22 July 2024

ਜ਼ਿਲੇ ਸਿੰਘ ਦੂਰ ਵੀ ਨੇੜੇ ਵੀ—ਪ੍ਰਿੰ. ਮਲੂਕ ਚੰਦ ਕਲੇਰ ਸਰੀ, ਬੀ.ਸੀ., ਕੈਨੇਡਾ

ਇਹ ਗੱਲ ਸਾਲ 2009 ਦੀ ਹੈ। ਜਦੋਂ ਉਹ ਕਾਰ ਵਿਚ ਬੈਠੇ ਸਨ, ਨਾਲ ਉਨ੍ਹਾਂ ਦੀ ਪਤਨੀ ਵੀ ਸੀ। ਉਦੋਂ ਮੈਂ ਕਾਹਲੀ-ਕਾਹਲੀ ਵਿਚ ਹੀ ਜ਼ਿਲੇ ਸਿੰਘ ਹੁਰਾਂ ਨੂੰ ਸਿਰਫ ਤੇ ਸਿਰਫ ਹੈਲੋ ਸ਼ੈਲੋ ਹੀ ਕਹਿ ਸਕਿਆ। ਫੇਰ ਮੈਂ ਜਦੋਂ ਜਦੋਂ ਵੀ ਸਤਿਗੁਰੂ ਰਵਿਦਾਸ ਗਰਦੁਅਰਾ ਸਾਹਿਬ ਬਰਨਬੀ ਜਾਂਦਾ, ਤਾਂ ਗਰਦੁਅਰਾ ਸਾਹਿਬ ਦੀ ਇਮਾਰਤ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਨਿੱਘੀ ਯਾਦ ਵਿਚ ਬਣੀ ਲਾਇਬ੍ਰੇਰੀ ਜ਼ਰੂਰ ਗੇੜਾ ਮਾਰਦਾ ਹਾਂ।

ਮੇਰਾ ਧਿਆਨ ਬਦੋਬਦੀ ਇਸ ਲਾਇਬ੍ਰੇਰੀ ਦੀ ਉਦਘਾਟਨੀ ‘ਤਖਤੀ’ ਉਪਰ ਚਲੇ ਜਾਂਦਾ ਹੈ:

‘ਇਸ ਲਾਇਬ੍ਰੇਰੀ ਦਾ ਉਦਘਾਟਨ ਜ਼ਿਲੇ ਸਿੰਘ ਡਿਪਟੀ ਕੌਂਸਲ ਜਨਰਲ ਵੈਨਕੂਵਰ ਦੁਆਰਾ ਕੀਤਾ ਗਿਆ।’ ਫੇਰ ਕਦੇ ਕਦਾਈਂ ਹੀ ਜ਼ਿਲੇ ਸਿੰਘ ਜੀ ਨਾਲ ਫੋਨ ਉਪਰ ਜਾਂ ਕਦੇ-ਕਦੇ ਕਿਸੇ ਸਮਾਗਮ ਵਿਚ ਸਬੱਬੀ ਮੇਲ ਹੋ ਜਾਂਦਾ।


ਉਨ੍ਹਾਂ ਦੁਆਰਾ ਇੰਗਲਿਸ਼ ਵਿਚ ਲਿਖਿਆ ਕਾਲਮ ਕਦੇ ਕਦਾਈਂ ਪੜ੍ਹਨ ਨੂੰ ਮਿਲ ਜਾਂਦਾ। ਇਹ ਕਾਲਮ ਲਿੰਕ (LINK) ਅੰਗਰੇਜ਼ੀ ਅਖ਼ਬਾਰ ‘ਹਫਤਾਵਾਰੀ’ ਵਿਚ ਛਪਦਾ ਹੈ। ਇਹ ਕਾਲਮ ਜ਼ਿਲੇ ਸਿੰਘ ਲੰਬੇ ਸਮੇਂ ਤੋਂ ਲਿਖਦੇ ਆ ਰਹੇ ਹਨ। ਲੋਅਰ ਮੇਨਲੈਂਡ ਦੇ ਅੰਗਰੇਜ਼ੀ ਦੇ ਪਾਠਕਾਂ ਵਿਚ ਮਕਬੂਲ ਹੈ।

ਮੈਂ ਖੁਦ ਵੀ ਕਾਲਮ ਪੜ੍ਹ ਕੇ, ਕਾਲਮ ਦੇ ਵਿਸ਼ੇ ਬਾਰੇ ਵਿਚਾਰ-ਚਰਚਾ ਕਰਦਾ ਰਹਿੰਦਾ ਹਾਂ।

ਕਾਲਮ ਪੜ੍ਹਦਾ-ਪੜ੍ਹਦਾ ਮੈਂ ਵੀ ਉਨ੍ਹਾਂ ਦਾ ਇਕ ਪਾਠਕ ਬਣ ਗਿਆ ਹਾਂ।

ਜ਼ਿਲੇ ਸਿੰਘ ਦਾ ਜਨਮ ਸਕੂਲ ਰਿਕਾਰਡ ਮੁਤਾਬਕ 14 ਜੂਨ, 1949 ਨੂੰ ਪਿਤਾ ਦੀਪ ਸਿੰਘ, ਮਾਤਾ ਗਿਆਨ ਕੌਰ ਦੀ ਕੁੱਖੋਂ ਪਿੰਡ ਪਿਨਾਨਾ, ਜ਼ਿਲ੍ਹਾ ਸੋਨੀਪਤ, ਪੰਜਾਬ ਪ੍ਰਾਂਤ (ਹੁਣ ਹਰਿਆਣਾ) ਵਿਚ ਇੱਕ ਸਾਧਾਰਨ ਕਿਸਾਨ ਪਰਿਵਾਰ ਵਿਚ ਹੋਇਆ। ਮਿਡਲ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ’ਚੋਂ ਹੀ ਕੀਤੀ। ਅੱਠਵੀਂ ਵਿਚੋਂ 700 ਵਿਚੋਂ 547 ਅੰਕ ਆਏ।

78.14% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਉਪਰ ਉਸ ਵਿੱਦਿਅਕ ਸੰਸਥਾ ਅਤੇ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਕਿਨ੍ਹਾ ਫਖ਼ਰ ਹੋਇਆ ਹੋਵੇਗਾ। ਜੋ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਜ਼ਿਲੇ ਸਿੰਘ ਦਾ ਨਾਂਅ ਸਕੂਲ ਦੇ ਨਤੀਜਾ ਬੋਰਡ ’ਤੇ ਲਿਖਿਆ ਗਿਆ। ਦਸਵੀਂ ਨੇੜੇ ਦੇ ਕਸਬੇ, ਮੋਹਾਨਾ ਦੇ ਆਰੀਆ ਨੈਸ਼ਨਲ ਹਾਈ ਸਕੂਲ ਤੋਂ 900 ਵਿਚੋਂ 695 ਅੰਕ ਪ੍ਰਾਪਤ ਕਰਕੇ ਪਾਸ ਕੀਤੀ। ਮੈਟ੍ਰਿਕ ਵਿਚੋਂ ਵੀ 77.22% ਨੰਬਰ ਆਏ। ਦਸਵੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1965 ਵਿਚ ਪਾਸ ਕੀਤੀ।

ਜ਼ਿਲੇ ਸਿੰਘ ਦੇ ਘਰ ਵਾਲੇ ਉਚੇਰੀ ਵਿਦਿਆ ਦਿਵਾਉਣਾ ਤਾਂ ਚਾਹੁੰਦੇ ਸਨ ਪਰ ਘਰ ਦੀ ਆਰਥਿਕ ਹਾਲਾਤ ਸਾਥ ਨਹੀਂ ਸੀ ਦਿੰਦੀ।

ਉਨ੍ਹਾਂ ਨੂੰ ਮਜਬੂਰਨ ਦਿੱਲੀ ਆ ਕੇ ਨੌਕਰੀ ਦੀ ਤਲਾਸ਼ ਕਰਨੀ ਪਈ। ਪਰ ਉਨ੍ਹਾਂ ਦੀ ਉਮਰ ਅਠਾਰਾਂ ਸਾਲ ਤੋਂ ਘੱਟ ਸੀ। ਜਿਉਂ ਹੀ ਅਠਾਰਾਂ ਸਾਲ ਦੇ ਹੋਏ, ਯਤਨਾਂ ਨੂੰ ਬੂਰ ਵੀ ਪੈ ਗਏ।

ਸਾਲ 1967 ਵਿਚ ਆਪ ਦੀ ਨਿਯੁਕਤੀ ਬਤੌਰ ਕਲਰਕ ਡੀ.ਡੀ.ਏ. (ਦਿੱਲੀ ਵਿਕਾਸ ਅਥਾਰਟੀ) ਵਿਭਾਗ ਵਿਚ ਹੋ ਗਈ।

ਹੁਣ ਘਰਦਿਆਂ ਨੂੰ ਵੀ ਸੁੱਖ ਦਾ ਸਾਹ ਆਇਆ। ਜ਼ਿਲੇ ਸਿੰਘ ਦੀ ਸ਼ਾਦੀ ਪਹਿਲੀ ਮਈ 1969 ਨੂੰ ਰੌਸ਼ਨਵਤੀ ਨਾਲ ਹੋ ਗਈ।
 ਜ਼ਿਲੇ ਸਿੰਘ ਉਚੇਰੀ ਵਿੱਦਿਆ ਪ੍ਰਾਪਤ ਕਰਨੀ ਚਾਹੁੰਦੇ ਸਨ; ਸੋ ਯਤਨ ਜਾਰੀ ਰੱਖੇ। ਨੌਕਰੀ ਕਰਦੇ-ਕਰਦੇ ਪੱਤਰ-ਵਿਹਾਰ ਰਾਹੀਂ ਬੀ.ਏ. ਪਾਰ ਕਰ ਲਈ। ਬੀ.ਏ. ਪਾਸ ਕਰਨ ਉਪਰੰਤ ਆਪ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਅਸਿਸਟੈਂਟ ਗਰੇਡ ਪਾਸ ਕਰ ਲਿਆ।

ਫੇਰ ਆਪ ਦੀ ਨਿਯੁਕਤੀ 1970 ਵਿਚ ਵਿਦੇਸ਼ ਵਿਭਾਗ ਭਾਰਤ ਵਿਚ ਹੋ ਗਈ।

ਸਾਲ 1973 ਵਿਚ ਉਨ੍ਹਾਂ ਨੂੰ ਭਾਰਤੀ ਰਾਜਦੂਤ ਦੇ ਪੀ.ਏ. (ਪਰਸਨਲ ਅਸਿਸਟੈਂਟ) ਦੇ ਮਾਣ ਵਾਲੇ ਅਹੁਦੇ ਉਪਰ ਨਿਯੁਕਤ ਕਰਕੇ ਲਾਓਸ ਦੇਸ਼ ਵਿਚ ਭੇਜਿਆ ਗਿਆ।
ਤਿੰਨ ਸਾਲ ਬਾਅਦ ਜ਼ਿਲੇ ਸਿੰਘ ਨੇ ਯੂ.ਪੀ.ਐੱਸ.ਸੀ. ਰਾਹੀਂ ਸੈਕਸ਼ਨ ਅਫਸਰ ਦਾ ਇਮਤਿਹਾਨ ਪਾਸ ਕਰ ਲਿਆ।

ਆਪ ਜੀ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ 1982 ਵਿਚ ਆਪ ਦੀ ਨਿਯੁਕਤੀ ਅਟੈਚੀ ਦੇ ਅਹੁਦੇ ’ਤੇ ਹੋ ਗਈ, ਤੇ ਹਾਈ ਕਮਿਸ਼ਨ ਲੰਡਨ ਭੇਜ ਦਿੱਤਾ।

ਵੱਖ-ਵੱਖ ਅਹੁਦਿਆਂ ਉਪਰ ਵੱਖੋ-ਵੱਖਰੇ ਦੇਸ਼ਾਂ ਵਿਚ ਸਰਵਿਸ ਕਰਨ ਤੋਂ ਬਾਅਦ ਆਪ ਜੀ ਦੀ ਸਾਲ 2000 ਵਿਚ ਬਤੌਰ ਡਾਇਰੈਕਟਰ ਵਿਭਾਗੀ ਤਰੱਕੀ ਹੋ ਗਈ।

ਜੁਲਾਈ 2001 ਤੋਂ ਜੁਲਾਈ 2002 ਤੱਕ ਆਪ ਜੀ ਨੇ ਡਾਇਰੈਕਟਰ ਦੇ ਅਹੁਦੇ ’ਤੇ ਸਾਰਕ ਦੇਸ਼ਾਂ ਨਾਲ ਕੰਮ ਕੀਤਾ। ਇਨ੍ਹਾਂ ਸਾਰਕ ਦੇਸ਼ਾਂ ਵਿਚ ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਮਾਲਦੀਵ ਦੇ ਇੰਡੀਆ ਨਾਲ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਵਿਚਲੋੇ ਦੇ ਤਰੌ ’ਤੇ ਸੇਵਾ ਨਿਭਾਈ। ਜੁਲਾਈ, 2002 ਤੋਂ ਜੁਲਾਈ 2004 ਤੱਕ ਹੈਰਾਤ (ਅਫਗਾਨਿਸਤਾਨ) ਵਿਚ ਭਾਰਤੀ ਕੌਂਸਲ ਜਨਰਲ ਦੇ ਅਹੁਦੇ ’ਤੇ ਕੰਮ ਕੀਤਾ।

ਪਰ ਦੇਸ਼ਾਂ ਦੀ ਆਪਸੀ ਖਹਿਬਾਜ਼ੀ ਕਰਕੇ ਇਹ ਸਾਲ ਜ਼ਿਲੇ ਸਿੰਘ ਵਾਸਤੇ ਅਸੁਰੱਖਿਅਤ ਵਾਲੇ ਸਨ। ਬੇਚੈਨੀ ਵਾਲੇ ਮਾਹੌਲ ਵਿਚ ਗੁਜ਼ਰਦੇ ਹੋਏ, ਫੇਰ ਵੀ ਆਪ ਘਬਰਾਏ ਨਹੀਂ, ਸਗੋਂ ਇਸ ਹਾਲਾਤ ਨੂੰ ਚੈਲੰਜ ਦੇ ਤੌਰ ’ਤੇ ਕਬੂਲ ਕੀਤਾ। ਇਕ ਲੋਹ ਪੁਰਸ਼ ਹੋ ਕੇ ਨਿਤਰੇ। ਇਹ ਸਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਪਰਖ ਵਾਲੇ ਵਰ੍ਹੇ ਸਨ। ਇਹੋ ਜਿਹੇ ਆਪੋ-ਧਾਪੀ ਵਾਲੇ ਮਾਹੌਲ ਵਿਚ ਕੰਮ ਕਰਨ ਬਦਲੇ ਵਿਦੇਸ਼ ਵਿਭਾਗ ਭਾਰਤ ਨੇ ਜ਼ਿਲੇ ਸਿੰਘ ਦੀ ਰੱਜ ਕੇ ਪ੍ਰਸ਼ੰਸਾ ਕੀਤੀ। ਇਹ ਵਿਦੇਸ਼ ਵਿਭਾਗ ਭਾਰਤ ਵਾਸਤੇ ਮਾਣ ਵਾਲੀ ਗੱਲ ਹੈ।

