ ਬੂੰਦ- ਬੂੰਦ ਦੇ ਕਤਰੇ ਨੇ
ਉਸ ਸਾਗਰ ਨੂੰ
ਮਹਾਂਸਾਗਰ ਵਿੱਚ ਮਿਲਾ ਛੱਡਿਆ
**

(ਕਿਰਸਾਨ ਵੀਰਾਂ ਨੂੰ ਸਮਰਪਿਤ)
3. ਤੇਜ਼ਾਬ

ਤੇਜ਼ਾਬ ਦੇ ਕੁਝ ਛਿੱਟੇ
ਸਰੀਰ
ਤੇ
ਰੂਹ ਨੂੰ
ਲਾਵੇ ਵਾਂਗ ਪਿਘਲਾ ਗਏ
ਗੁੰਮਨਾਮੀ
ਤੇ
ਖ਼ੌਫ਼
‘ਚੋਂ
ਕੈਦ ਕਰ ਗਏ
ਜਖ਼ਮ ਅਜਿਹੇ
ਜੋ
ਵਕਤ
ਨਾਲ
ਬਸ ਰਿਸਦੇ ਗਏ
ਪਰ
ਭਰੇ ਨਹੀਂ
ਉਮਰ ਭਰ!
ਕਿਉਂ
ਇਹ ਤੇਜ਼ਾਬੀ ਲੋਕ
ਅਜਿਹਾ ਕੁਕਰਮ
ਕਰਦੇ ਹਨ?
ਸੋਚੋ
ਸੋਚੋ
ਜਰਾ
ਸੋਚੋ!
ਕੀ ਅਜਿਹੀ ਤੇਜ਼ਾਬੀ ਕੋਸ਼ਿਸ਼
ਰੇਪ ਤੋਂ
ਘੱਟ ਹੈ?
**
4. ਸੀਰੀ

ਖਾਲ਼ ‘ਤੇ ਖੜ੍ਹਾ
ਜੱਟ
ਆਪਣੀਆਂ ਮੁੱਛਾਂ ‘ਤੇ, ਵਾਰ ਵਾਰ
ਹੱਥ ਫੇਰ ਕੇ
ਆਪਣੀ ਦੂਰ ਤੱਕ
ਜਾਂਦੀ
ਪੈਲ਼ੀ ਨੂੰ
ਬੜੀ ਗਹੁ ਲਾ ਕੇ ਤੱਕ ਰਿਹਾ ਸੀ
ਉੱਥੇ
ਉਸਦੇ ਸੀਰੀ ਨੂੰ
ਡਾਢੇ ਮੀਂਹ ਵਿੱਚ
ਆਪਣੇ ਘਰ ਦੀ ਛੱਤ ਦਾ
ਫ਼ਿਕਰ ਸਤਾ ਰਿਹਾ ਸੀ।
**

28 ਅਕਤੂਬਰ 2021

***
468
***

hardeepbawa648@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਹਰਦੀਪ ਬਾਵਾ✍️
ਨਾਮ- ਕਵਿੱਤਰੀ ਹਰਦੀਪ ਬਾਵਾ
ਪਲੇਠੀ ਕਿਤਾਬ-'ਮਨ ਦੇ ਸਫ਼ੇ ਤੋਂ'
ਪਤਾ-ਹਰਦੀਪ ਬਾਵਾ c/o ਡਾਕਟਰ ਜੋਗਿੰਦਰ ਸਿੰਘ ਨਿਰਾਲਾ ਜੀ, ਨੇੜੇ ਪੁਰਾਣਾ ਸਿਨੇਮਾ
ਪਿਤਾ ਦਾ ਨਾਮ-ਚਰਨਜੀਤ ਸਿੰਘ
ਮਾਤਾ ਦਾ ਨਾਮ-ਗੁਰਮੀਤ ਕੌਰ
ਕਿੱਤਾ-ਅਧਿਆਪਕ
ਪੜ੍ਹਾਈ- ਐਮ ਏ (ਪੰਜਾਬੀ ਅੰਗਰੇਜ਼ੀ) B.ED, PGDCA
ਪਤਾ-ਹਰਦੀਪ ਬਾਵਾ c/o ਡਾਕਟਰ ਜੋਗਿੰਦਰ ਸਿੰਘ ਨਿਰਾਲਾ ਜੀ, ਨੇੜੇ ਪੁਰਾਣਾ ਸਿਨੇਮਾ ਬਰਨਾਲਾ ।
+91 8146590488
Email hardeepbawa648@gmail.com

ਹਰਦੀਪ ਬਾਵਾ

ਹਰਦੀਪ ਬਾਵਾ✍️ ਨਾਮ- ਕਵਿੱਤਰੀ ਹਰਦੀਪ ਬਾਵਾ ਪਲੇਠੀ ਕਿਤਾਬ-'ਮਨ ਦੇ ਸਫ਼ੇ ਤੋਂ' ਪਤਾ-ਹਰਦੀਪ ਬਾਵਾ c/o ਡਾਕਟਰ ਜੋਗਿੰਦਰ ਸਿੰਘ ਨਿਰਾਲਾ ਜੀ, ਨੇੜੇ ਪੁਰਾਣਾ ਸਿਨੇਮਾ ਪਿਤਾ ਦਾ ਨਾਮ-ਚਰਨਜੀਤ ਸਿੰਘ ਮਾਤਾ ਦਾ ਨਾਮ-ਗੁਰਮੀਤ ਕੌਰ ਕਿੱਤਾ-ਅਧਿਆਪਕ ਪੜ੍ਹਾਈ- ਐਮ ਏ (ਪੰਜਾਬੀ ਅੰਗਰੇਜ਼ੀ) B.ED, PGDCA ਪਤਾ-ਹਰਦੀਪ ਬਾਵਾ c/o ਡਾਕਟਰ ਜੋਗਿੰਦਰ ਸਿੰਘ ਨਿਰਾਲਾ ਜੀ, ਨੇੜੇ ਪੁਰਾਣਾ ਸਿਨੇਮਾ ਬਰਨਾਲਾ । +91 8146590488 Email hardeepbawa648@gmail.com

View all posts by ਹਰਦੀਪ ਬਾਵਾ →