29 April 2024

ਸ਼ਬਦਾਂ ਦੀ ਢਾਲ—ਦਲਜਿੰਦਰ ਰਹਿਲ

— ਸ਼ਬਦਾਂ ਦੀ ਢਾਲ —

ਮੇਰਾ ਮੈਨੂ ਦੇਖਦੇ ਰਹਿਣਾ,
ਜਾਣਦਿਆਂ ਵੀ ਸੱਭ ਕੁੱਝ ਸਹਿਣਾ।

ਚੁੱਪ ਤੋਂ ਵੀ ਅੱਗੇ ਤੁਰ ਜਾਣਾ ,
ਪੱਥਰ ਹੋਣਾ, ਫਿਰ ਖੁਰ ਜਾਣਾ ।

ਖਤਮ ਕਦੇ ਉਹ ਰਾਤ ਨਾ ਹੁੰਦੀ,
ਜੇ ਸ਼ਬਦਾਂ ਦੀ ਦਾਤ ਨਾ ਹੁੰਦੀ ।

ਸੁਰ ਨਾ ਹੁੰਦਾ , ਤਾਲ ਨਾ ਹੁੰਦੀ ,
ਅੱਜ ਵਾਲੀ ਇਹ ਚਾਲ ਨਾ ਹੁੰਦੀ ।

ਜਿੰਦਗੀ ਦੀ ਜੰਗ ਹਾਰ ਜਾਣਾ ਸੀ,
ਜੇ ਸ਼ਬਦਾਂ ਦੀ ਢਾਲ ਨਾ ਹੁੰਦੀ ।

ਰੂਹ ਦਾ ਅੰਮ੍ਰਿਤ ਕਿਸ ਪੀਣਾ ਸੀ,
ਸਾਹਾਂ ਦੇ ਸੰਗ ਕਿਸ ਜੀਣਾ  ਸੀ ।

ਕਿਸਨੇ ਪੜ੍ਹਨਾ ਤੇ ਲਿਖਣਾ ਸੀ  ,
ਨ੍ਹੇਰੇ ਵਿਚੋਂ ਕਦ ਦਿਸਣਾ ਸੀ   ।

ਵਿੱਚ ਘੁਲਾੜੀ ਪਿੜਦੇ ਰਹਿੰਦੇ ,
ਕੋਹਲੂ ਵਾਂਗੂੰ ਗਿੜਦੇ ਰਹਿੰਦੇ ।

ਜਹਿਰ ਵਾਂਗ ਜੋ ਅੱਜ ਵੀ ਡੱਸਦੀ,
ਜੇ ਉਸ ਕੱਢੀ ਗਾਲ ਨਾ ਹੁੰਦੀ ।

ਜਿੰਦਗੀ ਦੀ ਜੰਗ ਕਿਸ ਜਿੱਤਣੀ ਸੀ,
ਜੇ ਸ਼ਬਦਾਂ ਦੀ ਢਾਲ ਨਾ ਹੁੰਦੀ ।
***
ਦਲਜਿੰਦਰ ਰਹਿਲ
00393272244388

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1315
***

About the author

ਦਲਜਿੰਦਰ ਰਹਿਲ
00393272244388 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਦਲਜਿੰਦਰ ਰਹਿਲ
00393272244388

ਦਲਜਿੰਦਰ ਰਹਿਲ

ਦਲਜਿੰਦਰ ਰਹਿਲ 00393272244388

View all posts by ਦਲਜਿੰਦਰ ਰਹਿਲ →