25 April 2024

ਲਿਬਨਾਨ ‘ਚ ਬਲਾਤਕਾਰ ਦੀ ਸਜ਼ਾ — ਅਮਰਜੀਤ ਸਿੰਘ ਚੀਮਾ, ਅਮਰੀਕਾ

ਗੱਲ ਕੋਈ 1984 ਦੀ ਆ। ਮੈਂ ਲਿਬਨਾਨ ਵਿੱਚ ਇਲਕਾ ਕੰਪਨੀ ਵਿੱਚ ਕੰਮ ਕਰਦਾ ਸੀ ਜੋ ਸੜਕਾਂ ਬਣਾਉਣ ਦੇ ਠੇਕੇ ਲੈਂਦੀ ਸੀ। ਅਸੀਂ ਉੱਤਰੀ ਬੈਰੂਤ ਵਿੱਚ ਰਹਿੰਦੇ ਸੀ ਤੇ ਉੱਥੇ ਇੱਕ ਕਬੀਲੇ ਦਾ ਰਾਜ ਸੀ ਜਿਸ ਨੂੰ ਦਰੂਜ ਕਹਿੰਦੇ ਨੇ। ਆਦਮੀ ਵੀ ਕਾਲੇ ਕੱਪੜੇ ਪਾ ਕੇ ਰੱਖਦੇ ਨੇ ਤੇ ਔਰਤਾਂ ਵੀ ਪੂਰੀ ਤਰਾਂ ਸਰੀਰ ਨੂੰ ਕੱਜ ਕੇ ਰੱਖਦੀਆਂ ਨੇ। ਇਹ ਕਬੀਲੇ ਇਰਾਨ ਪੱਖੀ ਨੇ ਤੇ ਇਹਨਾਂ ਨੂੰ ਇਰਾਨ ਤੋਂ ਕਾਫੀ ਮਦਦ ਵੀ ਮਿਲਦੀ ਆ। ਸਾਡਾ ਫੋਰਮੈਨ ਸੀ ਟੋਨੀ ਜਲਖ਼ ਜੋ ਅੰਗਰੇਜ਼ੀ ਜਾਣਦਾ ਸੀ ਤੇ ਸਾਨੂੰ ਅਰਬੀ ਅਜੇ ਘੱਟ ਆਉਂਦੀ ਸੀ ਪਰ ਉਹ ਸਾਨੂੰ ਸਾਰਾ ਕੰਮ ਅੰਗਰੇਜ਼ੀ ਵਿੱਚ ਸਮਝਾ ਦਿੰਦਾ ਸੀ। ਸ਼ੁੱਕਰਵਾਰ ਦੀ ਸਵੇਰ ਨੂੰ ਸਰਕਾਰੀ ਗੱਡੀਆਂ ਵਿੱਚ ਕੁਝ ਪੁਲੀਸ ਵਾਲੇ ਹੋਕਾ ਦੇ ਰਹੇ ਸਨ ਪਰ ਸਾਨੂੰ ਸਮਝ ਨਹੀਂ ਸੀ ਪੈ ਰਹੀ। ਮੈਂ ਫੋਰਮੈਨ ਨੂੰ ਪੁੱਛਿਆ ਪਈ ਇਹ ਕੀ ਕਹਿ ਰਹੇ ਨੇ? ਉਹ ਕਹਿੰਦਾ ਕਿ ਚਾਰ ਦਿਨ ਪਹਿਲਾਂ ਇੱਕ ਆਦਮੀ ਨੇ ਆਪਣੀ ਸਕੀ ਭਤੀਜੀ ਨਾਲ ਬਲਾਤਕਾਰ ਕੀਤਾ ਸੀ। ਕੁੜੀ ਉਹਦੀ ਦੁਕਾਨ ਤੇ ਕੰਮ ਕਰਦੀ ਸੀ ਜੋ 15 ਕੁ ਸਾਲ ਦੀ ਸੀ। ਕੋਈ ਗਾਹਕ ਦੁਕਾਨ ਤੇ ਆਇਆ ਤੇ ਉਹਨੇ ਕੁੜੀ ਦੀਆਂ ਬਹੁਤ ਹਲਕੀ ਆਵਾਜ਼ ਵਿੱਚ ਚੀਕਾਂ ਸੁਣੀਆਂ ਤੇ ਉਹਨੇ ਉਸੇ ਵੇਲੇ ਪੁਲੀਸ ਨੂੰ ਫ਼ੋਨ ਕਰ ਦਿੱਤਾ। ਜਦੋਂ ਗਾਹਕ ਸੌਦਾ ਲੈ ਰਿਹਾ ਸੀ ਤਾਂ ਉਸੇ ਵੇਲੇ ਪੁਲੀਸ ਵੀ ਆ ਗਈ ਤੇ ਉਹਨਾਂ ਨੇ ਮੌਕੇ ਤੇ ਹੀ ਕੁੜੀ ਦੀ ਹਾਲਤ ਦੇਖਕੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ। ਅੱਜ ਮੌਲਵੀ ਨੇ ਕੁੜੀ ਦੇ ਚਾਚੇ ਨੂੰ ਸਜ਼ਾ ਦੇਣੀ ਹੈ। ਅਸੀਂ ਚਾਰ ਕੁ ਜਣੇ ਸੀ, ਅਸੀਂ ਫੋ਼ਰਮੈਨ ਨੂੰ ਕਿਹਾ ਕਿ ਸਾਨੂੰ ਵੀ ਲੈ ਜਾਹ ਤੇ ਅਸੀਂ ਵੀ ਦੇਖਣਾ ਕਿ ਸਜ਼ਾ ਕਿਵੇਂ ਦਿੰਦੇ ਨੇ। ਵੈਸੇ ਮੈਂ ਪੁੱਛਿਆ ਪਈ ਇੱਦਾਂ ਦੇ ਮਾਮਲੇ ਆਉਂਦੇ ਹੀ ਰਹਿੰਦੇ ਨੇ? ਕਹਿੰਦਾ ਨਹੀਂ ਕਿਤੇ ਪੰਜ ਛੇ ਸਾਲ ਬਾਅਦ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਚੋਰੀ ਦਾ ਵੀ ਪਰ ਚੋਰੀ ਵਾਲੇ ਦੇ ਹੱਥ ਵੱਢ ਦਿੱਤੇ ਜਾਂਦੇ ਨੇ ਤਾਂ ਕਿ ਅੱਗੇ ਤੋਂ ਉਹ ਕੋਈ ਜ਼ੁਰਮ ਕਰਨ ਜੋਗਾ ਰਹਿ ਹੀ ਨਾ ਜਾਵੇ। ਅਸੀਂ ਗਏ ਤਾਂ ਇੱਕ ਬਹੁਤ ਸਾਰੀ ਵੱਡੀ ਥਾਂ ਤੇ ਹਜ਼ਾਰਾਂ ਲੋਕੀਂ ਦੇਖ ਰਹੇ ਸਨ। ਅਸੀਂ ਦੇਖਿਆ ਕਿ ਬਹੁਤ ਉੱਚੀ ਸਾਰੀ ਕਰੇਨ ਤੇ ਦੋ ਬੰਦਿਆਂ ਨੂੰ ਚੰਗੀ ਤਰਾਂ ਨੂੜ ਕੇ ਬੰਨ੍ਹ ਕੇ ਲਮਕਾਇਆ ਹੋਇਆ ਸੀ ਜੋ ਸਾਰੇ ਸ਼ਹਿਰ ਵਾਸੀ ਇਹਨਾਂ ਨੂੰ ਦੇਖ ਸਕਣ।

