ਪਹਿਲੇ ਭਾਗ “ਪੰਜਾਬ ਨਾਲ ਸਬੰਧਿਤ ਕਵਿਤਾਵਾਂ” ਵਿਚ ਕਵੀ ਨੇ ਪੰਜਾਬ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਬੜੀ ਸ਼ਿਦਤ ਨਾਲ ਰਚਦਿਆਂ ਭਲੇ ਦਿਨਾਂ ਦੀ ਆਸ ਦਾ ਪੱਲਾ ਨਹੀਂ ਛੱਡਿਆ: ਜਿਵੇਂ: ਦੂਜੇ ਭਾਗ ਵਿਚ “ਪਿੰਡ ਬਾਰੇ ਕਵਿਤਾਵਾਂ” ਹਨ, ਜਿਹਨਾਂ ਵਿਚ ਪਿੰਡ ਦੀਆਂ ਸਾਂਝੀਆਂ ਸਮੱਸਿਆਵਾਂ ਨੂੰ ਲੇਖਕ ਨੇ ਬੜੀ ਇਮਾਨਦਾਰੀ ਨਾਲ ਦ੍ਰਿਸ਼ਟੀ ਗੋਚਰ ਕੀਤਾ ਹੈ:- ਇੱਕ ਹੁੰਦਾ ਸੀ ਮੇਰੇ ਪਿੰਡ ਦਾ ਸਾਂਝਾ ਛੱਪੜ, ਤੀਜੇ ਭਾਗ ਵਿਚ “ਨਾਨਕ ਬਾਬੇ ਨਾਲ ਸੰਵਾਦ ਕਰਦੀਆਂ ਕਵਿਤਾਵਾਂ” ਦਰਜ ਨੇ, ਜਿਹਨਾਂ ਵਿਚ ਕਵੀ ਨੇ ਲੋਕਾਂ ਦੀ ਸੋਚ ਨੂੰ ਹਲੂਣਿਆ ਏ: ਸੱਚਾ ਸੌਦਾ ਭੁੱਲਕੇ ਰਾਹਤ ਦੇਵੀਂ ਜ਼ਖਮਾਂ ਨੂੰ ਪੰਜਵੇਂ ਭਾਗ ਵਿਚ “ਅੱਖਰਵੰਤ ਕਵਿਤਾਵਾਂ” ਦਾ ਉਨਵਾਨ ਦਿੱਤਾ ਗਿਆ ਹੈ, ਜਿਸ ਵਿਚ ਕਵੀ ਨੇ ਪੰਜਾਬੀ ਮਾਂ ਬੋਲੀ ਪ੍ਰਤੀ ਕਾਵਿਕ ਚਿੰਤਾ ਸਿਰਜ ਕੇ ਸਭ ਨੂੰ ਫ਼ਰਜ਼ ਤੋਂ ਸੁਚੇਤ ਕੀਤਾ ਹੈ : ਬਾਗ ਸਾਂਝਾਂ ਤੇ ਸੁਰਾਂ ਦੇ ਰਹਿਣ ਹਰੇ ਹਰੇ। ਛੇਵੇਂ ਭਾਗ ਵਿਚ “ਕਿਸਾਨੀ ਸੰਗਰਸ਼ ਨੂੰ ਮੁਖਾ਼ਤਿਬ ਕਵਿਤਾਵਾਂ” ਨੂੰ ਸਥਾਨ ਦਿੱਤਾ ਗਿਆ ਹੈ, ਜਿਸ ਵਿਚ ਕਵੀ ਨੇ ਆਪਣੀਆਂ ਕਾਵਿਤਾਵਾਂ ਰਾਹੀਂ ਕਿਸਾਨਾਂ ਦੇ ਮਿਸਾਲੀ ਸੰਘਰਸ਼ ਨੂੰ ਉਘਾੜਿਆ ਹੈ: ਵਾਹ ਕਿਰਸਾਨਾ ਗਾਉਂਦੇ ਸੱਤਵੇਂ ਭਾਗ ਵਿਚ “ਕਰੋਨਾ ਕਵਿਤਾਵਾਂ” ਦਰਜ ਹਨ, ਕਵੀ ਨੇ ਕਰੋਨਾ ਦੇ ਨਾਜ਼ੁਕ ਦੌਰ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਕਵਿਤਾਵਾਂ ਸਿਰਜੀਆਂ ਹਨ: ਖੌ਼ਫ ਦੀ ਮਾਰ ਤੇਜ਼ ਹੁੰਦੀ ਅੱਠਵੇਂ ਅਤੇ ਆਖਰੀ ਭਾਗ ਵਿਚ ਕਵੀ ਨੇ “ਤਬਸਰਾ-ਏ-ਵਕਤ” ਸਿਰਲੇਖ ਹੇਠ ਕਾਵਿਤਾਵਾਂ ਸ਼ਾਮਿਲ ਕੀਤੀਆਂ ਨੇ, ਜਿਸ ਵਿਚ ਰਚਨਾਕਾਰ ਵਲੋਂ ਵਕਤ ਦੇ ਪ੍ਰਭਾਵਾਂ ਨੂੰ ਲਾਜਵਾਬ ਰਚਨਾਵਾਂ ਵਿਚ ਢਾਲ਼ਿਆ ਗਿਆ ਹੈ :- ਨਿਰਸੰਦੇਹ ਪ੍ਰੋ.ਔਜਲਾ ਨੇ ਅਲੋਚਣਾ ‘ਤੇ ਬਹੁਤ ਕਾਰਜ ਕੀਤਾ ਹੈ,ਇਸ ਲਈ ਸਿਰਜਣਾ ਵੇੇਲੇ ਉਹਨਾਂ ਦਾ ਸੁਚੇਤ ਰਹਿਣਾ ਸੁਭਾਵਿਕ ਹੈ । ਕਵਿਤਾ ਪਾਠ ਕਰਦਿਆਂ ਮਹਿਸੂਸ ਹੋਇਆ ਹੈ ਕਿ ਕਾਵਿਤਾ ਦੀ ਰੂਹ ‘ਚ ਪੰਜਾਬ ਪ੍ਰਤੀ ਫਿਕਰਮੰਦੀ,ਕੁਦਰਤ ਪ੍ਰਤੀ ਉਦ੍ਹਾਰਤਾ ,ਪਰਵਾਸ,ਧਾਰਮਿਕ ਅਤੇ ਸਮਾਜਿਕ ਦੰਭਾਂ ਦੀ ਨਿਸ਼ਾਨਦੇਹੀ,ਖੂ਼ਬਸੂਰਤ ਸਮਾਜ ਦੀ ਸਿਰਜਣਾ ਅਤੇ ਸਰਬ-ਸਾਂਝੀਵਾਲਤਾ ਦੀ ਝਲਕ ਥਾਂ-ਥਾਂ ਮਿਲਦੀ ਹੈ । ਮੈਂ ਤਾਂ “ਜਾਗ ਪੰਜਾਬ ਤੂੰ ਜਾਗ” ਨੂੰ ਅਰਦਾਸ ਵਰਗੀ ਸ਼ਾਇਰੀ ਮੰਨਦਾ ਹਾਂ ਮੇਰੇ ਵਲੋਂ ਔਜਲਾ ਸਾਹਿਬ ਹੁਰਾਂ ਨੂੰ ਇਸ ਖੂ਼ਬਸੂਰਤ ਪੁਸਤਕ ਦੀਆਂ ਮੁਬਾਰਕਾਂ ।ਮੈਂ ਸਮੂਹ ਪੰਜਾਬੀਆਂ ਨੂੰ ਇਹ ਪੁਸਤਕ ਨੂੰ ਪੜ੍ਹਣ ਤੇ ਮਾਨਣ ਦੀ ਬੇਨਤੀ ਕਰਦਾ ਹਾਂ। |
About the author

ਰੂਪ ਦਬੁਰਜੀ
ਰੂਪ ਦਬੁਰਜੀ,ਪਿੰਡ ਦਬੁਰਜੀ,ਡਾਕਘਰ ਲੱਖਣ ਕਲਾਂ,ਜ਼ਿਲ੍ਹਾ ਕਪੂਰਥਲਾ
ਫੋਨ ਨੰਬਰ -94174 80582