25 April 2024

ਕੌਮ ਅਤੇ ਪੰਜਾਬੀ ਮਾਂ ਬੋਲੀ ਦੇ ਮਹਾਨ ਲੇਖਕ—ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

*ਲੱਖੇ ਦੀ ਕਹਾਣੀ – ਲੱਖੇ ਦੀ ਜ਼ੁਬਾਨੀ*
(ਜੀਵਨੀ ਤੇ ਵਿਸ਼ੇਸ਼)

 

 

 

 

 

 

ਜੰਮਿਆ  “ਲੱਖਾ” ਵਿੱਚ ਬਠਿੰਡੇ ਸੰਨ ਉਨੀ ਸੌ ਪੈਂਹਠ।
ਬਾਪੂ ਦੱਸਦਾ ਹੁੰਦਾ ਜੰਮਦੇ ਹੀ ਰੋਇ ਆ  ਸੀ ਮੈਂ ਘੈਂਟ।
ਮਈ ਮਹੀਨਾ ਮਿਤੀ ਸਤਾਈ ਦਿਨ ਬਈ ਮੰਗਲਵਾਰ।
ਮਾਤ ਮਹਿੰਦਰ ਕੌਰ ਸੀ ਮੇਰੀ ਪਿਤਾ ਸਿੰਘ ਕਰਤਾਰ।
ਵੱਡੇ ਭੈਣ – ਭਰਾ ਹਨ ਮੇਰੇ’  ਮੈਂ ਬਈ  ਸਭ ਤੋਂ ਨਿੱਕਾ।
ਪਤਾ ਤੁਹਾਨੂੰ ਸਭ ਨੂੰ ਚਲਦੈ ਨਿੱਕਿਆਂ ਦਾ ਹੀ ਸਿੱਕਾ।
ਪੰਜ ਸਾਲ ਦਾ ਸੀ ਜਦ ਬਾਪੂ ਸਲੇਮਪੁਰ ਲੈ ਆਇਆ।
ਦਾਖ਼ਲ ਵਿੱਚ ਸਕੂਲ ਪ੍ਰਾਇਮਰੀ ਮੈਨੂੰ ਝੱਟ ਕਰਾਇਆ।
‘ਸਿਧਵਾਂ ਬੇਟ’ ਚ’ ਹਾਈ ਸਕੂਲੇ ਦਸਵੀਂ ਆਪਾਂ ਕੀਤੀ।
ਇੱਕ ਵੀ ਗੱਲ ਨਾ ਸ਼ੱਕੀ ਸੱਜਣੋਂ ਦੱਸ ਰਿਹਾਂ ਹੱਡਬੀਤੀ।
ਗਿਆਰਾਂ ਬਾਰਾਂ ਗਰੈਜੂਏਸ਼ਨ ਖ਼ੂਬ ਮਾਰੀਆਂ ਮੱਲਾਂ।
ਸਭ ਕੰਮਾਂ ਵਿੱਚ ਹੋ ਕੇ ਮਾਹਿਰ ਕੱਢੀਆਂ ਖ਼ੂਬ ਕੜੱਲਾਂ।
ਏਨਾ ਬਹੁਤ ਹੈ ਜੀਵਨ ਡਾਟਾ ਗੱਲ ਕਲਮ ਦੀ ਕਰੀਏ।
“ਲੱਖਾ” ਸਲੇਮਪੁਰੇ ਦਾ ਆਖੇ ਚਰਨ ਗੁਰਾਂ ਦੇ ਫੜੀਏ।
ਗੁਰ ਹੀ ਕਲਮ ਚਲਾਵੇ ਮੇਰੀ ਗੁਰੂ ਨਾਲ ਹਨ ਕਦਰਾਂ।
ਇੱਥੇ-ਓਥੇ ਦੋਹੀਂ ਜਹਾਨੀਂ ਗੁਰ ਚਮਕਾਈਆਂ ਸਧਰਾਂ।
**

ਦੋਸਤੋ! ਅੱਜ ਅਸੀਂ ਇੱਕ ਮਹਾਨ ਸਖ਼ਸ਼ੀਅਤ ਦੀ ਜੀਵਨੀ ਤੇ ਚਾਨਣਾ ਪਾ ਰਹੇ ਹਾਂ ਜਿਨਾਂ ਦਾ ਨਾਮ ਹੈ ਸ੍ਰ. ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਹੈ ਲੇਕਿਨ ਦੁਨੀਆਂ ਭਰ ਦੇ ਲੋਕ ਉਨਾਂ ਨੂੰ ਲੱਖਾ ਸਲੇਮਪੁਰੀ ਦੇ ਨਾਮ ਨਾਲ ਹੀ ਜਾਣਦੇ ਹਨ।

ਅੰਮ੍ਰਿਤਸਰ ਵੱਲ ਜਾਂਦੇ ਰਾਹੀਓ ਜਾਣਾ ਗੁਰੂ ਦੁਵਾਰੇ ਬਈ।
ਹਰੀਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਬਈ।

