2 May 2024

ਆਓ ਕਿਸਾਨੋਂ—ਰਾਜ ਕਲਾਨੌਰ

ਆਓ ਕਿਸਾਨੋਂ ਜਾਈਏ ਜਾਗ,
ਖੁਡੀਂ ਵਾੜੋ ਸੱਤਾ ਦੇ ਨਾਗ।

ਹਾਲ਼ੀ ਕਿਰਤੀ ਤੇ ਸ਼ਾਇਰ ਭਰਾ,
ਆਓ ਹਾਕਮ ਦਾ ਰੋਕੀਏ ਰਾਹ।

ਟੁੱਟ ਨ ਜਾਏ ਕਿਰਤੀ ਦਾ ਮਾਣ,
ਰੋਕੀਏ ਨੇਤਾਵਾਂ ਦਾ ਘਾਣ।

ਅੰਨ੍ਹੇ ਹਾਕਮ ਤੇ ਮਾਇਆਧਾਰੀ,
ਆਓ ਤੋੜੀਏ ਇਹਨਾਂ ਦੀ ਯਾਰੀ।

ਨੇਤਾਗਿਰੀ ਸੁਧਾਰਈਏ ਬਹਿਰੀ,
ਲੈ ਕੇ ਆਈਏ ਲੋਕ ਕਚਹਿਰੀ।

ਲੁੱਟ ਦਾ ਰਾਹ ਕਰ ਦਈਏ ਬੰਦ,
ਅਸੀਂ ਹਾਂ ਧਰਤੀ ਦੇ ਫਰਜੰਦ।

ਹਾਕਮ ਸਾਡਾ ਅੰਨਾ ਬੋਲ਼ਾ,
ਠੱਗੇ ਵਿਕਾਸ ਦਾ ਪਾ ਕੇ ਝੋਲਾ।

ਕੇਹੀ ਤਰੱਕੀ ਕੇਹਾ ਵਿਕਾਸ,
ਸਾਨੂੰ ਤਾਂ ਨਈਂ ਆਉਂਦਾ ਰਾਸ।

ਰਹੇ ਚੂਸਦਾ ਸਾਡਾ ਖੂਨ,
ਬਣਾ ਬੈਠਾ ਹੈ ਨਵਾਂ ਕਨੂੰਨ।

ਪਾ ਰੱਖਿਆ ਏ ਇਸਨੇ ਹਨ੍ਹੇਰ,
ਆਓ ਲਿਆਈਏ ਨਵੀਂ ਸਵੇਰ।

ਪੰਜ ਪਾਣੀਆਂ ਦੇ ਅਸੀਂ ਰਾਖੇ,
ਆਓ ਸੀਵੀਏ ਧਰਮੀ ਖਾਕੇ।

ਹਲ਼ ਹਥੌੜਾ ਤੇ ਫੜੋ ਕਿਤਾਬ,
ਬਚਾਈਏ ਦੇਸ਼ ਹੋਣੋਂ ਬਰਬਾਦ।

ਕਿਸਾਨੋਂ ਸਭ ਭਾਈਚਾਰਕ ਲੋਕ,
ਨਾਲ ਖੜੇ ਨੇ ਥੋਡੇ ਠੋਕ।

ਗੋਦੀ ਮੋਦੀ ਨੱਢੇ ਛੱਡੇ,
ਕਾਲੇ ਮੂੰਹ ਅਟੇਰਨ ਲੱਗੇ।

ਸਭ ਧਰਮਾਂ ਤੋਂ ਰੋਸ਼ਨੀ ਮੰਗ,
ਢਾਹ ਦਿਓ ਤੁਸੀਂ ਕੂੜ ਦੀ ਕੰਧ।

ਆਓ ਹੱਕ ਦੀ ਅਲਖ ਜਗਾਈਏ,
ਲੜ ਕਿਸਾਨ ਦੀ ਕਿਰਤ ਬਚਾਈਏ।

ਹੀਣਭਾਵਨਾਂ ਕਰੀਏ ਸ਼ੁੱਧ,
ਖ਼ੁਦਕੁਸ਼ੀਆਂ ਨਈਂ ਕਰਾਂਗੇ ਯੁੱਧ।

ਬਣ ਰਿਹਾ ਏਹ ਧਰਨਾ ਇਤਿਹਾਸ,
ਜਿੱਤ ਦੀ ਫੇਰ ਬਣੀ ਜੇ ਆਸ।

ਹਾਲ਼ੀ ਹਾਂ ਅਸੀਂ ਨਹੀਂ ਅਪਰਾਧੀ,
ਨਾ ਅੱਤਵਾਦੀ ਨਾ ਵੱਖਵਾਦੀ।

ਮੋਹ ਮੁਹੱਬਤ ਦੇ ਗਾਈਏ ਛੰਦ,
ਕਿਸਾਨ ਨੇ ਧਰਤੀ ਦੇ ਫ਼ਰਜ਼ੰਦ।

ਜਿੱਦੀ ਹਾਕਮ ਦੀ ਪੁੱਟੀਏ ਜੜ੍ਹ,
ਸਰਮਾਏਦਾਰਾਂ ਦਾ ਤੋੜੀਏ ਗੜ੍ਹ।

ਆਓ ‘ਰਾਜ’ ਗੱਲ ਸਿਰੇ ਚੜਾਈਏ,
ਨਾਨਕ ਦਾ ਫ਼ਲਸਫ਼ਾ ਪ੍ੜਾਈਏ।
***
264
***
ਰਾਜ ਕਲਾਨੌਰ
ਪੰਜਾਬੀ ਸਾਹਿਤ ਸਭਾ,
ਗੁਰਦਾਸਪੁਰ ।

About the author

ਰਾਜ ਕਲਾਨੌਰ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