19 June 2024

ਬਲਵਿੰਦਰ ਮਥਾਰੂ ਦੀਆਂ ਚਾਰ ਕਵਿਤਾਵਾਂ

1. ਕੌਫ਼ੀ-ਟੇਬਲ

ਸਾਹਮਣੇ ਪਿਆ ਕੌਫ਼ੀ-ਟੇਬਲ
ਬੀਚ ਦਾ ਫਰੇਮ
ਸ਼ੀਸ਼ੇ ਦਾ ਟੌਪ
ਇਹਦੀ ਹੇਠਲੀ ਸ਼ੈਲਫ਼ ‘ਤੇ ਪਈ
ਮੇਰੀ ਕਵਿਤਾ ਦੀ ਕਿਤਾਬ
ਸ਼ੁੱਭਕਰਮਨ
ਭੂਤਕਾਲ ਦਰਸਾਉਂਦੀ ਹੈ
ਤੇ ਉੱਪਰ ਪਿਆ ਕੌਫ਼ੀ ਦਾ ਪਿਆਲਾ
ਵਰਤਮਾਨ

ਮੈਂ ਕੌਫ਼ੀ ਦਾ ਘੁੱਟ ਭਰਦਾ ਹਾਂ
ਮਹਿਕ ਅਤੇ ਸਵਾਦ
ਰੂਹ ਨੂੰ ਹੁਲਾਰਾ ਦਿੰਦੇ ਹਨ
ਕਿਤਾਬ ਵਿਚ ਸੁੱਤੀ ਕਵਿਤਾ
“ਬੂੰਦ ਸਵਾਂਤੀ’
ਜਾਗ ਪੈਂਦੀ ਹੈ
ਕੌਫ਼ੀ ਦੇ ਘੁੱਟ ਵਰਗੀ
ਨਿੱਘੀ ਨਿੱਘੀ
ਮਿੱਠੀ ਮਿੱਠੀ

“ਇਕ ਕਵਿਤਾ
ਤੇਰੀ ਤੱਕਣੀ ਵਰਗੀ
ਦਿਲ ਵਿਚ ਐਸੀ ਲਹਿੰਦੀ
ਸਤਰਾਂ ਆਉਂਦਿਆਂ ਹੀ
ਜ਼ਿਹਨ `ਚ
ਰਾਗਿਨੀ ਛਿੜ ਪੈਂਦੀ ਹੈ
ਤੇ ਭੂਤਕਾਲ ਨੂੰ
ਵਰਤਮਾਨ ਬਣਾ ਦਿੰਦੀ ਹੈ
**
2. ਸਤਲੁੱਜ

ਬਾਲਪਨ ਵਿਚ ਮੈਂ ਡਿੱਠਾ
ਸਤਲੁਜ ਠਾਠਾਂ ਮਾਰੇ
ਦਿਸਹੱਦੇ ਤਕ ਪਾਣੀ ਦਾ ਝਲਕਾਰਾ
ਵੇਖਦਿਆਂ ਦਹਿ ਆਵੇ

ਉੱਤੋਂ ਦੋ ਪੁਲ ਲੰਘਦੇ
ਗੱਡੀ ਲੰਘਦੀ ਖੜ ਖੜ ਕਰਦੀ
ਸ਼ਾਇਦ ਉਹ ਵੀ ਦਰਿਆ ਤੋਂ ਡਰਦੀ
ਕੜ ਕੜ ਕੜ ਕੜ ਕਰਦੀ

ਪੁਲ `ਤੇ ਜਾਂਦੀ ਬੱਸ `ਚੋਂ
ਬਾਰੀ ਖੋਲ੍ਹ ਕੇ
ਰਾਹੀ ਜਲ ਵਿਚ ਨਾਰੀਅਲ ਸੁੱਟਦੇ
ਖੁਆਜੇ ਪੀਰ ਦੀ ਮੰਨਤ ਮੰਨਦੇ

ਪੰਜ ਦਹਾਕੇ ਬੀਤ ਗਏ ਨੇ
ਹੁਣ ਸਤਲੁਜ ਨਾਲਾ ਬਣਿਆਂ ਸੀ
ਤਲ ‘ਤੇ ਉਖੜਿਆ ਉੱਖੜਿਆ ਰੇਤਾ
ਮਾਰੂਥਲ ਦੇ ਦ੍ਰਿੱਸ਼ ਜਿਹਾ ਸੀ