ਬੇਸ਼ੱਕ ਇਸ ਉਪ੍ਰੋਕਤ ਰਚਨਾ ਨੇ ਲੱਖਾ ਜੀ ਤੇ ਉਨਾਂ ਦੇ ਪਿੰਡ ਸਲੇਮਪੁਰ ਦਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਦਰਜ਼ ਕਰਕੇ ਸਾਰੀ ਦੁਨੀਆਂ ਉੱਤੇ ਰੌਸ਼ਨ ਕੀਤਾ ਪਰ ਲੱਖਾ ਜੀ ਇਸ ਮਿਲੀ ਸ਼ੌਹਰਤ ਬਾਰੇ ਇੰਜ ਕਹਿ ਰਹੇ ਹਨ, ਮੈਨੂੰ ਫਖ਼ਰ ਹੈ ਦਾਤਾਰ ਪਾਤਸ਼ਾਹ ਜੀ ਦੀਆਂ ਬਖ਼ਸ਼ਿਸ਼ਾਂ ‘ਤੇ ਜੋ ਐਸੀਆਂ ਰਚਨਾਵਾਂ, ਗੀਤ, ਕਵਿਤਾਵਾਂ ਲਿਖਣ ਲਈ ਰਹਿਮ ਕਰਕੇ ਮੇਰੀ ਕਲਮ ਨੂੰ ਬਲ ਬਖ਼ਸ਼ ਰਹੇ ਹਨ। ਸਤਿਗੁਰਾਂ ਦਾ ਕੋਟਿ ਕੋਟਿ ਸ਼ੁਕਰਾਨਾ ਹੈ।

*ਲੱਖੇ ਦੀ ਕਹਾਣੀ – ਲੱਖੇ ਦੀ ਜ਼ੁਬਾਨੀ*

ਸੋ ਦੋਸਤੋ! ਮੇਰਾ ਕਲਮੀਂ ਸਫ਼ਰ ਮੇਰੇ ਪਿੰਡ ਸਲੇਮਪੁਰ (ਸਿਧਵਾਂ ਬੇਟ) ਦੇ ਗੁਰਦਵਾਰਾ ਸਾਹਿਬ ਤੋਂ 27 ਮਈ 1977 ਨੂੰ ਸ਼ਾਮੀਂ ਰਹਿਰਾਸ ਸਾਹਿਬ ਦੇ ਪਾਠ ਵੇਲੇ, ਮੇਰੇ 12ਵੇਂ ਜਨਮ ਦਿਨ ਵਾਲੇ ਦਿਨ, ਕਰੀਬ 7 ਕੁ ਵਜੇ ਗੀਤ:

ਉਹਦਾ ਭਵਸਾਗਰਾਂ ਚੋਂ ਬੇੜਾ ਪਾਰ ਹੋ ਗਿਆ
ਜਿਹਨਾਂ ਨੂੰ ਹੈ ਤੇਰੇ ਨਾਲ ਪਿਆਰ ਹੋ ਗਿਆ 

ਨਾਲ ਸ਼ੁਰੂ ਹੋਇਆ। ਇਹ ਗੀਤ ਬਾਅਦ ਵਿੱਚ ਮੇਰੇ ਪਿੰਡ ਦੇ ਮੇਰੇ ਬਚਪਨ ਦੇ ਸਾਥੀਅਾਂ, ਬਲਦੇਵ ਬੱਲੀ, ਲਛਮਣ ਲੀਚੀ, ਕ੍ਰਿਸ਼ਨ ਨਿਮਾਣੇ ਤੇ ਪ੍ਰਕਾਸ਼ ਚੌਹਾਨ ਦੀਆਂ ਅਵਾਜ਼ਾਂ ਵਿੱਚ ਹਰ ਸਟੇਜ਼ ਤੇ ਆਮ ਗੂੰਜਿਆ। ਗੀਤ ਲਿਖਣ ਵੇਲੇ ਮੇਰੀ ਉਮਰ ਬਾਰਾਂ ਸਾਲ ਦੀ ਸੀ ਤੇ ਮੈਂ ਸਿਧਵਾਂ ਬੇਟ ਦੇ ਗੌਰਮਿੰਟ ਹਾਈ ਸਕੂਲ ਵਿੱਚ ਸੱਤਵੀਂ ਜਮਾਤ ‘ਚ ਪੜਦਾ ਸੀ। ਇਹ ਗੀਤ ਦੇ ਬੋਲ ਮੇਰੇ ਹਿਰਦੇ ਵਿੱਚ ਉਸ ਵੇਲੇ ਉਤਪੰਨ ਹੋਏ ਜਦ ਮੈਂ ਸਾਥੀਆਂ, ਨਿਰਮੋਲਕ ਸਿੰਘ ਨੂਰ, ਕਾਕਾ ਜਗਜੀਤ ਸਿੰਘ, ਜਸਵੰਤ ਸਲੇਮਪੁਰੀ, ਕੁਲਵੰਤ ਸਿੰਘ ਗੋਗੀ, ਗੁਰਮੀਤ ਸਿੰਘ ਕਾਕੂ, ਦਰਸ਼ਨ ਸਿੰਘ, ਮੁਖਤਿਆਰ ਸਿੰਘ ਤਾਰਾ, ਤੇਜਿੰਦਰ ਸਿੰਘ ਚੱਢਾ, ਗੋਰਖਾ ਚੱਢਾ, ਬੱਬੀ, ਅਵਤਾਰ ਸਿੰਘ ਤੂਰ ਤੇ ਬਿੱਟੂ ਸਮੇਤ ਗੁਰੂ ਘਰ ਚ’ ਰਹਿਰਾਸ ਸਾਹਿਬ ਦਾ ਪਾਠ ਸੁਣ ਰਿਹਾ ਸੀ ਤੇ ਮੇਰਾ ਧਿਆਨ ਸਾਹਮਣੇ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਤੇ ਟਿੱਕਿਆ  ਹੋਇਆ ਸੀ। ਦਿਲ ਵਿੱਚੋਂ ਬੋਲ ਉਜਾਗਰ ਹੋ ਤੁਰੇ ਤੇ ਬੱਸ ਫੇਰ ਇਹ ਲਿਖਣ ਦਾ ਸਿਲਸਿਲਾ ਐਸਾ ਸ਼ੁਰੂ ਹੋਇਆ ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਧਾਰਮਿਕ, ਸਭਿਆਚਾਰਕ, ਲੋਕਤੱਥ ਹਰ ਪ੍ਰਕਾਰ ਦੇ ਬੋਲ ਮਾਲਿਕ ਲਿਖਵਾ ਰਿਹੈ, ਜਿਹਨਾਂ ਵਿੱਚ ਬਹੁਤ ਸਾਰੇ ਗੀਤ, ਰਚਨਾਵਾਂ ਉੱਚ ਕੋਟੀ ਦੇ ਪ੍ਰਸਿੱਧ ਕੀਰਤਨੀਏ ਅਤੇ ਕਲਾਕਾਰਾਂ ਦੀ ਅਵਾਜ਼ ਵਿੱਚ ਰਿਕਾਰਡ ਹਨ ਤੇ ਹੁਣ ਵੀ ਲਗਾਤਾਰ ਰਿਕਾਰਡ ਹੋ ਰਹੇ ਹਨ।

ਮੇਰਾ ਸਭ ਤੋਂ ਪਹਿਲਾ ਲੋਕ-ਤੱਥ ਗੀਤ “ਸੱਚ ਕਹਿਣ ਸਿਆਣੇ, ਉਸਤਾਦ ਕਲਾਕਾਰ ਕੁਲਦੀਪ ਮਾਣਕ ਜੀ ਦੀ ਅਵਾਜ਼ ਵਿੱਚ ਉਨਾਂ ਦੇ ਸ਼ਗਿਰਦ ਨਾਮੀਂ ਕਲਾਕਾਰ ਭਾਵ ਮੇਰੇ ਜੀਜੇ ਅਵਤਾਰ ਬੱਲ ਦੀ ਬਦੌਲਤ ਰਿਕਾਰਡ ਹੋਇਆ।

ਇਸਤੋਂ ਬਾਅਦ 1996 ‘ਚ ਗੁਰੂ ਘਰ ਦੇ ਪੰਥ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਰਸੀਆ ਲੁਧਿਆਣੇ ਵਾਲਿਆਂ ਦੀ ਅਵਾਜ਼ ਵਿੱਚ ਅਨੇਕਾਂ ਕੈਸਿਟਾਂ ਰਿਲੀਜ਼ ਹੋਈਆਂ, ਜਿਨਾਂ ਵਿੱਚ ਪਹਿਲੀ ਕੈਸਿਟ “ਜਿਹੜੇ ਨਾਮ ਨਾ ਗੁਰਾਂ ਦਾ ਜਪਦੇ” ‘ਚ ਗੀਤ, ਰੱਖ ਲਓ ਬਾਬਾ ਜੀ ਰੱਖ ਲਓ-ਸਾਨੂੰ ਚਰਨਾਂ ਦੇ ਵਿੱਚ ਰੱਖ ਲਓ, ਅਤੇ ਦੂਜੀ ਕੈਸਿਟ “ਰੱਬ ਕੋਲੋਂ ਡਰ ਬੰਦਿਆ” ਵਿੱਚ, ਜੇ ਤੂੰ ਜਮਾਂ ਦੀ ਮਾਰ ਤੋਂ ਹੈ ਬਚਣਾ-ਰੱਬ ਕੋਲੋਂ ਡਰ ਬੰਦਿਆ। ਇਸ ਤੋਂ ਬਾਅਦ ਰਸੀਆ ਜੀ ਦੀ ਅਵਾਜ਼ ਵਿੱਚ ਮੇਰੇ ਲਿਖੇ ਗੀਤਾਂ ਦੀਆ ਂ ਕੈਸਿਟਾਂ ਦੀ ਝੜੀ ਜਿਹੀ ਲੱਗ ਗਈ।

1) ਬੰਗਲਾ ਸਾਹਿਬ ਗੁਰੂ ਦਾ ਦੁਆਰਾ, 2) ਨੀਵਾਂ ਹੋਕੇ ਚੱਲ ਬੰਦਿਆ, 3) ਸੂਰੇ ਸੇਈ – ਸੂਰੇ ਸੇਈ, 4) ਸਿੱਖਾ ਦਸਤਾਰ ਸਜਾ ਲੈ, 5) ਸਾਈਂ ਸਾਨੂੰ ਬਖ਼ਸ਼ ਦਿਓ

ਇਹ ਸਭ ਕੈਸਿਟਾਂ ਤੋਂ ਬਾਅਦ ‘ਚ, ਭਾਈ ਦਵਿੰਦਰ ਸਿੰਘ ਜੀ ਸੋਢੀ ਦੀ ਅਵਾਜ਼ ‘ਚ 1996 ਵਿੱਚ ਹੀ ਮੇਰੀ ਲਿਖੀ ਸਦਾ ਬਹਾਰ ਕੈਸਿਟ “ਅੰਮ੍ਰਿਤਸਰ ਵੱਲ ਜਾਂਦੇ ਰਾਹੀਓ” ਰਿਲੀਜ਼ ਹੋਈ, ਇਸ ਵਿੱਚ ਵਿਆਖਿਆ  ਸਹਿਤ ਦੋ ਰਚਨਾਵਾਂ ਹਨ। ਅੰਮ੍ਰਿਤਸਰ ਵੱਲ ਜਾਂਦੇ ਰਾਹੀਓ-ਜਾਣਾ ਗੁਰੂ ਦੁਵਾਰੇ ਬਈ, “ਲੱਖੇ” ਸਲੇਮਪੁਰੀ ਜਿਹੇ ਤਰਗੇ-ਜਾਂਦੇ ਵਾਰੇ ਵਾਰੇ ਬਈ, ਹਰੀਮੰਦਰ ਦੇ ਦਰਸ਼ਨ ਕਰਕੇ-ਟੁੱਟ ਜਾਂਦੇ ਦੁੱਖ ਸਾਰੇ ਬਈ ਅਤੇ ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ, ਬਖ਼ਸ਼ ਗੁਨਾਹ ਤੂੰ ਮੇਰੇ ਤੈਨੂੰ ਬਖ਼ਸ਼ਣਹਾਰਾ ਕਹਿੰਦੇ।

ਇਹਨਾਂ ਕੈਸਿਟਾਂ ਤੋਂ ਪਹਿਲਾਂ ਵੀ ਮੇਰੇ ਬਹੁਤ ਗੀਤ ਅਲੱਗ ਅਲੱਗ ਅਵਾਜ਼ਾਂ ਵਿੱਚ ਰਿਕਾਰਡ ਹੋਏ ਹਨ ਤੇ ਅੱਜ ਤੱਕ ਲਗਾਤਾਰ ਹੋ ਰਹੇ ਹਨ ਜਿਹਨਾਂ ਵਿੱਚ ਸਭ ਤੋਂ ਵੱਧ ਕੈਸਿਟਾਂ ਅਤੇ ਗੀਤ ਭਾਈ ਗੁਰਚਰਨ ਸਿੰਘ ਜੀ ਰਸੀਆ  ਦੀ ਅਵਾਜ਼ ਵਿੱਚ ਹਨ।

ਕਲਾਕਾਰ ਜਰਨੈਲ ਬਾਘਾ ਫਰੀਦਕੋਟ ਦੀ ਅਵਾਜ਼ ਵਿੱਚ ‘ਮੰਜ਼ਿਲਾਂ ਸਿੱਖੀ ਦੀਆ ਂ ਦੂਰ’ ਤੇ ‘ਚਿੱੜੀਆ ਂ ਚੁੱਗ ਜਾਣਾ ਤੇਰਾ ਖੇਤ’, ਸ਼ੌਂਕੀ ਸੋਢੀ ਅਤੇ ਸਤਨਾਮ ਰਾਹੀ ਲੁਧਿਆਣਾ ਦੀਆਂ ਅਵਾਜ਼ਾਂ ਵਿੱਚ: ਗੁਰੂ ਵਰਗਾ ਕਿਤੇ ਵੀ ਪਿਆਰ ਨਹੀਂ ਤੇ ਮੈਂ ਨਿਰਗੁਣ ਕੀ ਜਾਣਾ, ਬੀਬੀ ਜਸਕਿਰਨ ਕੌਰ ਲੁਧਿਆਣੇ ਵਾਲਿਆ ਂ ਦੀ ਅਵਾਜ਼ ਵਿੱਚ: ਅੱਖੀਅਾਂ ਦੇ ਵਿੱਚ ਆ  ਵੱਸ ਮੇਰੇ, ਚੰਗੇ ਮੰਦੇ ਹਾਂ ਬਸ ਤੇਰੇ, ਸਤਿਗੁਰੂ ਬਚਨਾਂ ਤੇ, ਮੇਰੇ ਅਵਗੁਣ ਬਖ਼ਸ਼ ਦਿਓ, ਮੇਰੀ ਅੱਖੀਅਾਂ ਚ’ ਵੱਸਦੇ ਰਹਿੰਦੇ, ਨਗਰ ਕੀਰਤਨ ਆ ਇ ਆ  ਬਈ, ਤੂੰ ਬਖ਼ਸ਼ਣਹਾਰ ਜੀਓ ਅਤੇ ਹੋਰ ਅਨੇਕਾਂ ਹੀ ਗੀਤ।

