8 December 2024

ਸ਼ਾਇਰੀ ਦੇ ਅੰਗ-ਸੰਗ – ਜਸਵੰਤ ਕੌਰ ਕੰਗ ਬੈਂਸ

ਸ਼ਾਇਰੀ ਦੇ ਅੰਗ-ਸੰਗ

ਜਸਵੰਤ ਕੌਰ ਕੰਗ ਬੈਂਸ

ਹਵਾਵਾਂ ਨਹੀਂ ਜਾਣਦੀਆਂ

ਹਵਾਵਾਂ ਨਹੀਂ ਕੁਝ ਵੀ ਜਾਣਦੀਆਂ,
ਹੱਦਾਂ ਤੇ ਸਰਹੱਦਾਂ ਦੀਆਂ ਪਾਈਆਂ ਵੰਡੀਆਂ ਨੂੰ।
ਰੋਕੇ ਨਹੀਂ ਕਦੇ ਇਹ ਰੁੱਕਦੀਆਂ,
ਚੱਕੀ ਰੱਖੋ ਉੱਚੀਆਂ ਚਾਹੇ ਦੇਸ਼ਾਂ ਦੀਆਂ ਝੰਡੀਆਂ ਨੂੰ।
ਸੂਰਜ ਕਦੇ ਆਪਣੀ ਧੁੱਪ ਵੇਚੇ ਨਾ,
ਪੁੱਛੋ ਜਾ ਕੇ ਬੇਸ਼ੱਕ ਦੇਸ਼ ਵਿਦੇਸ਼ ਦੀਆਂ ਮੰਡੀਆਂ ਨੂੰ।
ਦਰਿਆਵਾਂ ਦੇ ਪਾਣੀ ਵੀ ਨਹੀਂ ਰੁੱਕਦੇ,
ਪੁੱਛ ਲਉ ਸਭੇ ਸੜਕਾਂ, ਰਾਹਾਂ ਤੇ ਪਗ-ਡੰਡੀਆਂ ਨੂੰ।
ਦਰੱਖਤ ਵੰਡਦੇ ਨੇ ਛਾਵਾਂ ਸਭ ਲਈ,
ਪੁੱਛੋ ਜਾਕੇ ਟਾਹਣੇ, ਫੁੱਲ, ਪੱਤਿਆਂ ਦੀਆਂ ਡੰਡੀਆਂ ਨੂੰ।
ਕੁਦਰਤ ਦੇ ਸਭੇ ਰੰਗ ਬਣੇ ਸਭ ਲਈ,
ਘੁੱਟਣ ਨਾ ਰੰਗ ਬਿਰੰਗੇ ਲੋਕਾਂ ਵਾਗੂੰ ਘੰਡੀਆਂ ਨੂੰ।
ਆਕਸੀਜਨ ਤੇ ਛਾਵਾਂ ਵੰਡਦੇ ਨੇ ਰੁੱਖ,
ਪੁੱਛੋ ਗਰਮੀ ਅਤੇ ਸਿਆਲ ਦੀਆਂ ਰਾਤਾਂ ਠੰਢੀਆਂ ਨੂੰ।

***

……ਸ਼ਾਇਰੀ ਦੇ ਅੰਗ-ਸੰਗ…….

ਤਵਾਰੀਖ ਹਾਂ
ਸਦੀਆਂ ਪੁਰਾਣੀ ਚੱਲੀ ਆ ਰਹੀ,
ਮੈ ਇੱਕ ਬਰਕਤੀ ਧਨਾਢ ਰੀਤ ਹਾਂ।
ਮੋਰ-ਪੰਖੀ ਸੰਗਮਰਮਰ ਤੇ ਉੱਘੜੀ
ਇਤਿਹਾਸ ਦੀ ਰੋਚਕ ਤਵਾਰੀਖ ਹਾਂ।
ਮੁਸ਼ਕਲ ਦੇ ਵੱਖ ਵੱਖ ਸਮਿਆਂ ਤੇ,
ਹੌਲੀ ਹੌਲੀ ਗਾਇਆ ਗੀਤ ਹਾਂ।
ਸੜਕਾਂ ਤੇ ਪੋਹ ਮਾਘ ਦੀ ਚਮਕ ਰਹੀ,
ਰਾਤਾਂ ਦੀ ਬਰਫ਼ ਠੰਢੀ ਸ਼ੀਤ ਹਾਂ।
ਰੱਬ ਦੇ ਨੂਰ ਨਾਲ ਰੋਸ਼ਨ ਹੋ ਰਹੀ,
ਵੱਜਦੀ ਹੋਈ ਧੁੰਨੀ ਦਾ ਸੰਗੀਤ ਹਾਂ।
ਦਿਲਾਂ ਨੂੰ ਹੁਲਾਰਾ ਦੇਣ ਵਾਲੀ ਉਸ,
ਲੋਕ ਭਲਾਈ ਦੀ ਕੌਮ ਦਾ ਪ੍ਰਤੀਕ ਹਾਂ।
ਸਬੱਬ ਨਾਲ ਮੁੜ ਇੱਕਸੁਰ ਹੋਈ
ਏਕਤਾ ਦੀ ਸਮਾਜਵਾਦੀ ਪ੍ਰੀਤ ਹਾਂ।
ਸਰਘੀ ਵੇਲੇ ਦੇ ਸੂਰਜ ਦੀ ਸੰਧੂਰੀ,
ਰੋਸ਼ਨੀ ਦੇ ਨਿੱਘ ਦੀ ਮੈਂ ਮੀਤ ਹਾਂ।
ਮੁਸਾਫ਼ਰਾਂ ਦੀ ਸਫਰ ਯਾਤਰਾ ਵਿੱਚ,
ਹਰ ਸਘੰਰਸ਼ ਦੀ ਮੈ ਮਨਮੀਤ ਹਾਂ।
ਥਾਂ ਥਾਂ ਤੇ ਪਏ ਪੱਥਰਾਂ ਤੇ ਉੱਕਰੀ ਹੋਈ,
ਨਾ ਮਿਟਣੇਂ ਵਾਲੀ ਪੱਕੀ ਜਿਹੀ ਲੀਕ ਹਾਂ।
ਵੱਜੀ ਹੋਈ ਚੋਟ ਨਗਾਰੇ ਦੀ ਦੇ ਉੱਤੇ,
ਨਿਰੰਤਰ ਮਿਲ ਰਹੀ ਜੱਗ ਦੀ ਜੀਤ ਹਾਂ।

***

ਸੰਧੂਰੀ ਮਿੱਟੀ ਦੀ ਮੈਂ ਜਾਈ

ਪੰਜਾਂ ਦਰਿਆਵਾਂ ਦੀ ਧਰਤੀ ਤੇ ਮੈਂ,
ਸੰਧੂਰੀ ਮਿੱਟੀ ਦੀ ਹਾਂ ਜਾਈ।
ਪਿੰਡ ਆਪਣੇ ਦੀ ਜੂਹ ਤੋਂ ਚੁੱਕ ਕੇ,
ਸਰਦਾਰੀ ਆਪਣੇ ਨਾਲ ਲਿਆਈ।
ਉੱਚੇ ਸੁੱਚੇ ਟਿੱਬਿਆਂ ਦੇ ਚਮਕੀਲੇ ਕਣਾਂ ਨੇ,
ਜਿੰਦ ਪ੍ਰਦੇਸਾਂ ਵਿੱਚ ਮੇਰੀ ਰੁਸ਼ਨਾਈ।
ਮੇਰੀ ਮਾਂ ਨੇ ਫੁਲਕਾਰੀ ਦੇ ਪੱਲੇ ਤੇ,
ਗੰਢ ਘਰ ਦੀ ਇੱਜ਼ਤ ਦੀ ਹੈ ਪਾਈ।
ਵੀਰਾਂ ਦੀ ਪੱਗੜੀ ਦੇ ਮਾਵੇ ਨੇ,
ਰਿਸ਼ਤੇ ਜੋੜੀ ਰੱਖਣੇ ਦੀ ਵਿਧਾ ਸਿਖਾਈ।
ਭਾਬੀਆਂ ਨੇ ਕੰਗਣਾਂ ਦੇ ਵਿੱਚ,
ਸੁੰਦਰ ਕਲਾ ਘਰ ਦੀ ਸਾਂਭਣ ਦੀ ਜੜਵਾਈ।
ਬਾਪੂ ਦੀ ਲੋਈ ਦੇ ਵਿੱਚੋਂ ਮੈਂ ਸਭ ਲਈ,
ਪਿਆਰਾਂ ਨੂੰ ਵੰਡਣੇ ਦਾ ਨਿੱਘ ਲਿਆਈ।
ਭੈਣਾਂ ਭਣੋਈਆਂ ਸ਼ਗਨਾਂ ਦੇ ਬੋਈਏ ਵਿੱਚ,
ਰੀਤਾਂ, ਸਭਿਆਚਾਰ ਦੀ ਗੁੱਥਲੀ ਭਿਜਵਾਈ।
ਲੰਬੇ ਸਫਰਾਂ ਦੇ ਰਾਹਾਂ ਦੇ ਤੁਫ਼ਾਨਾਂ ਤੋਂ,
ਤਾਹੀਉਂ ਕੱਲੀ ਕਦੇ ਨਾ ਮੈਂ ਘਬਰਾਈ।
ਖੂਨੀ ਰਿਸ਼ਤਿਆਂ ਨੇ ਮੇਰੇ ਅੰਦਰ ਸਭ ਲਈ,
ਹਿੰਮਤਾਂ ਹੌਸਲਿਆਂ ਦੀ ਕੀਤੀ ਭਰਵਾਈ।,
ਪੰਜਾਂ ਦਰਿਆਵਾਂ ਦੀ ਧਰਤੀ ਤੇ ਮੈਂ,
ਸੰਧੂਰੀ ਮਿੱਟੀ ਦੀ ਹਾਂ ਜਾਈ।
ਪਿੰਡ ਆਪਣੇ ਦੀ ਜੂਹ ਤੋਂ ਚੁੱਕ ਕੇ,
ਸਰਦਾਰੀ ਆਪਣੇ ਨਾਲ ਲਿਆਈ।

