23 January 2026

ਸ਼ਬਦ ਕਦੇ ਚੋਰੀ ਨਹੀਂ ਹੁੰਦੇ — ਡਾ: ਸੁਖਦੇਵ ਗੁਰੂ


 

 

 

 

 

ਸ਼ਬਦ ਕਦੇ ਚੋਰੀ ਨਹੀਂ ਹੁੰਦੇ

ਜੇਕਰ
‘ਮਨ ਹਾਲੀ
ਕਿਰਸਾਣੀ ਕਰਣੀ
ਸਰਮੁ ਪਾਣੀ
ਤਨੁ ਖੇਤ’ ਹੋਵੇ ਕਰਮਾਂ ਸੰਦੜਾ

ਤਾਂ
ਸੱਚ ਦੀ ਪਰਾਗਣ ਕਿਰਿਆ
ਹੁੰਦੀ ਹੈ ਸ਼ੁਰੂ

ਜ਼ਿੰਦਗੀ-ਵਿਹੜੇ
ਸਿਰਜਣਾ ਦੇ
ਸੂਹੇ ਫੁੱਲ ਖਿੜਦੇ ਨੇ
ਮਨ ਧਰਤੀ ਸੁਹਾਗਣ ਹੁੰਦੀ ਹੈ
ਕਾਇਨਾਤ ਜਨਮਦੀ ਹੈ ਖੇੜੇ
ਸਕੂਨ ਬਖਸ਼ਦੀ ਹੈ ਜ਼ਿੰਦਗੀ ਨੂੰ
ਮੁਹੱਬਤ ਦੀ ਫ਼ਸਲ ਲਹਿਲਹਾਉਦੀਂ ਹੈ

ਸੁੱਚੀ ਕਿਰਤ ਵਿਹੜੇ ਪਸਰਿਆ
ਨਾਨਕ ਕਦੇ ਨਹੀਂ ਹੁੰਦਾ ਲਾਪਤਾ
ਗੁਆਚਦਾ ਨਹੀਂ
ਚੋਰੀ ਨਹੀਂ ਹੁੰਦਾ

ਲਾਪਤਾ ਹੋਇਆ,
ਚੋਰੀ ਹੇਇਆ,
ਲੱਭ ਲਿਆ
ਦਾ ਮਚਾਇਆ ਸੋ਼ਰ
ਗੋਰਖਧੰਦਾ ਹੈ ਸੱਜਣ ਠੱਗਾਂ ਦਾ

ਸਤਾ ਦੇ ਸੌਦਾਗਰਾਂ ਦਾ
ਵਪਾਰੀ ਵਿਹੜਿਆਂ ‘ਚ
ਸੌਦੇਬਾਜ਼ੀ ਦਾ ਕਾਟੋ ਕਲੇਸ਼ ਹੈ
ਚੀਕ ਚਿਹਾੜਾ ਹੈ
ਮੁਨਾਫ਼ੇ ਦੀ ਵੰਡ-ਵੰਡਾਈ ਦਾ

ਕਿਉਂਕਿ
ਸੱਚ ਦੇ ਸ਼ਬਦ ਕਦੇ ਚੋਰੀ ਨਹੀਂ ਹੁੰਦੇ
ਲਾਪਤਾ ਨਹੀਂ ਹੁੰਦੇ
ਕਦੇ ਸੰਨ੍ਹ ਨਹੀਂ ਲੱਗਦੀ ਉਹਨਾਂ ਨੂੰ

ਬੰਜਰ ਮਨ-ਧਰਤੀ ‘ਚੋਂ
ਉੱਗਦਾ ਹੈ ਸਰਕੜਾ ਹੀ
ਹਰਿਆਵਲ ਨਹੀਂ
ਅੱਗਾਂ ਹੀ ਸੁਲਗਦੀਆਂ ਹੁੰਦੀਆਂ ਨੇ

-ਡਾ: ਸੁਖਦੇਵ ਗੁਰੂ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1724
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ: ਸੁਖਦੇਵ ਗੁਰੂ:

ਪਿੰਡ ਮਸਾਣੀ ਤਹਿ ਫਿਲੌਰ ਜਿਲਾ ਜਲੰਧਰ
(ਮੌਜੂਦਾ ਰਿਹਾਇਸ਼ ਗੁਰਾਇਆ, ਜਲੰਧਰ)

ਵਿਦਿਅਕ ਯੋਗਤਾ: ਗਿਆਨੀ, ਬੀ ਏ
ਮੈਡੀਕਲ ਯੋਗਤਾ: ਬੀ. ਈ. ਐਮ. ਐਸ.

