ਲੋਕੀਂ ਛੱਡਦੇ ਨਾ |
1. ਮੈਂ ਬਣਨਾ ਚਾਹੁੰਦਾ ਚੰਗਾ, ਲੋਕੀਂ ਛੱਡਦੇ ਨਾ। ਬਿਨ ਮਤਲਬ ਲੈਂਦੇ ਪੰਗਾ, ਲੋਕੀਂ ਛੱਡਦੇ ਨਾ। ਖਾ ਨੌਂ ਸੌ ਚੂਹਾ ਬਿੱਲੀ ਹੱਜ ਨੂੰ ਚੱਲੀ ਓਏ, ਹੁਣ ਭਿਜਿਆ ਕਾਗਜ਼ ਬਣਕੇ ਬੈਠਾ ਰਹਿੰਦਾ ਏ, ਪਾ ਕੋਟ ਪੈਂਟ ਹੁਣ ਟਾਈ ਲਾਕੇ ਘੁੰਮਦਾ ਏ, ਜੇ ਕਰਾਂ ਖੇਤ ਦੀ ਰਾਖੀ, ਆਖਣ ਐਸ ਐਚ ਓ, ਲੜ ਲੜ ਕੇ ਸਾਰੇ ਵਾਲ ਵੀ, ਸਿਰ ਦੇ ਉੱਡਗੇ ਨੇ, ਜੇ ਰੱਬ ਰੱਬ ਕਰਾਂ ਤਾਂ, ਗਹੁ ਨਾਲ ਸਾਰੇ ਵੇਂਹਦੇ ਨੇ, ਹੋ ਦੁੱਖੀ ਲੋਕਾਂ ਤੋਂ ਅੱਕ ਕੇ, “ਲੱਖਾ” ਸਲੇਮਪੁਰੀ, 2. ਵੱਸਦੇ ਜਿੱਥੇ ਖੁਸ਼ੀਆਂ ਖੇੜੇ, ਦੁੱਖ ਗਮ ਨਾ ਨੇੜੇ ਤੇੜੇ ਕੁੜੀਆਂ ਕੱਢਦੀਆਂ ਨੇ ਫ਼ੁਲਕਾਰੀ, ਗਭਰੂਆਂ ਖੇਡ ਕਬੱਡੀ ਪਿਆਰੀ ਧੀਆਂ-ਭੈਣਾਂ ਖੇਡਣ ਰੱਜਕੇ, ਤੀਆਂ ਵਾਲੇ ਦਿਨ ਸਜ-ਧੱਜਕੇ ਬਾਬੇ ਵਿੱਚ ਸੱਥਾਂ ਦੇ ਬਹਿੰਦੇ, ਲੰਮੇ ਕਿੱਸੇ ਛੇੜ ਨੇ ਲੈਂਦੇ ਪੰਜ ਦਰਿਆਵਾਂ ਦੀ ਇਹ ਧਰਤੀ, ਗੁਰੂਆਂ ਪੀਰਾਂ ਰਹਿਮਤ ਵਰਤੀ ਗਭਰੂ ਲਾ ਲਾ ਹੇਕਾਂ ਗਾਉਂਦੇ, ਇਤਿਹਾਸਾਂ ਦੇ ਗੀਤ ਸੁਣਾੳਂਦੇ ਰਲ ਮਿਲ ਸਭ ਤਿਉਹਾਰ ਮਨਾਉਂਦੇ, ਇੱਕ ਦੂਜੇ ਦੀ ਖੁਸ਼ੀ ਵਧਾਉਂਦੇ ਹਰ ਪਾਸੇ ਹਰਿਆਲੀ ਜਿੱਥੇ, ਹਰ ਕੋਈ ਧਰਮ ਖਿਆਲੀ ਜਿੱਥੇ “ਲੱਖੇ” ਸਲੇਮਪੁਰੀ ਦਾ ਕਹਿਣਾ, ਛੱਡ ਵਲੈਤ ਪੰਜਾਬ ਹੀ ਰਹਿਣਾ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ 3. ਬੜੀ ਪਿਆਰੀ ਸਾਡੀ ਦਾਦੀ ਪਿਆਰ ਨਾਲ ਸਮਝਾਉਂਦੀ ਹੈ ਤੜਕੇ ਉੱਠ ਪਲੋਸੇ ਸਿਰ ਰੱਬ ਦਾ ਨਾਮ ਧਿਆਉਂਦੀ ਹੈ ਮੰਮੀ ਦੇ ਨਾਲ ਹੱਥ ਵਟਾਵੇ ਲੜਨਾ ਨਹੀਂ ਸਿਖਾਉਂਦੀ ਹੈ ਚੂਰੀਆਂ ਹੱਥੀਂ ਆਪ ਖਵਾਂਦੀ ਬਸਤਾ ਚੁੱਕ ਲਿਆਉਂਦੀ ਹੈ ਸਾਰੇ ਉਸ ਨੂੰ ਦਾਦੀ ਕਹਿੰਦੇ ਕਦੇ ਵੀ ਨਾ ਘਬਰਾਉਂਦੀ ਹੈ ਛੁੱਟੀ ਹੋਵੇ ਮੁੜ ਘਰ ਜਾਈਏ ਸ਼ਰਬਤ ਲੱਸੀ ਪਿਆਉਂਦੀ ਹੈ ਸਲੇਮਪੁਰੀ ‘ਲੱਖਾ’ ਜਾਂ ਆਉਂਦਾ ਸਭ ਨਾਲ ਪ੍ਰੇਮ ਜਤਾਉਂਦੀ ਹੈ |
(ਪਹਿਲੀ ਵਾਰ ਛਪਿਆ ਸਤੰਬਰ 2021)
*** |