13 June 2024

ਗ਼ਜ਼ਲ-ਰੂਪ ਦਬੁਰਜੀ

ਗ਼ਜ਼ਲ

ਪੁਸਤਕਾਂ ਦੇ ਸੰਗ ਜਿਸਦੀ ਦੋਸਤੀ ।
ਜ਼ਿੰਦਗੀ ਉਹਦੀ ‘ਚ ਰਹਿੰਦੀ ਰੌਸ਼ਨੀ ।

ਸ਼ੌਹਰਤਾਂ ‘ਤੇ ਦੌਲਤਾਂ ਆਪਣੀ ਜਗ੍ਹਾ
ਅੱਖਰਾਂ ਬਿਨ ਪਰ ਅਧੂਰਾ ਆਦਮੀ ।

ਰੀਝ ਤੈਨੂੰ ਸੀ ਕਿਤਾਬਾਂ ਪੜ੍ਹਨ ਦੀ,
ਨਾਮ ਤੇਰੇ ਤਾਂ ਇਹ ਕੀਤੀ ਜ਼ਿੰਦਗੀ ।

ਘਰ ‘ਚ ਮੇਰੇ ਹੈ ਖਜ਼ਾਨਾ ਪੁਸਤਕਾਂ,
ਮੇਰੇ ਤੋਂ ਵੱਡਾ ਹੈ ਕਿਹੜਾ ਦੌਲਤੀ ।

ਜੋ ਵੀ ਹਾਂ ਮੈਂ ਪੁਸਤਕਾਂ ਦੀ ਦੇਣ ਹਾਂ,
“ਰੂਪ” ਤੇਰਾ ਆਮ ਨਾ ਹੁਣ ਆਦਮੀ ।
***
ਰੂਪ ਦਬੁਰਜੀ
ਪਿੰਡ ਦਬੁਰਜੀ, ਜ਼ਿਲ੍ਹਾ ਕਪੂਰਥਲਾ
***
900
***

About the author

ਰੂਪ ਦਬੁਰਜੀ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਦਬੁਰਜੀ,ਪਿੰਡ ਦਬੁਰਜੀ,ਡਾਕਘਰ ਲੱਖਣ ਕਲਾਂ,ਜ਼ਿਲ੍ਹਾ ਕਪੂਰਥਲਾ
ਫੋਨ ਨੰਬਰ -94174 80582

ਰੂਪ ਦਬੁਰਜੀ

ਰੂਪ ਦਬੁਰਜੀ,ਪਿੰਡ ਦਬੁਰਜੀ,ਡਾਕਘਰ ਲੱਖਣ ਕਲਾਂ,ਜ਼ਿਲ੍ਹਾ ਕਪੂਰਥਲਾ ਫੋਨ ਨੰਬਰ -94174 80582

View all posts by ਰੂਪ ਦਬੁਰਜੀ →