ਨਵਾਂ ਵਰੵਾ ਮੁਬਾਰਕ
ਹਰ ਵਰੵੇ ਧਰਤੀ ਇਕ ਚੱਕਰ ਚਾਰ ਅਰਬ ਵਰਿੵਆਂ ਤੋਂ ਧਰਤੀ ਧਰਤੀ ਮਾਂ ਦੇ ਜਾਇਉ ਬੰਦਿਓ ਸਦੀ ਇੱਕੀਵੀਂ ਪਹਿਲਾਂ-ਪਹਿਲ ਖ਼ਬਰ ਬਣ ਫ਼ੈਲੀ ਹੁਣ ਹਕੀਕਤ ਹੋਈ ਹੈ, ਪ੍ਰਸ਼ਨ ਜੋ ਪਿਆਰ ਤੇ ਰੋਗ ‘ਚ ਮਿਟ ਗਈ ਰੇਖਾ ਉੱਤੇ ਉੱਗੇਗਾ, ਸਦੀ ਇੱਕੀਵੀਂ ਗੁਜ਼ਰ ਰਹੀ ਹੈ ਆਦਮ ਦਿਆਂ ਬਰੂਹਾਂ ‘ਤੇ। ਹੁਣ ਬੱਕਰਾ ਜੋ ਬੁਲਾਵੇਗਾ ਜਾਂ ਸ਼ੇਰ ਦਾ ਪੁੱਤ ਕਹਾਵੇਗਾ ਜੋ ‘ਤਰਕ’ ਦੇ ਨਾਲ ਫ਼ਰੋਲੀਆਂ ਨਾਂ, ਉਹ ਪੰਡਾਂ ਨਾ ਹੁਣ ਚੁੱਕਣੀਆਂ, ਸਦੀ ਇੱਕੀਵੀਂ ਗੁਜ਼ਰ ਰਹੀ ਹੈ, ਆਦਮ ਦਿਆਂ ਬਰੂਹਾਂ ‘ਤੇ। ਜੋ ਗੱਡੀ ਅੜੀ ਹੈ ਸਦੀਆਂ ਤੋਂ ਉਹਤੋਂ ਥੱਲੇ ਉੱਤਰ ਜਾਵਾਂਗੇ, ਸਦੀ ਇੱਕੀਵੀਂ ਗੁਜ਼ਰ ਰਹੀ ਹੈ ਆਦਮ ਦਿਆਂ ਬਰੂਹਾਂ ‘ਤੇ। ਹੁਣ ਬੇਕਦਰੇ ਜਿਹੇ ਰੁੱਖ ਬਣਕੇ ਨਹੀਂ ਝੂਲਦੇ ਟੁੱਟਦੇ ਜਾਵਾਂਗੇ, ਸਦੀ ਇੱਕੀਵੀਂ ਗੁਜ਼ਰ ਰਹੀ ਹੈ ਆਦਮ ਦਿਆਂ ਬਰੂਹਾਂ ‘ਤੇ। ਜਦ ਜਸ਼ਨ ਮਨਾਏ ਅਰਥਾਂ ਦੇ, ਸਭ ਛੱਡ ਕੇ ਪੂਜਾ ਸ਼ਬਦਾਂ ਦੀ, ਸਦੀ ਇੱਕੀਵੀਂ ਗੁਜ਼ਰ ਰਹੀ ਹੈ ਆਦਮ ਦਿਆਂ ਬਰੂਹਾਂ ‘ਤੇ। ਨਦੀ ਕੋਈ ਚੜ੍ਹਦੀ ਰਹੀ, ਕੋਈ ਲਹਿੰਦੀ ਰਹੀ, ਉਹ ਲੰਘ ਗਈ ਪੁਲਾਂ ਦੇ ਥੱਲੇ ਥੱਲੇ, ਕਦੀ ਬੱਦਲ ਬਣ ਬਣ ਵਰ੍ਹਦੀ ਰਹੀ, ਉਹਦੀ ਰੂਹ ਵਿਚ ਅੰਬਰ ਵਿਛਦੇ ਰਹੇ, ਕਦੀ ਨੀਵੀਂ ਹੋ ਹੋ ਖੜ੍ਹ ਖੜ੍ਹ ਗਈ, ਜ਼ਿੰਦਗੀ ਵਿਚ ਉਹਦੀ ਲਹਿਰ ਵਸੇ, ਪਾਣੀ ਵਗਦੇ ਰਹਿਣ ਤਾਂ ਚੰਗੇ ਨੇ, ਲੱਗੇ ਸਦੀਆਂ ਤੋਂ ਇੱਕੋ ਥਾਂ ਖੜ੍ਹੀ ਖੜ੍ਹੀ, ਨੈਣ-ਨਦੀਆਂ ਗੱਲ ਤੁਰੇ ਸਫ਼ਰ ਤੇ ਸਫ਼ਰੀਏ ਦੀ, ਉਹ ਗੰਗਾ ਜਮਨਾ ਰਾਵੀ ਨੇ, ਕਈ ਕੋਹੜੀ ਅੰਗ ਨਹਿਲਾਏ ਨੇ, ਕਦੀ ਤਾਜ਼ੀਆਂ ਲਿਸ਼ਕਣ ਅੱਛੀਆਂ ਨੇ, ਇਹ ਨਦੀਆਂ ਪਰਬਤ ਜਾਈਆਂ ਨੇ, ਉਹ ਜਿੱਥੇ ਕਿਤੇ ਨੇ ਜੋ ਵੀ ਨੇ, ਜਿੱਥੇ ਮਜ੍ਹਬ ਦੇ ਠੇਕਾਦਾਰੇ ਨੇ ਜੇ ਜ਼ਹਿਰ ਹੈ ਛੱਟਣਾ ਪਾਣੀ ‘ਚੋ, ਪਾਣੀ ਨੂੰ ਰਹੀਆਂ ਧੋ ਨਦੀਆਂ, ਇਸ ਦੁਨੀਆਂ ਤੋਂ ਪਰ੍ਹੇ ਪਰ੍ਹੇ ਜਿੱਥੇ ਪਲ ਵਿਚ ਵਸਦੇ ਵਰੵੇ ਵਰੵੇ ਇਸ ਦੁਨੀਆਂ ਵਿਚ ਬੰਦਾ, ਬੰਦਾ ਜਿੱਥੇ ਬੰਦਾ ਆਪਣੇ ਸੌੜੇ ਸੌੜੇ ਜਿੱਥੇ ਪਿਆਰ ਉੱਤੇ ਕੋਈ ਨਾਕਾ ਨਹੀਂ ਜਿੱਥੇ ਮੇਲੇ ਲੱਗਦੇ ਖ਼ਾਬਾਂ ਦੇ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |