12 November 2024

ਮੁਹੱਬਤ ਭਰਿਆ ਦਿਲ – ਰਣਧੀਰ ਸਿੰਘ (ਨਿਊਯਾਰਕ)

ਮੁਹੱਬਤ ਭਰਿਆ ਦਿਲ

ਕਦਮੀਂ ਧਰਿਆ ਦਿਲ

ਰਣਧੀਰ ਸਿੰਘ (ਨਿਊਯਾਰਕ)

 

 

 

 

 


ਮੁਹੱਬਤ ਭਰਿਆ ਦਿਲ
ਕਦਮੀਂ ਧਰਿਆ ਦਿਲ
ਨਿਧੜਕ ਧੜਕਦਾ ਹੈ
ਡਰਿਆ ਡਰਿਆ ਦਿ

ਬਰਫ਼ ਖੁਰੀ ਗ਼ਮ ਦੀ
ਅੱਖੀਏਂ ਦਰਿਆ ਦਿਲ
ਨੈਣੀਂ ਡੁਬਿਆ ਸੀ
ਨੈਣੀਂ ਤਰਿਆ ਦਿਲ

ਉਸ ਦਰ ਜਾ ਪਹੁੰਚਾਂ
ਜਦ ਵੀ ਕਰਿਆ ਦਿਲ
ਇਕ ਗ਼ਮ ਮਾਰੂ ਹੈ
ਉਂਜ ਸਭ ਜਰਿਆ ਦਿਲ


ਜ਼ਿੰਦਗੀ ਜਿਹਾ ਮੁਖ ਤੱਕ
ਥਾਂ ਤੇ ਮਰਿਆ ਦਿਲ
ਹੰਝੂਆਂ ਦੀ ਤਰਾਵਟ ਵਿਚ
ਹਰਿਆ ਭਰਿਆ ਦਿਲ

ਦਰਸ ਦਰ ਦਰਸ ਦਰਸ
ਕਰ ਨਾ ਭਰਿਆ ਦਿਲ
ਕਿਸ ਕੰਮ ਰੂਪ ਤੇ ਰੰਗ
ਜੇ ਨਾ ਸਰਿਆ ਦਿਲ

ਹਰ ਕੇ ਜਿੱਤਿਆ ਦਿਲ
ਜਿੱਤ ਕੇ ਹਰਿਆ ਦਿਲ
ਅੱਖੀਆਂ ਚੋਂ ਵਰਿੵਆ
ਜਿਸ ਨੇ ਵਰਿਆ ਦਿਲ

ਖ਼ੁਸ਼ਬੋ ਵੰਡਣ ਨੂੰ
ਰਣਧੀਰ ਦਰਿਆ ਦਿਲ

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 15 ਅਪਰੈਲ 2001)
(ਦੂਜੀ ਵਾਰ 27 ਸਤੰਬਰ 2021)

***
399
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰਣਧੀਰ ਸਿੰਘ (ਨਿਊਯਾਰਕ)

View all posts by ਰਣਧੀਰ ਸਿੰਘ (ਨਿਊਯਾਰਕ) →