ਬੀਬੀ ਬਲਵਿੰਦਰ ਕੌਰ ਖਾਲਸਾ ਫ਼ਤਹਿਗੜ ਸਾਹਿਬ ਵਾਲੇ: ਜਪਿਆ  ਜਿਹਨਾਂ ਨੇ ਤੇਰਾ ਨਾਉਂ, ਭਾਈ ਰਾਜਪਾਲ ਸਿੰਘ ਰੌਸ਼ਨ ਜਗਰਾਉਂ ਵਾਲਿਅਾਂ ਦੀ ਅਵਾਜ਼ ਵਿੱਚ: ਨਾਮ ਦੀ ਤੱਕੜੀ ਪਿਆਰ ਦਾ ਸੌਦਾ ਤੇਰਾਂ ਤੇਰਾਂ ਤੋਲ, 2019 ਦੀ ਵਿਸਾਖੀ ਤੇ ਵਿਸ਼ੇਸ਼ ਗੀਤ “ਵਿਸਾਖੀ” ਨਾਮਵਰ ਸਿੰਗਰ ਰਣਜੀਤ ਮਣੀ ਦੀ ਅਵਾਜ਼ ਵਿੱਚ ਰਿਲੀਜ਼ ਕੀਤਾ ਗਿਆ: ਆ  ਗਿਆ  ਵਿਸਾਖੀ ਦਾ ਦਿਹਾੜਾ-ਚਲੋ ਜੀ ਅਨੰਦਪੁਰ ਚੱਲੀਏ, ਗਿਆਨੀ ਜਸਵੀਰ ਸਿੰਘ ਜੱਸੀ ਦਿੱਲੀ ਵਾਲਿਅਾਂ ਦੀ ਅਵਾਜ਼ ਵਿੱਚ ਵਿਸਾਖੀ ਤੇ ਅਤੇ ਧੰਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਵਿਸ਼ੇਸ਼: ਉੱਚਾ ਸੁੱਚਾ ਉੱਤਮ ਮਹਾਨ ਖਾਲਸਾ ਤੇ ਚਾਰੇ ਵਰਨਾਂ ਦਾ ਸਾਂਝਾ ਰੱਬ ਗੁਰੂ ਨਾਨਕ, 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਦੁਨੀਅਾਂ ਦੇ ਪ੍ਰਸਿੱਧ ਉਸਤਾਦ ਕਲਾਕਾਰ ਨਿਰਮਲ ਸਿੱਧੂ ਦੀ ਅਵਾਜ਼ ਵਿੱਚ ਵਿਸ਼ੇਸ਼ ਗੀਤ “ਚੰਨ ਚੜਿਆ  ਨਨਕਾਣੇ” ਰਿਲੀਜ਼ ਕੀਤਾ ਗਿਆ।

ਭਾਈ ਲਖਵਿੰਦਰ ਸਿੰਘ ਲੱਖਾ ਜੀ ਦੀ ਅਵਾਜ਼ ਵਿੱਚ “ਜੁੱਗ ਜੁੱਗ ਜੀਵੇ ਖਾਲਸਾ” ਤੇ “ਦੁਆਰੇ ਗੁਰੂ ਨਾਨਕ ਦੇ”..ਰਾਗੀ ਭਾਈ ਕੁਲਵਿੰਦਰ ਸਿੰਘ ਚੰਡੀਗੜ ਵਾਲੇ “ਤੇਰਿਆ ਂ ਬੋਲਾਂ ਦਾ”, ਭਾਈ ਬਲਦੇਵ ਸਿੰਘ ਨਿਮਾਣਾ ਦੀ ਅਵਾਜ਼ ਵਿੱਚ ਧੰਨ ਬਾਬਾ ਨਾਨਕ ਜੀ, ਭਾਈ ਸਤਨਾਮ ਸਿੰਘ ਵਲੋਂ “ਬੰਧਨਾ” ਗੀਤ ਰਿਲੀਜ਼ ਹੋਇਆ। ਕਲਾਕਾਰ ਐਨ. ਐਸ. ਬਾਜਵਾ ਦੀ ਅਵਾਜ਼ ਵਿੱਚ ਗੀਤ ਨਾਨਕ ਨੇ ਜੱਗ ਤਾਰਿਆ, ਬੀਬੀ ਸੰਦੀਪ ਕੌਰ ਖਾਲਸਾ, ਬੀਬੀ ਮਨਦੀਪ ਕੌਰ ਖਾਲਸਾ, ਬੀਬੀ ਅਮਨਦੀਪ ਕੌਰ ਖਾਲਸਾ (ਦਰਵੇਸ਼ ਪਿੰਡ ਵਾਲੀਆ ਂ ਬੀਬੀਅਾਂ ਦੇ ਢਾਡੀ ਜੱਥੇ) ਵਲੋਂ ਗੀਤ, ਜ਼ੁਲਮ ਨਾ ਸਹਿਣਾ, ਗਵਾਲੀਅਰ ਜਾਣ ਵਾਲਿਆ, ਬਿੱਲ ਖੇਤੀ ਦੇ ਵਿਰੁੱਧ ਪਿੱਛੇ ਮੋੜਲ’ਤੇ ਬੰਧਨਾ…..