***

ਪੰਧ ਲੰਮੇਰੇ 

ਲੰਮੇ ਪੰਧ ਸੀ ਜ਼ਿੰਦਗੀ ਵਾਲੇ,
ਜਿੰਦ ਕੱਲੀ ਨੇ ਸੀ ਦੂਰ ਦੁਰਾਡੇ ਜਾਣਾ।
ਖੁੱਲ੍ਹੀਆਂ ਅੱਖਾਂ ਦੇਖਣ ਹਨੇਰਾ ,
ਰਾਹ ਸੀ ਸਾਰੇ ਦਾ ਸਾਰਾ ਅਣਜਾਣਾ।
ਉੜਦੇ ਪੱਤੇ ਆਖਣ ਸਾਰੇ,
ਤੈਨੂੰ ਹਵਾਵਾਂ ਨੇ ਰਾਹ ਦਿਖਾਣਾ।
ਚੀਂ ਚੀਂ ਕਰਦੀਆਂ ਚਿੱੜੀਆਂ ਆਖਣ,
ਤੇਰੇ ਬਗੀਚੇ ਅਸੀਂ ਆਲ੍ਹਣਾ ਬਣਾਉਣਾ।
ਰੁੱਖ ਵੀ ਨੇੜ੍ਹੇ ਆ ਕੇ ਆਖਣ,
ਤੇਰਾ ਸਾਡਾ ਹੈ ਸਾਕ ਬੜਾ ਪੁਰਾਣਾ।
ਬੱਦਲ਼ਾਂ ਨੇ ਜਦ ਉੱਪਰੋਂ ਲੰਘਣਾਂ,
ਕਹਿਣਾ ਤੂੰ ਨਾ ਕਿਸੇ ਗੱਲ ਤੋਂ ਘਬਰਾਉਣਾ।
ਫੁੱਲਾਂ ਨੇ ਮਹਿਕ ਖਿਲਾਰਦੇ ਕਹਿਣਾ,
ਤੇਰਾ ਹੈ ਉੱਚਾ ਬੜਾ ਘਰਾਣਾ।
ਸਤਰੰਗੀ ਪੀਂਘ ਸੀ ਕਹਿੰਦੀ,
ਅੰਬਰਾਂ ਤੇ ਤੇਰੇ ਲਈ ਝੂਟਾ ਪਾਉਣਾ।
ਚੰਦ ਸੂਰਜ ਵੀ ਧਰਵਾਸਾ ਦਿੰਦੇ,
ਹਿੰਮਤ ਨਾਲ ਤੇਰਾ ਹਰ ਰਾਹ ਰੁਸ਼ਨਾਉਣਾ।
ਜਦੋਂ ਰਾਹਾਂ ਦੇ ਵਿੱਚ ਠੇਡੇ ਖਾਣੇ,
ਧੁੱਦਲ ਮਿੱਟੀ ਨੇ ਗਲ਼ ਨਾਲ ਲਾਉਣਾ।
ਮੀਂਹ ਵਰਦਾ ਸੀ ਜਦ ਧਰਤੀ ਉੱਤੇ,
ਮਹਿਕਾਂ ਨੇ ਮੇਰੀ ਰੂਹ ਨੂੰ ਸਿੰਜ ਕੇ ਜਾਣਾ।

***

ਵਕਤ

ਆਪਣੇ ਹੱਥ ਵਿੱਚ ਸਭ ਸਾਂਭੀ ਬੈਠਾ,
ਵਕਤ ਵਕਤ ਦੀ ਹੀ ਤਾਂ ਬਾਤ ਹੈ।
ਕਿਸੇ ਦੀ ਉੱਚੀ, ਕਿਸੇ ਦੀ ਨੀਵੀਂ ,
ਬੈਠੀ ਦਿਲ ਅੰਦਰ ਸਭ ਦੀ ਜ਼ਾਤ ਹੈ।
ਕਿਸੇ ਲਈ ਖੁਸ਼ੀ ਕਿਸੇ ਲਈ ਗ਼ਮੀ,
ਲੈ ਕੇ ਚੜ੍ਹਦੀ ਫਿਰ ਵੀ ਨਿੱਤ ਪ੍ਰਭਾਤ ਹੈ।
ਕੋਈ ਵੱਸਦਾ ਹਵੇਲੀ, ਕੋਠੀ ਤੇ ਮਹਿਲੀਂ,
ਖਾਲੀ ਕਿਉਂ ਅੱਜ ਪੁਰਾਣੀ ਸਵਾਤ ਹੈ।
ਪੜ੍ਹ-ਪੜ੍ਹ ਲਿੱਖ-ਲਿੱਖ ਕੇ ਗੱਡੇ ਭਰਤੇ,
ਕਿਉਂ ਰੋਂਦੀ ਫਿਰਦੀ ਅੱਜ ਦਵਾਤ ਹੈ।
ਚਾਨਣ ਲੱਭਦੀ ਸਾਰੀ ਹੀ ਦੁਨੀਆਂ,
ਹਨ੍ਹੇਰਾ ਢੋਹਦੀਂ ਕੱਲੀ ਕਿਉਂ ਰਾਤ ਹੈ।
ਤੋੜੇ ਲਾੜਾ ਲਾੜੀ ਪਿਆਰ ਵਿੱਚ ਬੰਧਨ,
ਚੁੱਪ ਚੁੱਪ ਬੈਠੀ ਕਿਉਂ ਬਾਰਾਤ ਹੈ।
ਵਕਤ ਖੇਡਦਾ ਆਪਣੇ ਖੇਲਾਂ ਨੂੰ ਹਰ ਦਿਨ,
ਘੜੀ ਦੀਆਂ ਸੂਈਆਂ ਨੇ ਲਾਈ ਘਾਤ ਹੈ।
ਡੋਰਾਂ ਨੇ ਸਭ ਉਹਦੇ ਹੱਥ ਵਿੱਚ ਹੀ,
ਮੁੱਠੀ ਵਿੱਚ ਲੈਕੇ ਬੈਠਾ ਸਾਰੀ ਕਾਇਨਾਤ ਹੈ।

***

ਰੰਗ ਫੁਲਕਾਰੀ ਦੇ

ਮਾਏ ਨੀ,
ਰੰਗ ਫੁੱਲਕਾਰੀ ਦੇ,
ਮੈਨੂੰ ਤੇਰੀ ਯਾਦ ਦਵਾਉਂਦੇ ਨੇ।
ਬੜੇ ਚੇਤੇ ਤੇਰੇ ਆਉਂਦੇ ਨੇ।

ਤੂੰ ਚਿੜੀਆਂ ਇਹ ਜੋ ਪਾਈਆਂ ਨੀ,
ਉੜ ਕੇ ਕੋਲ ਮੇਰੇ ਨਿੱਤ ਆਈਆਂ ਨੀ,
ਖੰਭ ਖਿਲਾਰਨ ਬਹਿ ਵਿੱਚ ਬਾਰੀ ਦੇ।
ਮਾਏ ਨੀ……………..