ਅਫਗਾਨਿਸਤਾਨ ਵਿਖੇ ਸੇਵਾ ਨਿਭਾਉਣ ਪਿੱਛੋਂ ਭਾਰਤ ਸਰਕਾਰ ਨੇ ਜ਼ਿਲੇ ਸਿੰਘ ਦੀ ਨਿਯੁਕਤੀ ਬਤੌਰ ਡਿਪਟੀ ਕੌਂਸਲ ਜਨਰਲ ਅਗਸਤ 2004 ਵਿਚ ਵੈਨਕੂਵਰ, ਕੈਨੈਡਾ ਕਰ ਦਿੱਤੀ।

ਜ਼ਿਲੇ ਸਿੰਘ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਤੋਂ ਖੁਸ਼ ਹੋ ਕੇ ਭਾਰਤੀ ਵਿਦੇਸ਼ ਵਿਭਾਗ ਨੇ ਉਨ੍ਹਾਂ ਨੂੰ ਜੁਲਾਈ, 2007 ਵਿਚ ਰਾਜਦੂਤ ਦੇ ਵੱਡ ਆਕਾਰੀ ਅਹਦੁੇ ’ਤੇ ਨਿਯਕੁਤ ਕਰਕੇ ੳੁੱਤਰੀ ਕੋਰੀਆ ਗਣਰਾਜ ਭੇਜ ਦਿੱਤਾ।

ਇਹ ਨਿਯੁਕਤੀ ਭਾਰਤ ਦੀ ਮਾਣਯੋਗ ਰਾਸ਼ਟਰਪਤੀ ਮੈਡਮ ਪ੍ਰਤਿਭਾ ਪਾਟਿਲ ਵੱਲੋਂ ਕੀਤੀ ਗਈ।

ਵਿਦੇਸ਼ ਵਿਭਾਗ ਭਾਰਤ ਵਿਚ ਵੱਖ-ਵੱਖ ਅਹੁਦਿਆਂ ਉਪਰ; ਲਾਊਸ ਨੇਪਾਲ, ਇੰਗਲੈਂਡ, ਪਨਾਮਾ, ਫਿਨਲੈਂਡ, ਫਿਲੀਪੀਨਜ਼, ਅਫਗਾਨਿਸਤਾਨ, ਕੈਨੇਡਾ ਅਤੇ ਉੱਤਰੀ ਕੋਰੀਆ ਦੇਸ਼ਾਂ ਵਿਚ ਸ਼ਾਨਦਾਰ ਸੇਵਾਵਾਂ ਨਿਭਾਅ ਕੇ ਜ਼ਿਲੇ ਸਿੰਘ 30 ਜੂਨ, 2009 ਨੂੰ ਸੇਵਾਮੁਕਤ ਹੋ ਕੇ ਵਾਪਸ ਦਿੱਲੀ ਆ ਗਏ। ਵੈਨਕੂਵਰ ਸੇਵਾ ਦੌਰਾਨ ਹੀ ਉਨ੍ਹਾਂ ਦੀ ਬੇਟੀ ਨੂੰ ਇਨਫਾਰਮੇਸ਼ਨ ਟੈਕਨਾਲੋਜੀ ਕੰਪਨੀ ਵਿਚ ਨੌਕਰੀ ਮਿਲ ਗਈ ਸੀ। ਬੇਟੀ ਪੱਕੇ ਤੌਰ ’ਤੇ ਕੈਨੇਡਾ ਆ ਗਈ।

ਬੇਟੀ ਨੇ ਆਪਣੇ ਪਿਤਾ ਜ਼ਿਲੇ ਸਿੰਘ ਤੇ ਮਾਤਾ ਰੌਸ਼ਨਵਤੀ ਨੂੰ ਵੀ ਸਾਲ 2014 ਵਿਚ ਕੈਨੇਡਾ ਬੁਲਾ ਲਿਆ। ਅੱਜਕੱਲ੍ਹ ਆਪ ਤੇ ਆਪਣੀ ਪਤਨੀ, ਬੇਟਾ, ਨੂੰਹ ਤੇ ਪੋਤਾ-ਪੋਤੀ ਸਮੇਤ ਪਰਿਵਾਰ ਵੈਨਕੂਵਰ ਰਹਿ ਰਹੇ ਹਨ।