ਇਨਾਂ ਤੋਂ ਇਲਾਵਾ ਹੋਰ ਸੈਂਕੜੇ ਗੀਤ ਅਲੱਗ-2 ਅਵਾਜ਼ਾਂ ਵਿੱਚ ਰਿਕਾਰਡ ਹਨ, ਲੇਕਿਨ ਕੁੱਝ ਕੁ ਪ੍ਰਸਿੱਧ ਗੀਤ ਜੋ ਖ਼ੁਦ ਲੱਖਾ ਜੀ ਦੀ ਆਪਣੀ ਅਵਾਜ਼ ਵਿੱਚ ਸਿੰਗਰ ਜਾਂ ਰਾਗੀ ਵਜੋਂ ਰਿਕਾਰਡ ਹਨ, ਦਰਜ਼ ਕਰ ਰਹੇ ਹਾਂ।

ਪਹਿਲੀ ਕੈਸਿਟ “ਬਾਬਾ ਮੇਹਰ ਤੇਰੀ” ਹੈ ਜਿਸ ਵਿੱਚ ਅੱਠ ਗੀਤ ਹਨ, ਦੂਜੀ ਕੈਸਿਟ “ਤੂੰ ਬਖ਼ਸ਼ਣਹਾਰ ਜੀਓ” ਜਿਸ ਵਿੱਚ ਪ੍ਰਸਿੱਧ ਸੰਗੀਤਕਾਰ ਕੇਸਰ ਸਿੰਘ ਜੀ ਨਰੂਲਾ ਦਾ ਮਿਊਜ਼ਕ ਹੈ-ਅੱਠ ਗੀਤ, ਤੀਜੀ ਕੈਸਿਟ “ਨਾਮ ਤੂੰ ਜਪ ਬੰਦਿਆ” ਅੱਠ ਗੀਤ ਹਨ। ਫੇਰ ਲਗਾਤਾਰ “ਜੀਵਨ ਦੇ ਦਿਨ ਚਾਰ” ਕੈਸਿਟ ਵਿੱਚ ਵਿਆਖਿਆ ਸਹਿਤ ਚਾਰ ਗੀਤ ਹਨ ਤੇ “ਸਾਗਾ” ਮਿਊਜ਼ਕ ਕੰਪਨੀ ਦਿੱਲੀ ਵਲੋਂ ਰਿਲੀਜ਼ ਹੋਈ ਹੈ, “ਗੁਰੂ ਬਿਨਾਂ ਜਿੰਦ ਨਿਮਾਣੀ” “ਰਾਹੀ ਆਡੀਓ” ਵਲੋਂ ਸੁਦਾਗਰ ਸਿੰਘ ਰਾਹੀ ਨੇ ਰਿਲੀਜ਼ ਕੀਤੀ। “ਸਾਈਂਂ ਬੁੱਢਣਸ਼ਾਹ” ਜੋ “ਦੀਪ ਕੈਸਿਟਸ”  ਦੇ ਲੇਬਲ ਹੇਠ ਗੁਰਚਰਨ ਸਿੰਘ ਨਾਰੰਗਵਾਲ ਨੇ ਰਿਲੀਜ਼ ਕੀਤੀ ਸੀ ਜੋ ਦੁਬਾਰਾ ਪ੍ਰਸਿੱਧ “ਮਿਊਜ਼ਕ ਪਰਲ” ਕੰਪਨੀ ਵਲੋਂ ਸੰਜੀਵ ਸੂਦ ਨੇ ਰਿਲੀਜ਼ ਕੀਤੀ।

ਤਵਿਆ ਂ, ਕੈਸਿਟਾਂ ਤੇ ਸੀਡੀਆਂ ਦਾ ਜੁੱਗ ਖਤਮ ਹੋਇਆ  ਤਾਂ ਹੁਣ ਸਿੰਗਲ ਟਰੈਕ ਰਿਕਾਰਡ ਹੋ ਰਹੇ ਹਨ, ਜਿਹਨਾਂ ਵਿੱਚ ਕਰੋਨਾ ਸ਼ੁਰੂ ਹੋਣ ਸਮੇਂ ਲੱਖਾ ਸਲੇਮਪੁਰੀ ਦੇ ਦੋ ਗੀਤ ਰਿਕਾਰਡ ਹੋਏ, “ਦੁਨੀਅਾਂ ਕਰੋਨਾ ਤੋਂ ਬਚਾਈਂ” ਤੇ “ਰੱਬ ਕਰੇ ਮੁੱਕ ਜਾਏ ਕਰੋਨਾ” ਜੋ ਅਨੰਦ ਮਿਊਜ਼ਕ ਕੰਪਨੀ ਬਠਿੰਡਾ ਅਤੇ “ਲੱਖਾ ਸਲੇਮਪੁਰੀ ਪ੍ਰੋਡਕਸ਼ਨਜ਼” ਵਲੋਂ ਰਿਲੀਜ਼ ਹੋਏ।