ਇੱਕ ਸੀ ਚੋਰੀ ਵਾਲਾ ਤੇ ਦੂਜਾ ਸੀ ਬਲਾਤਕਾਰੀ।

ਉਹਨਾਂ ਨੇ ਵੱਡੀ ਭੀੜ ਦੀ ਸਹੂਲਤ ਵਾਸਤੇ ਵੱਡੇ ਵੱਡੇ ਟੈਲੀਵਿਜ਼ਨ ਲਾਏ ਹੋਏ ਸਨ ਜੋ ਕੈਮਰੇ ਦੀ ਮਦਦ ਨਾਲ ਦੋਸ਼ੀਆਂ ਦੀਆਂ ਹਰਕਤਾਂ ਦੇਖ ਸਕਦੇ ਸਨ।

ਉਹ ਮੂੰਹ ਵਿੱਚ ਬੁੜਬੜਾ ਰਹੇ ਸਨ। ਮੈਂ ਫੋ਼ਰਮੈਨ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ ਹੁਣ ਅੱਲਾ ਕੋਲੋਂ ਸਜ਼ਾ ਮੁਆਫ਼ੀ ਦੀ ਦੁਆ ਮੰਗ ਰਹੇ ਨੇ ਤੇ ਇਹ ਮੌਲਵੀ ਸਜ਼ਾ ਦੇ ਕੇ ਹੀ ਰਹਿਣਗੇ ਜੋ ਬਣਦੀ ਆ। ਅੱਲਾ ਨੂੰ ਕੋਈ ਨਹੀਂ ਪੁੱਛੇਗਾ। ਮੈਂ ਸੋਚਿਆ ਭਾਰਤ ਵਿੱਚ ਤਾਂ ਲੋਕੀ ਜ਼ੁਰਮ ਕਰਕੇ ਭਗਵਾਨ ਨੂੰ ਵੀ ਮਨਾ ਲੈਂਦੇ ਨੇ ਤੇ ਜੱਜਾਂ ਨੂੰ ਵੀ ਖਰੀਦ ਲੈਂਦੇ ਨੇ । ਉਹ ਦੋਨੋਂ ਮੁਜ਼ਰਮ ਕੜਕਦੀ ਧੁੱਪ ਵਿੱਚ ਅੱਧ ਅਸਮਾਨੇ ਟੰਗੇ ਹੋਏ ਸਨ ਤੇ ਪਸੀਨਾ ਹੜ੍ਹ ਵਾਂਗੂੰ ਚੋ ਰਿਹਾ ਸੀ। ਥੋੜ੍ਹੀ ਦੇਰ ਬਾਅਦ ਮੌਲਵੀ ਨੇ ਸਜ਼ਾ ਸੁਣਾਈ ਕਿ ਬਲਾਤਕਾਰੀ ਨੂੰ ਮੌਤ ਤੇ ਚੋਰੀ ਵਾਲੇ ਦੇ ਦੋਨੋਂ ਹੱਥ ਕੱਟ ਦਿੱਤੇ ਜਾਣ। ਦੋਨਾਂ ਮੁਜਰਮਾਂ ਨੂੰ ਥੱਲੇ ਲਾਹ ਲਿਆਂਦਾ ਗਿਆ। ਬਲਾਤਕਾਰੀ ਦੀ ਸਜ਼ਾ ਵਾਲੇ ਨੂੰ ਸਿੱਧਾ ਥੱਲੇ ਲੰਮਾ ਪਾ ਕੇ ਉਹਦਾ ਗੁਪਤ ਅੰਗ ਜੜ੍ਹ ਤੋਂ ਹੀ ਕੱਟ ਦਿੱਤਾ ਗਿਆ। ਕੁੱਝ ਦੇਰ ਤੜਫਣ ਲਈ ਸਮਾਂ ਦਿੱਤਾ ਗਿਆ। ਫ਼ਿਰ ਉਹਦੇ ਗਿੱਟਿਆਂ ਵਿੱਚ, ਗੋਡਿਆਂ ਵਿੱਚ, ਗੁਪਤ ਅੰਗਾਂ ਵਿੱਚ, ਮੋਢਿਆਂ ਵਿੱਚ ਤੇ ਅਖ਼ੀਰ ਵਿੱਚ ਉਹਦੇ ਸਿਰ ਵਿੱਚ ਸੈਂਕੜੇ ਗੋਲੀਆਂ ਮਾਰ ਕੇ ਛਲਣੀ ਕਰ ਦਿੱਤਾ ਗਿਆ ਤੇ ਨਾਲ ਹੀ ਇੱਕ ਡੂੰਘੀ ਖੱਡ ਵਿੱਚ ਸੁੱਟ ਦਿੱਤਾ ਗਿਆ, ਜਿੱਥੇ ਗਿਰਝਾਂ ਪਹਿਲਾਂ ਹੀ ਉਡੀਕ ਕਰ ਰਹੀਆਂ ਸਨ। ਉੱਥੇ ਸਰੀਰ ਨੂੰ ਵਾਰਸਾਂ ਨੂੰ ਨਹੀਂ ਸੌਂਪਦੇ, ਭਾਰਤ ਵਾਂਗੂੰ। ਕੁੱਤਿਆਂ ਬਿੱਲਿਆਂ ਨੂੰ ਖਾਣ ਲਈ ਦੇ ਦਿੰਦੇ ਨੇ ਸਰੀਰ। ਉਸ ਤੋਂ ਬਾਅਦ ਚੋਰੀ ਵਾਲੇ ਦੇ ਹੱਥ ਕੱਟ ਦਿੱਤੇ ਤੇ ਅੱਧਾ ਘੰਟਾ ਤੜਫਣ ਤੋਂ ਬਾਅਦ ਉਹਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ।

