21 March 2025

ਔਰਤ ਦਾ ਸਤਿਕਾਰ ਕਰੋ — ਅਮਰਜੀਤ ਚੀਮਾਂ (ਯੂ ਐੱਸ ਏ)

8 ਮਾਰਚ ਨੂੰ ਆਉਣ ਵਾਲੇ ਅਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਤ ਗੀਤ
ਔਰਤ ਦਾ ਸਤਿਕਾਰ ਕਰੋ 

ਆਪ ਤੋਂ ਛੋਟੀਆਂ ਧੀਆਂ ਭੈਣਾਂ
ਵੱਡੀਆਂ ਨੂੰ ਮਾਤਾ ਜੀ ਕਹਿਣਾ
ਲੋਕੋ ਸੋਚ ਵਿਚਾਰ ਕਰੋ
ਇਹਦਾ ਰੁੱਤਬਾ ਸੱਭ ਤੋਂ ਉੱਚਾ
ਔਰਤ ਦਾ ਸਤਿਕਾਰ ਕਰੋ-
ਔਰਤ ਦਾ ਸਤਿਕਾਰ ਕਰੋ।

ਪੈਰ ਦੀ ਜੁੱਤੀ ਕਿਉਂ ਨੇ ਕਹਿੰਦੇ
ਕਿਉਂ ਰੋਲਣ ਇਹਦੀ ਪੱਤ ਦਰਿੰਦੇ
ਬੇਸ਼ਰਮੀ ਦੀਆਂ ਘਟੀਆ ਲੋਕੋ
ਹੱਦਾਂ ਨਾ ਤੁਸੀਂ ਪਾਰ ਕਰੋ
ਇਹਦਾ ਰੁੱਤਬਾ ਸੱਭ ਤੋਂ ਉੱਚਾ
ਔਰਤ ਦਾ ਸਤਿਕਾਰ ਕਰੋ-
ਔਰਤ ਦਾ ਸਤਿਕਾਰ ਕਰੋ।

ਕਿਹੜੀ ਗੱਲੋਂ ਇਹ ਘੱਟ ਕਹਾਵੇ
ਮਾਈ ਭਾਗੋ ਬਣ ਜੰਗ ਨੂੰ ਜਾਵੇ
ਗੁਰੂ ਨਾਨਕ ਜੀ ਉੱਸਤਤ ਕਰਦੇ
ਜਾਨ ਤੋਂ ਵੱਧ ਕੇ ਪਿਆਰ ਕਰੋ 
ਇਹਦਾ ਰੁੱਤਬਾ ਸੱਭ ਤੋਂ ਉੱਚਾ
ਔਰਤ ਦਾ ਸਤਿਕਾਰ ਕਰੋ-
ਔਰਤ ਦਾ ਸਤਿਕਾਰ ਕਰੋ।

ਮਾਂ, ਧੀ, ਭੈਣ ਦਾ ਰੋਲ ਨਿਭਾਉਦੀ
ਇਹ ਹਰ ਰਿਸ਼ਤਾ ਖ਼ੂਬ ਨਿਭਾਉਂਦੀ
ਇਹ ਸਰਮਾਇਆ ਸਾਡਾ ਲੋਕੋ
ਮਾੜਾ ਨਾ ਵਿਵਹਾਰ ਕਰੋ 
ਇਹਦਾ ਰੁੱਤਬਾ ਸੱਭ ਤੋਂ ਉੱਚਾ
ਔਰਤ ਦਾ ਸਤਿਕਾਰ ਕਰੋ-
ਔਰਤ ਦਾ ਸਤਿਕਾਰ ਕਰੋ।

ਇਹ ਜਨਮੇਂ ਗੁਰੂਆਂ ਪੀਰਾਂ ਨੂੰ
ਸਿੰਘ ਭਗ਼ਤ ਸਰਾਭੇ ਵੀਰਾਂ ਨੂੰ
#ਚੀਮਾਂ ਆਖੇ ਜੱਗ ਜਨਣੀ ਨੂੰ
ਸਿਜਦਾ ਲੱਖ ਲੱਖ ਵਾਰ ਕਰੋ
ਇਹਦਾ ਰੁਤਬਾ ਸੱਭ ਤੋਂ ਉੱਚਾ
ਔਰਤ ਦਾ ਸਤਿਕਾਰ ਕਰੋ-
ਔਰਤ ਦਾ ਸਤਿਕਾਰ ਕਰੋ।
***
+1(716) 908-3631

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1493
***

ਅਮਰਜੀਤ ਚੀਮਾਂ
+1 (716) 908 3631 |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮਰਜੀਤ ਚੀਮਾਂ (ਯੂ.ਐਸ.ਏ.)

View all posts by ਅਮਰਜੀਤ ਚੀਮਾਂ (ਯੂ.ਐਸ.ਏ.) →