ਜਦ ਕਰੋਨਾ ਦੀ ਮਾਰ ਪਈ ਤਾਂ ਸਾਰੀ ਦੁਨੀਆ ਂਕੰਮਾਂ-ਕਾਰਾਂ ਅਤੇ ਰੋਟੀ-ਪਾਣੀ ਤੋਂ ਮੁਹਥਾਜ਼ ਹੋ ਗਈ, ਇਸ ਵੇਲੇ ਫਿਰ ਬਾਬੇ ਨਾਨਕ ਜੀ ਦੀ ਵੀਹ ਰੁਪਏ ਨਾਲ ਚਲਾਈ ਗਈ ਲੰਗਰ ਪ੍ਰਥਾ ਨੂੰ ਦੁਹਰਾਇਆ ਗਿਆ। ਭੁੱਖੀ ਮਰ ਰਹੀ ਮਨੁੱਖਤਾ ਨੂੰ ਬਚਾਉਣ ਲਈ ਸਿੱਖ ਕੌਮ ਨੇ ਸਾਰੀ ਦੁਨੀਅਾਂ ਵਿੱਚ ਥਾਂ ਥਾਂ ਤੇ ਫਰੀ ਲੰਗਰ ਖੋਲ ਦਿੱਤੇ ਅਤੇ ਲੋੜਵੰਦਾਂ ਲਈ ਗੁਰੂ-ਦੁਵਾਰਿਆਂ ਦੇ ਕਪਾਟ ਵੀ ਚੌਵੀ ਘੰਟੇ ਲਈ ਖੋਲ ਦਿੱਤੇ ਗਏ। ਇਸ ਸਮੇਂ ਸਪੈਸ਼ਲ ਗੀਤ “ਲੰਗਰ ਵਰਤੇ ਸਾਰੇ” ਲਿਖਕੇ ਖ਼ੁਦ ਗਾਇਆ ਤੇ ਆ ਪਣੇ ਹੀ ਯੂ-ਟੂਬ ਚੈਨਲ LAKHA SALEMPURI PRODUCTIONS ਤੇ ਰਲੀਜ਼ ਕੀਤਾ, ਜਿਸਨੂੰ ਸਰੋਤਿਆ ਂ ਦਾ ਭਰਪੂਰ ਹੁੰਗਾਰਾ ਮਿਲਿਆ :

ਕੀ ਅਮਰੀਕਾ ਇਟਲੀ, ਹਿੰਦੋਸਤਾਨ ਪੰਜਾਬ ਪਿਆਰੇ।
ਲੰਗਰ ਵਰਤੇ ਸਾਰੇ।

ਇਸ ਤੋਂ ਬਾਅਦ ਅਗਲਾ ਟਰੈਕ ਆਇਆ ਕਹਾਣੀ ‘ਬਾਬਾ ਦੀਪ ਸਿੰਘ ਦੀ’ ਜਿਸਨੂੰ ਪਰਲ ਮਿਊਜ਼ਕ ਕੰਪਨੀ ਨੇ ਰਿਲੀਜ਼ ਕੀਤਾ, ਫੇਰ ਤੂੰਬਾ’, ਟੌਹਰ ਸਰਦਾਰਾਂ ਦੀ, ‘ਮਾਂ ਦਾਦੀ’ ਗਿਆਨੀ ਭਾਈ ਕੁਲਦੀਪ ਸਿੰਘ ਦੀ ਅਵਾਜ਼ ਵਿੱਚ, ਬਾਣੀ ਨਾਲ ਕਰਲੈ ਪਿਆਰ, ਸੇਵਾ ਕਰ ਜਿੰਦ ਨੀ ਨਿਮਾਣੀਏ।

ਕੁੱਝ ਸਪੈਸ਼ਲ ਗੀਤ ਸਾਹਿਬਜ਼ਾਦਿਅਾਂ ਦੇ ਇਤਿਹਾਸ ਉਪਰ, ਕਲੀਅਾਂ ਦੇ ਬਾਦਸ਼ਾਹ ਉਸਤਾਦ ਕੁਲਦੀਪ ਮਾਣਕ ਦੇ ਹੋਣਹਾਰ ਸ਼ੁਗਿਰਦ ਅਵਤਾਰ ਸਿੰਘ ਬੱਲ ਦੀ ਅਵਾਜ਼ ਵਿੱਚ ਰਿਕਾਰਡ ਹਨ: ਛੱਡਦੇ ਲਾਲ ਮਾਸੂਮ ਵਿਚਾਰੇ, ਅਸੀਂ ਪੁੱਤਰ ਗੋਬਿੰਦ ਸਿੰਘ ਦੇ, ਨਿੱਕੀਆ ਂ-2 ਜਿੰਦਾਂ।

