13 June 2024

1. ਦਸਮੇਸ਼ ਪਿਤਾ ਦਾ ਖਾਲਸਾ/ 2. ਗੱਲ ਪਤੇ ਦੀ— ਨਿਰਮਲ ਸਿੰਘ ਨਿੰਮਾ

1.ਦਸਮੇਸ਼ ਪਿਤਾ ਦਾ ਖਾਲਸਾ
——————
ਆਓ ਸੁਣਾਵਾਂ ਗਾਥਾ-
ਦਸ਼ਮ ਪਿਤਾ ਦੇ ਸਿੰਘ ਸਰਦਾਰਾਂ ਦੀ।

ਗੁਰੂ ਗੋਬਿੰਦ ਜੀ ਸਾਜਿਆ ਖਾਲਸਾ-
ਹੋਂਦ ਵਿੱਚ ਆਈ ਸਿੱਖ ਕੌਮ ਸਰਦਾਰਾਂ ਦੀ,

ਸਿੰਘਾਂ ਵੀ ਫਿਰ ਇੱਜ਼ਤ ਹੈ ਰੱਖੀ-
ਬਖ਼ਸ਼ੇ ਪੰਜ ਕਕਾਰਾਂ ਦੀ।ਆਓ ਸੁਣਾਵਾਂ ਗਾਥਾ-
ਦਸ਼ਮ ਪਿਤਾ ਦੇ ਅਣਖੀ ਸਰਦਾਰਾਂ ਦੀ,

ਚਮਕੌਰ ਗੜ੍ਹੀ ਵਿੱਚ ਸ਼ਹੀਦ ਸੀ ਹੋਏ-
ਵੱਡੇ ਸਾਹਿਬਜ਼ਾਦਿਆਂ ਪ੍ਰਵਾਹ ਨਾ ਕੀਤੀ ਦੁਸ਼ਮਣ ਦੇ ਵਾਰਾਂ ਦੀ,