ਜ਼ਿਲੇ ਸਿੰਘ ਦੀ ਇਕ ਬੇਟੀ ਯੂ.ਕੇ. ਤੇ ਦੂਜੀ ਸਿੰਘਾਪੁਰ ਰਹਿ ਰਹੀਆਂ ਹਨ।

ਸੇਵਾਮੁਕਤ ਹੋ ਕੇ ਵੀ ਆਪਣੀ ਪੜ੍ਹਾਈ ਆਪ ਨੇ ਜਾਰੀ ਰੱਖੀ ਹੈ। ਪੋਸਟ ਗ੍ਰੈਜੂਏਟ ਡਿਪਲੋਮਾ ਇਨ ਹਿਊਮਿਨ ਰਾਈਟ ਪਹਿਲੇ ਦਰਜੇ ਵਿਚ ਪਾਸ ਕੀਤਾ। ਆਪ ਅੱਜਕੱਲ੍ਹ ਪੜ੍ਹਨ ਲਿਖਣ ਤੋਂ ਇਲਾਵਾ ਸਮਾਜਿਕ ਤੇ ਸਾਹਿਤਕ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ।

ਜਦੋਂ ਮੇਰਾ ਨਾਵਲ ‘ਤਲਾਸ਼ ਜਾਰੀ ਹੈ’ ਮਈ 12, 2019 ਵਿਚ ਲੋਕ ਅਰਪਣ ਹੋਇਆ, ਤਾਂ ਆਪ ਉਸ ਸਮਾਗਮ ਵਿਚ ਉਚੇਚੇ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਉਸ ਸਾਹਿਤਕ ਸਮਾਗਮ ਬਾਰੇ ਵੱਖ-ਵੱਖ ਅਖ਼ਬਾਰਾਂ ਵਿਚ ਲਿਖਿਆ। ਆਪ ਗੌਲਫ ਖੇਡਣ ਦੇ ਸ਼ੌਕੀਨ ਹਨ।

ਜ਼ਿਲੇ ਸਿੰਘ ਕਦੇ ਮੇਰੇ ਤੋਂ ਬਹੁਤ ਦੂਰ ਸਨ। ਹੁਣ ਐਨ ਮੇਰੇ ਨਜ਼ਦੀਕ ਹਨ। ਹੁਣ ਹਰ ਸ਼ਨਿੱਚਰਵਾਰ ਦੀ ਰਾਤ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਿਸ਼ਿਆਂ ਉਪਰ ਸਾਡੀ ਆਪਸੀ ਵਿਚਾਰ-ਚਰਚਾ ਹੁੰਦੀ ਰਹਿੰਦੀ ਹੈ।

ਮਾਣਯੋਗ ਸਾਬਕਾ ਰਾਜਦੂਤ ਜ਼ਿਲੇ ਸਿੰਘ ਦਾ ਜੀਵਨ ਸੰਘਰਸ਼: ਹਿੰਮਤੀ, ਸਾਹਸੀ, ਦਲੇਰ ਅਤੇ ਜ਼ਿੰਦਗੀ ਦੇ ਸੁਪਨਿਆਂ ਨੂੰ ਸੁਨਹਿਰੀ ਕਰਨ ਵਾਲੇ ਮਨੁੱਖ ਦੀ ਕਹਾਣੀ ਹੈ।
***
224
***

ਨੋਟ: ਪ੍ਰਿੰ. ਮਲੂਕ ਚੰਦ ਕਲੇਰ ਸਰੀ, ਬੀ.ਸੀ., ਕੈਨੇਡਾ ਸਬੰਧੀ ਲੈਕਚਰਾਰ ਹਰਮੀਤ ਸਿੰਘ ਅਟਵਾਲ ਦਾ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਪੜ੍ਹਨ ਲਈ ਕਲਿੱਕ ਕਰੋ….

ਜੀਵਨ ਬਿਓਰਾ 

ਨਾਮ : ਪ੍ਰਿੰਸੀਪਲ ਮਲੂਕ ਚੰਦ ਕਲੇਰ
ਪਿਤਾ : ਚੌਧਰੀ ਜਗਤ ਰਾਮ
ਮਾਤਾ : ਸ਼੍ਰੀਮਤੀ ਈਸਰੀ
ਜਨਮ ਮਿਤੀ : 15 ਅਕਤੂਬਰ, 1954
ਪੱਕਾ ਪਤਾ : ਪਿੰਡ ਸਰਹਾਲੀ-144633, ਜ਼ਿਲ੍ਹਾ ਜਲੰਧਰ, ਪਜੰ ਾਬ (ਇੰਡੀਆ)
ਵਰਤਮਾਨ ਪਤਾ: 41-8555 King George BLVD, Surrey, BC, V3W 5C£, Canada
ਸੰਪਰਕ : +1  778 321 6139
ਈ ਮੇਲ : malookkaler39@gmail.com

ਪਰਿਵਾਰ : ਸ਼੍ਰੀਮਤੀ ਮਾਇਆ ਰਾਣੀ (ਪਤਨੀ), ਮਨਦੀਪ, ਹਰਜੀਤ ਕੌਰ (ਬੇਟਾ, ਨੂੰਹ)
ਮੋਨਿਕਾ, ਰਮਨੀ (ਬੇਟੀਆਂ), ਜੈਸਿਕਾ, ਯੁਵਰਾਜ (ਪੋਤੀ, ਪੋਤਾ) 

ਵਿੱਦਿਅਕ ਯੋਗਤਾਵਾਂ : ਗਿਆਨੀ, ਓ.ਟੀ., ਐੱਮ.ਏ., ਬੀ.ਐੱਡ.

ਕਿੱਤਾ : ਪੰਜਾਬੀ ਅਧਿਆਪਕ, ਲੈਕਚਰਾਰ, ਪ੍ਰਿੰਸੀਪਲ (ਸੇਵਾ ਮੁਕਤ)

ਪੁਸਤਕਾਂ :
ਕੋਰੇ ਘੜੇ ਦਾ ਪਾਣੀ (ਸਵੈ-ਜੀਵਨੀ),
ਸੂਰਜ ਉੱਗ ਪਿਆ (ਨਾਵਲ),
ਜੰਗਲ ਵਿੱਚ ਚੋਣ (ਬਾਲ ਨਾਵਲ),
ਤਲਾਸ਼ ਜਾਰੀ ਹੈ (ਨਾਵਲ)
ਕਾਲਮਨਵੀਸ: ਸੱਚ ਦੀ ਆਵਾਜ਼ (ਪੰਜਾਬੀ ਅਖ਼ਬਾਰ)
ਸੰਸਥਾਪਕ : ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ (ਸਥਾਪਨਾ 21 ਅਕਤੂਬਰ, 2018)
ਰੇਡੀਓ/ਦੂਰਦਰਸ਼ਨ :ਆਲ ਇੰਡੀਆ ਰੇਡੀਓ ਜਲੰਧਰ, ਰੇਡੀਓਜ਼ ਸਰੀ, ਕਾਂਸ਼ੀ ਰੇਡੀਓ ਇੰਗਲੈਂਡ, 
ਪਰਾਇਮ ਏਸ਼ੀਆ ਟੀ.ਵੀ. (ਪਰਾਇਮ ਚਰਚਾ) ਚੈਨਲ ਪੰਜਾਬੀ ਟੀ.ਵੀ. ਵਿਸ਼ੇਸ਼ : ਸਾਹਿਤ ਸਭਾਵਾਂ ਵਿੱਚ ਹਾਜ਼ਰੀ। 