ਗੁਰੂ ਪਿਆਰਿਓ! ਸਤਿਕਾਰਯੋਗ ਲੇਖਕ, ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਸਾਹਿਤ ਨੂੰ ਤਨੋਂ-ਮਨੋਂ ਸਮਰਪਿਤ ਹੋ ਕੇ ਹੁਣ ਤੱਕ ਹੇਠ ਲਿਖੀਆਂ 11 ਪੁਸਤਕਾਂ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ:

1) ਸੁਮੇਲ, 2) ਕੰਢਿਆਲੇ ਖੇਤ, 3) ਸੱਚ ਦਾ ਪੁਜਾਰੀ, 4) ਗੁਰੂ ਬਿਨਾਂ ਜਿੰਦ ਨਿਮਾਣੀ, 5) ਇੱਕ ਦਿਨ, 6) ਅੰਮ੍ਰਿਤਸਰ ਵੱਲ ਜਾਂਦੇ ਰਾਹੀਓ,  7) ਅਲਫ਼ਾਜ਼ਾਂ ਦੇ ਤੀਰ, 8) ਰੱਬ ਦੇ ਬੰਦੇ, 9) ਜਜ਼ਬਾਤਾਂ ਸੰਗ ਬਾਤਾਂ, 10) ਪੁੰਗਰਦੀਆਂ ਕਲੀਆਂ, 11) ਕਲਮਾਂ ਦੀ ਸਾਂਝ, 12) ਧੀਆਂ ਭੈਣਾਂ ਸਾਂਝੀਆਂ (ਆ ਰਹੀ), ਅਤੇ 13) ਸੋਨੇ ਦੀ ਤਸਵੀਰ (ਆ ਰਹੀ)।

ਵਿਦੇਸ਼ੀ ਧਰਤੀ ਤੇ ਬੈਠੇ ਹੋਏ ਲੱਖਾ ਜੀ ਅੱਜ ਵੀ, ਪੰਜਾਬ ਦੀ ਮਿੱਟੀ ਅਤੇ ਪੰਜਾਬੀ ਮਾਂ ਬੋਲੀ (ਸਭਿਆਚਾਰ) ਨਾਲ ਜੁੜੇ ਰਹਿਕੇ ਸਾਡੇ ਵਿਰਸੇ ਨੂੰ ਬਾਖ਼ੂਬੀ ਸੰਭਾਲਦੇ ਹੋਏ ਨਜ਼ਰ ਆ ਰਹੇ ਹਨ। ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ-ਪਾਸਾਰ ਲਈ ਦੁਨੀਆਂ ਭਰ ਦੇ ਕਲਾਕਾਰਾਂ ਅਤੇ ਸਾਹਿਤਕਾਰਾਂ ਨੂੰ *ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ* ਦੇ ਪਲੇਟਫਾਰਮ ਤੋਂ ਸਰੋਤਿਆਂ ਦੇ ਰੂ-ਬਰੂ ਕਰਵਾਉਂਦੇ ਹਨ। ਇਸ ਮੰਚ ਦੇ ਸੰਸਥਾਪਕ ਵੀ ਤੇ ਮੰਚ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵੀ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਹਨ। ਨਾਲ ਹੀ ਉਨਾਂ ਵਲੋਂ ਏਸੇ ਨਾਮ ਤੇ ਹਰ ਐਤਵਾਰ “ਮਾਣ ਪੰਜਾਬੀਆਂ ਤੇ ਆਨਲਾਈਨ ਸਾਹਿਤਕ ਅਖ਼ਬਾਰ” ਕੱਢਿਆ ਜਾਂਦਾ ਹੈ ਜਿਸ ਵਿੱਚ ਲੇਖਕ ਆਪਣੀਆਂ ਰਚਨਾਵਾਂ ਛਪਵਾਕੇ ਪਾਠਕਾਂ ਦੇ ਰੂ-ਬਰੂ ਕਰਦੇ ਹਨ।

ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਲੱਖਾ ਸਲੇਮਪੁਰੀ ਜੀ ਨੂੰ ਤੰਦਰੁਸਤੀ ਅਤੇ ਉਨਾਂ ਦੀ ਕਲਮ ਨੂੰ ਹੋਰ ਬੁਲੰਦੀਆਂ ਬਖ਼ਸ਼ਣ।—ਲਿਖਾਰੀ

***

(ਪਹਿਲੀ ਵਾਰ ਛਪਿਆ 23 ਸਤੰਬਰ 2021)

***
386
***

About the author

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

View all posts by ਲਖਵਿੰਦਰ ਸਿੰਘ ਲੱਖਾ ਸਲੇਮਪੁਰੀ →