1978 ਤੋਂ ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਅੰਗ ਸੰਗ ਵਿਚਰਦਿਆਂ ਕਾਲਜ ਪੜ੍ਹਦਿਆਂ ਪੰਜਾਬ ਸਟੂਡੈਂਟਸ ਯੂਨੀਅਨ 'ਚ ਸਰਗਰਮੀ, 1985 ਤੋਂ 1995 ਤੱਕ ਤਰਕਸ਼ੀਲ ਸੁਸਾਇਟੀ ਪੰਜਾਬ ਅੰਦਰ ਸੂਬਾ ਕਮੇਟੀ ਮੈਂਬਰ ਵਜੋਂ ਕੰਮ ਕੀਤਾ, ਇਲਾਕੇ ਦੀਆਂ ਸਾਹਿਤਕ ਸਰਗਰਮੀਆਂ, ਕਵੀ ਦਰਬਾਰਾਂ 'ਚ ਸਰਗਰਮ ਸ਼ਮੂਲੀਅਤ, ਗਾਹੇ ਵਗਾਹੇ ਸਾਹਿਤਕ ਰਸਾਲਿਆਂ, ਪੰਜਾਬੀ ਅਖ਼ਬਾਰਾਂ 'ਚ ਛਪਦੇ ਰਹਿਣਾ, ਆਲ ਇੰਡੀਆ ਰੇਡੀਓ ਦੇ ਐਫ ਐਮ ਗੋਲਡ ਚੈਨਲ ਦੇ ਹਫ਼ਤਾਵਾਰੀ ਪ੍ਰੋਗਰਾਮ 'ਮੇਲੇ ਮਿਤਰਾਂ ਦੇ' ਅਤੇ ਇੰਡੋ ਗਲੋਬਲ ਟੀ ਵੀ ਦੇ ਪ੍ਰੋਗਰਾਮਾਂ 'ਚ ਹਾਜ਼ਰੀ।
ਅੱਜ ਕੱਲ ਸੰਗ ਢੇਸੀਆਂ (ਜਲੰਧਰ) ਵਿਖੇ ਇਲੈਕਟ੍ਰੋ -ਹੋਮਿਓਪੈਥੀ ਵਿੱਚ ਪ੍ਰੈਕਟਿਸ ਕਰ ਰਿਹਾ ਹਾਂ।

805/1507, ਸਿਵਲ ਹਸਪਤਾਲ ਰੋਡ, ਗੁਰਾਿੲਆ (ਜਲੰਧਰ)
drsukhdeguru@gmail.com
+91 98146-19581

ਡਾ. ਸੁਖਦੇਵ ਗੁਰੂ

ਡਾ: ਸੁਖਦੇਵ ਗੁਰੂ: ਪਿੰਡ ਮਸਾਣੀ ਤਹਿ ਫਿਲੌਰ ਜਿਲਾ ਜਲੰਧਰ (ਮੌਜੂਦਾ ਰਿਹਾਇਸ਼ ਗੁਰਾਇਆ, ਜਲੰਧਰ) ਵਿਦਿਅਕ ਯੋਗਤਾ: ਗਿਆਨੀ, ਬੀ ਏ ਮੈਡੀਕਲ ਯੋਗਤਾ: ਬੀ. ਈ. ਐਮ. ਐਸ. 1978 ਤੋਂ ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਅੰਗ ਸੰਗ ਵਿਚਰਦਿਆਂ ਕਾਲਜ ਪੜ੍ਹਦਿਆਂ ਪੰਜਾਬ ਸਟੂਡੈਂਟਸ ਯੂਨੀਅਨ 'ਚ ਸਰਗਰਮੀ, 1985 ਤੋਂ 1995 ਤੱਕ ਤਰਕਸ਼ੀਲ ਸੁਸਾਇਟੀ ਪੰਜਾਬ ਅੰਦਰ ਸੂਬਾ ਕਮੇਟੀ ਮੈਂਬਰ ਵਜੋਂ ਕੰਮ ਕੀਤਾ, ਇਲਾਕੇ ਦੀਆਂ ਸਾਹਿਤਕ ਸਰਗਰਮੀਆਂ, ਕਵੀ ਦਰਬਾਰਾਂ 'ਚ ਸਰਗਰਮ ਸ਼ਮੂਲੀਅਤ, ਗਾਹੇ ਵਗਾਹੇ ਸਾਹਿਤਕ ਰਸਾਲਿਆਂ, ਪੰਜਾਬੀ ਅਖ਼ਬਾਰਾਂ 'ਚ ਛਪਦੇ ਰਹਿਣਾ, ਆਲ ਇੰਡੀਆ ਰੇਡੀਓ ਦੇ ਐਫ ਐਮ ਗੋਲਡ ਚੈਨਲ ਦੇ ਹਫ਼ਤਾਵਾਰੀ ਪ੍ਰੋਗਰਾਮ 'ਮੇਲੇ ਮਿਤਰਾਂ ਦੇ' ਅਤੇ ਇੰਡੋ ਗਲੋਬਲ ਟੀ ਵੀ ਦੇ ਪ੍ਰੋਗਰਾਮਾਂ 'ਚ ਹਾਜ਼ਰੀ। ਅੱਜ ਕੱਲ ਸੰਗ ਢੇਸੀਆਂ (ਜਲੰਧਰ) ਵਿਖੇ ਇਲੈਕਟ੍ਰੋ -ਹੋਮਿਓਪੈਥੀ ਵਿੱਚ ਪ੍ਰੈਕਟਿਸ ਕਰ ਰਿਹਾ ਹਾਂ। 805/1507, ਸਿਵਲ ਹਸਪਤਾਲ ਰੋਡ, ਗੁਰਾਿੲਆ (ਜਲੰਧਰ) drsukhdeguru@gmail.com +91 98146-19581

View all posts by ਡਾ. ਸੁਖਦੇਵ ਗੁਰੂ →