ਨੀਂਹਾਂ ਦੇ ਵਿੱਚ ਖੜੇ ਸੀ ਹੱਸਦੇ-
ਛੋਟੇ ਸਾਹਿਬਜ਼ਾਦਿਆਂ ਲਾਜ ਹੈ ਰੱਖੀ ਦਾਦੀ ਦੇ ਵਿਚਾਰਾਂ ਦੀ।

ਆਓ ਸੁਣਾਵਾਂ ਗਾਥਾ-
ਦਸ਼ਮ ਪਿਤਾ ਦੇ ਸਿੰਘ ਸਰਦਾਰਾਂ ਦੀ ,

ਬੰਦਾ ਸਿੰਘ ਬਹਾਦਰ ਭੇਜਿਆ-
ਇੱਟ ਨਾਲ ਇੱਟ ਖੜਕਾਈ ਮੁਗਲ ਸਰਕਾਰਾਂ ਦੀ,

ਦਿੱਲੀ ਤਖ਼ਤ ਫਤਿਹ ਸੀ ਕੀਤਾ-
ਰਣਜੀਤ ਸਿੰਘ ਤੋਂ ਕੰਬਣੀ ਛਿੜੀ ‌ਇਹ ਹਾਲਤ ਸੀ ਮੁਗਲ ਗਦਾਰਾਂ ਦੀ।

ਆਓ ਸੁਣਾਵਾਂ ਗਾਥਾ-
ਦਸ਼ਮ ਪਿਤਾ ਦੇ ਅਣਖੀ ਸਰਦਾਰਾਂ ਦੀ,

ਹਰੀ ਸਿੰਘ ਨਲੂਆ ਨੇ ਕਈ ਜੰਗਾਂ ਜਿੱਤੀਆਂ-
ਗੂੰਜ ਉੱਠੀ ਸੀ ਸਿੰਘਾਂ ਦੀਅਾਂ ਤਲਵਾਰਾਂ ਦੀ,

ਸਿੰਘ ਯੋਧਿਆਂ ਸੀ ਮਾਣ ਵਧਾਇਆ-
ਇੱਜਤਾਂ ਬਚਾ ਕੇ ਮੁਗਲਾਂ ਤੋਂ ਭਾਰਤ ਦੀਅਾਂ ਨਾਰਾਂ ਦੀ।

ਆਓ ਸੁਣਾਵਾਂ ਗਾਥਾ –
ਦਸ਼ਮ ਪਿਤਾ ਦੇ ਸਿੰਘ ਸਰਦਾਰਾਂ ਦੀ,

ਉੱਧਮ ਸਿੰਘ ਲਿਆ ਸੀ ਬਦਲਾ ਲੰਡਨ ਜਾ ਕੇ –
ਉਡਵਾਇਰ ਮਾਰ ਕੇ ਧਮਕ ਪਈ ਸੀ ਸਿੰਘਾਂ ਦੇ ਹਥਿਆਰਾਂ ਦੀ,

ਭਗਤ ਸਿੰਘ ਨੇ ਦੇਸ਼ ਆਜ਼ਾਦ ਕਰਵਾਇਆ-
ਮਦਦ ਲਈ ਸੀ ਸੁਖਦੇਵ ਰਾਜਗੁਰੂ ਯਾਰਾਂ ਦੀ।

ਆਓ ਸੁਣਾਵਾਂ ਗਾਥਾ-
ਦਸ਼ਮ ਪਿਤਾ ਦੇ ਸਿੰਘ ਸਰਦਾਰਾਂ ਦੀ,

ਪੱਤ ਸੀ ਲੁੱਟੀ ਧੀਆਂ ਦੀ-
ਗਿਰਫ਼ਤਾਰੀ ਹੋਈ ਨਾ ਗੁਨਾਹਗਾਰਾਂ ਦੀ,

ਕਈ ਗਲ਼ਾਂ ਵਿੱਚ ਟਾਇਰ ਪਾ ਕੇ ਸਾੜੇ-
ਸੁਣੀ ਨਾ ਪੁਕਾਰ ਕਿਸੇ ਸਰਦਾਰਾਂ ਦੀ,

02. ਗੱਲ ਪਤੇ ਦੀ
*
ਸੁਣੋ ਸੁਣਾਵਾਂ ਗੱਲ ਪਤੇ ਦੀ-
ਸ਼ੀਸ਼ਾ ਕਹਿੰਦਾ ਸੱਚ,
ਝੂਠ ਦੇ ਹੁੰਦੇ ਪੈਰ ਕਦੇ ਨਾ –
ਬੇਈਮਾਨੀ ਤੋਂ ਬੱਚ।

ਕਿਉਂ ਕਰਦਾਂ ਹੈਂ ਮੇਰੀ ਮੇਰੀ?
ਆਖਿਰ ਹੋਣਾ ਮਿੱਟੀ ਦੀ ਢੇਰੀ,
ਟੁੱਟ ਜਾਣੇ ਦੁਨੀਆਂ ਦੇ ਬੰਧਨ –
ਜਿਵੇਂ ਟੁੱਟਦਾ ਹੈ ਕੱਚ।

ਸੁਣੋ ਸੁਣਾਵਾਂ ਗੱਲ ਪਤੇ ਦੀ-
ਸ਼ੀਸ਼ਾ ਕਹਿੰਦਾ ਸੱਚ,
ਛੱਡ ਕੇ ਹੰਕਾਰ ਦਾ ਪੱਲਾ ਭੱਲਿਆ-
ਵਿੱਚ ਸਭਨਾਂ ਦੇ ਰੱਚ।

ਪੰਛੀ ਨਾ ਪਾਉਂਦੇ ਆਲ੍ਹਣਾ ਘਾਹ ਤੇ
ਤੁਰਦਾ ਚਲ ਧਰਮ ਦੇ ਰਾਹ ਤੇ ,
ਬਿਨਾਂ ਲਾਲਸਾ ਕਰਮ ਤੂੰ ਕਰਕੇ-
ਵਿੱਚ ਨਜ਼ਰਾਂ ਦੇ ਜੱਚ।

ਸੁਣੋ ਸੁਣਾਵਾਂ ਗੱਲ ਪਤੇ ਦੀ-
ਸ਼ੀਸ਼ਾ ਕਹਿੰਦਾ ਸੱਚ,
ਗੁੱਸਾ ਕ੍ਰੋਧ ਤਿਆਗ ਸਦਾ ਲਈ-
ਬਿਨਾਂ ਵਜ੍ਹਾ ਨਾ ਮੱਚ।

ਫੁੱਲ ਸਦਾ ਹੀ ਖਿੜਦੇ ਉੱਥੇ-
ਜਿੱਥੇ ਹੋਵੇ ਪਿਆਰ ਦਾ ਰੱਸ,
ਲਗਾਕੇ ਬੂਟਾ ਇਨਸਾਨੀਅਤ ਦਾ ਤੂੰ-
ਫਰਜ਼ ਆਪਣੇ ਨੂੰ ਕਰ ਟੱਚ।

ਸੁਣੋ ਸੁਣਾਵਾਂ ਗੱਲ ਪਤੇ ਦੀ-
ਸ਼ੀਸ਼ਾ ਕਹਿੰਦਾ ਸੱਚ,
ਕਰਕੇ ਭਲਾ ਗ਼ਰੀਬ ਵਰਗ ਦਾ-
ਵਿੱਚ ਖੁਸ਼ੀ ਦੇ ਨੱਚ।
***
ਨਿਰਮਲ ਸਿੰਘ ਨਿੰਮਾ
(ਪ੍ਰਧਾਨ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ)
+91 9914721831

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1071
***

About the author

ਨਿਰਮਲ ਸਿੰਘ ਨਿੰਮਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