|
ਸਮਾਂ ਬੇਮੁਹਤਾਜ ਹੈ। ਸੰਤ ਬਾਬਾ ਬਲਜਿੰਦਰ ਸਿੰਘ ਜੀ 24 ਅਗਸਤ 2025 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ। ਉਹ ਗੁਰਦੁਆਰਾ ਰਾੜਾ ਸਾਹਿਬ (ਕਰਮਸਰ) ਨਾਲ਼ ਆਪਣੇ ਬਚਪਨ ਤੋਂ ਹੀ ਜੁੜੇ ਰਹੇ। 1984 ਵਿੱਚ ਬਲਿਊ-ਸਟਾਰ ਦਾ ਦੁਖਾਂਤ ਵਰਤਣ ਉੱਤੇ ਆਪਣੀ ਐੱਮ.ਏ ਪਾਰਟ ਦੋ ਦੀ ਪੜ੍ਹਾਈ ਵਿੱਚੇ ਛੱਡਕੇ ਪੱਕੇ ਤੌਰ ਉੱਤੇ ਰਾੜਾ ਸਾਹਿਬ ਆ ਗਏ। ਕੀਰਤਨ-ਮੁਖੀ, ਧਰਮ ਪਰਚਾਰਕ ਅਤੇ ਸੰਸਥਾ ਮੁਖੀ ਦੇ ਫਰਜ ਅਧੂਰੇ ਛੱਡਕੇ ਕੇਵਲ 63 ਸਾਲ ਦੀ ਉਮਰ ਵਿੱਚ ਪਰਲੋਕ ਪਧਾਰ ਗਏ। ਉਨ੍ਹਾਂ ਵੱਲੋਂ ਹਰ ਪੱਖੋਂ ਯਾਦਗਾਰੀ ਪਾਇ ਗਏ ਯੋਗਦਾਨ ਤੋਂ ਸੰਸਾਰ ਭਰ ਦੇ ਸਰਧਾਲੂ ਭਲੀ ਪਰਕਾਰ ਜਾਣੂੰ ਹਨ। ਉਨ੍ਹਾਂ ਦੇ ਪ੍ਰੇਮੀਆਂ ਵਿੱਚ ਉਨ੍ਹਾਂ ਦੀਆਂ ਯਾਦਾਂ ਨੂੰ ਇੱਕ ਸੋਹਣੀ ਦਿੱਖ ਵਾਲ਼ੀ ਪੁਸਤਕ ਵਿੱਚ ਸੰਭਾਲਣ ਦਾ ਫੁਰਨਾ ਫੁਰਿਆ ਹੈ। ਜੋ ਤੁਹਾਡੇ ਵੱਲੋਂ ਦਿੱਤੇ ਸਹਿਯੋਗ ਨਾਲ਼ ਹੀ ਸਹੀ ਅਰਥਾਂ ਵਿੱਚ ਪੂਰਾ ਹੋ ਸਕਦਾ ਹੈ। ਮੁੱਖ ਟੀਚਾ ਸੰਤ ਜੀ ਦੀ ਕੀਤੀ ਸਮੁੱਚੀ ਘਾਲਣਾ ਨੂੰ, ਜੋ ਇੱਕ ਕਰਿਸ਼ਮੇ ਤੋਂ ਘੱਟ ਨਹੀਂ ਅਤੇ ਉਨ੍ਹਾਂ ਨਾਲ਼ ਜੁੜੀਆਂ ਯਾਦਾਂ ਨੂੰ ਅੱਖਰੀ ਰੂਪ ਵਿੱਚ ਸੰਭਾਲਣਾ ਅਤੇ ਇੱਛਾਵਾਨ ਹਰ ਪਰੇਮੀ ਦੀ ਪਹੁੰਚ ਵਿੱਚ ਕਰਨਾ ਹੈ। ਸੰਗਤ ਪੂਰਨ ਸਮਰੱਥ ਹੁੰਦੀ ਹੈ। ਸਮੇਂ ਦੀ ਸਮਰੱਥਾ ਅਨੁਸਾਰ ਟੀਚਾ ਹਰ ਹਾਲਤ ਵਿੱਚ ਪੂਰਾ ਹੋਵੇਗਾ। ਸੰਤ ਜੀ ਬਾਰੇ ਜੋ ਵੀ ਤੁਹਾਡੇ ਕੋਲ਼ ਵਰਨਣਯੋਗ ਖਾਸ ਸੂਚਨਾ ਹੈ, ਕਿਰਪਾ ਕਰਕੇ ਉਹ ਸੀਘਰ ਹੀ ਹੇਠਾਂ ਲਿਖੇ ਪਤੇ ਉੱਤੇ ਦਿੱਤੀ ਜਾਵੇ। ਜਿਸ ਵਿੱਚ ਮੁੱਖ ਤੌਰ ਉੱਤੇ ਇਹ ਚਾਰ ਪੱਖ ਉਜਾਗਰ ਹੋਣ। 1. ਸੰਤ ਜੀ ਸਬੰਧੀ ਯਾਦਗਾਰੀ ਸੂਚਨਾ, 2. ਉਨ੍ਹਾਂ ਦੀ ਯਾਦਗਾਰੀ ਤਸਵੀਰ, 3. ਲੇਖਕ ਸਬੰਧੀ ਦਸ ਕੁ ਸਤਰਾਂ ਦੀ ਸੰਖੇਪ ਜਾਣਕਾਰੀ ਅਤੇ 4. ਲੇਖਕ ਦੀ ਅਜੋਕੀ ਤਸਵੀਰ। ਪਰਸਤਾਵਤ ਸੂਚਨਾ ਗੁਰਮੁਖੀ ਦੀ ਕਿਸੇ ਵੀ ਲਿੱਪੀ ਵਿੱਚ ਟਾਈਪ ਕੀਤੀ ਹੋਈ ਈਮੇਲ ਰਾਹੀਂ ਭੇਜੀ ਜਾਵੇ ਤਾਂ ਚੰਗਾ ਹੈ। ਨਹੀਂ ਤਾਂ ਕਿਸੇ ਵੀ ਭਾਸ਼ਾ ਵਿੱਚ ਹੱਥ ਲਿਖਤ ਸਕੈਨ ਕਰ/ਕਰਵਾ ਕੇ ਜਾਂ ਮੋਬਾਈਲ ਰਾਹੀਂ ਤਸਵੀਰ ਖਿੱਚ ਕੇ ਈਮੇਲ ਕਰ ਦਿੱਤੀ ਜਾਵੇ। ਇਹ ਕਾਰਜ 31 ਜਨਵਰੀ, 2026 ਤੋਂ ਪਹਿਲੋਂ ਹੋ ਜਾਣਾ ਚਾਹੀਦਾ ਹੈ। ਆਪ ਜੀ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸੂਚਨਾ ਮੁੱਖ ਸੇਵਾਦਾਰਾਂ ਨੂੰ ਪਹਿਲੋਂ ਹੀ ਦੇ ਦਿੱਤੀ ਜਾਵੇ ਤਾਂ ਪੁਸਤਕ ਦੀ ਵਿਉਂਤਬੰਦੀ ਆਸਾਨ ਰਹੇਗੀ ਅਤੇ ਪ੍ਰੇਮੀਆਂ ਦਾ ਆਪਸੀ ਤਾਲਮੇਲ ਵੀ ਬਣਿਆ ਰਹੇਗਾ। ਮੁੱਖ ਸੇਵਾਦਾਰ:
3. ਗੁਰਮੀਤ ਸਿੰਘ ਨਿੱਝਰ ਬਰੈੰਪਟਨ ਟੋਰਾਂਟੋ (416)278-3334 |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by 