25 September 2023

ਦੀਵਾਲੀ— ਅਮਰਜੀਤ ਚੀਮਾਂ (ਯੂ. ਐੱਸ. ਏ.)

ਹਿੰਦੂ ਵੀਰ ਮੰਦਿਰ ਵਿੱਚ ਜਾ ਕੇ
ਸਿੱਖ ਵੀਰ ਗੁਰੂ ਘਰ ਵਿੱਚ ਜਾ ਕੇ
ਆਪਣਾ ਆਪ ਪਵਿੱਤਰ ਕਰਕੇ
ਪਿਆਰ ਦੀ ਜੋਤ ਜਲਾਈਏ
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ…ਹਿੰਦੂ, ਮੁਸਲਿਮ, ਸਿੱਖ, ਈਸਾਈ
ਅਸੀਂ ਹਾਂ ਸਾਰੇ ਭਾਈ ਭਾਈ।
ਧਰਮ ਜਾਤ ਦਾ ਫ਼ਰਕ ਮਿਟਾਕੇ,
ਸਭ ਨੂੰ ਗਲੇ ਲਗਾਈਏ।
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ…ਰਾਮ ਸੀਤਾ ਨਾਲ ਜੋੜ ਮਨਾ ਲਉ,
ਕਹਿਕੇ ਬੰਦੀ ਛੋੜ ਮਨਾ ਲਉ।
ਸਭ ਜੀਆਂ ਦਾ ਇੱਕ ਹੈ ਦਾਤਾ,
ਸੱਚ ਦਾ ਹੋਕਾ ਲਾਈਏ।
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ…

ਘਰ ਰੁਸ਼ਨਾ ਲਉ ਦੀਪ ਜਲਾਕੇ
ਖੁਸ਼ੀਆਂ ਨਾਲ ਵਜਾਉ ਪਟਾਕੇ।
ਇੱਕ ਦੂਜੇ ਨੂੰ ਵੰਡੋ ਮਿਠਾਈਆਂ,
ਨਫ਼ਰਤ ਨੂੰ ਦਿਲੋਂ ਮਿਟਾਈਏ।
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ…

ਭੁੱਲ ਕੇ ਕਦੇ ਨਾ ਖੇਲ੍ਹਣਾ ਜੂਆ
ਇਹ ਤਾਂ ਕਿਸੇ ਦਾ ਮਿੱਤ ਨਾ ਹੂਆ
ਆਖਰ ਆਤਮ ਹੱਤਿਆ ਕਰਦੇ
ਦਿਲ ਵਿੱਚ ਗੱਲ ਵਸਾਈਏ
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ…

ਨੱਚਕੇ ਸਿੱਖ ਲਉ ਯਾਰ ਮਨਾਉਣਾ,
ਜੱਗ ਤੇ ਦੂਜੀ ਵਾਰ ਨਾ ਆਉਣਾ।
“ਚੀਮੇਂ” ਚਾਰ ਦਿਨਾਂ ਦਾ ਮੇਲਾ,
ਐਂਵੇ ਨਾ ਵਕਤ ਖੁੰਝਾਈਏ।
ਅੱਜ ਦਿਨ ਦੀਵਾਲ਼ੀ ਦਾ
ਸਾਰੇ ਰਲ਼ ਮਿਲ਼ ਖੁਸ਼ੀ ਮਨਾਈਏ
ਅੱਜ ਦਿਨ ਦੀਵਾਲ਼ੀ ਦਾ…
**
ਅਮਰਜੀਤ ਚੀਮਾਂ (ਯੂ. ਐੱਸ. ਏ.)
+1(716)908-3631 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*

***
920
***

About the author

ਅਮਰਜੀਤ ਚੀਮਾਂ
ਅਮਰਜੀਤ ਚੀਮਾਂ (ਯੂ.ਐਸ.ਏ.)
+1 (716) 908 3631 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮਰਜੀਤ ਚੀਮਾਂ (ਯੂ.ਐਸ.ਏ.)

View all posts by ਅਮਰਜੀਤ ਚੀਮਾਂ (ਯੂ.ਐਸ.ਏ.) →