ਚਾਚੀ ਤਾਈ ਮਾਮੀ ਮਾਸੀ, ਕਰਦੀ ਬੜਾ ਪਿਆਰ ਏ ਮੈਂਨੂੰ। ਐਪਰ ਮਾਂ ਦੀ ਗੋਦੀ ਵਰਗਾ, ਚੜ੍ਹਦਾ ਨਹੀਂ ਖੁਮਾਰ ਏ ਮੈਂਨੂੰ। ਮਾਂ ਮੇਰੀ ਮੈਂਨੂੰ ਗੋਦ ਖਿਡਾਇਆ, ਫੜ ਕੇ ਉਂਗਲ ਪੜ੍ਹਨੇ ਪਾਇਆ। ਏਸੇ ਮਾਂ ਦੀ ਗੁੜ੍ਹਤੀ ਲੈ ਮੈਂ, ਅੱਖਰਾਂ ਦੇ ਨਾਲ ਹੇਜ ਜਤਾਇਆ।ਮੈਂ ਸੋਵਾਂ, ਮਾਂ ਲੋਰੀ ਗਾਵੇ, ਨੱਚਾ ਟੱਪਾਂ ਬੋਲੀਆਂ ਪਾਵੇ। ਰੁੱਸ ਜਾਵਾਂ, ਤਾਂ ਆਪ ਮਨਾਵੇ, ਖੁਸ਼ ਹੋਵਾਂ ਤਾ ਗੀਤ ਬਣਾਵੇ। ਵੀਰ ਵਿਆਹ ਤੇ ਘੋੜੀ ਗਾਵੇ, ਜਦ ਮਾਹੀ ਪਰਦੇਸ ਨੂੰ ਜਾਵੇ, ਭੈਣ ਵੀਰ ਨੂੰ ਗਲੇ ਲਗਾਵੇ, ਇਸ ਉਮਰੇ ਮੈਂ ਸਾਗਰ ਗਾਹਿਆ, ਕਈ ਮਾਵਾਂ ਮੈਂਨੂੰ ਗਲੇ ਲਗਾਇਆ, ਸਭ ਮਾਵਾਂ ਦਾ ਕਰ ਸਤਿਕਾਰ, ਮਾਂ ਮੇਰੀ ਅੱਜ ਹੈ ਦੁਖਿਆਰੀ, |
*** 642 *** |
ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021
ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488