ਵਿਚ ਡੁਬ੍ਹਕਦੀ ਕਿਸ਼ਤੀ ਭਟਕੀ
ਗਿੱਟੇ ਗਿੱਟੇ ਪਾਣੀ ਵਿਚ ਅਟਕੀ
ਨਾ ਕੋਈ ਲੁੱਡਣ ਮਾਂਝੀ ਹੀ ਵਿਚ
ਨਾ ਵੰਝਲੀ ਦਾ ਰਾਗ ਹਵਾ ਵਿਚ

ਇਹ ਮੰਜ਼ਰ ਉਦਾਸ ਬਹੁਤ ਸੀ
ਹੁਣ ਸਤਲੁਜ ਬਸ ਜਲ-ਧਾਰਾ ਸੀ
ਯੁਵਾ ਤੋਂ ਫਿਰ ਬੱਚਾ ਬਣ ਕੇ
ਰੇਤੇ ਉੱਤੇ ਰੀਂਘ ਰਿਹਾ ਸੀ
***

3. ਅੱਖਰਾਂ ਦੀ ਖੇਡ

ਚਿੱਟੇ ਪੇਪਰ ਉੱਤੇ ਲੱਗੇ ਧੱਬੇ
ਉਧੜ-ਦੁਘੜੇ ਅੱਖਰ
ਡੂੰਘੀਆਂ ਡੂੰਘੀਆਂ ਲੀਕਾਂ
ਮੈਂ ਰਥੜ ਨਾਲ
ਮਿਟੇਣ ਲੱਗਦਾ ਹਾਂ

ਧੱਬੇ ਸਹਿਜੇ ਹੀ ਮਿਟ ਜਾਂਦੇ ਹਨ
ਅੱਖਰ ਸਿਰੜੀ ਹਨ
ਲੀਕਾਂ ਡੂੰਘੀਆਂ ਧਸ ਗਈਆਂ ਹਨ
ਮਿਟ ਕੇ ਵੀ
ਪੇਪਰ ਵਿੱਚੋਂ ਝਾਕ ਰਹੀਆ ਹਨ

ਸਾਫ਼ ਪੇਪਰ ਸੋਹਣਾ ਲੱਗਦਾ ਹੈ
ਉੱਤੇ ਖੁਸ਼ਕੱਤ ਪਾਇਆ ੳ
ਜਚਦਾ ਹੈ
ਏ ਬੀ ਸੀ ਵੀ
ਸੁੰਦਰ ਲੱਗਦੀ ਹੈ
ਅਲਫਾ ਬੀਟਾ ਗ਼ਾਮਾਂ ਦੀ
ਆਪਣੀ ਹੀ ਫ਼ੱਬਤ ਹੈ

ਮੈਂ ਥੱਲੇ ਮਿਰਜ਼ਾ ਗ਼ਾਲਿਬ ਦਾ ਸ਼ੇਅਰ:
ਬਨਾ ਕਰ ਫ਼ਕੀਰੋਂ ਕਾ ਹਮ ਭੇਸ ਗ਼ਾਲਿਬ
ਤਮਾਸ਼ਾਏ ਐਹਲੇ ਕ੍ਰਮ ਦੇਖਤੇ ਹੈ
ਉਲੀਕ ਦਿੰਦਾ ਹਾਂ
ਥੋੜਾ ਕਬੀਰ ਵੀ ਅੰਕਿਤ ਕਰਦਾ ਹਾਂ
ਪੇਪਰ ਜਗਮਗਾ ਪੈਂਦਾ ਹੈ
ਅੱਖਰਾਂ ਦੀ ਖੇਡ ਦਾ
ਆਪਣਾ ਹੀ ਮਜ਼ਾ ਹੈ
**

4. ਭਿਕਸ਼ੂ ਕੰਘਾ ਵਾਹਵੇ

ਮੱਠ ਦੇ ਵਿਹੜੇ
ਭਿਕਸ਼ੂ ਕੰਘਾ ਵਾਹਵੇ
ਲੀਹਾਂ ਪਾਵੇ, ਲੀਹਾਂ ਢਾਵੇ
ਫੇਰ ਬਣਾਵੇ

ਦਿਨ ਭਰ ਇਹ ਹੀ
ਕਾਰ ਕਮਾਵੇ

ਛੋਟੀਆਂ ਛੋਟੀਆਂ ਵੱਟੀਆਂ ਦਾ
ਇਹ ਪੋਲਾ ਪੋਲਾ ਵਿਹੜਾ
ਇਸ ‘ਤੇ ਤੁਰਦਿਆਂ
ਕਚਰ ਕਚਰ ਦੀ ਧੁਨੀ ਸੁਣਾਵੇ
ਹੌਲੀ ਹੌਲੀ ਟੁਰਿਆ ਜਾਵੇ