ਉੱਤੇ ਤੋਤੇ ਪਾਏ ਵੀ ਬੋਲਣ ਨੀ,
ਬਹਿ ਭੇਦ ਦਿਲਾਂ ਦੇ ਖੋਲ੍ਹਣ ਨੀ,
ਰੰਗੇ ਨੇ ਰੰਗ ਲਲਾਰੀ ਦੇ।
ਮਾਏ ਨੀ …………………

ਕੱਢੇ ਮੋਰ ਵੀ ਉੜ-ਉੜ ਆਉਂਦੇ ਨੇ,
ਪਾ ਪਾ ਪੈਲਾਂ ਰੋਜ਼ ਦਿਖਾਉਦੇਂ ਨੇ,
ਕਦੇ ਖੋਲ੍ਹਣ ਖੰਭ ਉਡਾਰੀ ਦੇ।
ਮਾਏ ਨੀ………………….

ਵੇਲਾਂ ਬੂਟੇ ਵੀ ਸਭ ਕੁਮਲਾਏ ਨੇ,
ਨੀਰ ਇਨ੍ਹਾਂ ਵੀ ਬੜੇ ਬਹਾਏ ਨੇ,
ਰੰਗ ਫਿੱਕੇ ਕੱਢੀ ਹਰ ਧਾਰੀ ਦੇ।
ਮਾਏ ਨੀ……………………

***

ਸਹਿਕਦਾ ਅੱਥਰੂ

ਸਹਿਕਦਾ ਹੋਇਆ ,
ਇੱਕ ਅੱਥਰੂ,
ਜਿਗਰ ਮੇਰੇ ਨਾਲ,
ਖਹਿ ਗਿਆ।
ਜਾਂਦਾ ਹੋਇਆ,
ਚੁੱਪ-ਚੁਪੀਤਾ,
ਦਿਲ ਮੇਰੇ ਨੂੰ,
ਕਹਿ ਗਿਆ।
ਪੀੜ ਤੇਰੀ ਦੀ,
ਇਹ ਗਹਿਰਾਈ।
ਮੇਰੇ ਅੰਦਰ ,
ਆਣ ਸਮਾਈ।
ਰਿਸਦੇ ਜ਼ਖ਼ਮ ਨੂੰ,
ਬੰਦ ਮੁੱਠੀ ਵਿੱਚ,
ਆਪਣੇ ਨਾਲ ਉਹ,
ਲੈ ਗਿਆ।
ਹਿੰਮਤ ਹੌਸਲਾ
ਜਾਂਦਾ ਹੋਇਆ,
ਮੇਰੇ ਦਿਲ ਨੂੰ ,
ਦੇ ਗਿਆ।

***
575
***

 

00447533370268 | jaswantbains1959@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਾਂ: ਜਸਵੰਤ ਕੌਰ ਬੈਂਸ
ਪਿਤਾ ਦਾ ਨਾਮ: ਸ. ਨਵਨੀਤ ਸਿੰਘ ਕੰਗ
ਮਾਤਾ ਦਾ ਨਾਮ: ਰਵਿੰਦਰ ਕੌਰ ਕੰਗ
ਪਿੰਡ: ਖਮਾਣੋਂ ਮੰਡੀ -ਜਿਲ੍ਹਾ ਫਤਿਹਗੜ੍ਹ ਸਾਹਿਬ,ਪੰਜਾਬ
Jaswant Kaur Bains W/O Harwinder Singh, Leicester, UK