ਪ੍ਰਿੰ. ਮਲੂਕ ਚੰਦ ਕਲੇਰ ਸਰੀ, ਬੀ.ਸੀ., ਕੈਨੇਡਾ

ਜੀਵਨ ਬਿਓਰਾ 
ਨਾਮ : ਪ੍ਰਿੰਸੀਪਲ ਮਲੂਕ ਚੰਦ ਕਲੇਰ ਪਿਤਾ : ਚੌਧਰੀ ਜਗਤ ਰਾਮ ਮਾਤਾ : ਸ਼੍ਰੀਮਤੀ ਈਸਰੀ ਜਨਮ ਮਿਤੀ : 15 ਅਕਤੂਬਰ, 1954 ਪੱਕਾ ਪਤਾ : ਪਿੰਡ ਸਰਹਾਲੀ-144633, ਜ਼ਿਲ੍ਹਾ ਜਲੰਧਰ, ਪਜੰ ਾਬ (ਇੰਡੀਆ) ਵਰਤਮਾਨ ਪਤਾ: 41-8555 King George BLVD, Surrey, BC, V3W 5C£, Canada ਸੰਪਰਕ : +1  778 321 6139 ਈ ਮੇਲ : malookkaler39@gmail.com ਪਰਿਵਾਰ : ਸ਼੍ਰੀਮਤੀ ਮਾਇਆ ਰਾਣੀ (ਪਤਨੀ), ਮਨਦੀਪ, ਹਰਜੀਤ ਕੌਰ (ਬੇਟਾ, ਨੂੰਹ) ਮੋਨਿਕਾ, ਰਮਨੀ (ਬੇਟੀਆਂ), ਜੈਸਿਕਾ, ਯੁਵਰਾਜ (ਪੋਤੀ, ਪੋਤਾ)  ਵਿੱਦਿਅਕ ਯੋਗਤਾਵਾਂ : ਗਿਆਨੀ, ਓ.ਟੀ., ਐੱਮ.ਏ., ਬੀ.ਐੱਡ. ਕਿੱਤਾ : ਪੰਜਾਬੀ ਅਧਿਆਪਕ, ਲੈਕਚਰਾਰ, ਪ੍ਰਿੰਸੀਪਲ (ਸੇਵਾ ਮੁਕਤ) ਪੁਸਤਕਾਂ : ਕੋਰੇ ਘੜੇ ਦਾ ਪਾਣੀ (ਸਵੈ-ਜੀਵਨੀ), ਸੂਰਜ ਉੱਗ ਪਿਆ (ਨਾਵਲ), ਜੰਗਲ ਵਿੱਚ ਚੋਣ (ਬਾਲ ਨਾਵਲ), ਤਲਾਸ਼ ਜਾਰੀ ਹੈ (ਨਾਵਲ) ਕਾਲਮਨਵੀਸ: ਸੱਚ ਦੀ ਆਵਾਜ਼ (ਪੰਜਾਬੀ ਅਖ਼ਬਾਰ) ਸੰਸਥਾਪਕ : ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ (ਸਥਾਪਨਾ 21 ਅਕਤੂਬਰ, 2018) ਰੇਡੀਓ/ਦੂਰਦਰਸ਼ਨ : ਆਲ ਇੰਡੀਆ ਰੇਡੀਓ ਜਲੰਧਰ, ਰੇਡੀਓਜ਼ ਸਰੀ, ਕਾਂਸ਼ੀ ਰੇਡੀਓ ਇੰਗਲੈਂਡ, ਪਰਾਇਮ ਏਸ਼ੀਆ ਟੀ.ਵੀ. (ਪਰਾਇਮ ਚਰਚਾ) ਚੈਨਲ ਪੰਜਾਬੀ ਟੀ.ਵੀ. ਵਿਸ਼ੇਸ਼ : ਸਾਹਿਤ ਸਭਾਵਾਂ ਵਿੱਚ ਹਾਜ਼ਰੀ। 

View all posts by ਪ੍ਰਿੰ. ਮਲੂਕ ਚੰਦ ਕਲੇਰ ਸਰੀ, ਬੀ.ਸੀ., ਕੈਨੇਡਾ →