28 March 2024

ਚਾਰ ਕਵਿਤਾਵਾਂ—ਹਰਦੀਪ ਬਾਵਾ

‘ਮਨ ਦੇ ਸਫ਼ੇ ਤੋਂ’ ਦੀ  ਕਰਤਾ ਹਰਦੀਪ ਬਾਵਾ ਦੀਅਾਂ ਚਾਰ ਕਵਿਤਾਵਾਂ

 

 

 

 

 

 

ਇਨਸਾਫ਼ ਦੀ ਗੁਹਾਰ

ਸੁੰਨੇ ਰਾਹਾਂ ‘ਚ
ਬੀਆਬਾਨ
ਚੁੱਪ ਪਸਰੀ
ਸ਼ਾਂਤ ਜਹਾਨ

ਪੰਜ ਹੱਥ
ਇੱਕ ਮਾਸੂਮ
ਸੂਰਜ ਤਪੇ

ਅੱਗ ਵਰੵੇ

ਰੱਬ?
ਮੰਦਰਾਂ ‘ਚ
ਸ਼ੈਤਾਨ?
ਝਾੜੀਆਂ ਪਾਰ

ਕਾਲੀ ਪੱਟੀ
ਅੰਨੀਆਂ ਕਿਤਾਬਾਂ
ਕਟਹਿਰੇ ਵਿੱਚ ‘ਬੇਪਰਦਾ’
ਇਨਸਾਫ਼ ਦੀ ਗੁਹਾਰ…….
***

ਅਗਨੀ ਪ੍ਰੀਖਿਆ

ਹੇ ਰਾਮ!
ਤੂੰ ਵੀ ਕੋਈ ਵੱਖਰੀ
ਗੱਲ ਨਾ ਕੀਤੀ
ਇੱਕ ਔਰਤ ਦੇ ਤਿਆਗ ਨੂੰ
ਪੈਰਾਂ ਹੇਠ ਕੁਚਲਿਆ।

ਹੇ ਰਾਮ!
ਤੂੰ ਪਤੀ ਨਾ ਹੋ ਕੇ
ਮਰਦ ਹੀ ਰਿਹਾ।

ਰਾਵਣ ਬਦਲੇ
ਦੀ ਅੱਗ ‘ਚ
ਸੜਦਾ ਰਿਹਾ
ਤੇ ਤੂੰ
ਮੇਰੀ ਪਵਿੱਤਰਤਾ ਨੂੰ
ਮਿਣਦਾ ਰਿਹਾ।

‘ਅਗਨੀ ਪ੍ਰੀਖਿਆ ਦੇ ਨਾਮ ‘ਤੇ’
**

ਮੌਤ ਹੌਲੀ ਲੱਗ ਰਹੀ ਸੀ

ਸੁੰਨੇ ਰਾਹਾਂ ਤੇ
ਤੁਰਿਆਂ ਜਾ ਰਿਹਾ ਸਾਂ
ਖੱਬਲਾਂ ਨੂੰ ਤੋੜਦਾ
ਤੇ ਸੁੱਟਦਾ

ਟੁੱਟਿਆਂ, ਬੁਝਿਆਂ
ਧਰਤੀ ਦੀ ਜੜ੍ਹਾ ‘ਚ’
ਕਿਸਮਤ ਲੱਭਦਾ
ਬਸ….ਤੁਰਿਆਂ ਜਾ ਰਿਹਾ ਸਾਂ

ਹੁਣ ਖਲੋਂ ਗਿਆ ਸਾਂ
ਆਪਣੇ ਹੱਥੀ ਲਾਈ ‘ਕਿੱਕਰ’ ਕੋਲ
ਹੁਣ ਮੈਨੂੰ ਜ਼ਿੰਦਗੀ ਭਾਰੀ ਤੇ
ਮੌਤ ਹੌਲੀ ਲੱਗ ਰਹੀ ਸੀ
**

ਸਰੁੱਖਿਆ ਕਵਚ

ਕੱਜ ਲੈਂਦੀ ਹਾਂ
ਦੁਪੱਟਾ
ਸੋਚ ਕੇ
ਬਚ ਜਾਵਾਂਗੀ
ਵਹਿਸ਼ੀ ਨਜ਼ਰਾਂ ਤੋਂ

ਭੁਲੇਖਾ
ਅੱਖਾਂ ਦਾ
ਭਲਾ!
ਬੱਦਲ ਵੀ ਰੋਕ ਸਕੇ ਨੇ
ਸੂਰਜ ਦੀਆਂ ਕਿਰਨਾਂ ਨੂੰ

ਫਿਰ ਵੀ
ਕੱਜ ਲੈਂਦੀ ਹਾਂ

ਦੁਪੱਟਾ
ਸੋਚ ਕੇ
ਇਹੀ ਤਾਂ ਹੈਂ ਮੇਰਾ
‘ਸਰੁੱਖਿਆਂ ਕਵਚ’

***
12 ਅਕਤੂਬਰ 2021)
***
434
***

About the author

ਹਰਦੀਪ ਬਾਵਾ
hardeepbawa648@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਹਰਦੀਪ ਬਾਵਾ✍️
ਨਾਮ- ਕਵਿੱਤਰੀ ਹਰਦੀਪ ਬਾਵਾ
ਪਲੇਠੀ ਕਿਤਾਬ-'ਮਨ ਦੇ ਸਫ਼ੇ ਤੋਂ'
ਪਤਾ-ਹਰਦੀਪ ਬਾਵਾ c/o ਡਾਕਟਰ ਜੋਗਿੰਦਰ ਸਿੰਘ ਨਿਰਾਲਾ ਜੀ, ਨੇੜੇ ਪੁਰਾਣਾ ਸਿਨੇਮਾ
ਪਿਤਾ ਦਾ ਨਾਮ-ਚਰਨਜੀਤ ਸਿੰਘ
ਮਾਤਾ ਦਾ ਨਾਮ-ਗੁਰਮੀਤ ਕੌਰ
ਕਿੱਤਾ-ਅਧਿਆਪਕ
ਪੜ੍ਹਾਈ- ਐਮ ਏ (ਪੰਜਾਬੀ ਅੰਗਰੇਜ਼ੀ) B.ED, PGDCA
ਪਤਾ-ਹਰਦੀਪ ਬਾਵਾ c/o ਡਾਕਟਰ ਜੋਗਿੰਦਰ ਸਿੰਘ ਨਿਰਾਲਾ ਜੀ, ਨੇੜੇ ਪੁਰਾਣਾ ਸਿਨੇਮਾ ਬਰਨਾਲਾ ।
+91 8146590488
Email hardeepbawa648@gmail.com

ਹਰਦੀਪ ਬਾਵਾ

ਹਰਦੀਪ ਬਾਵਾ✍️ ਨਾਮ- ਕਵਿੱਤਰੀ ਹਰਦੀਪ ਬਾਵਾ ਪਲੇਠੀ ਕਿਤਾਬ-'ਮਨ ਦੇ ਸਫ਼ੇ ਤੋਂ' ਪਤਾ-ਹਰਦੀਪ ਬਾਵਾ c/o ਡਾਕਟਰ ਜੋਗਿੰਦਰ ਸਿੰਘ ਨਿਰਾਲਾ ਜੀ, ਨੇੜੇ ਪੁਰਾਣਾ ਸਿਨੇਮਾ ਪਿਤਾ ਦਾ ਨਾਮ-ਚਰਨਜੀਤ ਸਿੰਘ ਮਾਤਾ ਦਾ ਨਾਮ-ਗੁਰਮੀਤ ਕੌਰ ਕਿੱਤਾ-ਅਧਿਆਪਕ ਪੜ੍ਹਾਈ- ਐਮ ਏ (ਪੰਜਾਬੀ ਅੰਗਰੇਜ਼ੀ) B.ED, PGDCA ਪਤਾ-ਹਰਦੀਪ ਬਾਵਾ c/o ਡਾਕਟਰ ਜੋਗਿੰਦਰ ਸਿੰਘ ਨਿਰਾਲਾ ਜੀ, ਨੇੜੇ ਪੁਰਾਣਾ ਸਿਨੇਮਾ ਬਰਨਾਲਾ । +91 8146590488 Email hardeepbawa648@gmail.com

View all posts by ਹਰਦੀਪ ਬਾਵਾ →