ਵਿੱਦਿਆ:- Supporting Learners Early Years The University Of Northampton ਸਪੋਰਟਿੰਗ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ ( ਦ. ਯੂਨੀਵਰਸਟੀ ਔਫ ਨੌਰਥੈਮਟਿਨ )
- ਸਰਟੀਫ਼ਿਕੇਟ ਫਾਰ ਟੀਚਰਜ਼( Post 16), Health And Social Care Diploma ਹੈਲਥ ਐਂਡ ਸ਼ੋਸਲ ਕੇਅਰ ਡਿਪਲੋਮਾ, National Vocational Qualification In Childcare (NVQ Level 3)ਨੈਸ਼ਨਲ ਵੋਕੇਸ਼ਨਲ ਕੁਆਲੀਫਿਕੇਸ਼ਨ ਲੈਵਲ 3, Special Educational Needs Coordinator Training ਸਪੈਸ਼ਲ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ, ਪਲੇਅ ਵਰਕ ਵਿਦ ਚਿਲਡਰਨ ਓਵਰ ਫਾਈਵ (ਕੋਰਸ) Playwork With Children Over Five, ਹੈਲਥ ਐਂਡ ਸੇਫਟੀ ਟ੍ਰੇਨਿੰਗ, ਸੇਫ਼ ਗਾਰਡਿੰਗ ਐਡਲਟਸ ਟ੍ਰੇਨਿੰਗ,  ਫ਼ਾਇਰ ਸੇਫਟੀ ਟ੍ਰੇਨਿੰਗ, ਡੈਟਾ ਪ੍ਰੋਟੈਕਸ਼ਨ ਟ੍ਰੇਨਿੰਗ, ਫੱਸਟ ਏਡ ਟ੍ਰੇਨਿੰਗ, ਜੀ ਸੀ ਐਸ ਈ (ਪੰਜਾਬੀ A Star), ਏ ਐਸ ਲੈਵਲ ( ਪੰਜਾਬੀ A),  ਏ ਲੈਵਲ ( ਪੰਜਾਬੀ A Star), ਪੰਜਾਬ ਹੋਮ ਗਾਰਡਜ਼ ਸਿਵਲੀਅਨ ਰਾਈਫਲ ਸਿਖਲਾਈ ਸਕੀਮ ਯੋਗਤਾ ਸਰਟੀਫ਼ਿਕੇਟ
ਮੋਬਾਇਲ ਨੰਬਰ : 00447533370268
Email: jaswantbains1959@gmail.com

ਕਿੱਤਾ: -Adult Learning Disability Group Coordinator.-Guru Tegh Bahadur Gurdwara Sahib receptionist ਸ੍ਰੀ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਰੀਸੈਪਸ਼ਨਿਸਟ -Radio Presenter ਰੇਡੀਓ ਪ੍ਰਜ਼ੈਂਟਰ-writer, Poetess ਲੇਖਕ, ਕਵਿਤਰੀ-Nursery Teacher ਨਰਸਰੀ ਟੀਚਰ-Panjabi Teacher ਪੰਜਾਬੀ ਟੀਚਰ

ਸਾਹਿਤਕ ਗਰੁੱਪ :-ਸੁਨਿਹਰੇ ਲਫ਼ਜ਼ ਅੰਤਰਰਾਸ਼ਟਰੀ (ਸੰਸਥਾਪਕ)-ਸ਼ਾਇਰੀ ਦੇ ਅੰਗ-ਸੰਗ(ਸੰਸਥਾਪਕ)
ਪ੍ਰਕਾਸ਼ਨਾਵਾਂ/ਕਾਵਿ ਸੰਗ੍ਰਹਿ:
1. ਕਾਲੀ ਲੋਈ 2004, 2. ਸੰਧੂਰੀ ਮਿੱਟੀ ਦੀ ਖੁਸ਼ਬੋ 2007, 3. ਕਿਸ ਰਿਸ਼ਤੇ ਤੇ ਮਾਣ ਕਰਾਂ 2009, 4. ਮੈਂ ਵੱਸਦੀ ਤੇਰੇ ਸਾਹਾਂ ਵਿੱਚ 2021, 5. ਹਨੇਰੇ ਪੰਧਾਂ ਦੀ ਲੋਅ 2021
ਸੰਪਾਦਿਤ ਕੀਤਾ ਸਾਂਝਾਂ ਕਾਵਿ ਸੰਗ੍ਰਹਿ: 1. ਕਦੋਂ ਮਿਲੇਗੀ ਪ੍ਰਵਾਜ਼
ਸੰਪਾਦਕ ਕੀਤੇ ਕਹਾਣੀ ਅਤੇ ਲੇਖ ਸੰਗ੍ਰਹਿ: 1. ਜਾਣਾ ਏ ਉਸ ਪਾਰ 2. ਰੂਹ ਦੀ ਚੀਖ
ਆਉਣ ਵਾਲਾ ਨਵਾਂ ਕਾਵਿ ਸੰਗ੍ਰਹਿ 2022 ਵਿੱਚ1. ਓੜ ਲਈ ਫੁਲਕਾਰੀ, 2. ਮਨ ਮੋਤੀ (ਸ਼ਾਇਰੀ
ਆਉਣ ਵਾਲੀ ਸਾਂਝੀ ਪੁਸਤਕ ਸੰਪਾਦਕ ਕੀਤੀ 2022 ਵਿੱਚ: 1.ਆਧੁਨਿਕ ਲੋਕ ਬੋਲੀਆਂ

ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ: 1. ਧੀਆਂ ਧੀਆਣੀਆਂ ( ਪੰਜਾਬੀ ਸੱਥ), 2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ), 3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ), 4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ), 5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ), 6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ
ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ:
1. ਧੀਆਂ ਧੀਆਣੀਆਂ ( ਪੰਜਾਬੀ ਸੱਥ)2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ)3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ)4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ)5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ)6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ)
ਬੇਅੰਤ ਪੁਰਸਕਾਰ/ਅਵਾਰਡ/ ਮਾਨ ਸਨਮਾਨ/ ਸਨਮਾਨ ਪੱਤਰ ਪਰਾਪਤ (ਬੜੀ ਲੰਬੀ ਸੂਚੀ) ਅਤੇ ਮੀਡੀਆ ਪ੍ਰਸਾਰਿਣ ਪ੍ਰੋਗਰਾਮ/ਰੇਡੀਓ ਪ੍ਰਜ਼ੈਟਰ

ਜਸਵੰਤ ਕੌਰ ਕੰਗ ਬੈਂਸ

ਨਾਂ: ਜਸਵੰਤ ਕੌਰ ਬੈਂਸ ਪਿਤਾ ਦਾ ਨਾਮ: ਸ. ਨਵਨੀਤ ਸਿੰਘ ਕੰਗ ਮਾਤਾ ਦਾ ਨਾਮ: ਰਵਿੰਦਰ ਕੌਰ ਕੰਗ ਪਿੰਡ: ਖਮਾਣੋਂ ਮੰਡੀ - ਜਿਲ੍ਹਾ ਫਤਿਹਗੜ੍ਹ ਸਾਹਿਬ,ਪੰਜਾਬ Jaswant Kaur Bains W/O Harwinder Singh, Leicester, UK ਵਿੱਦਿਆ :- Supporting Learners Early Years The University Of Northampton ਸਪੋਰਟਿੰਗ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ ( ਦ. ਯੂਨੀਵਰਸਟੀ ਔਫ ਨੌਰਥੈਮਟਿਨ ) - ਸਰਟੀਫ਼ਿਕੇਟ ਫਾਰ ਟੀਚਰਜ਼( Post 16), Health And Social Care Diploma ਹੈਲਥ ਐਂਡ ਸ਼ੋਸਲ ਕੇਅਰ ਡਿਪਲੋਮਾ, National Vocational Qualification In Childcare (NVQ Level 3)ਨੈਸ਼ਨਲ ਵੋਕੇਸ਼ਨਲ ਕੁਆਲੀਫਿਕੇਸ਼ਨ ਲੈਵਲ 3, Special Educational Needs Coordinator Training ਸਪੈਸ਼ਲ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ, ਪਲੇਅ ਵਰਕ ਵਿਦ ਚਿਲਡਰਨ ਓਵਰ ਫਾਈਵ (ਕੋਰਸ) Playwork With Children Over Five, ਹੈਲਥ ਐਂਡ ਸੇਫਟੀ ਟ੍ਰੇਨਿੰਗ, ਸੇਫ਼ ਗਾਰਡਿੰਗ ਐਡਲਟਸ ਟ੍ਰੇਨਿੰਗ,  ਫ਼ਾਇਰ ਸੇਫਟੀ ਟ੍ਰੇਨਿੰਗ, ਡੈਟਾ ਪ੍ਰੋਟੈਕਸ਼ਨ ਟ੍ਰੇਨਿੰਗ, ਫੱਸਟ ਏਡ ਟ੍ਰੇਨਿੰਗ, ਜੀ ਸੀ ਐਸ ਈ (ਪੰਜਾਬੀ A Star), ਏ ਐਸ ਲੈਵਲ ( ਪੰਜਾਬੀ A),  ਏ ਲੈਵਲ ( ਪੰਜਾਬੀ A Star), ਪੰਜਾਬ ਹੋਮ ਗਾਰਡਜ਼ ਸਿਵਲੀਅਨ ਰਾਈਫਲ ਸਿਖਲਾਈ ਸਕੀਮ ਯੋਗਤਾ ਸਰਟੀਫ਼ਿਕੇਟ ਮੋਬਾਇਲ ਨੰਬਰ : 00447533370268 Email: jaswantbains1959@gmail.com ਕਿੱਤਾ: -Adult Learning Disability Group Coordinator.