ਕੰਘਾ
ਤਿੰਨ ਗਿੱਠ ਚੌੜਾ ਕਾਠ ਦਾ ਫੌਹੜਾ
ਥੱਲੇ ਲੱਗੀਆਂ ਬਾਂਸ ਦੀਆਂ ਕਈ ਜੀਭਾਂ
ਡੰਡਿਓਂ ਫੜਕੇ ਖਿੱਚਿਆ ਜਾਵੇ

ਕੰਘਾ
ਵਿਹੜੇ ਵਿਚ ਤਾਂ ਲੀਹਾਂ ਪਾਵੇ
ਪਰ ਭਿਕਸ਼ੂ ਦੇ ਚਿਹਰੇ ‘ਤੇ
ਇਹ ਸ਼ਾਂਤ ਸਮੁੰਦ ਲਿਆਵੇ
ਚਿਹਰਾ ਲਾਲ ਗ਼ੁਲਾਲ ਬਣਾਵੇ
ਅੰਦਰ ਉੱਠਦੀਆਂ ਲਹਿਰਾਂ ਢਾਵੇ
***
bm@balvindermatharu.com
+44 (0) 7903 161 383
***
968
***

About the author

ਬਲਵਿੰਦਰ ਮਥਾਰੂ

Balvinder Matharu was born in Bilga, District Jallandhar in Punjab, prior to coming to United Kingdom in 1968.

After schooling in Bedford, he studied architecture and qualified as an architect in 1979.

In 1987, he established his practice Ankur Architects in London.  In addition to the design of built environment and sustainability, his passions are art, music and poetry.  His first book ‘Shubhkarman’ was published in 2015, and second, ‘Sur-Sanjh’ in 2020.  They reflect cross cultural influences, interactions, and sensitivities gained through travels and living in a multicultural society.
He lives in London with his wife Pushpinder, daughter Livjot and sons Karun and Rahul, and spends time in the Loire, France in a self-renovated stone farmhouse.

Shubhkarman
Shubhkarman is a reflection of social and personal experiences, both, in the sub-continent and in Europe. Its attempts to challenge conventional perceptions and explores the extraordinary within the ordinary. The experiences are rural and metropolitan, contemporary and traditional, mythical and factual.

Sur-Sanjh
Sur-Sanjh portrays poetry of the self, which may also be a reflection of many. It is composed of fluid language, subtle imagery, and open dialogue. It rises above geographical, cultural, religious, and nationalistic boundaries, and embraces fundamental human values of love, beauty and harmony.

ਬਲਵਿੰਦਰ ਮਥਾਰੂ

Balvinder Matharu was born in Bilga, District Jallandhar in Punjab, prior to coming to United Kingdom in 1968. After schooling in Bedford, he studied architecture and qualified as an architect in 1979. In 1987, he established his practice Ankur Architects in London.  In addition to the design of built environment and sustainability, his passions are art, music and poetry.  His first book ‘Shubhkarman’ was published in 2015, and second, ‘Sur-Sanjh’ in 2020.  They reflect cross cultural influences, interactions, and sensitivities gained through travels and living in a multicultural society. He lives in London with his wife Pushpinder, daughter Livjot and sons Karun and Rahul, and spends time in the Loire, France in a self-renovated stone farmhouse. Shubhkarman Shubhkarman is a reflection of social and personal experiences, both, in the sub-continent and in Europe. Its attempts to challenge conventional perceptions and explores the extraordinary within the ordinary. The experiences are rural and metropolitan, contemporary and traditional, mythical and factual. Sur-Sanjh Sur-Sanjh portrays poetry of the self, which may also be a reflection of many. It is composed of fluid language, subtle imagery, and open dialogue. It rises above geographical, cultural, religious, and nationalistic boundaries, and embraces fundamental human values of love, beauty and harmony.

View all posts by ਬਲਵਿੰਦਰ ਮਥਾਰੂ →