“ਤੁਮ ਕਿਉਂ ਉਦਾਸ ਹੋ” |
ਹੱਥਲੇ ਕਹਾਣੀ ਸੰਗ੍ਰਹਿ “ਤੁਮ ਕਿਉਂ ਉਦਾਸ ਹੋ” ਵਿੱਚ ਗਿਆਰਾਂ ਕਹਾਣੀਆਂ ਇਕ ਸੌ ਛੱਤੀ ਪੰਨਿਆਂ ‘ਤੇ ਦਰਜ ਹਨ। ਇਸ ਨੂੰ ਆਰਸੀ ਪਬਲਿਸ਼ਰਜ਼, ਦਿੱਲੀ ਨੇ ਬੜੀ ਰੀਝ ਨਾਲ ਛਾਪਿਆ ਹੈ। ਨਾਮਕਰਨ ਸੰਤ ਕਬੀਰ ਜੀ ਦੇ ਸਲੋਕ ਤੁਮ ਕਿਉਂ ਭਏ ਉਦਾਸ, ਚਿੰਤਾ ਮੁਕਤੀ ਦੀ ਪ੍ਰੇਰਨਾ ਦਾ ਸਰੋਤ ਅਤੇ ਸਰਵਰਕ ਬਹੁਤ ਅਕ੍ਸ਼ਿਕ ਹੈ । ਇਸ ਚਰਚਿਤ ਕਹਾਣੀ ਸੰਗ੍ਰਹਿ ਨੂੰ ਉਸਨੇ ਆਪਣੀਆਂ ਪਿਆਰੀਆਂ ਧੀਆਂ ਮਹਿਕ ਅਤੇ ਅਹਿਸਾਸ ਨੂੰ ਸਮਰਪਿਤ ਕੀਤਾ ਹੈ। ਸਮਰਪਣ ਪੜ੍ਹ ਕੇ ਮੈਨੂੰ ਬਹੁਤ ਚੰਗਾ ਲੱਗਾ ਕਿਉਂਕਿ ਇਸਨੂੰ ਬਾਬੇ ਨਾਨਕ ਦੀ ਵਿਚਾਰਧਾਰਾ ਦੀ ਮਨੌਤ ਦੇ ਅੱਗਲੇ ਪੜਾਅ ਨਾਲ ਜੋੜਿਆ ਜਾ ਸਕਦਾ ਹੈ।
ਕਹਾਣੀਕਾਰਾ ਖੁਦ ਚਰਚਿਤ ਅਭਿਨੇਤਰੀ ਹੋਣ ਕਾਰਨ ਉਸ ਨੂੰ ਪਤਾ ਏ ਕਿ ਫਿਲਮ ਅਤੇ ਨਾਟਕਾਂ ਵਿਚ ਦ੍ਰਿਸ਼ ਚਿੱਤਰਣ ਦਾ ਖਾਸ ਮਹੱਤਵ ਹੁੰਦਾ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਕਮਾਲ ਦੇ ਦ੍ਰਿਸ਼ ਸਿਰਜੇ ਹਨ, ਜੋ ਕਹਾਣੀ ਪੜ੍ਹਣ ਅਤੇ ਹੋਰ ਦਿਲਚਸਪੀ ਪੈਦਾ ਕਰਨ ਵਿੱਚ ਸਹਾਈ ਹੋਏ ਹਨ। ਇਸ ਭਾਵਪੂਰਤ ਕਹਾਣੀ ਸੰਗ੍ਰਹਿ ਬਾਰੇ ਹੋਰ ਵੀ ਬਹੁਤ ਕੁਝ ਕਿਹਾ ਜਾ ਸਕਦਾ ਹੈ। ਅੰਤ ਵਿੱਚ ਖੂਬਸੂਰਤ ਕਹਾਣੀ ਸੰਗ੍ਰਹਿ “ਤੁਮ ਕਿਉਂ ਉਦਾਸ ਹੋ” ਲਈ ਭੈਣ ਕੁਲਬੀਰ ਬਡੇਸਰੋਂ ਨੂੰ ਦਿਲੀ ਮੁਬਾਰਕਾਂ ਦਿੰਦਾ ਹਾਂ ਅਤੇ ਪਾਠਕਾਂ ਨੂੰ ਪੜ੍ਹਣ ਦੀ ਸਿਫਾਰਸ਼ ਕਰਦਾ ਹਾਂ। |
*** 25 ਅਕਤੂਬਰ 2021 *** 461 *** |
ਰੂਪ ਦਬੁਰਜੀ,ਪਿੰਡ ਦਬੁਰਜੀ,ਡਾਕਘਰ ਲੱਖਣ ਕਲਾਂ,ਜ਼ਿਲ੍ਹਾ ਕਪੂਰਥਲਾ
ਫੋਨ ਨੰਬਰ -94174 80582