18 October 2025

ਦੋ ਕਵਿਤਾਵਾਂ: (1)ਮੌਨ ਦਾ ਨਾਦ, (2) ਬੇ-ਪਰਦਾ—ਦਲਵੀਰ ਕੌਰ (ਵੁਲਵਰਹੈਮਟਨ ਯੂਕੇ)

‘ਮੌਨ ਦਾ  ਨਾਦ’

ਦਰਵਾਜ਼ਾ ਖੁਲ੍ਹਿਆ ਹੈ
ਇਹ ਕਿਸ ਨੇ ਪੀਤਾ ਹੈ
ਪਾਣੀ ਦਾ ਗਿਲਾਸ ਮੇਰੇ ਹੱਥੋਂ …

ਹਵਾ ਦੇ ਸੂਖਮ ਕਣਾਂ ‘ਚ
ਕਿੰਨੇ ਘਰ ਨੇ
ਭਰੇ ਭਰਾਏ …!

ਆਪਣਾ ਆਪਣਾ
ਪਪੀਹਾ ਉਡੀਕਦੇ !
**
ਬੇ-ਪਰਦਾ

ਇਹ ਕੈਸਾ ਅਹਿਸਾਸ
ਪੈ ਗਿਆ ਵੱਡੀ ਆਂਤ ਵਿਚ ਵਲ-ਵਲੇਵਾਂ
ਛੋਟੀ  ਆਂਤ ਹੈ  ਉੱਛਲ ਰਹੀ
ਜੋ  ਮੈਂ ਨਾ ਖਾਦਾ !

ਕਿੰਨੇ ਕਾਰਣ, ਅਕਾਰਣ !
ਮੈਂ ਪੇਟ ਨੂੰ ਸਵਾਲਾਂ ਦੀ ਤੰਦੀ ਤੇ
ਕੱਸ ਲਿਆ ਹੈ!

” ਤੂੰ ਤਾਅ ਉਮਰਾ ਦਾ ਹਿਸਾਬ
        ਇਸੇ ਪਲ ਕਰ
ਹੁਣੇ ਹੀ ਸਾਂਹਵੇਂ ਧਰ ਤੇਰੇ ਅੰਦਰ ਪਲਦੇ …
ਓਹ ਸਾਰੇ ਜੀਵ ਜੰਤੂ – ਪਰਿੰਦੇ – ਬਾਂਦਰ
ਬਣਮਾਣਸ – ਬੰਦੇ …
  ਤੇ ਕਰ ਸਵੀਕਾਰ-
 … ਅ-ਸਵੀਕਾਰ ਕਿ
ਕੌਣ ਹੈਂ  ਤੇ ਕੌਣ ਨਹੀ ਹੈਂ ਤੂੰ ?

… ਮੇਰੇ ਚਿਹਰੇ ਤੇ

ਦਾਦੇ ਦਾ ਨੱਕ ਤੇ ਪੜਨਾਨੇ ਦੀਆਂ
ਅੱਖਾਂ ਦੇ ਭਰਵੱਟੇ
ਉਭਰੇ ਨੇ !

ਦੋ ਵਿਪਰੀਤ ਧਰਤੀਆਂ
ਆਪਸ ਵਿੱਚ ਟਕਰਾਈਆਂ ਨੇ !

ਦੋਵਾਂ ਦੀ ਲਿਸ਼ਕੋਰ ਮੇਰੇ ਅੰਗੀ ਗਰਜ਼ੀ ਹੈ

ਮੇਰੇ ਸੱਚ ਦਾ ਮਾਇਨਾ…
ਮੇਰੇ ਬੱਚੇ ਦੇ ਪੇਟੋਂ ਜਨਮਿਆ ਹੈ
ਮੈ ਅੰਧਕਾਰ ਤੋ ਪਰਦਾ ਉਠਾ ਦਿੱਤਾ ਹੈ

… ਫਕੀਰ ਦੇ ਓਹਲੇ ਪਿਆ
ਅੰਡਜ -ਜੇਰਜ
… ਰੀੜ ਲਈ ਹੱਡੀ ਉਡੀਕ ਰਿਹਾ ਹੈ !
***
ਦਲਵੀਰ ਕੌਰ ( ਵੁਲਵਰਹੈਮਟਨ ਯੂਕੇ )

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1461
***

+447496267122 | learnxyz15@gmail.com |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਦਲਵੀਰ ਕੌਰ
(ਸੀਨੀਅਰ ਕਲੀਨੀਕਲ ਪਰੈਕਟੀਸ਼ਨਰ, ਕਲੀਨੀਕਲ ਸੁਪਰਵਾਈਜ਼ਰ) ਨੈਸ਼ਨਲ ਹੈਲਥ ਸਰਵਿਸ Uk .

ਵਾਈਸ ਪ੍ਰਧਾਨ: ਪ੍ਰਗਤੀ ਸ਼ੀਲ ਲਿਖਾਰੀ ਸਭਾ ਵੁਲਵਰਹੈਮਪਟਨ
ਕਲਚਰਲ ਐਮਬੈਸਡਰ: Trained by Royal college of Nursing
ਇਗਜ਼ੈਕਟਿਵ ਮੈਂਬਰ: ਕੇਂਦਰੀ ਲਿਖਾਰੀ ਸਭਾ ਯੂਕੇ

ਚਾਰ ਕਾਵਿ-ਸੰਗ੍ਰਹਿ:
ਸੋਚ ਦੀ ਦਹਿਲੀਜ਼ ਤੇ
ਅਹਿਦ
ਹਾਸਿਲ
ਚੌਥੀ ਕਿਤਾਬ ‘ ਚਿੱਤਵਣੀ
ਹੁਣੇ ਹੀ ਕਿਸਾਨ ਸੰਘਰਸ਼ ਤੇ ਕਿਤਾਬ ਸੰਪਾਦਿਤ ਕੀਤੀ ਹੈ: ‘ਕਿਸਾਨ ਸੰਘਰਸ਼ ਸਦੀ ਦਾ ਕਾਵਿ ਸ਼ਬਦ’

ਦਲਵੀਰ ਕੌਰ, ਵੁਲਵਰਹੈਂਪਟਨ

ਦਲਵੀਰ ਕੌਰ (ਸੀਨੀਅਰ ਕਲੀਨੀਕਲ ਪਰੈਕਟੀਸ਼ਨਰ, ਕਲੀਨੀਕਲ ਸੁਪਰਵਾਈਜ਼ਰ) ਨੈਸ਼ਨਲ ਹੈਲਥ ਸਰਵਿਸ Uk . ਵਾਈਸ ਪ੍ਰਧਾਨ: ਪ੍ਰਗਤੀ ਸ਼ੀਲ ਲਿਖਾਰੀ ਸਭਾ ਵੁਲਵਰਹੈਮਪਟਨ ਕਲਚਰਲ ਐਮਬੈਸਡਰ: Trained by Royal college of Nursing ਇਗਜ਼ੈਕਟਿਵ ਮੈਂਬਰ: ਕੇਂਦਰੀ ਲਿਖਾਰੀ ਸਭਾ ਯੂਕੇ ਚਾਰ ਕਾਵਿ-ਸੰਗ੍ਰਹਿ: ਸੋਚ ਦੀ ਦਹਿਲੀਜ਼ ਤੇ ਅਹਿਦ ਹਾਸਿਲ ਚੌਥੀ ਕਿਤਾਬ ‘ ਚਿੱਤਵਣੀ ਹੁਣੇ ਹੀ ਕਿਸਾਨ ਸੰਘਰਸ਼ ਤੇ ਕਿਤਾਬ ਸੰਪਾਦਿਤ ਕੀਤੀ ਹੈ: ‘ਕਿਸਾਨ ਸੰਘਰਸ਼ ਸਦੀ ਦਾ ਕਾਵਿ ਸ਼ਬਦ’

View all posts by ਦਲਵੀਰ ਕੌਰ, ਵੁਲਵਰਹੈਂਪਟਨ →