ਇਹੋ ਜਿਹੀਆਂ ਸਜਾਵਾਂ ਹੋਣੀਆਂ ਚਾਹੀਦੀਆਂ ਨੇ ਮੇਰੇ ਅਖਾਉਤੀ ਭਾਰਤ ਮਹਾਨ ਵਿੱਚ ਤਾਂ ਕਿ ਅੱਗੇ ਤੋਂ ਕੋਈ ਜ਼ੁਰਮ ਕਰਨ ਵਾਲਾ ਸੌ ਵਾਰੀ ਸੋਚੇ। ਮੈਂ ਜ਼ੋਰਦਾਰ ਨਿਖੇਧੀ ਕਰਦਾ ਹਾਂ ਜੋ ਭਾਰਤ ਵਿੱਚ ਬਲਾਤਕਾਰ ਹੁੰਦੇ ਨੇ। ਮੇਰੀਆਂ ਸਾਰੀਆਂ ਭੈਣਾਂ ਤੇ ਬੱਚੀਆਂ ਆਜ਼ਾਦੀ ਨਾਲ ਨੇਰੵੇ ਸਵੇਰੇ ਆਜ਼ਾਦੀ ਨਾਲ ਘੁੰਮ ਸਕਣ। ਮੈਂ ਬਹੁਤ ਸ਼ਰਮਿੰਦਾ ਹਾਂ ਜੋ ਘਟਨਾ ਸਪੈਨਿਸ਼ ਜਨਾਨੀ ਨਾਲ ਹੋਈ ਜਾਂ ਕਾਫ਼ੀ ਸਾਲ ਪਹਿਲਾਂ ਫਰਾਂਸ ਦੀ ਕੇਤੀਆ ਨਾਲ ਹੋਈ ਸੀ ਜਾਂ ਆਮ ਸਾਰੇ ਭਾਰਤ ਵਿੱਚ ਹੋ ਰਿਹਾ ਹੈ। ਸਰਕਾਰਾਂ ਜਿੰਮੇਵਾਰ ਹਨ। ਬਲਾਤਕਾਰੀ ਜੇਲ੍ਹਾਂ ਵਿੱਚ ਸੁਰੱਖਿਅਤ ਰਹਿੰਦੇ ਨੇ ਤੇ ਦੇਸ਼ ਦੇ ਹੀਰੋਆਂ ਵਾਂਗ ਬਾਹਰ ਆਉਂਦੇ ਨੇ।

ਜੋ ਉਹਨਾਂ ਦੀ ਬੇਇੱਜ਼ਤੀ ਹੋਈ ਹੈ, ਉਸ ਦੀ ਪੂਰਤੀ ਤਾਂ ਮੈਂ ਨਹੀਂ ਕਰ ਸਕਦਾ, ਪਰ ਜੋ ਨਕਦੀ ਨੁਕਸਾਨ ਹੋਇਆ ਹੈ ਉਸਦੀ ਪੂਰਤੀ ਮੈਂ ਕਰ ਸਕਦਾ ਹਾਂ। ਜੇ ਉਹਨਾਂ ਦਾ ਕੋਈ ਕੰਟੈਕਟ ਨੰਬਰ ਹੋਵੇ ਤਾਂ ਜ਼ਰੂਰ ਮੈਨੂੰ ਭੇਜੋ।
***
ਅਮਰਜੀਤ ਚੀਮਾਂ (ਯੂ ਐੱਸ ਏ)
7169083631
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1311
***

About the author

ਅਮਰਜੀਤ ਚੀਮਾਂ
ਅਮਰਜੀਤ ਚੀਮਾਂ (ਯੂ.ਐਸ.ਏ.)
+1 (716) 908 3631 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮਰਜੀਤ ਚੀਮਾਂ (ਯੂ.ਐਸ.ਏ.)

View all posts by ਅਮਰਜੀਤ ਚੀਮਾਂ (ਯੂ.ਐਸ.ਏ.) →