12 June 2024

ਸਿੱਖ ਇਤਿਹਾਸ ਦਾ ਖੋਜੀ ਵਿਦਵਾਨ : ਗਿਆਨੀ ਗਰਜਾ ਸਿੰਘ — ਭੋਲਾ ਸਿੰਘ ਸੰਘੇੜਾ

ਪੰਜਾਬੀਆਂ ਨੂੰ ਆਪਣੀ ਅਮੀਰ ਵਿਰਾਸਤ ‘ਤੇ ਹਮੇਸ਼ਾ ਹੀ ਮਾਣ ਰਹੇਗਾ। ਇਸ ਵਿਰਾਸਤ ਵਿਚ ਅਜਿਹੀਆਂ ਮਹਾਨ ਆਤਮਾਵਾਂ ਵੀ ਹੋਈਆਂ ਹਨ ਜਿਨ੍ਹਾਂ ਨੇ ਸਿਰਫ ਆਪਣੀ ਵਿਦਵਿਤਾ ਜਾਂ ਖੋਜ ਨਾਲ ਹੀ ਸਾਡੇ ਵਿਰਸੇ ਨੂੰ ਅਮੀਰੀ ਨਹੀਂ ਬਖ਼ਸ਼ੀ ਬਲਕਿ ਲੋੜ ਪੈਣ ‘ਤੇ ਲੋਕ ਹਿਤਾਂ ਲਈ, ਕੁਰਬਾਨੀਆਂ ਕਰਨ ਤੋਂ ਵੀ ਪਿਛਾਂਹ ਨਹੀਂ ਮੁੜੇ।

ਗਿਆਨੀ ਗਰਜਾ ਸਿੰਘ 

ਗਿਆਨੀ ਗਰਜਾ ਸਿੰਘ ਅਜਿਹੇ ਸ਼ਖ਼ਸ ਹੋਏ ਹਨ ਜਿਹਨਾਂ ਨੇ ਸਿੱਖ ਇਤਿਹਾਸ ਦੇ ਅਣਗੌਲੇ ਤੱਥਾਂ ਦੀ ਖੋਜ ਲਈ ਦਿਨ ਰਾਤ ਇਕ ਕਰ ਦਿੱਤਾ ਸੀ। ਗ਼ਰੀਬ ਘਰ ਵਿਚ ਜਨਮੇ ਹੋਣ ਕਰਕੇ, ਉਹਨਾਂ ਕੋਲ ਆਮ ਸੁੱਖ ਸਹੂਲਤਾਂ ਤੇ ਲੋੜੀਂਦੇ ਸਾਧਨ ਵੀ ਨਹੀਂ ਸਨ। ਇਕ ਪੁਰਾਣਾ ਸਾਈਕਲ ਹੀ ਉਹਨਾਂ ਦਾ ਸਾਥ ਨਿਭਾਉਂਦਾ ਰਿਹਾ ਜਿਸ ਦੇ ਰਾਹੀਂ ਉਹ ਪੂਰੇ ਭਾਰਤ ਵਿਚ ਭ੍ਰਮਣ ਕਰਦੇ ਰਹੇ। ਗਿਆਨੀ ਗਰਜਾ ਸਿੰਘ ਦੀ ਖੋਜ ਨੇ ਸਿੱਧ ਕਰ ਦਿੱਤਾ ਕਿ ਭੱਟਾਂ ਅਤੇ ਪੰਡਿਆਂ ਦੀਆਂ ਵਹੀਆਂ ਤੋਂ ਬਿਨਾਂ ਪੁਰਾਤਨ ਇਤਿਹਾਸ ਦੀ ਖੋਜ ਦਾ ਕਾਰਜ ਮੁਕੰਮਲ ਹੋਣਾ ਮੁਸ਼ਕਿਲ ਹੈ। ਪਰ ਬੜੇ ਦੁੱਖ ਨਾਲ਼ ਲਿਖਣਾ ਪੈ ਰਿਹਾ ਹੈ ਕਿ ਅਜਿਹੇ ਰਾਹਾਂ ਦੇ ਪਾਂਧੀ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਮੁੱਲਵਾਨ ਜਾਣਕਾਰੀ ਦੇਣ ਵਾਲੇ ਗਿਆਨੀ ਗਰਜਾ ਸਿੰਘ ਨੂੰ, ਪਤਾ ਨਹੀਂ ਅਸੀਂ ਕਿਉਂ ਭੁਲਾ ਛੱਡਿਆ ਹੈ।

ਗਿਆਨੀ ਗਰਜਾ ਸਿੰਘ ਦਾ ਜਨਮ 2 ਅਗਸਤ, 1904 ਈ. ਵਿਚ ਪਿਤਾ ਸੁਰਜਣ ਸਿੰਘ ਚੌਹਾਨ ਅਤੇ ਮਾਤਾ ਠਾਕਰ ਕੌਰ ਦੇ ਘਰ,ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਵਿਖੇ ਇਕ ਅਤਿ ਗ਼ਰੀਬ ਘਰਾਣੇ ਵਿਚ ਹੋਇਆ। ਗਰਜਾ ਸਿੰਘ ਨੇ ਮੁਢਲੀ ਵਿੱਦਿਆ ਪਿੰਡ ਦੇ ਸਕੂਲ ਵਿਚੋਂ ਗ੍ਰਹਿਣ ਕੀਤੀ। ਘਰ ਵਿਚ ਸਿੱਖੀ ਦਾ ਪ੍ਰਭਾਵ ਹੋਣ ਕਾਰਨ, ਪਰਿਵਾਰ ਵੱਲੋਂ ਉਹਨਾਂ ਲਈ ਧਾਰਮਿਕ ਵਿੱਦਿਆ ਵੱਲ ਵਧੇਰੇ ਤਵੱਜੋ ਦਿੱਤੀ ਗਈ। ਇਸੇ ਕਰਕੇ ਉਹਨਾਂ ਨੂੰ ਪਿੰਡ ਦੇ ‘ਸੰਤ ਬੀਰਮ ਦਾਸ ਉਦਾਸੀ’ ਦੇ ਡੇਰੇ ਵਿਚ ਸੇਵਾ ਲਈ ਭੇਜ ਦਿੱਤਾ ਗਿਆ। ਏਥੇ ਹੀ ਗਰਜਾ ਸਿੰਘ ਨੂੰ ਆਦਿ ਅਤੇ ਦਸਮ ਗ੍ਰੰਥ ਸਾਹਿਬ, ਗੁਰਪ੍ਰਤਾਪ ਸੂਰਜ ਗ੍ਰੰਥ, ਭਾਵਰ ਸਾਜਰਤ ਗ੍ਰੰਥ ਆਦਿ ਦੀ ਸੰਥਾਯ ਲੈਣ ਦਾ ਮੌਕਾ ਮਿਲਿਆ।

ਇਹਨਾਂ ਦੇ ਪਿਤਾ ਸੁਰਜਣ ਸਿੰਘ ਉਸ ਸਮੇਂ, ਆਜ਼ਾਦੀ ਲਈ ਵਿੱਢੇ ਸੰਘਰਸ਼ ਵਿਚ ਭਾਗ ਲੈਣ ਲੱਗ ਪਏ ਸਨ। 1915 ਵਿਚ ਉਹ ਚੀਨ ਗਏ ਤੇ ਗ਼ਦਰ ਪਾਰਟੀ ਦੇ ਮੈਂਬਰ ਬਣ ਗਏ। ਚਾਰ ਸਾਲ ਓਥੇ ਰਹਿਣ ਬਾਅਦ, ਉਹ 1919 ਵਿਚ ਪੰਜਾਬ ਵਿਚ ਵਾਪਸ ਆ ਗਏ। ਇਹ ਕਿਵੇਂ ਹੋ ਸਕਦਾ ਸੀ ਕਿ ਉਹ ਇਥੇ ਆ ਕੇ, ਆਜ਼ਾਦੀ ਲਈ ਹੁੰਦੀ ਕਿਸੇ ਸਰਗਰਮੀ ਤੋਂ ਮੂੰਹ ਫੇਰ ਲੈਂਦੇ।13 ਅਪ੍ਰੈਲ,1919 ਈ. ਨੂੰ ਵਿਸਾਖੀ ਵਾਲੇ ਦਿਨ, ਅੰਮ੍ਰਿਤਸਰ ਵਿਚ ਜਲ੍ਹਿਆਂ ਵਾਲੇ ਬਾਗ ਵਿਚ ਹੋ ਰਹੇ ਜਲਸੇ ਵਿਚ ਆਪਣੇ ਵੱਡੇ ਪੁੱਤਰ ਬੁੱਧ ਸਿੰਘ ਸਮੇਤ ਉਹਨਾਂ ਨੇ ਜਾ ਹਾਜ਼ਰੀ ਲਵਾਈ। ਏਥੇ ਜਲਸਾਧਾਰੀਆਂ ‘ਤੇ ਹੋਈ ਅੰਨ੍ਹੇਵਾਹ ਗੋਲਾਬਾਰੀ ਵਿਚ ਦੋ ਗੋਲ਼ੀਆਂ ਸੁਰਜਣ ਸਿੰਘ ਨੂੰ ਵੀ ਲੱਗੀਆਂ। ਜਿਸ ਕਰਕੇ ਉਹ ਸਖ਼ਤ ਜ਼ਖ਼ਮੀ ਹੋ ਗਏ। ਓਥੋਂ ਜ਼ਖ਼ਮੀ ਹਾਲਤ ਵਿਚ, ਉਹਨਾਂ ਨੂੰ ਰੇਲ ਗੱਡੀ ਰਾਹੀਂ ਬਰਨਾਲਾ ਦੇ ‘ਬਾਬਾ ਗਾਂਧਾ ਸਿੰਘ’ ਦੇ ਡੇਰੇ ਵਿਖੇ ਲਿਆਂਦਾ ਗਿਆ। ਫਿਰ ਉਹਨਾਂ ਦੇ ਜੱਦੀ ਪਿੰਡ ਗਹਿਲ ਵਿਖੇ ਪਹੁੰਚਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਉਹ 15 ਅਪ੍ਰੈਲ,1919 ਨੂੰ ਸ਼ਹੀਦੀ ਪਾ ਗਏ।

ਨਵੰਬਰ, 1919 ਵਿਚ ਗਰਜਾ ਸਿੰਘ ਫ਼ੌਜ ਵਿਚ ਭਰਤੀ ਹੋ ਗਏ। ਇਹਨਾਂ ਦਿਨਾਂ ਵਿਚ ‘ਗੁਰਦੁਆਰਾ ਸੁਧਾਰ ਲਹਿਰ’ ਸ਼ੁਰੂ ਹੋ ਗਈ ਸੀ। ਗਰਜਾ ਸਿੰਘ ਦਾ ਵੱਡਾ ਭਰਾ ਬੁੱਧ ਸਿੰਘ ਵੀ, ਲਛਮਣ ਸਿੰਘ ਧੀਰੋਵਾਲੀਏ ਦੀ ਅਗਵਾਈ ਵਿਚ ਇਸ ਸੰਘਰਸ਼ ਵਿਚ ਭਾਗ ਲੈਣ ਲੱਗਿਆ। ਫਰਵਰੀ, 1921 ਵਿਚ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਗਿਆ। ਬੁੱਧ ਸਿੰਘ, ਇਸ ਸਾਕੇ ਵਿਚ ਸ਼ਹੀਦੀ ਪਾ ਗਿਆ। ਜਦੋਂ ਗਰਜਾ ਸਿੰਘ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸਨੇ ਰੋਸ ਵਜੋਂ ਮੁਲਤਾਨ ਵਿਚ ਜਾ ਕੇ ਦੂਹਰੀ ਪੀਲ਼ੀ ਤੇ ਸੁਰਮਈ ਦਸਤਾਰ ਸਜਾ ਲਈ। ਇਸ ਰੋਸ ਦੇ ਮੱਦੇ ਨਜ਼ਰ, ਫਰਵਰੀ, 1922 ਵਿਚ ਫ਼ੌਜ ਨੇ ਗਰਜਾ ਸਿੰਘ ਨੂੰ ਡਿਸਮਿਸ ਕਰ ਦਿੱਤਾ।

ਇਸ ਤੋਂ ਬਾਅਦ ਗਰਜਾ ਸਿੰਘ ਦਾ ਸਿਆਸੀ ਜੀਵਨ ਆਰੰਭ ਹੁੰਦਾ ਹੈ। ਭਾਵੇਂ ਉਹਨਾਂ ਦੇ ਸਿਆਸੀ ਜੀਵਨ ਦੀ ਵੀ ਇਕ ਵੱਖਰੀ ਕਹਾਣੀ ਹੈ ਪਰ ਇਥੇ ਉਹਨਾਂ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਕੀਤੀ ਖੋਜ ਬਾਰੇ ਹੀ ਵਿਚਾਰ ਕਰਾਂਗੇ। 1928 ਈ. ਵਿਚ ਗਰਜਾ ਸਿੰਘ ਨੂੰ ਲਾਹੌਰ ਵਿਖੇ ਕਰਮ ਸਿੰਘ ਹਿਸਟੋਰੀਅਨ ਨੂੰ ਮਿਲਣ ਦਾ ਮੌਕਾ ਮਿਲਿਆ। ਹਿਸਟੋਰੀਅਨ ਖ਼ੁਦ ਇਕ ਉਦਮੀ ਖੋਜੀ ਸਨ। ਬਿਨਾਂ ਸ਼ੱਕ ਉਹਨਾਂ ਦੀ ਸੰਗਤ ਦਾ ਇਹਨਾ ‘ਤੇ ਵੀ ਪ੍ਰਭਾਵ ਪਿਆ। ਗਰਜਾ ਸਿੰਘ ਨੇ ਆਪਣੇ ਮਨ ਵਿਚ ਸਿੱਖ ਇਤਿਹਾਸ ਦੇ ਅਣਗੌਲੇ ਤੱਥਾਂ ਦੀ ਖੋਜ ਕਰਨ ਦਾ ਫ਼ੈਸਲਾ ਲਿਆ। ਉਹ ਇਹ ਗੱਲ ਜਾਣ ਗਏ ਸਨ ਕਿ ਭੱਟਾਂ ਅਤੇ ਪੰਡਾਂ ਦੀਆਂ ਵਹੀਆਂ ਤੋਂ ਬਿਨਾਂ ਇਹ ਖੋਜ ਸੰਭਵ ਨਹੀਂ ਹੋਣੀ। ਇਹ ਉਹ ਵਹੀਆਂ ਸਨ ਜਿਹਨਾਂ ਵਿਚ ਪੰਡੇ ਅਤੇ ਭੱਟ ਕਿਸੇ ਵਿਅਕਤੀ ਦੇ ਜਨਮ ਮਰਨ ਦੀਆਂ ਤਾਰੀਕਾਂ ਤੋਂ ਬਿਨਾਂ ਪਰਿਵਾਰ ਦੀ ਬੰਸਾਵਲੀ ਅਤੇ ਘਟਨਾਵਾਂ ਦਾ ਵੇਰਵਾ ਸੰਖੇਪ ਵਿਚ ਦਰਜ ਕਰ ਲੈਂਦੇ ਸਨ। ਪਰ ਇਹਨਾਂ ਵਹੀਆਂ ਤੱਕ ਪਹੁੰਚਣਾ ਕੋਈ ਸੁਖਾਲਾ ਕੰਮ ਨਹੀਂ ਸੀ। ਇਹ ਵਹੀਆਂ ਭੱਟਾਂ ਤੇ ਪੰਡਿਆਂ ਲਈ, ਇਕ ਕਿਸਮ ਦੀ ਜੱਦੀ ਜਾਇਦਾਦ ਸਨ। ਇਹਨਾਂ ਆਸਰੇ ਹੀ ਉਹਨਾਂ ਦਾ ਰੋਜ਼ਗਾਰ ਚੱਲਦਾ ਸੀ।

ਆਪਣੇ ਮਕਸਦ ਨੂੰ ਪੂਰਾ ਕਰਨ ਲਈ ਗਰਜਾ ਸਿੰਘ ਨੂੰ ਭੱਟਾਂ ਦੀ ਲਿਪੀ ਭਾਵ ‘ਭੱਟਖਰੀ’ ਸਿੱਖਣੀ ਪੈਣੀ ਸੀ। ਇਸਦੀ ਸਿੱਖਿਆ ਪ੍ਰਾਪਤ ਕਰਨ ਲਈ ਗਰਜਾ ਸਿੰਘ ਨੂੰ ਭੱਟਾਂ ਦੀ ਸ਼ਾਗਿਰਦੀ ਵੀ ਧਾਰਨ ਕਰਨੀ ਪਈ। ਆਖ਼ਰ ਬੜੀਆਂ ਮੁਸ਼ਕਿਲਾਂ ਵਿਚੋਂ ਦੀ ਲੰਘਦਿਆਂ, ਉਹ ਇਹਨਾਂ ਵਹੀਆਂ ਤੀਕ, ਪਹੁੰਚ ਕਰਨ ਵਿਚ ਕਾਮਯਾਬ ਹੋ ਗਏ ਸਨ।

ਗਿਆਨੀ ਗਰਜਾ ਸਿੰਘ ਵੱਲੋਂ ਭਾਈ ਮਨੀ ਸਿੰਘ ਦੇ ਜੀਵਨ ਬਾਰੇ ਖੋਜੇ ਤੱਥਾਂ ਨੇ ਵਿਦਵਾਨਾਂ ਦਾ ਧਿਆਨ ਖਿੱਚਿਆ। ਇਸ ਕਾਰਜ ਲਈ ਉਹਨਾ ਆਪਣੀ ਜ਼ਿੰਦਗੀ ਦੇ 30 ਸਾਲ ਲੇਖੇ ਲਾਉਣੇ ਪਏ । ਇਹ ਜਾਣਕਾਰੀ ਭਾਈ ਮਨੀ ਸਿੰਘ ਬਾਰੇ ਪਹਿਲੇ ਪ੍ਰਚਲਿਤ ਤੱਥਾਂ ਤੋਂ ਬਿਲਕੁੱਲ ਵੱਖਰੀ ਸੀ। ਗਰਜਾ ਸਿੰਘ ਦੇ ਸ਼ਬਦਾਂ ਵਿਚ– ‘ਗਿਆਨੀ ਗਿਆਨ ਸਿੰਘ ਵਰਗਾ ਇਤਿਹਾਸਕਾਰ ਭਾਈ ਸਾਹਿਬ ਨੂੰ ਆਪਣਾ ਬਜ਼ੁਰਗ ਸਿੱਧ ਕਰਨ ਲਈ, ਉਹਨਾਂ ਨੂੰ ਲੌਂਗੋਵਾਲ ਦੇ ਵਸਨੀਕ ਅਤੇ ਦੁਲਟ ਜੱਟ ਲਿਖ ਗਿਆ ਸੀ। ਭੱਟਾਂ ਦੀਆਂ ਵਹੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਭਾਈ ਮਨੀ ਸਿੰਘ ਨਾ ਦੁਲਟ ਜੱਟ ਸਨ ਤੇ ਨਾ ਲੌਂਗੋਵਾਲ ਦੇ ਵਾਸੀ ਤੇ ਨਾ ਹੀ ਗਿਆਨ ਸਿੰਘ ਦੇ ਵਡੇਰਿਆਂ ਨਾਲ ਉਹਨਾ ਦਾ ਕੋਈ ਸਬੰਧ ਸੀ।’

ਇਸ ਬਾਰੇ ਵਾਦ ਵਿਵਾਦ ਵੀ ਚੱਲਿਆ। ਅਖ਼ੀਰ ਗਰਜਾ ਸਿੰਘ ਵੱਲੋਂ ਪੇਸ਼ ਕੀਤੇ ਤੱਥਾਂ ਨੂੰ ਹੀ ਪ੍ਰਮਾਣਿਕ ਮੰਨਿਆ ਗਿਆ। ਕਿਸੇ ਤਰ੍ਹਾਂ ਦੀ ਸ਼ੰਕਾ ਤੋਂ ਬਚਣ ਲਈ, ਗਰਜਾ ਸਿੰਘ ਨੇ ਆਪਣੀਆਂ ਲਿਖਤਾਂ ਵਿਚ ਭੱਟਾਂ ਅਤੇ ਪੰਡਿਆਂ ਵੱਲੋਂ ਦਰਜ ਕੀਤੇ ਵੇਰਵਿਆਂ ਨੂੰ ਹੂ-ਬ-ਹੂ ਲਿਖਿਆ ਹੋਇਆ ਹੈ। ਗਰਜਾ ਸਿੰਘ ਦੁਆਰਾ ਇਕੱਤਰ ਕੀਤੀ ਜਾਣਕਾਰੀ, ਉਸ ਸਮੇਂ ਛਪਣ ਵਾਲੇ ਰਸਾਲਿਆਂ ਜਨ ਸਾਹਿਤ, ਪੰਜਾਬੀ ਦੁਨੀਆ, ਆਲੋਚਨਾ, ਸਨਿਆਸੀ ਸ਼ਕਤੀ, ਗੁਰਮਤਿ ਪ੍ਰਕਾਸ਼ ਆਦਿ ਵਿਚ ਤਾਂ ਪ੍ਰਕਾਸ਼ਿਤ ਤਾਂ ਹੁੰਦੀ ਰਹੀ। ਪਰ ਜਿਉਂਦੇ ਜੀ ਉਹਨਾ ਦੀ ਇਕ ਪੁਸਤਕ ‘ ਸ਼ਹੀਦ ਬਿਲਾਸ ਸੇਵਾ ਸਿੰਘ’ ਤੋਂ ਬਿਨਾਂ ਹੋਰ ਕੋਈ ਪੁਸਤਕ ਨਾ ਛਪ ਸਕੀ। ਇਸ ਕੰਮ ਲਈ ਡਾ. ਗੁਰਮੁਖ ਸਿੰਘ ਨੂੰ ਦਾਦ ਦੇਣੀ ਬਣਦੀ ਹੈ ਜਿਹਨਾ ਨੇ ਬੜੀ ਹਿੰਮਤ ਜੁਟਾਈ ਤੇ ਗਿਆਨੀ ਗਰਜਾ ਸਿੰਘ ਵੱਲੋਂ ਕੀਤੇ ਕਾਰਜ ਨੂੰ ਇਕੱਤਰ ਕਰਕੇ, ਪੁਸਤਕ ‘ਗਿਆਨੀ ਗਰਜਾ ਦੀ ਇਤਿਹਾਸਕ ਖੋਜ’ ਦੇ ਰੂਪ ਵਿਚ ਸੰਭਾਲ ਲਿਆ ਹੈ। ਇਸ ਪੁਸਤਕ ਵਿਚ ਗਰਜਾ ਸਿੰਘ ਦੀਆਂ 21 ਮੁੱਲਵਾਨ ਲਿਖਤਾਂ ਸ਼ਾਮਲ ਕੀਤੀਆਂ ਗਈਆਂ ਹਨ। ਡਾ. ਗੁਰਮੁਖ ਦੇ ਸ਼ਬਦਾਂ ਵਿਚ –‘ਗਿਆਨੀ ਗਰਜਾ ਸਿੰਘ ਨੇ ਵੱਟ ਵਹੀ ਤਲੁਉਂਡਾ, ਭੱਟ ਵਹੀ ਮੁਲਤਾਨੀ, ਭੱਟ ਵਹੀ ਸਿੰਧੀ ਆਦਿ ਬਾਰੇ ਵਿਸਤਾਰ ਸਾਹਿਤ ਚਾਨਣਾ ਪਾਇਆ ਹੈ, ਕਿਉਂਕਿ ਇਹਨਾਂ ਵਿਚ ਗੁਰੂ ਸਾਹਿਬਾਨ, ਪ੍ਰਮੁੱਖ ਸ਼ਖ਼ਸੀਅਤਾਂ ਜਿਵੇਂ ਭਾਈ ਮਨੀ ਸਿੰਘ, ਬਾਬਾ ਬਚਿੱਤਰ ਸਿੰਘ, ਮਿੱਤ ਸਿੰਘ ਦੰਗਈ, ਬਾਬਾ ਮਿਹਰਬਾਨ, ਬਾਬਾ ਗੁਰਦਿੱਤਾ, ਬਾਬਾ ਰਾਮ ਰਾਇ, ਬੀਰ ਹਕੀਕਤ ਰਾਇ ਆਦਿ ਬਾਰੇ ਅਹਿਮ ਜਾਣਕਾਰੀ ਉਪਲਬਧ ਹੁੰਦੀ ਹੈ।’

ਗਿਆਨੀ ਗਰਜਾ ਸਿੰਘ ਨੂੰ ਗ਼ਰੀਬੀ ਸਰਾਪ ਬਣਕੇ ਚਿੰਬੜੀ ਰਹੀ। ਇਕ ਵਾਰ ਅਜਿਹਾ ਸਮਾਂ ਵੀ ਆਇਆ ਜਦੋਂ ਉਹਨਾ ਦੇ ਕੱਚੇ ਘਰ ਦੀ ਛੱਤ ਡਿਗਣ ਕਾਰਨ ਇਕੱਤਰ ਕੀਤੀ ਹੋਈ ਮੁੱਲਵਾਨ ਸਮੱਗਰੀ ਬਰਬਾਦ ਹੋ ਗਈ। ਉਹਨਾ ਦੀ ਸ਼ਾਦੀ ਬੀਬੀ ਗਿਆਨ ਕੌਰ ਨਾਲ ਹੋਈ। ਉਮਰ ਦੇ ਅਖੀਰਲੇ ਪੰਧ ‘ਚ ਆ ਕੇ ਗਿਆਨੀ ਗਰਜਾ ਸਿੰਘ ਨੂੰ ਤਪਦਿਕ ਜਿਹੀ ਨਾਮੁਰਾਦ ਬੀਮਾਰੀ ਨੇ ਦੱਬ ਲਿਆ। ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਆਪਣਾ ਸਹੀ ਇਲਾਜ ਨਾ ਕਰਵਾ ਸਕੇ ਤੇ 30 ਅਗਸਤ, 1977 ਨੂੰ ਸਦਾ ਲਈ ਵਿਛੋੜਾ ਦੇ ਗਏ। ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਅੱਜ ਉਹਨਾਂ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ।
***
ਭੋਲਾ ਸਿੰਘ ਸੰਘੇੜਾ
98147–87506

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1348
***

About the author

ਭੋਲਾ ਸਿੰਘ ਸੰਘੇੜਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਭੋਲਾ ਸਿੰਘ ਸੰਘੇੜਾ ਦਾ ਜੀਵਨ ਵੇਰਵਾ:
1. ਨਾਮ : ਭੋਲਾ ਸਿੰਘ ਸੰਘੇੜਾ, 2. ਪਿਤਾ ਦਾ ਨਾਮ : ਭਾਗ ਸਿੰਘ, 3. ਮਾਤਾ ਦਾ ਨਾਮ : ਤੇਜ ਕੌਰ
4. ਜਨਮ ਮਿਤੀ : 7 ਜੂਨ, 1959
5. ਜਨਮ ਸਥਾਨ : ਪਿੰਡ ਸੰਘੇੜਾ, ਜ਼ਿਲ੍ਹਾ ਬਰਨਾਲਾ (ਪੰਜਾਬ)
6. ਯੋਗਤਾ : B.Sc. , M. Com, M. A, M.Phil ( Punjabi)
7. ਕਿੱਤਾ : ਅਧਿਆਪਨ
* 29/1/1983 ਤੋਂ 24/7/2008 ਸਾਇੰਸ ਅਧਿਆਪਕ
* 24/7/2008 ਤੋਂ 30/6/2018 ਸਕੂਲ ਲੈਕਚਰਾਰ ( ਪੰਜਾਬੀ)

8. ਕਿਤਾਬਾਂ :
* ਕਹਾਣੀ-ਸੰਗ੍ਰਹਿ: 1. ਪਹਿਲੀ ਕਿਤਾਬ : ਜ਼ਹਿਰ ਦਾ ਘੁੱਟ ( 1987), 2. ਰੇਤ ਦੀਆਂ ਕੰਧਾਂ ( 2002), 3. ਹਾਏ ਓਏ ਦੁੱਲਿਆ (2016)4. ਇਹ ਜੰਗ ਕੌਣ ਲੜੇਗਾ (2018)5. ਮਿੱਟੀ ਦੇ ਪੁੱਤ ( ਕਿਸਾਨੀ ਜੀਵਨ ਦੀਆਂ ਚੋਣਵੀਆਂ ਕਹਾਣੀਆਂ)6. ਪੁਨਰ ਜਨਮ (ਤਰਸੇਮ ਦੁਆਰਾ ਹਿੰਦੀ ਵਿਚ ਅਨੁਵਾਦਿਤ ਕਹਾਣੀ- ਸੰਗ੍ਰਹਿ)

*ਨਾਵਲ: 1. ਬਲ਼ਦੀ ਰੁੱਤ 2019

* ਵਿਚਾਰ-ਸੰਗ੍ਰਹਿ: 1. ਤੇਰਾਂ 100 ਤੇਰਾਂ

* ਵਾਰਤਿਕ
1. ਸ਼ਬਦਾਂ ਦਾ ਸਫ਼ਰ: (ਬਰਨਾਲਾ ਦੀ ਸਾਹਿਤਕ ਲਹਿਰ ਦਾ ਇਤਿਹਾਸ)

*ਸੰਪਾਦਨ :
1. ਢਲਦੀ ਦੁਪਹਿਰ ( ਕਿਸਾਨੀ ਜੀਵਨ ਨਾਲ ਸੰਬੰਧਤ ਕਹਾਣੀਆਂ)2. ਨਾਨਕ ਨੂਰ ( ਸ੍ਰੀ ਗੁਰ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ-ਸੰਗ੍ਰਹਿ)

* ਡਾ. ਜੋਗਿੰਦਰ ਸਿੰਘ ਨਿਰਾਲਾ ਨਾਲ ਮਿਲਕੇ ਸੰਪਾਦਨ :
1. ਕੂੰਜਾਂ ਦੀ ਪਰਵਾਜ਼ ( ਪੰਜਾਬੀ ਔਰਤ ਲੇਖਕਾਵਾਂ ਦੀਆਂ ਕਹਾਣੀਆਂ), 2. ਕਰਮ ਸਿੰਘ ਮਾਨ ਦੀਆਂ ਕਹਾਣੀਆਂ ਦਾ ਕਥਾ- ਵਿਵੇਕ (ਮਾਨ ਦੀਆਂ ਕਹਾਣੀਆਂ ਬਾਰੇ ਵਿਦਵਾਨਾਂ ਦੇ ਵਿਚਾਰ)

*ਅਨੁਵਾਦ :
1. ਅਸੀਂ ਨਾਸਤਕ ਬਣੇ ( We become atheist written by Gora)
2. ਨੀਲੇ ਪੱਤਰੇ ( The blue notebook Written by Emmanuil Kazakevitch)

*ਆਲੋਚਨਾ:
1.  ਮਿੱਤਰ ਸੈਨ ਮੀਤ ਦੀਆਂ ਕਹਾਣੀਆਂ ਦਾ ਕਥਾ-ਵਿਵੇਕ (ਮਿੱਤਰ ਸੈਨ ਮੀਤ ਪੰਜਾਬ ਦਾ ਪ੍ਰਸਿੱਧ ਨਾਵਲਕਾਰ ਹੈ ਜਿਸ ਦੇ ਨਾਵਲ ਕੌਰਵ ਸਭਾ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਪਰਸਕ੍ਰਿਤ ਕੀਤਾ ਜਾ ਚੁੱਕਿਆ ਹੈ)

**9. ਸੰਪਾਦਿਤ ਸੰਗ੍ਰਹਿਆਂ ਵਿਚ ਕਹਾਣੀਆਂ ਤੇ ਹੋਰ ਰਚਨਾਵਾਂ:
ਕਹਾਣੀਆਂ --
1. ਪੁਸਤਕ : ਨਾਰਦ ਡਉਰੂ ਵਾਇਆ (1988) ਸੰਪਾਦਕ : ਡਾ. ਜੋਗਿੰਦਰ ਨਿਰਾਲਾ ਕਹਾਣੀ -- ਮਨੁੱਖ ਤੇ ਪਸ਼ੂ
2. ਪੁਸਤਕ: ਲਾਸ਼ ਤੇ ਹੋਰ ਕਹਾਣੀਆਂ (2002) ਸੰਪਾਦਕ--ਕੰਵਰਜੀਤ ਭੱਠਲ—ਕਹਾਣੀ --ਵਾਰਿਸ
3. ਪੁਸਤਕ : ਨਵੀਂ ਫਸਲ (2003) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਉਮਰੋਂ ਲੰਮੇ ਦੁੱਖ
4. ਪੁਸਤਕ : ਮਿਲਿ ਕੈ ਕਰਹ ਕਹਾਣੀਆ (2003) ਸੰਪਾਦਕ : ਡਾ. ਭੁਪਿੰਦਰ ਸਿੰਘ ਬੇਦੀ—ਕਹਾਣੀ -- ਆਪਣੀ ਮਿੱਟੀ ਦੇ ਪੁੱਤ
5. ਪੁਸਤਕ : ਨਵੀਂ ਕਹਾਣੀ (2004) ਸੰਪਾਦਕ : ਡਾ. ਕਰਾਂਤੀਪਾਲ —ਕਹਾਣੀ -- ਕੂਕ
6. ਪੁਸਤਕ : ਹੁਣ ਹੋਰ ਨਾ ਪੁੱਛੀਂ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਹਾਏ ਓਏ ਦੁੱਲਿਆ
7. ਪੁਸਤਕ : ਦੇਸ ਮਾਲਵਾ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ -- ਮਾਰੂਥਲ
8. ਪੁਸਤਕ : ਕਿਸਾਨੀ ਜੀਵਨ ਦੀ ਪੰਜਾਬੀ ਕਹਾਣੀ (2014) ਸੰਪਾਦਕ : ਡਾ. ਰਵੀ ਰਵਿੰਦਰ—ਕਹਾਣੀ -- ਸੰਭਾਲ ਲੈ ਮੈਨੂੰ
9. ਪੁਸਤਕ : ਹਵਾੜ੍ਹੇ ਸੁਪਨੇ (2018) -(ਮਜ਼ਦੂਰ ਵਰਗ 'ਤੇ ਕੇਂਦਰਿਤ 31 ਕਹਾਣੀਆਂ)-ਸੰਪਾਦਕ : ਅਨੇਮਨ ਸਿੰਘ ਕਹਾਣੀ -- ਸਾਂਝ ਦੇ ਪਲ
10. ਪੁਸਤਕ : ਸ਼ਾਇਦ ਦਿਨ ਚੜ੍ਹ ਜਾਂਦਾ (2019)—(ਕਿਸਾਨੀ ਜੀਵਨ 'ਤੇ ਕੇਂਦਰਿਤ 25 ਕਹਾਣੀਆਂ) ਸੰਪਾਦਕ : ਡਾ. ਰਵੇਲ ਸਿੰਘ, ਅਨੇਮਨ ਸਿੰਘ—ਕਹਾਣੀ -- ਪੁਨਰ ਜਨਮ
11. ਪੁਸਤਕ : ਢਾਈ ਦਹਾਕੇ (2021) ਸੰਪਾਦਕ : ਕੰਵਰਜੀਤ ਭੱਠਲ—ਕਹਾਣੀ -- ਵਾਰਿਸ

*ਹਿੰਦੀ ਸੰਗ੍ਰਹਿ ***
1. ਪੁਸਤਕ : ਪੰਜਾਬੀ ਕੀ ਯਾਦਗਾਰ ਕਹਾਨੀਆਂ (2018)-ਸੰਪਾਦਕ ਐਵੰ ਅਨੁਵਾਦਕ: ਸੁਭਾਸ਼ ਨੀਰਵ—ਕਹਾਨੀ -- ਹਾਏ ਰੇ ਦੁੱਲਿਆ
2. ਪੁਸਤਕ : ਕਿਸਾਨੀ ਜੀਵਨ ਕੀ ਪੰਜਾਬੀ ਕਹਾਨੀ (2021) -ਸੰਪਾਦਕ : ਡਾ. ਰਵੀ ਰਵਿੰਦਰ —ਕਹਾਨੀ -- ਸੰਭਾਲ ਲੇ ਮੁਝੇ
3. ਪੁਸਤਕ : 21ਸ਼ਰੇਸਠ ਯੁਵਾਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ—ਕਹਾਨੀ -- ਅਲਵਿਦਾ ਦੋਸਤ
4. ਪੁਸਤਕ : 21 ਸ਼ਰੇਸਠ ਨਾਰੀਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ —ਕਹਾਨੀ -- ਉਮਰ ਸੇ ਲੰਮੇ ਦੁੱਖ

**ਕਵਿਤਾ :
ਪੁਸਤਕ : ਬਲਦੇ ਚਿਰਾਗ਼ (ਕਾਵਿ-ਸੰਗ੍ਰਹਿ)-- (2000)-ਸੰਪਾਦਕ : ਡਾ ਸੰਪੂਰਨ ਸਿੰਘ ਟੱਲੇਵਾਲ
ਰਚਨਾ : ਕੁਝ ਕਵਿਤਾਵਾਂ

ਸੰਪਾਦਤ ਸੰਗ੍ਰਹਿਆਂ ਵਿਚ ਹੋਰ ਰਚਨਾਵਾਂ :
1. ਪੁਸਤਕ : ਆਪਣੀ ਮਿੱਟੀ ਦਾ ਰੁੱਖ -ਰਾਮ ਸਰੂਪ ਅਣਖੀ—ਸੰਪਾਦਕ : ਕੁਲਦੀਪ ਸਿੰਘ ਮਾਨ—ਰਚਨਾ: ਸਾਹਿਤ ਦਾ ਭਰ ਵਗਦਾ ਦਰਿਆ ਸੀ ਅਣਖੀ
2. ਪੁਸਤਕ : ਗ਼ਜ਼ਲਕਾਰ ਬੂਟਾ ਸਿੰਘ ਚੌਹਾਨ—ਸੰਪਾਦਕ : ਡਾ. ਸਤਨਾਮ ਸਿੰਘ ਜੱਸਲ —ਰਚਨਾ -ਵਿਲੱਖਣ ਮੁਹਾਂਦਰੇ ਦੀ ਸ਼ਾਇਰੀ
3. ਪੁਸਤਕ : ਕਹਾਣੀ ਤੋਂ ਨਾਟ ਮੰਚ ਤੱਕ—ਸੰਪਾਦਕ : ਡਾ. ਸੋਮ ਪਾਲ ਹੀਰਾ —ਰਚਨਾ - ਕਹਾਣੀ 'ਉਮਰੋਂ ਲੰਮੇ ਦੁੱਖ 'ਤੇ ਆਧਾਰਿਤ ਪ੍ਰੋ. ਸਰਬਜੀਤ ਦਾ ਲਿਖਿਆ ਨਾਟਕ 'ਰੇਤ ਦੀਆਂ ਕੰਧਾਂ'
4. ਪੁਸਤਕ : ਪੰਜਾਬੀ ਕਹਾਣੀ (2022)—ਲੇਖਕ -- ਡਾ. ਤੇਜਵੰਤ ਮਾਨ—ਰਚਨਾ - ਕਹਾਣੀ 'ਹਾਏ ਓਏ ਦੁੱਲਿਆ' ਬਾਰੇ ਵਿਚਾਰ
5. ਪੁਸਤਕ : ਜਿਨ੍ਹਾਂ ਸ਼ਬਦ ਪ੍ਰਗਾਸਿਆ—ਸੰਪਾਦਕ : ਡਾ. ਬਲਦੇਵ ਸਿੰਘ ਬੱਦਨ—ਰਚਨਾ- ਡਾ ਅਮਰ ਕੋਮਲ ਦੁਆਰਾ ਲਿਖਿਆ, ਭੋਲਾ ਸਿੰਘ ਸੰਘੇੜਾ ਦਾ ਸ਼ਬਦ ਚਿੱਤਰ

**10.  ਸੰਘੇੜਾ ਦੀਆਂ ਕਹਾਣੀਆਂ 'ਤੇ ਦੂਜੇ ਲੇਖਕਾਂ ਵੱਲੋ ਕੀਤਾ ਕਾਰਜ:
1. ਸੰਪਾਦਕ: ਡਾ. ਸੁਰਜੀਤ ਬਰਾੜ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੀਆਂ ਕਹਾਣੀਆਂ: ਦ੍ਰਿਸ਼ਟੀਮੂਲਕ ਤਰਜ਼ੀਹਾਂ-(ਆਲੋਚਕਾਂ ਵੱਲੋਂ ਕਹਾਣੀਆ 'ਤੇ ਲਿਖੇ ਖੋਜ ਨਿਬੰਧ )

*ਐਮ. ਫਿਲ.
1. ਸ਼ੋਧ ਕਰਤਾ : ਜਰਨੈਲ ਸਿੰਘ ਟਿਵਾਣਾ
ਵਿਸ਼ਾ : ਭੋਲਾ ਸਿੰਘ ਸੰਘੇੜਾ ਦੀ ਕਹਾਣੀ ਕਲਾ : ਇਕ ਅਧਿਐਨ—ਗਾਈਡ : ਡਾ. ਨਰਵਿੰਦਰ ਸਿੰਘ ਕੌਸ਼ਲ—ਯੂਨੀਵਰਸਿਟੀ: ਕੁਰੂਕਸ਼ੇਤਰਾ ਯੂਨੀਵਰਸਿਟੀ,ਕੁਰੂਕਸ਼ੇਤਰ—ਸੈਸ਼ਨ : 2007-08
2. ਸ਼ੋਧ ਕਰਤਾ: ਜਸਬੀਰ ਸਿੰਘ ਪਿੰਡ ਰੂੜੇਕੇ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੇ ਗਲਪ ਵਿਚ ਕਿਸਾਨੀ ਸੰਕਟ—ਗਾਈਡ : ਡਾ. ਸਾਕ ਮੁਹੰਮਦ—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ—ਸੈਸ਼ਨ : ਜੂਨ 2019 ਤੋਂ ਆਰੰਭ

* ਪੀ. ਐਚ. ਡੀ
1. ਖੋਜ ਕਰਤਾ: ਡਾ. ਅਮਨਪਾਲ ਕੌਰ —ਵਿਸ਼ਾ : ਨਵਬਸਤੀਵਾਦੀ ਦੌਰ ਦੀ ਪੰਜਾਬੀ ਕਹਾਣੀ ਵਿਚ ਕਿਸਾਨੀ ਸੰਕਟ—ਗਾਈਡ : ਡਾ. ਭੀਮਇੰਦਰ ਸਿੰਘ—ਯੂਨਵਰਸਿਟੀ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਾਲ : 2011
2. ਖੋਜ ਕਰਤਾ : ਅਮਨਦੀਪ ਕੌਰ—ਵਿਸ਼ਾ : ਪੰਜਾਬੀ ਕਹਾਣੀ ਦੀਆਂ ਬਿਰਤਾਂਤਕ ਜੁਗਤਾਂ (ਅਜਮੇਰ ਸਿੱਧੂ, ਭੋਲਾ ਸਿੰਘ ਸੰਘੇੜਾ ਅਤੇ ਜਸਵੀਰ ਸਿੰਘ ਰਾਣਾ ਦੀਆਂ ਕਹਾਣੀਆਂ ਦੇ ਸੰਧਰਭ ਵਿਚ)—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ—ਸੈਸ਼ਨ : 2015-2020

* ਨਾਟਕ:
1. ਪ੍ਰੋ. ਸਰਬਜੀਤ ਔਲਖ ਨੇ ਕਹਾਣੀ ' ਉਮਰੋਂ ਲੰਮੇ ਦੁੱਖ' ਦਾ ਨਾਟਕੀਕਰਨ ਕਰਕੇ 'ਰੇਤ ਦੀਆਂ ਕੰਧਾਂ' ਨਾਂਅ ਦਾ ਨਾਟਕ ਲਿਖਿਆ। (ਇਹ ਨਾਟਕ ਬਹੁਤ ਮਕਬੂਲ ਹੋਇਆ ,ਪੰਜਾਬ ਤੋਂ ਬਿਨਾ ਇਸ ਦੇ ਕੈਨੇਡਾ, ਅਮਰੀਕਾ ਵਿਚ ਵੀ ਸ਼ੋਅ ਹੋਏ। 2002 ਤੋਂ ਲੈ ਕੇ ਅੱਜ ਤੱਕ, ਹਰ ਸਾਲ ਯੂਨੀਵਰਸਿਟੀ ਕਾਲਜਾਂ ਦੇ ਨਾਟਕ ਮੁਕਾਬਲਿਆਂ ਵਿਚ ਕਿਸੇ ਨਾ ਕਿਸੇ ਕਾਲਜ ਦੀ ਟੀਮ ਵੱਲੋਂ ਖੇਡਿਆ ਜਾਂਦਾ ਹੈ।
2. ਸੁਰਜੀਤ ਸਿੰਘ ਸੰਧੂ ਨੇ ਕਹਾਣੀ 'ਸੰਭਾਲ ਲੈ ਮੈਨੂੰ' ਦਾ ਨਾਟਕੀਕਰਨ ਕੀਤਾ।

* ਕਹਾਣੀਆਂ 'ਤੇ ਬਣੀਆਂ ਫ਼ਿਲਮਾਂ:
1. ਲਘੂ ਫਿਲਮ 'ਦਿਸ਼ਾ’, 2. ਲਘੂ ਫਿਲਮ ' ਬੇਦਰਦ’, 3. ਲਘੂ ਫਿਲਮ 'ਜਾਲ’ ਅਤੇ 4. ਲਘੂ ਫਿਲਮ 'ਪੱਗ'

11. ਸਨਮਾਨ:
1. ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ, 2. ਮਾਤਾ ਗੁਰਮੇਲ ਕੌਰ ਯਾਦਗਾਰੀ ਐਵਾਰਡ ਅਤੇ 3. ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ ਪੁਰਸਕ੍ਰਿਤ

12. ਸਾਹਿਤਕ ਸਰਗਰਮੀਆਂ
1 ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਦੇ ਜਨਰਲ ਸਕੱਤਰ ਦੇ ਤੌਰ ਤੇ 2000 ਤੋਂ 2010 ਤੱਕ ਕੰਮ ਕੀਤਾ। ਇਸ ਸਮੇਂ ਦੌਰਾਨ ਸਭਾ ਨੇ ਪੰਜਾਬ ਪੱਧਰ ਦਾ 'ਪੰਜਾਬੀ ਨਾਵਲ ਵਰਕਸ਼ਾਪ' ਸਮਾਗਮ ਕੀਤਾ। (1955 ਵਿਚ ਸੰਸਥਾਪਿਤ, ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਪੰਜਾਬ ਦੀਆਂ ਸਭ ਤੋਂ ਪੁਰਾਣੀਆਂ ਸਾਹਿਤਕ ਸਭਾਵਾਂ ਵਿਚੋਂ ਇਕ ਹੈ)
2. ਸੰਘੇੜਾ ਪਰਿਵਾਰ ਵੱਲੋਂ 2016 ਤੋਂ 'ਮਾਤਾ ਤੇਜ ਕੌਰ ਯਾਦਗਾਰੀ ਐਵਾਰਡ' ਸ਼ੁਰੂ ਕੀਤਾ ਹੋਇਆ ਹੈ ਜੋ ਹਰ ਸਾਲ ਇਕ ਪ੍ਰਬੁੱਧ ਲੇਖਕ ਨੂੰ ਦਿੱਤਾ ਜਾਂਦਾ ਹੈ।

ਪਤਾ : ਮਾਡਲ ਟਾਊਨ, ਗਲੀ ਨੰਬਰ 2 ਏ
ਪੱਤੀ ਰੋਡ,ਬਰਨਾਲਾ -148101
ਫੋਨ : 98147 87506 8427897587
Email id : sanghera1959@gmail.com

ਭੋਲਾ ਸਿੰਘ ਸੰਘੇੜਾ

ਭੋਲਾ ਸਿੰਘ ਸੰਘੇੜਾ ਦਾ ਜੀਵਨ ਵੇਰਵਾ: 1. ਨਾਮ : ਭੋਲਾ ਸਿੰਘ ਸੰਘੇੜਾ, 2. ਪਿਤਾ ਦਾ ਨਾਮ : ਭਾਗ ਸਿੰਘ, 3. ਮਾਤਾ ਦਾ ਨਾਮ : ਤੇਜ ਕੌਰ 4. ਜਨਮ ਮਿਤੀ : 7 ਜੂਨ, 1959 5. ਜਨਮ ਸਥਾਨ : ਪਿੰਡ ਸੰਘੇੜਾ, ਜ਼ਿਲ੍ਹਾ ਬਰਨਾਲਾ (ਪੰਜਾਬ) 6. ਯੋਗਤਾ : B.Sc. , M. Com, M. A, M.Phil ( Punjabi) 7. ਕਿੱਤਾ : ਅਧਿਆਪਨ * 29/1/1983 ਤੋਂ 24/7/2008 ਸਾਇੰਸ ਅਧਿਆਪਕ * 24/7/2008 ਤੋਂ 30/6/2018 ਸਕੂਲ ਲੈਕਚਰਾਰ ( ਪੰਜਾਬੀ) 8. ਕਿਤਾਬਾਂ : * ਕਹਾਣੀ-ਸੰਗ੍ਰਹਿ: 1. ਪਹਿਲੀ ਕਿਤਾਬ : ਜ਼ਹਿਰ ਦਾ ਘੁੱਟ ( 1987), 2. ਰੇਤ ਦੀਆਂ ਕੰਧਾਂ ( 2002), 3. ਹਾਏ ਓਏ ਦੁੱਲਿਆ (2016)4. ਇਹ ਜੰਗ ਕੌਣ ਲੜੇਗਾ (2018)5. ਮਿੱਟੀ ਦੇ ਪੁੱਤ ( ਕਿਸਾਨੀ ਜੀਵਨ ਦੀਆਂ ਚੋਣਵੀਆਂ ਕਹਾਣੀਆਂ)6. ਪੁਨਰ ਜਨਮ (ਤਰਸੇਮ ਦੁਆਰਾ ਹਿੰਦੀ ਵਿਚ ਅਨੁਵਾਦਿਤ ਕਹਾਣੀ- ਸੰਗ੍ਰਹਿ) *ਨਾਵਲ: 1. ਬਲ਼ਦੀ ਰੁੱਤ 2019 * ਵਿਚਾਰ-ਸੰਗ੍ਰਹਿ: 1. ਤੇਰਾਂ 100 ਤੇਰਾਂ * ਵਾਰਤਿਕ 1. ਸ਼ਬਦਾਂ ਦਾ ਸਫ਼ਰ: (ਬਰਨਾਲਾ ਦੀ ਸਾਹਿਤਕ ਲਹਿਰ ਦਾ ਇਤਿਹਾਸ) *ਸੰਪਾਦਨ : 1. ਢਲਦੀ ਦੁਪਹਿਰ ( ਕਿਸਾਨੀ ਜੀਵਨ ਨਾਲ ਸੰਬੰਧਤ ਕਹਾਣੀਆਂ)2. ਨਾਨਕ ਨੂਰ ( ਸ੍ਰੀ ਗੁਰ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ-ਸੰਗ੍ਰਹਿ) * ਡਾ. ਜੋਗਿੰਦਰ ਸਿੰਘ ਨਿਰਾਲਾ ਨਾਲ ਮਿਲਕੇ ਸੰਪਾਦਨ : 1. ਕੂੰਜਾਂ ਦੀ ਪਰਵਾਜ਼ ( ਪੰਜਾਬੀ ਔਰਤ ਲੇਖਕਾਵਾਂ ਦੀਆਂ ਕਹਾਣੀਆਂ), 2. ਕਰਮ ਸਿੰਘ ਮਾਨ ਦੀਆਂ ਕਹਾਣੀਆਂ ਦਾ ਕਥਾ- ਵਿਵੇਕ (ਮਾਨ ਦੀਆਂ ਕਹਾਣੀਆਂ ਬਾਰੇ ਵਿਦਵਾਨਾਂ ਦੇ ਵਿਚਾਰ) *ਅਨੁਵਾਦ : 1. ਅਸੀਂ ਨਾਸਤਕ ਬਣੇ ( We become atheist written by Gora) 2. ਨੀਲੇ ਪੱਤਰੇ ( The blue notebook Written by Emmanuil Kazakevitch) *ਆਲੋਚਨਾ: 1.  ਮਿੱਤਰ ਸੈਨ ਮੀਤ ਦੀਆਂ ਕਹਾਣੀਆਂ ਦਾ ਕਥਾ-ਵਿਵੇਕ (ਮਿੱਤਰ ਸੈਨ ਮੀਤ ਪੰਜਾਬ ਦਾ ਪ੍ਰਸਿੱਧ ਨਾਵਲਕਾਰ ਹੈ ਜਿਸ ਦੇ ਨਾਵਲ ਕੌਰਵ ਸਭਾ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਪਰਸਕ੍ਰਿਤ ਕੀਤਾ ਜਾ ਚੁੱਕਿਆ ਹੈ) **9. ਸੰਪਾਦਿਤ ਸੰਗ੍ਰਹਿਆਂ ਵਿਚ ਕਹਾਣੀਆਂ ਤੇ ਹੋਰ ਰਚਨਾਵਾਂ: ਕਹਾਣੀਆਂ -- 1. ਪੁਸਤਕ : ਨਾਰਦ ਡਉਰੂ ਵਾਇਆ (1988) ਸੰਪਾਦਕ : ਡਾ. ਜੋਗਿੰਦਰ ਨਿਰਾਲਾ ਕਹਾਣੀ -- ਮਨੁੱਖ ਤੇ ਪਸ਼ੂ 2. ਪੁਸਤਕ: ਲਾਸ਼ ਤੇ ਹੋਰ ਕਹਾਣੀਆਂ (2002) ਸੰਪਾਦਕ--ਕੰਵਰਜੀਤ ਭੱਠਲ—ਕਹਾਣੀ --ਵਾਰਿਸ 3. ਪੁਸਤਕ : ਨਵੀਂ ਫਸਲ (2003) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਉਮਰੋਂ ਲੰਮੇ ਦੁੱਖ 4. ਪੁਸਤਕ : ਮਿਲਿ ਕੈ ਕਰਹ ਕਹਾਣੀਆ (2003) ਸੰਪਾਦਕ : ਡਾ. ਭੁਪਿੰਦਰ ਸਿੰਘ ਬੇਦੀ—ਕਹਾਣੀ -- ਆਪਣੀ ਮਿੱਟੀ ਦੇ ਪੁੱਤ 5. ਪੁਸਤਕ : ਨਵੀਂ ਕਹਾਣੀ (2004) ਸੰਪਾਦਕ : ਡਾ. ਕਰਾਂਤੀਪਾਲ —ਕਹਾਣੀ -- ਕੂਕ 6. ਪੁਸਤਕ : ਹੁਣ ਹੋਰ ਨਾ ਪੁੱਛੀਂ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਹਾਏ ਓਏ ਦੁੱਲਿਆ 7. ਪੁਸਤਕ : ਦੇਸ ਮਾਲਵਾ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ -- ਮਾਰੂਥਲ 8. ਪੁਸਤਕ : ਕਿਸਾਨੀ ਜੀਵਨ ਦੀ ਪੰਜਾਬੀ ਕਹਾਣੀ (2014) ਸੰਪਾਦਕ : ਡਾ. ਰਵੀ ਰਵਿੰਦਰ—ਕਹਾਣੀ -- ਸੰਭਾਲ ਲੈ ਮੈਨੂੰ 9. ਪੁਸਤਕ : ਹਵਾੜ੍ਹੇ ਸੁਪਨੇ (2018) -(ਮਜ਼ਦੂਰ ਵਰਗ 'ਤੇ ਕੇਂਦਰਿਤ 31 ਕਹਾਣੀਆਂ)-ਸੰਪਾਦਕ : ਅਨੇਮਨ ਸਿੰਘ ਕਹਾਣੀ -- ਸਾਂਝ ਦੇ ਪਲ 10. ਪੁਸਤਕ : ਸ਼ਾਇਦ ਦਿਨ ਚੜ੍ਹ ਜਾਂਦਾ (2019)—(ਕਿਸਾਨੀ ਜੀਵਨ 'ਤੇ ਕੇਂਦਰਿਤ 25 ਕਹਾਣੀਆਂ) ਸੰਪਾਦਕ : ਡਾ. ਰਵੇਲ ਸਿੰਘ, ਅਨੇਮਨ ਸਿੰਘ—ਕਹਾਣੀ -- ਪੁਨਰ ਜਨਮ 11. ਪੁਸਤਕ : ਢਾਈ ਦਹਾਕੇ (2021) ਸੰਪਾਦਕ : ਕੰਵਰਜੀਤ ਭੱਠਲ—ਕਹਾਣੀ -- ਵਾਰਿਸ *ਹਿੰਦੀ ਸੰਗ੍ਰਹਿ *** 1. ਪੁਸਤਕ : ਪੰਜਾਬੀ ਕੀ ਯਾਦਗਾਰ ਕਹਾਨੀਆਂ (2018)-ਸੰਪਾਦਕ ਐਵੰ ਅਨੁਵਾਦਕ: ਸੁਭਾਸ਼ ਨੀਰਵ—ਕਹਾਨੀ -- ਹਾਏ ਰੇ ਦੁੱਲਿਆ 2. ਪੁਸਤਕ : ਕਿਸਾਨੀ ਜੀਵਨ ਕੀ ਪੰਜਾਬੀ ਕਹਾਨੀ (2021) -ਸੰਪਾਦਕ : ਡਾ. ਰਵੀ ਰਵਿੰਦਰ —ਕਹਾਨੀ -- ਸੰਭਾਲ ਲੇ ਮੁਝੇ 3. ਪੁਸਤਕ : 21ਸ਼ਰੇਸਠ ਯੁਵਾਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ—ਕਹਾਨੀ -- ਅਲਵਿਦਾ ਦੋਸਤ 4. ਪੁਸਤਕ : 21 ਸ਼ਰੇਸਠ ਨਾਰੀਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ —ਕਹਾਨੀ -- ਉਮਰ ਸੇ ਲੰਮੇ ਦੁੱਖ **ਕਵਿਤਾ : ਪੁਸਤਕ : ਬਲਦੇ ਚਿਰਾਗ਼ (ਕਾਵਿ-ਸੰਗ੍ਰਹਿ)-- (2000)-ਸੰਪਾਦਕ : ਡਾ ਸੰਪੂਰਨ ਸਿੰਘ ਟੱਲੇਵਾਲ ਰਚਨਾ : ਕੁਝ ਕਵਿਤਾਵਾਂ ਸੰਪਾਦਤ ਸੰਗ੍ਰਹਿਆਂ ਵਿਚ ਹੋਰ ਰਚਨਾਵਾਂ : 1. ਪੁਸਤਕ : ਆਪਣੀ ਮਿੱਟੀ ਦਾ ਰੁੱਖ -ਰਾਮ ਸਰੂਪ ਅਣਖੀ—ਸੰਪਾਦਕ : ਕੁਲਦੀਪ ਸਿੰਘ ਮਾਨ—ਰਚਨਾ: ਸਾਹਿਤ ਦਾ ਭਰ ਵਗਦਾ ਦਰਿਆ ਸੀ ਅਣਖੀ 2. ਪੁਸਤਕ : ਗ਼ਜ਼ਲਕਾਰ ਬੂਟਾ ਸਿੰਘ ਚੌਹਾਨ—ਸੰਪਾਦਕ : ਡਾ. ਸਤਨਾਮ ਸਿੰਘ ਜੱਸਲ —ਰਚਨਾ -ਵਿਲੱਖਣ ਮੁਹਾਂਦਰੇ ਦੀ ਸ਼ਾਇਰੀ 3. ਪੁਸਤਕ : ਕਹਾਣੀ ਤੋਂ ਨਾਟ ਮੰਚ ਤੱਕ—ਸੰਪਾਦਕ : ਡਾ. ਸੋਮ ਪਾਲ ਹੀਰਾ —ਰਚਨਾ - ਕਹਾਣੀ 'ਉਮਰੋਂ ਲੰਮੇ ਦੁੱਖ 'ਤੇ ਆਧਾਰਿਤ ਪ੍ਰੋ. ਸਰਬਜੀਤ ਦਾ ਲਿਖਿਆ ਨਾਟਕ 'ਰੇਤ ਦੀਆਂ ਕੰਧਾਂ' 4. ਪੁਸਤਕ : ਪੰਜਾਬੀ ਕਹਾਣੀ (2022)—ਲੇਖਕ -- ਡਾ. ਤੇਜਵੰਤ ਮਾਨ—ਰਚਨਾ - ਕਹਾਣੀ 'ਹਾਏ ਓਏ ਦੁੱਲਿਆ' ਬਾਰੇ ਵਿਚਾਰ 5. ਪੁਸਤਕ : ਜਿਨ੍ਹਾਂ ਸ਼ਬਦ ਪ੍ਰਗਾਸਿਆ—ਸੰਪਾਦਕ : ਡਾ. ਬਲਦੇਵ ਸਿੰਘ ਬੱਦਨ—ਰਚਨਾ- ਡਾ ਅਮਰ ਕੋਮਲ ਦੁਆਰਾ ਲਿਖਿਆ, ਭੋਲਾ ਸਿੰਘ ਸੰਘੇੜਾ ਦਾ ਸ਼ਬਦ ਚਿੱਤਰ **10.  ਸੰਘੇੜਾ ਦੀਆਂ ਕਹਾਣੀਆਂ 'ਤੇ ਦੂਜੇ ਲੇਖਕਾਂ ਵੱਲੋ ਕੀਤਾ ਕਾਰਜ: 1. ਸੰਪਾਦਕ: ਡਾ. ਸੁਰਜੀਤ ਬਰਾੜ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੀਆਂ ਕਹਾਣੀਆਂ: ਦ੍ਰਿਸ਼ਟੀਮੂਲਕ ਤਰਜ਼ੀਹਾਂ-(ਆਲੋਚਕਾਂ ਵੱਲੋਂ ਕਹਾਣੀਆ 'ਤੇ ਲਿਖੇ ਖੋਜ ਨਿਬੰਧ ) *ਐਮ. ਫਿਲ. 1. ਸ਼ੋਧ ਕਰਤਾ : ਜਰਨੈਲ ਸਿੰਘ ਟਿਵਾਣਾ ਵਿਸ਼ਾ : ਭੋਲਾ ਸਿੰਘ ਸੰਘੇੜਾ ਦੀ ਕਹਾਣੀ ਕਲਾ : ਇਕ ਅਧਿਐਨ—ਗਾਈਡ : ਡਾ. ਨਰਵਿੰਦਰ ਸਿੰਘ ਕੌਸ਼ਲ—ਯੂਨੀਵਰਸਿਟੀ: ਕੁਰੂਕਸ਼ੇਤਰਾ ਯੂਨੀਵਰਸਿਟੀ,ਕੁਰੂਕਸ਼ੇਤਰ—ਸੈਸ਼ਨ : 2007-08 2. ਸ਼ੋਧ ਕਰਤਾ: ਜਸਬੀਰ ਸਿੰਘ ਪਿੰਡ ਰੂੜੇਕੇ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੇ ਗਲਪ ਵਿਚ ਕਿਸਾਨੀ ਸੰਕਟ—ਗਾਈਡ : ਡਾ. ਸਾਕ ਮੁਹੰਮਦ—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ—ਸੈਸ਼ਨ : ਜੂਨ 2019 ਤੋਂ ਆਰੰਭ * ਪੀ. ਐਚ. ਡੀ 1. ਖੋਜ ਕਰਤਾ: ਡਾ. ਅਮਨਪਾਲ ਕੌਰ —ਵਿਸ਼ਾ : ਨਵਬਸਤੀਵਾਦੀ ਦੌਰ ਦੀ ਪੰਜਾਬੀ ਕਹਾਣੀ ਵਿਚ ਕਿਸਾਨੀ ਸੰਕਟ—ਗਾਈਡ : ਡਾ. ਭੀਮਇੰਦਰ ਸਿੰਘ—ਯੂਨਵਰਸਿਟੀ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਾਲ : 2011 2. ਖੋਜ ਕਰਤਾ : ਅਮਨਦੀਪ ਕੌਰ—ਵਿਸ਼ਾ : ਪੰਜਾਬੀ ਕਹਾਣੀ ਦੀਆਂ ਬਿਰਤਾਂਤਕ ਜੁਗਤਾਂ (ਅਜਮੇਰ ਸਿੱਧੂ, ਭੋਲਾ ਸਿੰਘ ਸੰਘੇੜਾ ਅਤੇ ਜਸਵੀਰ ਸਿੰਘ ਰਾਣਾ ਦੀਆਂ ਕਹਾਣੀਆਂ ਦੇ ਸੰਧਰਭ ਵਿਚ)—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ—ਸੈਸ਼ਨ : 2015-2020 * ਨਾਟਕ: 1. ਪ੍ਰੋ. ਸਰਬਜੀਤ ਔਲਖ ਨੇ ਕਹਾਣੀ ' ਉਮਰੋਂ ਲੰਮੇ ਦੁੱਖ' ਦਾ ਨਾਟਕੀਕਰਨ ਕਰਕੇ 'ਰੇਤ ਦੀਆਂ ਕੰਧਾਂ' ਨਾਂਅ ਦਾ ਨਾਟਕ ਲਿਖਿਆ। (ਇਹ ਨਾਟਕ ਬਹੁਤ ਮਕਬੂਲ ਹੋਇਆ ,ਪੰਜਾਬ ਤੋਂ ਬਿਨਾ ਇਸ ਦੇ ਕੈਨੇਡਾ, ਅਮਰੀਕਾ ਵਿਚ ਵੀ ਸ਼ੋਅ ਹੋਏ। 2002 ਤੋਂ ਲੈ ਕੇ ਅੱਜ ਤੱਕ, ਹਰ ਸਾਲ ਯੂਨੀਵਰਸਿਟੀ ਕਾਲਜਾਂ ਦੇ ਨਾਟਕ ਮੁਕਾਬਲਿਆਂ ਵਿਚ ਕਿਸੇ ਨਾ ਕਿਸੇ ਕਾਲਜ ਦੀ ਟੀਮ ਵੱਲੋਂ ਖੇਡਿਆ ਜਾਂਦਾ ਹੈ। 2. ਸੁਰਜੀਤ ਸਿੰਘ ਸੰਧੂ ਨੇ ਕਹਾਣੀ 'ਸੰਭਾਲ ਲੈ ਮੈਨੂੰ' ਦਾ ਨਾਟਕੀਕਰਨ ਕੀਤਾ। * ਕਹਾਣੀਆਂ 'ਤੇ ਬਣੀਆਂ ਫ਼ਿਲਮਾਂ: 1. ਲਘੂ ਫਿਲਮ 'ਦਿਸ਼ਾ’, 2. ਲਘੂ ਫਿਲਮ ' ਬੇਦਰਦ’, 3. ਲਘੂ ਫਿਲਮ 'ਜਾਲ’ ਅਤੇ 4. ਲਘੂ ਫਿਲਮ 'ਪੱਗ' 11. ਸਨਮਾਨ: 1. ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ, 2. ਮਾਤਾ ਗੁਰਮੇਲ ਕੌਰ ਯਾਦਗਾਰੀ ਐਵਾਰਡ ਅਤੇ 3. ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ ਪੁਰਸਕ੍ਰਿਤ 12. ਸਾਹਿਤਕ ਸਰਗਰਮੀਆਂ 1 ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਦੇ ਜਨਰਲ ਸਕੱਤਰ ਦੇ ਤੌਰ ਤੇ 2000 ਤੋਂ 2010 ਤੱਕ ਕੰਮ ਕੀਤਾ। ਇਸ ਸਮੇਂ ਦੌਰਾਨ ਸਭਾ ਨੇ ਪੰਜਾਬ ਪੱਧਰ ਦਾ 'ਪੰਜਾਬੀ ਨਾਵਲ ਵਰਕਸ਼ਾਪ' ਸਮਾਗਮ ਕੀਤਾ। (1955 ਵਿਚ ਸੰਸਥਾਪਿਤ, ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਪੰਜਾਬ ਦੀਆਂ ਸਭ ਤੋਂ ਪੁਰਾਣੀਆਂ ਸਾਹਿਤਕ ਸਭਾਵਾਂ ਵਿਚੋਂ ਇਕ ਹੈ) 2. ਸੰਘੇੜਾ ਪਰਿਵਾਰ ਵੱਲੋਂ 2016 ਤੋਂ 'ਮਾਤਾ ਤੇਜ ਕੌਰ ਯਾਦਗਾਰੀ ਐਵਾਰਡ' ਸ਼ੁਰੂ ਕੀਤਾ ਹੋਇਆ ਹੈ ਜੋ ਹਰ ਸਾਲ ਇਕ ਪ੍ਰਬੁੱਧ ਲੇਖਕ ਨੂੰ ਦਿੱਤਾ ਜਾਂਦਾ ਹੈ। ਪਤਾ : ਮਾਡਲ ਟਾਊਨ, ਗਲੀ ਨੰਬਰ 2 ਏ ਪੱਤੀ ਰੋਡ,ਬਰਨਾਲਾ -148101 ਫੋਨ : 98147 87506 8427897587 Email id : sanghera1959@gmail.com

View all posts by ਭੋਲਾ ਸਿੰਘ ਸੰਘੇੜਾ →