-Guru Tegh Bahadur Gurdwara Sahib receptionist ਸ੍ਰੀ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਰੀਸੈਪਸ਼ਨਿਸਟ -Radio Presenter ਰੇਡੀਓ ਪ੍ਰਜ਼ੈਂਟਰ-writer, Poetess ਲੇਖਕ, ਕਵਿਤਰੀ-Nursery Teacher ਨਰਸਰੀ ਟੀਚਰ-Panjabi Teacher ਪੰਜਾਬੀ ਟੀਚਰ ਸਾਹਿਤਕ ਗਰੁੱਪ :-ਸੁਨਿਹਰੇ ਲਫ਼ਜ਼ ਅੰਤਰਰਾਸ਼ਟਰੀ (ਸੰਸਥਾਪਕ)-ਸ਼ਾਇਰੀ ਦੇ ਅੰਗ-ਸੰਗ(ਸੰਸਥਾਪਕ) ਪ੍ਰਕਾਸ਼ਨਾਵਾਂ/ਕਾਵਿ ਸੰਗ੍ਰਹਿ: 1. ਕਾਲੀ ਲੋਈ 2004, 2. ਸੰਧੂਰੀ ਮਿੱਟੀ ਦੀ ਖੁਸ਼ਬੋ 2007, 3. ਕਿਸ ਰਿਸ਼ਤੇ ਤੇ ਮਾਣ ਕਰਾਂ 2009, 4. ਮੈਂ ਵੱਸਦੀ ਤੇਰੇ ਸਾਹਾਂ ਵਿੱਚ 2021, 5. ਹਨੇਰੇ ਪੰਧਾਂ ਦੀ ਲੋਅ 2021 ਸੰਪਾਦਿਤ ਕੀਤਾ ਸਾਂਝਾਂ ਕਾਵਿ ਸੰਗ੍ਰਹਿ: 1. ਕਦੋਂ ਮਿਲੇਗੀ ਪ੍ਰਵਾਜ਼ ਸੰਪਾਦਕ ਕੀਤੇ ਕਹਾਣੀ ਅਤੇ ਲੇਖ ਸੰਗ੍ਰਹਿ: 1. ਜਾਣਾ ਏ ਉਸ ਪਾਰ 2. ਰੂਹ ਦੀ ਚੀਖ ਆਉਣ ਵਾਲਾ ਨਵਾਂ ਕਾਵਿ ਸੰਗ੍ਰਹਿ 2022 ਵਿੱਚ1. ਓੜ ਲਈ ਫੁਲਕਾਰੀ, 2. ਮਨ ਮੋਤੀ (ਸ਼ਾਇਰੀ ਆਉਣ ਵਾਲੀ ਸਾਂਝੀ ਪੁਸਤਕ ਸੰਪਾਦਕ ਕੀਤੀ 2022 ਵਿੱਚ: 1.ਆਧੁਨਿਕ ਲੋਕ ਬੋਲੀਆਂ ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ: 1. ਧੀਆਂ ਧੀਆਣੀਆਂ ( ਪੰਜਾਬੀ ਸੱਥ), 2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ), 3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ), 4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ), 5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ), 6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ: 1. ਧੀਆਂ ਧੀਆਣੀਆਂ ( ਪੰਜਾਬੀ ਸੱਥ)2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ)3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ)4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ)5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ)6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ) ਬੇਅੰਤ ਪੁਰਸਕਾਰ/ਅਵਾਰਡ/ ਮਾਨ ਸਨਮਾਨ/ ਸਨਮਾਨ ਪੱਤਰ ਪਰਾਪਤ (ਬੜੀ ਲੰਬੀ ਸੂਚੀ) ਅਤੇ ਮੀਡੀਆ ਪ੍ਰਸਾਰਿਣ ਪ੍ਰੋਗਰਾਮ/ਰੇਡੀਓ ਪ੍ਰਜ਼ੈਟਰ

View all posts by ਜਸਵੰਤ ਕੌਰ ਕੰਗ ਬੈਂਸ →