ਗੁਰਸ਼ਰਨ ਸਿੰਘ ਅਜੀਬ ਦੀਆਂ 15 ਗ਼ਜ਼ਲਾਂ ! |
(1) ਆਬਸ਼ਾਰਾਂ ਦਾ ਵਹਾ ਮੇਰੀ ਗ਼ਜ਼ਲ!
ਬਹਿਰ: ਰਮਲ, ਮੁਸੱਦਸ, ਮਹਿਜ਼ੂਫ਼ o ਗ਼ਜ਼ਲ ਆਬਸ਼ਾਰਾਂ ਦਾ ਵਹਾ ਮੇਰੀ ਗ਼ਜ਼ਲ। ਛਾਪ ਗੂਡ਼੍ਹੀ ਛੱਡਦੀ ਸਭ ਦੇ ਦਿਲੀਂ, ਬਿਨ ਇਦ੍ਹੇ ਜੀਣਾ ਕਠਨ ਹੈ ਦੋਸਤੋ, ਚੱਲਦੀ ਤੋਰੇ ਨਿਰੰਤਰ ਜਿਉਂ ਨਦੀ, ਸਤਲੁਜੀ ਦਰਿਆ ਕਹਾਂ ਜਾਂ ਮੈਂ ਝਨਾਂ, ਹੁਸਨ ਦਾ ਜਲਵਾ ਵੀ ਹੈ ਇਸ਼ਕ ਵੀ, ਪ੍ਰੇਮ ਦਾ ਅਭਿਆਸ ਯੋਗਾ ਉਲਫ਼ਤੀ, ਹੈ ਨਸ਼ਾ ਬਿਨ ਪੀਤਿਆਂ ਜੋ ਨਿਤ ਚਡ਼੍ਹੇ, ਕਮ ਨਾ ਇਹ ਵਿਸਕੀ ਬਰਾਂਡੀ ਤੋਂ ਰਤਾ, ਬਿਨ ਅਰੂਜ਼ੋਂ ਦੋਸਤੋ ਤੁਰਦੀ ਨਹੀਂ, ਆਖਦਾਂ ਸਭ ਦੇ ਭਲ਼ੇ ਖ਼ਾਤਰ ਸਦਾ, ਬੇਸਹਾਰੇ ਦਾ ਸਹਾਰਾ ਜੋ ਬਣੀ, ਮੈਂ ਨਾ ਮਰ ਕੇ ਵੀ ਕਹਾਂਗਾ ਅਲਵਿਦਾ, ਦਰਦੇ-ਦਿਲ ਮੇਰੇ ਦਾ ਯਾਰੋ ਹੈ ਇਲਾਜ, ਹੀਰ ਇ੍ਹ ਸੱਸੀ ਵੀ ਇਹ ਮੀਰਾਂ ਵੀ ਇਹ, ਇਸ਼ਕ ਇਸ ਦੇ ਨਾਲ ਮੈਨੂੰ ਹੋ ਗਿਆ, ਦਿਨਬਦਿਨ ਇ੍ਹ ਛੂਹ ਰਹੀ ਹੈ ਆਸਮਾਂ, ਏਸ ਤੋਂ ਸੁੰਦਰ ਸਿਨਫ਼ ਨਾ ਹੋਂਦ ਵਿਚ, ਰਾਤ ਦਿਨ ਕੀ ਹਰ ਸਮੇਂ ਕਰਦਾ ਰਹਾਂ, ਆਜ਼ਮਾਵੇ ਇਹ ਸਦਾ ‘ਗੁਰਸ਼ਰਨ’ ਨੂੰ, ਏਸ ਬਿਨ ਆਵੇ ‘ਅਜੀਬਾ’ ਚੈਨ ਨਾ, (2) ਅਦਾਵਤ ਮੈਂ ਨਹੀਂ ਕਰਦਾ ਮੁਹੱਬਤ ਪਿਆਰ ਕਰਦਾ ਹਾਂ! ਬਹਿਰ: ਹਜ਼ਜ, ਮੁਸੱਮਨ, ਸਾਲਮ o ਗ਼ਜ਼ਲ •ਅਦਾਵਤ ਮੈਂ ਨਹੀਂ ਕਰਦਾ ਮੁਹੱਬਤ ਪਿਆਰ ਕਰਦਾ ਹਾਂ। ਪਰਾਣੀ ਧਰਤ ਦੇ ਸਾਰੇ ਹੀ ਮੈਨੂੰ ਇੱਕ ਨੇ ਲਗਦੇ, ਨਹੀਂ ਉੱਚਾ ਕੋਈ ਜਗ ‘ਤੇ ਤੇ ਨਾ ਹੀ ਹੈ ਕੋਈ ਨੀਵਾਂ, ਨਾ ਮਾਡ਼ਾ ਹੈ ਕੋਈ ਹਿੰਦੂ ਮੁਸਲਮਾਂ ਸਿਖ ਈਸਾਈ ਹੀ, ਮੈਂ ਨਾਨਕ ਨੂੰ ਸਹੀ ਆਖਾਂ ਨਾ ਮਾਡ਼ਾ ਰਾਮ ਨੂੰ ਆਖਾਂ, ਲੁਕਾਈ ਰੱਬ ਦੀ ਸਾਜੀ ਨੂੰ ਮਾਡ਼ਾ ਨਾ ਕਹਾਂ ਭੁਲ ਕੇ, ਕਿ ਇਕ ਦਾਣਾ ਵੀ ਪੈਦਾ ਕਰਨ ਨੂੰ ਜਾਵਣ ਮਹੀਨੇ ਬੀਤ, ‘ਅਜੀਬਾ’ ਸਿੱਖ ਹਾਂ ਭਾਂਵੇਂ ਮੈਂ ਹਾਂ ਇਨਸਾਨ ਵੀ ਪਹਿਲੋਂ, ਗ਼ਜ਼ਲ ਸੰਗ ਇਸ਼ਕ ਹੈ ਮੈਨੂੰ ‘ਅਜੀਬਾ’ ਨਾ ਰਹਾਂ ਇਸ ਬਿਨ, •ਅਦਾਵਤ: ਘਿਰਣਾ / ਦੁਸ਼ਮਣੀ (3) ਮਗ਼ਮੂਮ ਹੋ ‘ਗੁਰਸ਼ਰਨ’ ਨਾ ਦੁਖ ਗ਼ਮ ਵਿਸਾਰ ਦੇ! ਬਹਿਰ: ਰਜਜ਼, ਮੁਸੱਦਸ, ਅਖ਼ਰਬ o ਗ਼ਜ਼ਲ •ਮਗ਼ਮੂਮ ਹੋ ‘ਗੁਰਸ਼ਰਨ’ ਨਾ ਦੁਖ ਗ਼ਮ ਵਿਸਾਰ ਦੇ। ਗ਼ੁੱਸਾ ਗਿਲ਼ਾ ਨਾਰਾਜ਼ਗੀ ਕਰਿਆ ਨਾ ਕਰ ਕਦੀ, ਦੇਵੀਂ ਜਾਂ ਨਾ ਦੇਵੀਂ ਖ਼ੁਦਾ ਪੈਸਾ ਜਾਂ ਦੌਲ਼ਤਾਂ, ਕੀਤਾ ਅਸਾਂ ਨੇ ਪਿਆਰ ਹੈੈ ਦਿਲਦਾਰ ਜਾਣ ਕੇ, ਮੰਗੇ ਸਨਮ ਨਿਤ ਪਿਆਰ ਦੇ ਬਦਲੇ ਜੇ ਪਿਆਰ ਹੀ, ਮੁਸ਼ਕਲ ਨਿਭਾਉਣੇ ਹਨ ਬਡ਼ੇ ਕੀਤੇ ਜੋ ਕੌਲ਼ ਸਨ, ਫੱਸੇ ਕਿਸੇ ਦੀ ਨਾਵ ਜੇ ਜੀਵਨ ਦੇ ਸਾਗਰੀਂ, ਵੱਟੇ ਮੁਹੱਬਤ ਦੇ ਸਦਾ ‘ਗੁਰਸ਼ਰਨ’ ਵੰਡ ਨਿਹੁੰ, ਦਿਲ ਕਰ ਰਿਹਾ ‘ਗੁਰਸ਼ਰਨ’ ਅਜ ਆਖਣ ਨੂੰ ਨਵ-ਗ਼ਜ਼ਲ, •ਮਗ਼ਮੂਮ: ਉਦਾਸ / ਉਚਾਟ (4) ਨਿਗਾਹਾਂ ਸ਼ੋਖ਼ ਮੁਖ ਸੁੰਦਰ ਤਿਰਾ ਰੰਗ ਕਿਰਮਚੀ ਹੈ! ਬਹਿਰ: ਹਜ਼ਜ, ਮੁਸੱਮਨ, ਮਹਿਜ਼ੂਫ਼ o ਗ਼ਜ਼ਲ ਨਿਗਾਹਾਂ ਸ਼ੋਖ਼ ਮੁਖ ਸੁੰਦਰ ਤਿਰਾ ਰੰਗ ਕਿਰਮਚੀ ਹੈ। ਸੂਬ੍ਹਾ ਦੀ ਕਿਰਨ ਮੈਂ ਆਖਾਂ ਜਾਂ ਲਾਲੀ ਸ਼ਾਮ ਦੀ ਹੀ, ਰਹੇ ਖਿਡ਼ਿਆ ਹਮੇਸ਼ਾਂ ਹੀ ਤਿਰਾ ਚਿਹਰਾ ਕੰਵਲ ਵਾਂਗਰ, ਨਿਰਾਲਾ ਰੰਗ-ਢੰਗ ਤੇਰਾ ਵੀ ਉਠਣਾ ਬੈਠਣਾ ਵੀ, ਕਹੇਂ ਜੋ ਕਰ ਵਿਖਾਏਂ ਨਾ ਕਰੇਂ ਇਕਰਾਰ ਝੂਠੇ, ਰਹੇਂ ਪੁਰ ਸ਼ਾਂਤ ਹਰ ਵੇਲ਼ੇ ਤੂੰ ਕੋਹਾਂ ਦੂਰ ਗ਼ੁੱਸੇ ਤੋਂ, ਮਿਲੇ ਰੋਟੀ ਰਿਹਾਇਸ਼ ਨਾ ਤੇ ਨਾ ਰੁਜ਼ਗਾਰ ਹੀ ਕੋਈ, ਮਿਰੀ •ਕੂੰਜਾਂਵਲੀ •ਪੁਸ਼ਪਾਂਜਲੀ •ਗ਼ਜ਼ਲਾਂਜਲੀ ਮਗਰੋੋਂ, ਹਾਂ ਅਜ ਮੈਂ ਵਰਤਮਾਂ ਕੱਲ੍ਹ ਨੂੰ ਬਣਾਂਗਾ ਗੁਜ਼ਰਿਆ ਕੱਲ੍ਹ, ਹਾਂ ਦੀਵਾਨਾ ਗ਼ਜ਼ਲ ਦਾ ਮੈਂ ਰਹਾਂਗਾ ਮਰਨ ਤੀਕਰ, •ਕੂੰਜਾਂਵਲੀ •ਪੁਸ਼ਪਾਂਜਲੀ •ਗ਼ਜ਼ਲਾਂਜਲੀ (5) ਉਹ ਲੈ ਕੇ ਆਪਣਾ ਛੋਟਾ ਜਿਹਾ ਪਰਿਵਾਰ ਬੈਠਾ ਏ! ਬਹਿਰ: ਹਜ਼ਜ, ਮੁਸੱਮਨ, ਸਾਲਮ o ਗ਼ਜ਼ਲ ਉਹ ਲੈ ਕੇ ਆਪਣਾ ਛੋਟਾ ਜਿਹਾ ਪਰਿਵਾਰ ਬੈਠਾ ਏ। ਖ਼ੁਸ਼ੀ ਮੇਰੀ ਦੀ ਹਦ ਕੋਈ ਨਾ ਜਦੋਂ ਖ਼ੁਸ਼ ਵੇਖਦਾਂ ਉਸ ਨੂੰ, ਕਮਾਈ ਹੱਕ ਦੀ ਕਰਦੈ ਨਾ ਲੈਂਦੈ ਰਿਸ਼ਵਤਾਂ ਤਮਗ਼ੇ, ਨਾ ਲੋਭੀ ਹੈ ਨਾ ਇਲ਼ਤੀ ਹੈ ਠਰੰਮੇ ਵਾਲਡ਼ਾ ਬੰਦੈ, ਸਦਾ ਹੀ ਸਹਿਜ ਵਿਚ ਰਹਿੰਦੈ ਕਰੇ ਉਹ ਰੱਬ ਦਾ ਸਿਮਰਨ, ਕਰੇ ਨਾ ਵਿਤਕਰਾ ਕੋਈ ਕਿਸੇ ਦੇ ਨਾਲ ਉਹ ਭੁਲ ਕੇ, ਉਹ ਵੰਡੇ ਮਹਿਕ ਏਕੇ ਦੀ ਰਹੇ ਕਰਦਾ ਇਕੱਠੇ ਲੋਕ, ਨਜ਼ਰ ਲੱਗੇ ਨਾ ਉਸ ਨੂੰ ਹੈ ਦੁਆ ਮੇਰੀ ਮਿਰੇ ਮੌਲ਼ਾ, ਰਚੇ ਗ਼ਜ਼ਲਾਂ ਕਤੇ ਮਿਸਰੇ ਰੁਬਾਈਆਂ ਤੇ ਉਹ ਕਵਿਤਾਵਾਂ, ਕਰਾਂ ਮੈਂ ਗ਼ੁਫ਼ਤਗੂ ਉਸ ਨਾਲ਼ ਨਾ ਜੋ ਪੀਰ ਪੈਸੇ ਦਾ, ਕਹਾਂ ਉਸ ਨੂੰ ‘ਅਜੀਬਾ’ ਕੀ ਜੋ ਰਹਿੰਦੈ ਮਸਤ ਲਿਖਣੇ ਵਿਚ, ਨਾ ਕਰ ਤੂੰ ਮਾਨ ‘ਗੁਰਸ਼ਰਨਾ’ ਵੀ ਸ਼ਾਇਰੀ ਆਪਣੀ ਉੱਤੇ, ਕਰੇ ਰਾਖੀ ਪੰਜਾਬੀ ਅਦਬ ਦੀ ਉਹ ਰਚ ਕੇ ਨਿਤ ਗ਼ਜ਼ਲਾਂ, (6) ਸਾਂ ਲਾਡਲੇ ਪੁਤ ਮਾਂ ਦੇ ਹਾਂ ਦਿਲਗੀਰ ਹੋ ਗਏ। ਬਹਿਰ: ਰਜਜ਼, ਮੁਸੱਦਸ, ਅਖ਼ਰਬ o ਗਜ਼ਲ ਸਾਂ ਲਾਡਲੇ ਪੁਤ ਮਾਂ ਦੇ ਹਾਂ ਦਿਲਗੀਰ ਹੋ ਗਏ। ਜਦ ਤੋਂ ਲਿਆ ਕਰ ਸੰਗ ਤਿਰੇ ਆਪਾਂ ਨੇ ਹੈ ਵਿਆਹ, ਲੈਣਾ ਨਾ ਦੇਣਾ ਰੱਖਿਆ ਅਜ ਕਲ ਕਿਸੇ ਦੇ ਨਾਲ਼, ਗਾਲ਼ੀ ਤੂੰ ਸਾਰੀ ਜਿੰਦ ਹੈ ਸਾਡੇ ਮੁਫ਼ਾਦ ਲਈ, ਅਚਕਣਾਂ-ਸ਼ੇਰਵਾਨੀਆਂ ਬੀਤੇ ਸਮੇਂ ਦੀ ਬਾਤ, ਕਰ ਕਰ ਕੇ ਪਾਡ਼੍ਹੇ ਡਿਗਰੀਆਂ ਕਛਦੇ ਨੇ ਗਲੀਆਂ ਰੋਜ਼, ਇਲ ਦਾ ਜੋ ਕੋਕੋ ਨਾਮ ਤਕ ਵੀ ਜਾਣਦੇ ਨਾ ਸੀ, ‘ਗੁਰਸ਼ਰਨ ਸਿੰਘਾ’ ਸਾਂ ਬਡ਼ੇ ਹੀ ਮੌਜ-ਮਸਤੀ ਵਿਚ, ਕਹਿ ਕਹਿ ‘ਅਜੀਬਾ’ ਨਿਤ ਗ਼ਜ਼ਲ ਕੀਤੈ ਨਿਹਾਲ ਮਨ, •ਅਕਸੀਰ: ਮੱਦਦਗਾਰ / ਸੇਵਾਦਾਰ (7) ਬਦਲੇ ਬਦਲੇ ਲਗਦੇ ਹੋ ਸਰਕਾਰ ਤੁਸੀਂ! ਬਹਿਰ: ਮੁਤਦਾਰਿਕ, ਮੁਅੱਸ਼ਰ, ਮਕਤੂਅ,ਅਖ਼ਜ਼ ੦ ਗ਼ਜ਼ਲ ਬਦਲੇ ਬਦਲੇ ਲਗਦੇ ਹੋ ਸਰਕਾਰ ਤੁਸੀਂ। ਅੰਬਰ ਟਾਕੀ ਲਾਉਣਾ ਕਾਰੋਬਾਰ ਤਿਰਾ, ਆਖਾਂ ਖ਼ੰਜਰ ਜਾਂ ਤੈਨੂੰ ਕੱਟਾਰ ਕਹਾਂ, ਨੈਣ ਤੁਹਾਡੇ ਛੁਰੀਆਂ ਤੋਂ ਵੀ ਤਿੱਖੇ ਨੇ, ਨਾਦਾਂਅ ਕਮਸੀਂ ਨਾਜ਼ੁਕ ਹੋ ਦਿਲਦਾਰ ਮਿਰੇ, ਪ੍ਰੇਮ-ਪੁਜਾਰੀ ਆਪਾਂ ਸੱਚੇ ਆਸ਼ਕ ਹਾਂ, ਸੌ ਵਾਰੀ ਜਦ ਭੀਖ਼ ਨਿਹੁੰ ਦੀ ਮੰਗਾਂ ਤਦ, ਦੂਰ ਰਹਾਂ ਤੈਥੋਂ ਮੈਂ ਇਹ ਮਨਜ਼ੂਰ ਨਹੀਂ, ਨੈਣ ਬਲੌਰੀ ਹੁਸਨ ਪਿਸ਼ੌਰੀ ਨਾਂ ਲਾਹੌਰੀ, ਆਪ ਬਿਨਾਂ ਦਿਲ ਲਗਦਾ ਨਾ ਮਨ ਟਿਕਦਾ ਨਾ, ਤਰਲੇ ਮਿਨਤਾਂ ਪਾਵਣ ਤੇ ਵੀ ਮੰਨਦੇ ਨਾ, ਆਪ ਬਿਨਾਂ ਨਾ ਹੋਵਣ ਸੰਪਨ ਕਾਜ ਮਿਰੇ, ਤਨ ਮਨ ਮੇਰਾ ਨਾਲ਼ ਖੁਸ਼ੀ ਦੇ ਮਹਿਕੇਗਾ, ਮੇਰੇ ਮਨ ਨੂੰ ਚੈਨ ਮਿਲੇਗਾ ਤੱਦ, ਜਦੋਂ, ਮੁਰਸ਼ਦ ਆਖਾਂ ਪੀਰ ਜਾਂ ਆਖਾਂ ਰਬ ਤੈਨੂੰ, ਆਪ ਬਿਨਾਂ ‘ਗੁਰਸ਼ਰਨ’ ਦਾ ਜੀਣਾ ਨਾਮੁਮਕਿਨ, (8) ਗ਼ਜ਼ਲ ਅਪਣੀ ‘ਚ ਰੂਹ-ਭਿੱਜੇ ਸਦਾ ਜਜ਼ਬਾਤ ਲਿਖਦਾ ਹਾਂ! ਬਹਿਰ: ਹਜ਼ਜ, ਮੁਸੱਮਨ, ਸਾਲਮ ੦ ਗ਼ਜ਼ਲ ਗ਼ਜ਼ਲ ਅਪਣੀ ‘ਚ ਰੂਹ-ਭਿੱਜੇ ਸਦਾ ਜਜ਼ਬਾਤ ਲਿਖਦਾ ਹਾਂ। ਗ਼ਜ਼ਲ ਦਾ ਸ਼ਬਦ ਹਰ ਤੋਲਾਂ ਅਨੇਕਾਂ ਵਾਰ ਹੀ ਬੋਲਾਂ, ਗ਼ਜ਼ਲ ਸੂਖ਼ਮ ਕਲ਼ਾ ਯਾਰੋ ਜੋ ਲੋਡ਼ੇ ਸੂਖ਼ਮ ਹੀ ਸ਼ਾਇਰੀ, ਗ਼ਜ਼ਲ ਮੇਰੀ ਸਲਾਸਤ ਤੇ ਨਫ਼ਾਸਤ ਦੀ ਹੀ ਵੀਣਾ ਹੈ, ਰਿਹਾ ਕੀ ਹੋ ਹੈ ਦੁਨੀਆ ਵਿਚ ਤੇ ਕੀ ਕੀ ਕਰ ਰਿਹੈ ਮਾਨਵ, ਛੁਪਾਵਾਂ ਸੱਚ ਨਾ ਭੁਲ ਕੇ ਕਰਾਂ ਨੰਗਾ ਬੁਰਾਈ ਨੂੰ, ਨਾ ਮੇਰੀ •ਸ਼ਾਦਮਾਨੀ ਤੇ ਕੋਈ ਭੀ ਸ਼ਾਦ ਹੈ ਯਾਰੋ, ਨਾ ਰੱਖਾਂ ਦੁਸ਼ਮਨੀ ਨਫ਼ਰਤ ਰਿਹਾਂ ਆਸ਼ਕ ਮੁਹੱਬਤ ਦਾ, ਗ਼ਜ਼ਲ ਸੰਗ ਇਸ਼ਕ ਹੈ ਮੈਨੂੰ ਰਹੇਗਾ ਆਖ਼ਰੀ ਦਮ ਤਕ, •ਸ਼ਾਦਮਾਨੀ: ਖ਼ੁਸ਼ੀ (9) ਕਦੇ ਨਾ ਘੁੰਗਣੀਆਂ ਗੁੰਝਲ਼ਾਂ ਤੇ ਨਾ ਮੈਂ ਉੁਲਝਣਾਂ ਪਾਵਾਂ! ਬਹਿਰ: ਹਜ਼ਜ, ਮੁਸੱਮਨ, ਸਾਲਮ ੦ ਗ਼ਜ਼ਲ ਕਦੇ ਨਾ ਘੁੰਗਣੀਆਂ ਗੁੰਝਲ਼ਾਂ ਤੇ ਨਾ ਮੈਂ ਉਲਝਣਾਂ ਪਾਵਾਂ। ਦਿਲੇ-ਜ਼ਜ਼ਬਾਤ ‘ਚੋਂ ਨਿਕਲੇ ਮਿਰੇ ਅਹਿਸਾਸ ਹੁੰਦੇ ਨੇ, ਕਰਾਂ ਮੈਂ ਬਾਤ ਹੱਕਾਂ ਦੀ ਭਲਾਈ ਲੋਕਾਂ ਦੀ ਖ਼ਾਤਰ, ਕਿਵੇਂ ਕਿਸ ਨੂੰ ਬਚਾਉਣਾ ਹੈ ਮਨਾਉਣਾ ਹੈ ਸਲਾਹੁਣਾ ਹੈ, ਬਿਨਾਂ ਸਚ ਸੁਚ ਦੇ ਜੀਵਨ ਵੀ ਕਾਦ੍ਹਾ ਦੋਸਤੋ ਜੀਵਨ, ਹਮਾਇਤ ਮਾਡ਼ੇ ਦੀ ਕਰਨੀ ਤੇ ਤਕਡ਼ੇ ਨੂੰ ਵੀ ਸਮਝਾਉਣਾ, ਚਿਖ਼ਾ ਚਿੰਤਾ ਬਰਾਬਰ ਹੋਂਵਦੀ ਕਰ ਨਾਸ ਇਹ ਦੇਵੇ, ਕਰੇ ਦਿਲ ਚੁੰਮ ਲਵਾਂ ਗਜ਼ਲੇ ਪਰੀ ਵਰਗੀ ਤਿਰੀ ਸੂਰਤ, ਉਦਾਸੀ ਦੇ ਘਣੇ ਜਦ ਮੇਘ ਸਿਰ ਮੇਰੇ ‘ਤੇ ਮੰਡਰਾਵਣ, ਪਵੇ ਜੇ ਢੂੰਡਣਾ ਮੈਨੂੰ ਗ਼ਜ਼ਲ ਮੇਰੀ ‘ਚੋਂ ਲਭ ਲੈਣਾ, •ਮਸਲਾਤ: ਮਸਲੇ (10) ਬਡ਼ਾ ਦਿਲ ਨੂੰ ਭਾਉੰਂਦੇ ਇਸ਼ਾਰਾਤ ਤੇਰੇ! ਬਹਿਰ: ਮੁਤਕਾਰਿਬ, ਮੁਸੱਮਨ, ਸਾਲਿਮ o ਗ਼ਜ਼ਲ ਬਡ਼ਾ ਦਿਲ ਨੂੰ ਭਾਉੰਂਦੇ *ਇਸ਼ਾਰਾਤ ਤੇਰੇ। ਕਰੇਂ ਨਾ, ਕਰੇਂ ਤੂੰ, ਕਦਰ ਭਾਂਵੇਂ ਮਹਿਰਮ, ਦਿਆਂ ਇਕ ਦਾ ਉੁੱਤਰ ਲਵੇਂ ਪੁਛ ਤੂੰ ਦੂਜਾ, ਨਾ ਦਿਨ ਸ਼ੁਭ ਗੁਜ਼ਰੇ ਨਾ ਹੀ ਰਾਤ ਅੱਛੀ, ਹਰਿਕ ਸ਼ੈ ਦਾ ਮੁਲ ਹੀ ਵਧੇ ਨਿਤ ਦਿਹਾਡ਼ੇ, ਲਗਾਵੇਂ ਤੂੰ ਊਝਾਂ ਦਿਨੇ ਰਾਤ ਨਿਸ ਦਿਨ, ਕਰਾਂ ਤੇਰੀ ਤਾਰੀਫ਼ ਧਿਆਵਾਂ ਤਿਰਾ ਨਾਮ, ਨਿਭਾਏ ਅਸਾਂ ਤਾਂ ਜੋ ਕੀਤੇ ਸੀ ਵਾਅਦੇ, ਗਿਓਂ ਟੁਰ ਤੂੰ ਦੇ ਕੇ ਵਿਛੋਡ਼ੇ ਦੇ ਹੰਝੂ, ਕਿਵੇਂ ਭੁੱਲ ਜਾਵਾਂ ਤਿਰੇ ਗ਼ੁੱਸੇ-ਸ਼ਿਕਵੇ, ‘ਅਜੀਬਾ’ ਜੋ ਫੁਟਦੀ ਗਜ਼ਲ ਰੋਜ਼ ਤੈਨੂੰ, *ਇਸ਼ਾਰਾਤ: ਇਸ਼ਾਰੇ *ਨਖ਼ਰਾਤ: ਨਖ਼ਰੇ (11) ਗ਼ਜ਼ਲ ਦਾ ਰੰਗ ਹੁੰਦਾ ਏ ਅਰੂਜ਼ੀ ਢੰਗ ਹੁੰਦਾ ਏ! ਬਹਿਰ: ਹਜ਼ਜ, ਮੁਸੱਮਨ, ਸਾਲਮ ੦ ਗ਼ਜ਼ਲ ਗ਼ਜ਼ਲ ਦਾ ਰੰਗ ਹੁੰਦਾ ਏ ਅਰੂਜ਼ੀ ਢੰਗ ਹੁੰਦਾ ਏ। ਤਖ਼ਈਅਲ ਬਿਨ ਨਾ ਇਹ ਜੰਮੇਂ ਟੁਰੇ ਇਹ ਮਿਰਗ ਦੀ ਚਾਲੇ, ਹਸੀਂ ਦੁਲਹਨ ਤੋਂ ਇਹ ਕਮ ਨਾ ਕਰੇ ਘਾਇਲ਼ ਅਦਾਵਾਂ ਸੰਗ, ਕਰੇ ਇਹ ਇਸ਼ਕ ਦੀ ਪੂਜਾ ਗ਼ਜ਼ਲ ਪੂਜੇ ਮੁਹੱਬਤ ਨੂੰ, ਕਹੀ ਜਾਵੇ ਇਹ ਬਹਿਰਾਂ ਵਿਚ ਰਹੇ ਵਿਚ ਲਕਸ਼ਮਨ-ਰੇਖਾ, ਗ਼ਜ਼ਲ ਦੋ ਲਇਨਾਂ ਦੀ ਪਟਡ਼ੀ ਜਿਦ੍ਹੇ ਉੱਤੇ ਲਫ਼ਜ਼ ਚੱਲਣ, ਗ਼ਜ਼ਲ ਮੇਰੀ ਮਿਰੀ ਸਾਥਣ ਬਿਨਾਂ ਇਸ ਦੇ ਮਿਰਾ ਕੁਝ ਨਾ, ਗ਼ਜ਼ਲਕਾਰੋ ਕਹੋ ਗ਼ਜ਼ਲਾਂ ਹਮੇਸ਼ਾਂ ਬਹਿਰ ਦੇ ਅੰਦਰ, (12) ਕਣੀਆਂ ਗ਼ਜ਼ਲ ਅਪਣੀ ਦੀਆਂ ਵਰਸਾ ਰਿਹਾ ਹਾਂ ਰੋਜ਼! ਬਹਿਰ: ਰਜਜ਼, ਮੁਸੱਦਸ, ਅਖ਼ਰਬ o ਗ਼ਜ਼ਲ ਕਣੀਆਂ ਗ਼ਜ਼ਲ ਅਪਣੀ ਦੀਆਂ ਵਰਸਾ ਰਿਹਾ ਹਾਂ ਰੋਜ਼। ਮਤਲਾਅ ਸਾਨੀ : ਮਹਿਫ਼ਲ ਗ਼ਜ਼ਲ ਦੀ ਰਾਤ ਦਿਨ ਗਰਮਾ ਰਿਹਾ ਹਾਂ ਰੋਜ਼। ਲੋਚਾਂ ਪੁਚਾਣਾ ਅੰਬਰੀਂ ਹੁਣ ਏਸ ਦਾ ਮੁਕਾਮ, ਐਸੀ ਬਚੇ ਨਾ ਥਾਂ ਕੋਈ ਜਗ ਵਿਚ ਵਿਰਾਨ ਹੁਣ, ਪਕਡ਼ਨ ਨੂੰ ਮਤਲੇ ਦੋਸਤੋ ਮੈਂ ਵਾਂਗ ਤਿਤਲੀਆਂ, ਬੂਟੇ ਗ਼ਜ਼ਲ ਦੇ ਧਰਤ ‘ਤੇ ਲਾ ਕੇ ਮੈਂ ਜਾਵਸਾਂ, ਸੁਣਦਾਂ ਨਾ ਤੂਤਕ ਤੂਤੀਆਂ ਵਰਗੇ ਹੀ ਗੀਤ ਹੁਣ, ਸ਼ਾਲਾ! ਗ਼ਜ਼ਲ ਦੇ ਦੀਪ ਨਾ ਬੁੱਝਣ ਜਹਾਨ ‘ਚੋਂ, ਆਖਾਂ ‘ਅਜੀਬਾ’ ਸਭ ਨੂੰ ਹੀ ਕਹਿਣੀ ਜੇ ਹੈ ਗ਼ਜ਼ਲ, ਕਹਿ ਕਹਿ ਗ਼ਜ਼ਲ ਉੱਤੇ ਗ਼ਜ਼ਲ ਥਕਦਾ ‘ਅਜੀਬ’ ਨਾ, ਆਖੇ ਨਾ ਕੇਵਲ ਹੁਸਨ ‘ਤੇ ਗ਼ਜ਼ਲਾਂ ‘ਅਜੀਬ’ ਹੀ, •ਮਸਲਾਤ: ਮਸਲੇ (13) ਜੇ ਲਿਖ ਲੈਨੈਂ ਗਾਉਣਾ ਸਿੱਖ! ਬਹਿਰ: ਮੁਤਦਾਰਿਕ, ਮੁਸੱਮਨ, ਮਕਤੂਅ, ਅਖ਼ਜ਼ ੦ ਗ਼ਜ਼ਲ 1 (14) ਸ਼ਿੰਗਰਫ਼ੀ ਜਜ਼ਬਾਤ ਸਾਡੇ ਤੇ ਫ਼ੌਲਾਦੀ ਬੋਲ਼ ਨੇ। ਬਹਿਰ: ਰਮਲ, ਮੁਸੱਮਨ, ਮਹਿਜ਼ੂਫ਼ ੦ ਗ਼ਜ਼ਲ *ਸ਼ਿੰਗਰਫ਼ੀ ਜਜ਼ਬਾਤ ਸਾਡੇ ਕੁਝ ਫ਼ੌਲਾਦੀ ਬੋਲ਼ ਨੇ। ਲੋਡ਼ੀਏ ਖ਼ੰਜਰ ਨਾ ਨੇਜ਼ਾ ਨਾ ਅਸੀਂ ਤਲਵਾਰ ਹੀ, ਦੂਜਿਆਂ ਦੀ ਵੇਖ ਦੌਲ਼ਤ ਈਰਖਾ ਕਰਦੇ ਨਹੀਂ, ਆਪਣੀ ਪੀਡ਼੍ਹੀ ਦੇ ਹੇਠਾਂ ਮਾਰਦਾ ਸੋਟਾ ਨਾ ਕੋਈ, ਜ਼ਿੰਦਗੀ ਦੀ ਨਾਵ ਨੂੰ ਸੌਖਾ ਚਲਾਉਣਾ ਹੈ ਨਹੀਂ, ਰੂਪ ਉਸ ਦਾ ਚੰਦਰਮੀ ਆਵਾਜ਼ ਹੋੈ ਕੋਇਲ ਜਿਹੀ, ਬਿਨ ਅਰੂਜ਼ੀ ਬਹਿਰ ਦੇ ਨਾ ਬਣ ਸਕੇ ਯਾਰੋ ਗ਼ਜ਼ਲ, ਰੇਲ਼ ਦੀ ਪਟਡ਼ੀ ਤਰਾਂ ਹਰ ਇਕ ਗ਼ਜ਼ਲ ਦਾ ਸ਼ਿਅਰ ਹੈ, ਆਖਣੀ ਯਾਰੋ ਗ਼ਜ਼ਲ ਇਕ ਸ਼ੌਕ ਹੈ ਜਾਂ ਬੰਦਗੀ, *ਸ਼ਿੰਗਰਫ਼ੀ: ਲੋਹੇ ਦੇ ਕੁਸ਼ਤੇ ਵਰਗੇ (15) ਨਾ ਬਣਿਆ ਆਪਣਾ ਕੋਈ ਬਣਾ ਕੇ ਵੇਖ ਲਏ ਸਾਰੇ! ਬਹਿਰ: ਹਜ਼ਜ, ਮੁਸੱਮਨ, ਸਾਲਮ ੦ ਗ਼ਜ਼ਲ ਨਾ ਬਣਿਆ ਆਪਣਾ ਕੋਈ ਬਣਾ ਕੇ ਵੇਖ ਲਏ ਸਾਰੇ। ਸੀ ਕੀਤੀ ਜੀ-ਹਜ਼ੂਰੀ ਦਾਸ ਬਣ ਫਿਰ ਵੀ ਨਾ ਬਣ ਪਾਈ, ਸਿਤਮ ਢਾਏ ਹਯਾਤੀ ਨੇ ਅਸਾਡੇ ‘ਤੇ ਮਣਾਂ-ਮੂੰਹੀਂ, ਮੁਹੱਬਤ ਚੀਜ਼ ਕੈਸੀ ਹੈ ਭੁਲਾਈ ਜਾ ਨਹੀਂ ਸਕਦੀ, ਦਿਲਾਂ ਦੇ ਮਹਿਰਮਾਂ ਨੇ ਸਾਰ ਤਕ ਵੀ ਨਾ ਲਈ ਸਾਡੀ, ਰਹੀ ਨਾਕਾਮ ਹਰ ਕੋਸ਼ਿਸ਼ ਕਿਸੇ ਨੇ ਖ਼ੈਰ ਨਾ ਪਾਈ, ਰਿਹਾ ਮੌਲ਼ਾ ਸਦਾ ਰੁਸਿਆ ‘ਅਜੀਬਾ’ ਰਾਮ ਵੀ ਔਖਾ, |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |