2 February 2023

ਕਵਿਤਾ ਦਾ ਹਮਸਫ਼ਰ: ਪ੍ਰੋ. ਪ੍ਰੀਤਮ ਸਿੰਘ ਰਾਹੀ—ਭੋਲਾ ਸਿੰਘ ਸੰਘੇੜਾ

ਸਾਹਿਤਕਾਰ ਦੋਸਤੋ! ਅੱਜ ਪ੍ਰੋ. ਪ੍ਰੀਤਮ ਸਿੰਘ ਰਾਹੀ ਦੀ ਬਰਸੀ, ਲਿਖਾਰੀ ਸਭਾ ਬਰਨਾਲਾ ਵਲੋਂ ਇਕ ਸਾਹਿਤਕ ਸਮਾਗਮ ਦੇ ਰੂਪ ਵਿਚ ਮਨਾਈ ਜਾ ਰਹੀ ਹੈ।
ਮੇਰੇ ਵਲੋਂ ਉਨ੍ਹਾਂ ਨੂੰ ਸਮਰਪਿਤ ਸ਼ਰਧਾਂਜਲੀ ਵਿੱਚੋਂ ਕੁਝ ਹਿੱਸਾ ਅੱਜ ਪੰਜਾਬੀ ਜਾਗਰਣ ਨੇ ਵੀ ਪ੍ਰਕਾਸ਼ਿਤ ਕੀਤਾ ਹੈ…..ਭੋਲਾ ਸਿੰਘ ਸੰਘੇੜਾ

ਬਰਨਾਲਾ ਪੰਜਾਬ ਦੇ ਮਾਲਵਾ ਖੇਤਰ ਦੀ ਉਹ ਭੂਮੀ ਹੈ ਜਿਸ ਨੂੰ ਲੇਖਕਾਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਇਸ ਜਰਖੇਜ਼ ਮਿੱਟੀ ਵਿਚ ਲੇਖਕਾਂ ਦੀ ਪੌਦ ਲਾਉਣ ਵਾਲਿਆਂ ਵਿਚ ਮਰਹੂਮ ਪ੍ਰੋ. ਪ੍ਰੀਤਮ ਸਿੰਘ ਰਾਹੀ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਦੇ ਲਾਏ ਹੋਏ ਸਾਹਿਤ ਦੇ ਇਹ ਬੂਟੇ, ਅੱਜ ਨਿਤ ਨਵੀਆਂ ਸੁਗੰਧੀਆਂ ਬਿਖੇਰ ਰਹੇ ਹਨ। ਇਹਨਾਂ ਵਿਚੋਂ ਕਈਆਂ ਦੇ ਵੱਡੇ ਰੁੱਖ ਬਣਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਪ੍ਰੋ. ਪ੍ਰੀਤਮ ਸਿੰਘ ਰਾਹੀ ਦਾ ਜਨਮ 30 ਅਕਤੂਬਰ, 1936 ਨੂੰ ਮਾਤਾ ਸੰਤ ਕੌਰ ਅਤੇ ਪਿਤਾ ਲਾਲ ਸਿੰਘ ਰੁਪਾਲ ਦੇ ਘਰ ਵਿਖੇ ਬਰਨਾਲਾ ਵਿਖੇ ਹੋਇਆ। ਇਹਨਾ ਦੇ ਦਾਦਾ ਵੈਦ ਗੁਰਮੁੱਖ ਸਿੰਘ ਆਪਣੇ ਜ਼ਮਾਨੇ ਦੇ ਮੰਨੇ–ਪ੍ਰਮੰਨੇ ਵੈਦ ਸਨ। ਉਹ ਪ੍ਰੀਤਮ ਸਿੰਘ ਨੂੰ ਵੀ ਇਸ ਕਿੱਤੇ ਨਾਲ ਜੋੜਨਾ ਚਾਹੁੰਦੇ ਸਨ। ਇਸੇ ਕਰਕੇ ਹੀ ਪ੍ਰੀਤਮ ਸਿੰਘ ਬਚਪਨ ਤੋਂ ਹੀ ਆਪਣੇ ਦਾਦਾ ਦੇ ਸਹਿਯੋਗੀ ਬਣਕੇ, ਵੈਦਗਿਰੀ ਦੀਆਂ ਬਾਰੀਕੀਆਂ ਸਿੱਖਦੇ ਰਹੇ।

ਇਸ ਪਰਿਵਾਰ ਵਿਚ ਪ੍ਰੋ .ਪ੍ਰੀਤਮ ਸਿੰਘ ਰਾਹੀ ਤੋਂ ਬਿਨਾਂ ਪੰਜ ਹੋਰ ਭਰਾ ਅਤੇ ਇਕ ਭੈਣ ਵੀ ਸਨ। ਸੱਤ ਜੀਆਂ ਦੇ ਵੱਡੇ ਪਰਿਵਾਰ ਦਾ ਪਾਲਣ–ਪੋਸ਼ਣ ਕਰਨਾ ਕੋਈ ਛੋਟੀ ਜ਼ਿੰਮੇਵਾਰੀ ਨਹੀਂ ਹੁੰਦਾ। ਸ਼ਾਇਦ ਇਸੇ ਕਰਕੇ ਹੀ ਪ੍ਰੋ. ਪ੍ਰੀਤਮ ਸਿੰਘ ਰਾਹੀ ਨੂੰ ਦਸਵੀਂ ਤੋਂ ਬਾਅਦ ਅੱਗੇ ਕਿਸੇ ਸਕੂਲ, ਕਾਲਜ ਵਿਚ ਪੜ੍ਹਨ ਦਾ ਮੌਕਾ ਨਾ ਮਿਲਿਆ। ਪਰ ਬਾਬਾ ਗੁਰਮੁੱਖ ਸਿੰਘ ਦੀ ਸੰਗਤ ਨੇ ਉਹਨਾ ਨੂੰ ਵਿਦਿਆ ਦੇ ਮਹੱਤਵ ਤੋਂ ਅਣਜਾਣ ਨਹੀਂ ਸੀ ਰਹਿਣ ਦਿੱਤਾ। ਇਹੀ ਵਜਾਹ ਸੀ ਕਿ ਚਾਹੇ ਪੜ੍ਹਨ ਦੀ ਗੱਲ ਹੋਵੇ ਤੇ ਚਾਹੇ ਪੜ੍ਹਾਉਣ ਦੀ, ਪ੍ਰੋ. ਪ੍ਰੀਤਮ ਸਿੰਘ ਰਾਹੀ ਨੇ ਵਿਦਿਆ ਨਾਲ ਆਪਣਾ ਗੁੜ੍ਹਾ ਰਿਸ਼ਤਾ ਬਣਾਈ ਰੱਖਿਆ। ਅਕਾਦਮਿਕ ਸਿੱਖਿਆ ਗ੍ਰਹਿਣ ਕਰਨ ਦੇ ਪੱਖੋਂ ਬਰਨਾਲਾ ਖੇਤਰ ਵਿਚ ਉਹਨਾ ਦਾ ਕੋਈ ਸਾਨ੍ਹੀ ਨਹੀਂ ਸੀ। ਉਹਨਾ ਪੰਜ ਵਿਸ਼ਿਆਂ; ਪੰਜਾਬੀ, ਹਿੰਦੀ, ਉਰਦੂ, ਸੰਸਕ੍ਰਿਤ, ਅੰਗਰੇਜ਼ੀ ਵਿਚ ਐਮ. ਏ. ਤੱਕ ਦੀ ਸਾਰੀ ਵਿਦਿਆ ਪ੍ਰਾਈਵੇਟ ਤੌਰ ਤੇ ਗ੍ਰਹਿਣ ਕੀਤੀ। ਇਸ ਤੋਂ ਬਿਨਾਂ ਕਈ ਹੋਰ ਵਿਸ਼ਿਆਂ ਦੇ ਡਿਪਲੋਮੇ ਅਤੇ ਡਿਗਰੀਆਂ ਵੀ ਉਹਨਾ ਨੇ ਪ੍ਰਾਪਤ ਕੀਤੇ ਹੋਏ ਸਨ।

ਪੰਜਾਬ ਵਿਚ 1950 ਦੇ ਨੇੜੇ–ਤੇੜੇ ਸਾਹਿਤ ਸਭਾਵਾਂ ਸਥਾਪਿਤ ਕਰਨ ਦੀ ਪਿਰਤ ਪਈ। ਸਭ ਤੋਂ ਪਹਿਲਾਂ ਸਾਹਿਤ ਸਭਾ ਰਾਮਪੁਰ ਨੇ ਆਪਣੀ ਸਰਗਰਮੀ ਦਿਖਾਈ। ਇਸੇ ਤਰ੍ਹਾਂ ਬਰਨਾਲਾ ਵਿਖੇ 1952 ਪੰਜਾਬੀ ਸਾਹਿਤ ਸਭਾ ਦੀ ਸਥਾਪਨਾ ਕਰਨ ਵਿਚ ਪ੍ਰੋ. ਪ੍ਰੀਤਮ ਸਿੰਘ ਰਾਹੀ ਦਾ ਅਹਿਮ ਯੋਗਦਾਨ ਸੀ। ਪੰਜਾਬ ਵਿਚ ਸਰਗਰਮ ਹੋਣ ਵਾਲੀ ਇਹ ਦੂਜੀ ਸਾਹਿਤ ਸਭਾ ਸੀ। ਪ੍ਰੋ. ਰਾਹੀ ਨੂੰ ਸਭਾ ਦੇ ਵਿਤ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਸਭਾ ਬਣਨ ਦੀ ਦੇਰ ਸੀ ਕਿ ਪ੍ਰੋ. ਰਾਹੀ ਦੇ ਦਵਾਖਾਨੇ ਦੇ ਚੁਬਾਰੇ ਵਿਚ ਸਿਖਾਂਦਰੂ ਲੇਖਕ ਆਉਣ–ਜਾਣ ਲੱਗੇ। ਪ੍ਰੋ. ਪ੍ਰੀਤਮ ਸਿੰਘ ਰਾਹੀ ਆਪਣੇ ਕੰਮ ਦੇ ਨਾਲ ਨਾਲ ਇਹਨਾਂ ਕਵੀਆਂ ਨੂੰ ਕਵਿਤਾ, ਖ਼ਾਸ ਕਰਕੇ ਗ਼ਜ਼ਲ ਲਿਖਣ ਦੇ ਗੁਰ ਦੱਸਦੇ। ਇਸ ਤਰ੍ਹਾਂ ਕਵਿਤਾ ਦਾ ਇਹ ਸਕੂਲ ‘ਬਰਨਾਲਾ ਸਕੂਲ ਆਫ ਪੋਇਟਰੀ’ ਦੇ ਲਕਬ ਨਾਲ ਮਸ਼ਹੂਰ ਹੋ ਗਿਆ। ਹੌਲੀ ਹੌਲੀ ਪ੍ਰੋ. ਰਾਹੀ ਦੀ ਦੁਕਾਨ ਲੇਖਕਾਂ ਦੇ ਮੇਲ-ਮਿਲਾਪ ਦਾ ਅੱਡਾ ਬਣ ਗਈ। ਇਥੇ ਸਥਾਨਕ ਲੇਖਕਾਂ ਤੋਂ ਬਿਨਾਂ ਬਾਹਰਲੇ ਲੇਖਕਾਂ ਦਾ ਵੀ ਆਉਣ-ਜਾਣ ਰਹਿੰਦਾ। ਕਿਹਾ ਜਾਂਦਾ ਹੈ ਕਿ ਇਸ ਦੁਕਾਨ ਵਿਚ ਇਕ ਮਿਕਨਾਤੀਸੀ ਖਿੱਚ ਸੀ ਜੋ ਲੇਖਕਾਂ ਤੇ ਪਾਠਕਾਂ ਨੂੰ ਇਥੇ ਆਉਣ ਲਈ ਮਜ਼ਬੂਰ ਕਰ ਦਿੰਦੀ ਸੀ । ਜਦੋਂ ਵੀ ਕੋਈ ਲੇਖਕ ‘ਛੱਤਾ ਖੂਹ’ ਕੋਲ ਦੀ ਲੰਘਦਾ ਤਾਂ ਉਸਦੇ ਪੈਰ ਮੱਲੋ– ਮੱਲੀ ਦੁਕਾਨ ਵੱਲ ਨੂੰ ਕਦਮ ਭਰਨ ਲੱਗਦੇ। ਭਰਦੇ ਵੀ ਕਿਉਂ ਨਾ? ਇਥੇ ਉਸਨੂੰ ਢੇਰ ਸਾਰੇ ਅਖ਼ਬਾਰਾਂ ਤੋਂ ਬਿਨਾਂ ਪੰਜਾਬੀ, ਹਿੰਦੀ ਦੇ ਕਿੰਨੇ ਹੀ ਰਸਾਲੇ ਪੜ੍ਹਨ ਲਈ ਮਿਲ ਜਾਂਦੇ। ਚਾਹ ਪਾਣੀ ਦੇ ਨਾਲ ਨਾਲ ਦੋ ਘੜੀ ਸੁਸਤਾਉਣ ਦਾ ਮੌਕਾ ਵੀ ਮਿਲ ਜਾਂਦਾ। ਇਸਦੇ ਨਾਲ ਹੀ ਪ੍ਰੋ. ਰਾਹੀ ਦੇ ਚੁਟਕਲੇ ਸਾਰਾ ਥਕੇਵਾਂ ਲਾਹ ਦਿੰਦੇ ਤੇ ਆਉਣ ਵਾਲਾ ਤਰੋਤਾਜ਼ਾ ਹੋ ਕੇ ਦੁਕਾਨ ਵਿਚੋਂ ਜਾਂਦਾ।

ਪ੍ਰੋ. ਪ੍ਰੀਤਮ ਸਿੰਘ ਰਾਹੀ ਨੇ ਆਪਣੀ ਸਾਹਿਤ ਸਿਰਜਣਾ ਦਾ ਆਗ਼ਾਜ਼ ਨਜ਼ਮ ਤੋਂ ਕੀਤਾ। ਉਹਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਕਰੁਣਾ’ 1960 ਵਿਚ ਪ੍ਰਕਾਸ਼ਿਤ ਹੋਇਆ। ਇਸ ਤੋਂ ਬਾਅਦ ਉਹਨਾ ਨੇ ਆਪਣੇ ਆਪ ਨੂੰ, ਕਵਿਤਾ ਨੂੰ ਸਮਰਪਿਤ ਕਰ ਦਿੱਤਾ। ਉਹਨਾ ਦੀਆਂ ਨਜ਼ਮਾਂ ਦੀਆਂ ਗਿਆਰਾਂ ਪੁਸਤਕਾਂ ; ਕਚਨਾਰ, ਕੰਜਕਾਂ, ਕਾਇਆ ਦੇ ਰੁੱਖ, ਅੱਥਰਾ ਘੋੜਾ, ਉਦਾਸ ਪਲਾਂ ਦੀ ਦਾਸਤਾਨ, ਪਰਤ ਦਰ ਪਰਤ, ਸੁੱਕੇ ਪੱਤੇ ਦੀ ਦਸਤਕ, ਸੁਰ ਸੁਗੰਧ, ਇਕ ਕੁਕਨੂਸ ਹੋਰ ਅਤੇ ਆਮੀਨ ਪ੍ਰਕਾਸ਼ਿਤ ਹੋਈਆਂ।

ਨਜ਼ਮ ਦੇ ਨਾਲ ਨਾਲ ਜਿਥੇ ਉਹਨਾ ਨੂੰ ਗ਼ਜ਼ਲ ਦੇ ਮਾਹਿਰ ਮੰਨਿਆ ਜਾਂਦਾ ਸੀ ਓਥੇ ਉਹਨਾ ਨੇ ਖ਼ੂਬਸੂਰਤ ਗੀਤਾਂ ਦੀ ਵੀ ਸਿਰਜਣਾ ਕੀਤੀ। ਉਹਨਾ ਦੀ ਕਵਿਤਾ ਦੀਆਂ ਕੁਝ ਵੰਨਗੀਆਂ:

ਨਜ਼ਮ…

ਇਹ ਕਿਸ ਨਗਰੀ ਵਿਚ ਆ ਗਿਆ ਹਾਂ ਮੈਂ
ਜਿਥੋਂ ਦੇ ਲੋਕ ਕਿਸੇ ਟੂਣੇ ਦੇ ਕੀਲੇ ਹੋਏ
ਗੁੰਨਰ-ਵੱਟੇ ਬਣੇ
ਇਕ ਦੂਜੇ ਵੱਲ ਵੇਖੀ ਜਾ ਰਹੇ ਹਨ
ਨਾ ਹੱਸਦੇ ਹਨ, ਨਾ ਰੋਂਦੇ ਹਨ
ਨਾ ਹੀ ਕੁਝ ਬੋਲਦੇ ਹਨ।

ਗੀਤ …

ਜਿਥੇ ਫੁੱਲਾਂ ਕਲੀਆਂ ਦੀ ਥਾਂ,
ਗੰਧ ਬਾਰੂਦ ਦੀ ਆਵੇ।
ਕਵਿਤਾ ਦੀ ਥਾਂ ਜਿਥੇ ਗੋਲ਼ੀ,
ਆਪਣੀ ਸ਼ੂਕ ਸੁਣਾਵੇ।
ਸੜਕਾਂ ਉੱਤੇ ਲਹੂ ਹੈ ਡੁਲ੍ਹਦਾ,
ਜਿਥੇ ਰੋਜ਼ ਅਜਾਈਂ।
ਜਿੰਦੇ ਨੀ ਤੂੰ ਓਸ ਨਗਰ ਨਾ ਜਾਈਂ….

ਗ਼ਜ਼ਲ ਦੇ ਚੰਦ ਸ਼ਿਅਰ…

ਸਿਮਟਿਆ ਤਾਂ ਸਿਮਟਿਆ ਬਸ ਇਕ ਬੂੰਦ ਵਿਚ,
ਫੈਲਿਆ ਤਾਂ ਫੈਲਿਆ ਸ਼ਾਇਰ ਸਮੁੰਦਰ ਹੋ ਗਿਆ।
ਉੱਡ ਗਏ ਪੰਛੀ ਨੇ ਮੁੜਕੇ ਨਹੀਂ ਸੀ ਦੇਖਿਆ,
ਸ਼ਾਖ ਉਸਨੂੰ ਦੇਰ ਤੱਕ ਅਲਵਿਦਾ ਕਹਿੰਦੀ ਰਹੀ।
ਜਿਨ੍ਹਾਂ ਧੌਣਾ ‘ਤੇ ਸਰ ਨਹੀਂ ਹੁੰਦੇ,
ਉਹ ਆਦਮੀ ਮੁਅਤਬਰ ਨਹੀਂ ਹੁੰਦੇ।

ਉਸਤਾਦ ਗ਼ਜ਼ਲਗੋ ਪ੍ਰੋ. ਸੁਲੱਖਣ ਸਰਹੱਦੀ ਦੇ ਸ਼ਬਦਾਂ ਵਿਚ : —–ਪ੍ਰੋ. ਪ੍ਰੀਤਮ ਸਿੰਘ ਰਾਹੀ ਦੀਆਂ ਗ਼ਜ਼ਲਾਂ ਵਿਚ ਜਿਥੇ ਆਧੁਨਿਕ ਮਨੁੱਖ ਦੀਆਂ ਨਵੀਆਂ ਮੁਸ਼ਕਲਾਂ ਅਤੇ ਟੁੱਟ ਰਹੇ ਰਿਸ਼ਤਿਆਂ ਦਾ ਦਰਦ ਹੈ, ਓਥੇ ਯੁੱਗ ਪਲਟਾਊ ਵਿਚਾਰਾਂ ਨਾਲ ਭਰਪੂਰ ਹਨ। ਉਸਨੇ ਆਪਣੀ ਗ਼ਜ਼ਲ ਨੂੰ ਕੇਵਲ ਗ਼ਜ਼ਲ ਵਜੋਂ ਪੇਸ਼ ਕਰਦਿਆਂ ਹਰ ਵਾਦ ਤੋਂ ਭਾਵੇਂ ਦੂਰੀ ਰੱਖੀ ਹੈ ਪਰ ਮਨੁੱਖਵਾਦ ਤੋਂ ਕਦੇ ਦੂਰ ਨਹੀਂ ਗਿਆ।—–

ਉਹਨਾ ਦੇ ਪੰਜ ਗ਼ਜ਼ਲ ਸੰਗ੍ਰਹਿ; ਸਾਗਰ ਤੋਂ ਸਲੀਬ ਤੱਕ, ਕਾਸ਼ਨੀ ਧੁੱਪਾਂ, ਗਜ਼ਾਲ, ਮਾਲਕੌਂਸ ਅਤੇ ਗੁਲਮੋਹਰ ਵੀ ਪਾਠਕਾਂ ਦੀ ਨਜ਼ਰ ਕੀਤੇ। ਬਾਲ ਸਾਹਿਤ ਤੋਂ ਬਿਨਾਂ ਉਹਨਾ ਨੇ ਆਲੋਚਨਾ ਦੇ ਖੇਤਰ ਵਿਚ ਵੀ ਸ਼ਲਾਘਾਯੋਗ ਕੰਮ ਕੀਤਾ।

ਬਹੁਭਾਸ਼ੀ ਗਿਆਤਾ ਹੋਣ ਕਰਕੇ ਉਹਨਾਂ ਨੂੰ ਪ੍ਰਸਿੱਧ ਸਾਹਿਤਕ ਕ੍ਰਿਤਾਂ ਅਨੁਵਾਦ ਕਰਨ ਵਿਚ ਕੋਈ ਦਿੱਕਤ ਨਾ ਆਈ। ਉਹਨਾਂ ਨੇ ਹਿੰਦੀ, ਅੰਗਰੇਜ਼ੀ ਅਤੇ ਸੰਸਕ੍ਰਿਤ ਦੀਆਂ ਰਚਨਾਵਾਂ ਨੂੰ ਪੰਜਾਬੀ ਵਿਚ ਅਤੇ ਪੰਜਾਬੀ ਦੀਆਂ ਰਚਨਾਵਾਂ ਨੂੰ ਦੂਜੀਆਂ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਕੀਤਾ। ਉਹਨਾਂ ਦਾ ਆਪਣਾ ਗ਼ਜ਼ਲ ਸੰਗ੍ਰਹਿ ‘ਅੰਤਰਾਲ’ ਹਿੰਦੀ ਵਿਚ ਅਤੇ ‘ਕਾਇਨਾਤ’ ਸ਼ਾਹਮੁਖੀ ਵਿਚ ਵੀ ਅਨੁਵਾਦ ਹੋਇਆ। ਇਸ ਤੋਂ ਬਿਨਾ ਉਹਨਾ ਦੀਆਂ ਰਚਨਾਵਾਂ ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ‘ਸਾਂਝੇ ਕੌਮਾਂਤਰੀ ਸੰਕਲਨਾਂ’ ਦਾ ਹਿੱਸਾ ਵੀ ਬਣਦੀਆਂ ਰਹੀਆਂ।

ਵੱਖ ਵੱਖ ਯੂਨੀਵਰਸਿਟੀਆਂ ਦੇ ਕਿੰਨੇ ਹੀ ਵਿਦਿਆਰਥੀਆਂ ਨੇ ਉਹਨਾ ਦੀਆਂ ਕਵਿਤਾਵਾਂ ਨੂੰ ਖੋਜ ਦਾ ਵਿਸ਼ਾ ਬਣਾਇਆ। ਵਿਕ੍ਰਮਸ਼ਿਲਾ ਵਿਸ਼ਵਵਿਦਿਆਲਯ ਈਸੀ (ਭਾਗਲਪੁਰ) ਨੇ ਸਾਹਿਤ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਉਹਨਾ ਨੂੰ ਪੀ. ਐਚ. ਡੀ. ਦੀ ਡਿਗਰੀ ਪ੍ਰਦਾਨ ਕੀਤੀ।

ਭਾਵੇਂ ਸਾਹਿਤ, ਕਲਾ ਅਤੇ ਸੱਭਿਆਚਾਰ ਨਾਲ ਸਬੰਧਿਤ ਕਿੰਨੀਆਂ ਹੀ ਸੰਸਥਾਵਾਂ ਨੇ ਉਹਨਾ ਨੂੰ ਸਮੇਂ ਸਮੇਂ ਸਨਮਾਮਨਿਤ ਕੀਤਾ ਪਰ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਪਤਾ ਨਹੀਂ ਕੀ ਕਾਰਨ ਸਨ ਕਿ ਇਸ ਵਿਦਵਾਨ ਵੱਲ ਕਿਸੇ ਸਰਕਾਰੀ ਅਦਾਰੇ ਦੀ ਨਜ਼ਰ ਕਿਉਂ ਨਹੀਂ ਗਈ?

ਉਹਨਾ ਨੇ ਐਸ. ਡੀ. ਕਾਲਜ ਬਰਨਾਲਾ ਵਿਚ 26 ਸਾਲ ਪ੍ਰਾਅਧਿਆਪਕ ਦੇ ਤੌਰ ਤੇ ਸੇਵਾਵਾਂ ਨਿਭਾਈਆਂ। ਸਿੱਖਿਆ ਦੇ ਖੇਤਰ ਤੋਂ ਬਿਨਾ ਇਕ ਉਹ ਸਮਾਜ ਸੇਵੀ ਦੇ ਤੌਰ ਤੇ ਵੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ। ਉਹ 10 ਸਾਲ ਨਗਰ ਪਾਲਿਕਾ ਬਰਨਾਲਾ ਦੇ ਅਤੇ 6 ਸਾਲ ਇੰਮਪਰੂਵਮੈਂਟ ਟਰਸਟ ਬਰਨਾਲਾ ਦੇ ਵੀ ਮੈਂਬਰ ਰਹੇ।

ਉਹ ਲਿਖਣ ਦੇ ਨਾਲ ਨਾਲ ‘ਮੁਹਾਂਦਰਾ’ ਨਾਂ ਦੇ ਤ੍ਰੈਮਾਸਿਕ ਪਰਚੇ ਦੀ ਵੀ ਸੰਪਾਦਨਾ ਕਰਦੇ ਰਹੇ। ਅੱਜ ਕੱਲ੍ਹ ਇਹ ਪਰਚਾ ਉਹਨਾ ਦੇ ਸਪੁੱਤਰ ਡਾ. ਰਾਹੁਲਜੀਤ ਰੁਪਾਲ ਅਤੇ ਭਰਾ ਡਾ. ਜੋਗਿੰਦਰ ਸਿੰਘ ਨਿਰਾਲਾ ਦੀ ਦੇਖ ਰੇਖ ਹੇਠ ਨਿਰਵਿਗਨ ਪ੍ਰਕਾਸ਼ਿਤ ਹੋ ਰਿਹਾ ਹੈ।

ਉਹਨਾ ਅਖ਼ੀਰ ਤੱਕ ਲਿਖਾਰੀ ਸਭਾ ਬਰਨਾਲਾ ਦੇ ਪ੍ਰਧਾਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਰਪ੍ਰਸਤ ਦੀ ਜ਼ਿੰਮੇਵਾਰੀ ਨਿਭਾਈ। ਉਹਨਾ ਦੀ ਬਦੌਲਤ ਲਿਖਾਰੀ ਸਭਾ ਬਰਨਾਲਾ ਵੱਲੋਂ ਬੜੇ ਹੀ ਯਾਦਗਾਰੀ ਸਮਾਗਮ ਕੀਤੇ ਗਏ।

ਪ੍ਰੋ. ਪ੍ਰੀਤਮ ਸਿੰਘ ਰਾਹੀ 26 ਅਕਤੂਬਰ, 2010 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਹਰ ਸਾਲ ਉਹਨਾ ਦੇ ਪਰਿਵਾਰ ਵੱਲੋਂ, ਉਹਨਾ ਦੀ ਬਰਸੀ ਨੂੰ ਇਕ ਸਾਹਿਤਕ ਸਮਾਗਮ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਸਮਾਗਮ ਵਿਚ ਉੱਘੇ ਸਾਹਿਤਕਾਰ ਸ਼ਿਰਕਤ ਕਰਦੇ ਹਨ। ਇਸ ਮੌਕੇ ਸਾਹਿਤਕਾਰਾਂ ਨੂੰ ਕਈ ਯਾਦਗਰੀ ਐਵਾਰਡ ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ।
***
ਭੋਲਾ ਸਿੰਘ ਸੰਘੇੜਾ
ਮੋਬ: 98147-87506

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*

***
953
***

About the author

ਭੋਲਾ ਸਿੰਘ ਸੰਘੇੜਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਭੋਲਾ ਸਿੰਘ ਸੰਘੇੜਾ ਦਾ ਜੀਵਨ ਵੇਰਵਾ:
1. ਨਾਮ : ਭੋਲਾ ਸਿੰਘ ਸੰਘੇੜਾ, 2. ਪਿਤਾ ਦਾ ਨਾਮ : ਭਾਗ ਸਿੰਘ, 3. ਮਾਤਾ ਦਾ ਨਾਮ : ਤੇਜ ਕੌਰ
4. ਜਨਮ ਮਿਤੀ : 7 ਜੂਨ, 1959
5. ਜਨਮ ਸਥਾਨ : ਪਿੰਡ ਸੰਘੇੜਾ, ਜ਼ਿਲ੍ਹਾ ਬਰਨਾਲਾ (ਪੰਜਾਬ)
6. ਯੋਗਤਾ : B.Sc. , M. Com, M. A, M.Phil ( Punjabi)
7. ਕਿੱਤਾ : ਅਧਿਆਪਨ
* 29/1/1983 ਤੋਂ 24/7/2008 ਸਾਇੰਸ ਅਧਿਆਪਕ
* 24/7/2008 ਤੋਂ 30/6/2018 ਸਕੂਲ ਲੈਕਚਰਾਰ ( ਪੰਜਾਬੀ)

8. ਕਿਤਾਬਾਂ :
* ਕਹਾਣੀ-ਸੰਗ੍ਰਹਿ: 1. ਪਹਿਲੀ ਕਿਤਾਬ : ਜ਼ਹਿਰ ਦਾ ਘੁੱਟ ( 1987), 2. ਰੇਤ ਦੀਆਂ ਕੰਧਾਂ ( 2002), 3. ਹਾਏ ਓਏ ਦੁੱਲਿਆ (2016)4. ਇਹ ਜੰਗ ਕੌਣ ਲੜੇਗਾ (2018)5. ਮਿੱਟੀ ਦੇ ਪੁੱਤ ( ਕਿਸਾਨੀ ਜੀਵਨ ਦੀਆਂ ਚੋਣਵੀਆਂ ਕਹਾਣੀਆਂ)6. ਪੁਨਰ ਜਨਮ (ਤਰਸੇਮ ਦੁਆਰਾ ਹਿੰਦੀ ਵਿਚ ਅਨੁਵਾਦਿਤ ਕਹਾਣੀ- ਸੰਗ੍ਰਹਿ)

*ਨਾਵਲ: 1. ਬਲ਼ਦੀ ਰੁੱਤ 2019

* ਵਿਚਾਰ-ਸੰਗ੍ਰਹਿ: 1. ਤੇਰਾਂ 100 ਤੇਰਾਂ

* ਵਾਰਤਿਕ
1. ਸ਼ਬਦਾਂ ਦਾ ਸਫ਼ਰ: (ਬਰਨਾਲਾ ਦੀ ਸਾਹਿਤਕ ਲਹਿਰ ਦਾ ਇਤਿਹਾਸ)

*ਸੰਪਾਦਨ :
1. ਢਲਦੀ ਦੁਪਹਿਰ ( ਕਿਸਾਨੀ ਜੀਵਨ ਨਾਲ ਸੰਬੰਧਤ ਕਹਾਣੀਆਂ)2. ਨਾਨਕ ਨੂਰ ( ਸ੍ਰੀ ਗੁਰ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ-ਸੰਗ੍ਰਹਿ)

* ਡਾ. ਜੋਗਿੰਦਰ ਸਿੰਘ ਨਿਰਾਲਾ ਨਾਲ ਮਿਲਕੇ ਸੰਪਾਦਨ :
1. ਕੂੰਜਾਂ ਦੀ ਪਰਵਾਜ਼ ( ਪੰਜਾਬੀ ਔਰਤ ਲੇਖਕਾਵਾਂ ਦੀਆਂ ਕਹਾਣੀਆਂ), 2. ਕਰਮ ਸਿੰਘ ਮਾਨ ਦੀਆਂ ਕਹਾਣੀਆਂ ਦਾ ਕਥਾ- ਵਿਵੇਕ (ਮਾਨ ਦੀਆਂ ਕਹਾਣੀਆਂ ਬਾਰੇ ਵਿਦਵਾਨਾਂ ਦੇ ਵਿਚਾਰ)

*ਅਨੁਵਾਦ :
1. ਅਸੀਂ ਨਾਸਤਕ ਬਣੇ ( We become atheist written by Gora)
2. ਨੀਲੇ ਪੱਤਰੇ ( The blue notebook Written by Emmanuil Kazakevitch)

*ਆਲੋਚਨਾ:
1.  ਮਿੱਤਰ ਸੈਨ ਮੀਤ ਦੀਆਂ ਕਹਾਣੀਆਂ ਦਾ ਕਥਾ-ਵਿਵੇਕ (ਮਿੱਤਰ ਸੈਨ ਮੀਤ ਪੰਜਾਬ ਦਾ ਪ੍ਰਸਿੱਧ ਨਾਵਲਕਾਰ ਹੈ ਜਿਸ ਦੇ ਨਾਵਲ ਕੌਰਵ ਸਭਾ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਪਰਸਕ੍ਰਿਤ ਕੀਤਾ ਜਾ ਚੁੱਕਿਆ ਹੈ)

**9. ਸੰਪਾਦਿਤ ਸੰਗ੍ਰਹਿਆਂ ਵਿਚ ਕਹਾਣੀਆਂ ਤੇ ਹੋਰ ਰਚਨਾਵਾਂ:
ਕਹਾਣੀਆਂ --
1. ਪੁਸਤਕ : ਨਾਰਦ ਡਉਰੂ ਵਾਇਆ (1988) ਸੰਪਾਦਕ : ਡਾ. ਜੋਗਿੰਦਰ ਨਿਰਾਲਾ ਕਹਾਣੀ -- ਮਨੁੱਖ ਤੇ ਪਸ਼ੂ
2. ਪੁਸਤਕ: ਲਾਸ਼ ਤੇ ਹੋਰ ਕਹਾਣੀਆਂ (2002) ਸੰਪਾਦਕ--ਕੰਵਰਜੀਤ ਭੱਠਲ—ਕਹਾਣੀ --ਵਾਰਿਸ
3. ਪੁਸਤਕ : ਨਵੀਂ ਫਸਲ (2003) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਉਮਰੋਂ ਲੰਮੇ ਦੁੱਖ
4. ਪੁਸਤਕ : ਮਿਲਿ ਕੈ ਕਰਹ ਕਹਾਣੀਆ (2003) ਸੰਪਾਦਕ : ਡਾ. ਭੁਪਿੰਦਰ ਸਿੰਘ ਬੇਦੀ—ਕਹਾਣੀ -- ਆਪਣੀ ਮਿੱਟੀ ਦੇ ਪੁੱਤ
5. ਪੁਸਤਕ : ਨਵੀਂ ਕਹਾਣੀ (2004) ਸੰਪਾਦਕ : ਡਾ. ਕਰਾਂਤੀਪਾਲ —ਕਹਾਣੀ -- ਕੂਕ
6. ਪੁਸਤਕ : ਹੁਣ ਹੋਰ ਨਾ ਪੁੱਛੀਂ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਹਾਏ ਓਏ ਦੁੱਲਿਆ
7. ਪੁਸਤਕ : ਦੇਸ ਮਾਲਵਾ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ -- ਮਾਰੂਥਲ
8. ਪੁਸਤਕ : ਕਿਸਾਨੀ ਜੀਵਨ ਦੀ ਪੰਜਾਬੀ ਕਹਾਣੀ (2014) ਸੰਪਾਦਕ : ਡਾ. ਰਵੀ ਰਵਿੰਦਰ—ਕਹਾਣੀ -- ਸੰਭਾਲ ਲੈ ਮੈਨੂੰ
9. ਪੁਸਤਕ : ਹਵਾੜ੍ਹੇ ਸੁਪਨੇ (2018) -(ਮਜ਼ਦੂਰ ਵਰਗ 'ਤੇ ਕੇਂਦਰਿਤ 31 ਕਹਾਣੀਆਂ)-ਸੰਪਾਦਕ : ਅਨੇਮਨ ਸਿੰਘ ਕਹਾਣੀ -- ਸਾਂਝ ਦੇ ਪਲ
10. ਪੁਸਤਕ : ਸ਼ਾਇਦ ਦਿਨ ਚੜ੍ਹ ਜਾਂਦਾ (2019)—(ਕਿਸਾਨੀ ਜੀਵਨ 'ਤੇ ਕੇਂਦਰਿਤ 25 ਕਹਾਣੀਆਂ) ਸੰਪਾਦਕ : ਡਾ. ਰਵੇਲ ਸਿੰਘ, ਅਨੇਮਨ ਸਿੰਘ—ਕਹਾਣੀ -- ਪੁਨਰ ਜਨਮ
11. ਪੁਸਤਕ : ਢਾਈ ਦਹਾਕੇ (2021) ਸੰਪਾਦਕ : ਕੰਵਰਜੀਤ ਭੱਠਲ—ਕਹਾਣੀ -- ਵਾਰਿਸ

*ਹਿੰਦੀ ਸੰਗ੍ਰਹਿ ***
1. ਪੁਸਤਕ : ਪੰਜਾਬੀ ਕੀ ਯਾਦਗਾਰ ਕਹਾਨੀਆਂ (2018)-ਸੰਪਾਦਕ ਐਵੰ ਅਨੁਵਾਦਕ: ਸੁਭਾਸ਼ ਨੀਰਵ—ਕਹਾਨੀ -- ਹਾਏ ਰੇ ਦੁੱਲਿਆ
2. ਪੁਸਤਕ : ਕਿਸਾਨੀ ਜੀਵਨ ਕੀ ਪੰਜਾਬੀ ਕਹਾਨੀ (2021) -ਸੰਪਾਦਕ : ਡਾ. ਰਵੀ ਰਵਿੰਦਰ —ਕਹਾਨੀ -- ਸੰਭਾਲ ਲੇ ਮੁਝੇ
3. ਪੁਸਤਕ : 21ਸ਼ਰੇਸਠ ਯੁਵਾਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ—ਕਹਾਨੀ -- ਅਲਵਿਦਾ ਦੋਸਤ
4. ਪੁਸਤਕ : 21 ਸ਼ਰੇਸਠ ਨਾਰੀਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ —ਕਹਾਨੀ -- ਉਮਰ ਸੇ ਲੰਮੇ ਦੁੱਖ

**ਕਵਿਤਾ :
ਪੁਸਤਕ : ਬਲਦੇ ਚਿਰਾਗ਼ (ਕਾਵਿ-ਸੰਗ੍ਰਹਿ)-- (2000)-ਸੰਪਾਦਕ : ਡਾ ਸੰਪੂਰਨ ਸਿੰਘ ਟੱਲੇਵਾਲ
ਰਚਨਾ : ਕੁਝ ਕਵਿਤਾਵਾਂ

ਸੰਪਾਦਤ ਸੰਗ੍ਰਹਿਆਂ ਵਿਚ ਹੋਰ ਰਚਨਾਵਾਂ :
1. ਪੁਸਤਕ : ਆਪਣੀ ਮਿੱਟੀ ਦਾ ਰੁੱਖ -ਰਾਮ ਸਰੂਪ ਅਣਖੀ—ਸੰਪਾਦਕ : ਕੁਲਦੀਪ ਸਿੰਘ ਮਾਨ—ਰਚਨਾ: ਸਾਹਿਤ ਦਾ ਭਰ ਵਗਦਾ ਦਰਿਆ ਸੀ ਅਣਖੀ
2. ਪੁਸਤਕ : ਗ਼ਜ਼ਲਕਾਰ ਬੂਟਾ ਸਿੰਘ ਚੌਹਾਨ—ਸੰਪਾਦਕ : ਡਾ. ਸਤਨਾਮ ਸਿੰਘ ਜੱਸਲ —ਰਚਨਾ -ਵਿਲੱਖਣ ਮੁਹਾਂਦਰੇ ਦੀ ਸ਼ਾਇਰੀ
3. ਪੁਸਤਕ : ਕਹਾਣੀ ਤੋਂ ਨਾਟ ਮੰਚ ਤੱਕ—ਸੰਪਾਦਕ : ਡਾ. ਸੋਮ ਪਾਲ ਹੀਰਾ —ਰਚਨਾ - ਕਹਾਣੀ 'ਉਮਰੋਂ ਲੰਮੇ ਦੁੱਖ 'ਤੇ ਆਧਾਰਿਤ ਪ੍ਰੋ. ਸਰਬਜੀਤ ਦਾ ਲਿਖਿਆ ਨਾਟਕ 'ਰੇਤ ਦੀਆਂ ਕੰਧਾਂ'
4. ਪੁਸਤਕ : ਪੰਜਾਬੀ ਕਹਾਣੀ (2022)—ਲੇਖਕ -- ਡਾ. ਤੇਜਵੰਤ ਮਾਨ—ਰਚਨਾ - ਕਹਾਣੀ 'ਹਾਏ ਓਏ ਦੁੱਲਿਆ' ਬਾਰੇ ਵਿਚਾਰ
5. ਪੁਸਤਕ : ਜਿਨ੍ਹਾਂ ਸ਼ਬਦ ਪ੍ਰਗਾਸਿਆ—ਸੰਪਾਦਕ : ਡਾ. ਬਲਦੇਵ ਸਿੰਘ ਬੱਦਨ—ਰਚਨਾ- ਡਾ ਅਮਰ ਕੋਮਲ ਦੁਆਰਾ ਲਿਖਿਆ, ਭੋਲਾ ਸਿੰਘ ਸੰਘੇੜਾ ਦਾ ਸ਼ਬਦ ਚਿੱਤਰ

**10.  ਸੰਘੇੜਾ ਦੀਆਂ ਕਹਾਣੀਆਂ 'ਤੇ ਦੂਜੇ ਲੇਖਕਾਂ ਵੱਲੋ ਕੀਤਾ ਕਾਰਜ:
1. ਸੰਪਾਦਕ: ਡਾ. ਸੁਰਜੀਤ ਬਰਾੜ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੀਆਂ ਕਹਾਣੀਆਂ: ਦ੍ਰਿਸ਼ਟੀਮੂਲਕ ਤਰਜ਼ੀਹਾਂ-(ਆਲੋਚਕਾਂ ਵੱਲੋਂ ਕਹਾਣੀਆ 'ਤੇ ਲਿਖੇ ਖੋਜ ਨਿਬੰਧ )

*ਐਮ. ਫਿਲ.
1. ਸ਼ੋਧ ਕਰਤਾ : ਜਰਨੈਲ ਸਿੰਘ ਟਿਵਾਣਾ
ਵਿਸ਼ਾ : ਭੋਲਾ ਸਿੰਘ ਸੰਘੇੜਾ ਦੀ ਕਹਾਣੀ ਕਲਾ : ਇਕ ਅਧਿਐਨ—ਗਾਈਡ : ਡਾ. ਨਰਵਿੰਦਰ ਸਿੰਘ ਕੌਸ਼ਲ—ਯੂਨੀਵਰਸਿਟੀ: ਕੁਰੂਕਸ਼ੇਤਰਾ ਯੂਨੀਵਰਸਿਟੀ,ਕੁਰੂਕਸ਼ੇਤਰ—ਸੈਸ਼ਨ : 2007-08
2. ਸ਼ੋਧ ਕਰਤਾ: ਜਸਬੀਰ ਸਿੰਘ ਪਿੰਡ ਰੂੜੇਕੇ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੇ ਗਲਪ ਵਿਚ ਕਿਸਾਨੀ ਸੰਕਟ—ਗਾਈਡ : ਡਾ. ਸਾਕ ਮੁਹੰਮਦ—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ—ਸੈਸ਼ਨ : ਜੂਨ 2019 ਤੋਂ ਆਰੰਭ

* ਪੀ. ਐਚ. ਡੀ
1. ਖੋਜ ਕਰਤਾ: ਡਾ. ਅਮਨਪਾਲ ਕੌਰ —ਵਿਸ਼ਾ : ਨਵਬਸਤੀਵਾਦੀ ਦੌਰ ਦੀ ਪੰਜਾਬੀ ਕਹਾਣੀ ਵਿਚ ਕਿਸਾਨੀ ਸੰਕਟ—ਗਾਈਡ : ਡਾ. ਭੀਮਇੰਦਰ ਸਿੰਘ—ਯੂਨਵਰਸਿਟੀ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਾਲ : 2011
2. ਖੋਜ ਕਰਤਾ : ਅਮਨਦੀਪ ਕੌਰ—ਵਿਸ਼ਾ : ਪੰਜਾਬੀ ਕਹਾਣੀ ਦੀਆਂ ਬਿਰਤਾਂਤਕ ਜੁਗਤਾਂ (ਅਜਮੇਰ ਸਿੱਧੂ, ਭੋਲਾ ਸਿੰਘ ਸੰਘੇੜਾ ਅਤੇ ਜਸਵੀਰ ਸਿੰਘ ਰਾਣਾ ਦੀਆਂ ਕਹਾਣੀਆਂ ਦੇ ਸੰਧਰਭ ਵਿਚ)—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ—ਸੈਸ਼ਨ : 2015-2020

* ਨਾਟਕ:
1. ਪ੍ਰੋ. ਸਰਬਜੀਤ ਔਲਖ ਨੇ ਕਹਾਣੀ ' ਉਮਰੋਂ ਲੰਮੇ ਦੁੱਖ' ਦਾ ਨਾਟਕੀਕਰਨ ਕਰਕੇ 'ਰੇਤ ਦੀਆਂ ਕੰਧਾਂ' ਨਾਂਅ ਦਾ ਨਾਟਕ ਲਿਖਿਆ। (ਇਹ ਨਾਟਕ ਬਹੁਤ ਮਕਬੂਲ ਹੋਇਆ ,ਪੰਜਾਬ ਤੋਂ ਬਿਨਾ ਇਸ ਦੇ ਕੈਨੇਡਾ, ਅਮਰੀਕਾ ਵਿਚ ਵੀ ਸ਼ੋਅ ਹੋਏ। 2002 ਤੋਂ ਲੈ ਕੇ ਅੱਜ ਤੱਕ, ਹਰ ਸਾਲ ਯੂਨੀਵਰਸਿਟੀ ਕਾਲਜਾਂ ਦੇ ਨਾਟਕ ਮੁਕਾਬਲਿਆਂ ਵਿਚ ਕਿਸੇ ਨਾ ਕਿਸੇ ਕਾਲਜ ਦੀ ਟੀਮ ਵੱਲੋਂ ਖੇਡਿਆ ਜਾਂਦਾ ਹੈ।
2. ਸੁਰਜੀਤ ਸਿੰਘ ਸੰਧੂ ਨੇ ਕਹਾਣੀ 'ਸੰਭਾਲ ਲੈ ਮੈਨੂੰ' ਦਾ ਨਾਟਕੀਕਰਨ ਕੀਤਾ।

* ਕਹਾਣੀਆਂ 'ਤੇ ਬਣੀਆਂ ਫ਼ਿਲਮਾਂ:
1. ਲਘੂ ਫਿਲਮ 'ਦਿਸ਼ਾ’, 2. ਲਘੂ ਫਿਲਮ ' ਬੇਦਰਦ’, 3. ਲਘੂ ਫਿਲਮ 'ਜਾਲ’ ਅਤੇ 4. ਲਘੂ ਫਿਲਮ 'ਪੱਗ'

11. ਸਨਮਾਨ:
1. ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ, 2. ਮਾਤਾ ਗੁਰਮੇਲ ਕੌਰ ਯਾਦਗਾਰੀ ਐਵਾਰਡ ਅਤੇ 3. ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ ਪੁਰਸਕ੍ਰਿਤ

12. ਸਾਹਿਤਕ ਸਰਗਰਮੀਆਂ
1 ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਦੇ ਜਨਰਲ ਸਕੱਤਰ ਦੇ ਤੌਰ ਤੇ 2000 ਤੋਂ 2010 ਤੱਕ ਕੰਮ ਕੀਤਾ। ਇਸ ਸਮੇਂ ਦੌਰਾਨ ਸਭਾ ਨੇ ਪੰਜਾਬ ਪੱਧਰ ਦਾ 'ਪੰਜਾਬੀ ਨਾਵਲ ਵਰਕਸ਼ਾਪ' ਸਮਾਗਮ ਕੀਤਾ। (1955 ਵਿਚ ਸੰਸਥਾਪਿਤ, ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਪੰਜਾਬ ਦੀਆਂ ਸਭ ਤੋਂ ਪੁਰਾਣੀਆਂ ਸਾਹਿਤਕ ਸਭਾਵਾਂ ਵਿਚੋਂ ਇਕ ਹੈ)
2. ਸੰਘੇੜਾ ਪਰਿਵਾਰ ਵੱਲੋਂ 2016 ਤੋਂ 'ਮਾਤਾ ਤੇਜ ਕੌਰ ਯਾਦਗਾਰੀ ਐਵਾਰਡ' ਸ਼ੁਰੂ ਕੀਤਾ ਹੋਇਆ ਹੈ ਜੋ ਹਰ ਸਾਲ ਇਕ ਪ੍ਰਬੁੱਧ ਲੇਖਕ ਨੂੰ ਦਿੱਤਾ ਜਾਂਦਾ ਹੈ।

ਪਤਾ : ਮਾਡਲ ਟਾਊਨ, ਗਲੀ ਨੰਬਰ 2 ਏ
ਪੱਤੀ ਰੋਡ,ਬਰਨਾਲਾ -148101
ਫੋਨ : 98147 87506 8427897587
Email id : sanghera1959@gmail.com

ਭੋਲਾ ਸਿੰਘ ਸੰਘੇੜਾ

ਭੋਲਾ ਸਿੰਘ ਸੰਘੇੜਾ ਦਾ ਜੀਵਨ ਵੇਰਵਾ: 1. ਨਾਮ : ਭੋਲਾ ਸਿੰਘ ਸੰਘੇੜਾ, 2. ਪਿਤਾ ਦਾ ਨਾਮ : ਭਾਗ ਸਿੰਘ, 3. ਮਾਤਾ ਦਾ ਨਾਮ : ਤੇਜ ਕੌਰ 4. ਜਨਮ ਮਿਤੀ : 7 ਜੂਨ, 1959 5. ਜਨਮ ਸਥਾਨ : ਪਿੰਡ ਸੰਘੇੜਾ, ਜ਼ਿਲ੍ਹਾ ਬਰਨਾਲਾ (ਪੰਜਾਬ) 6. ਯੋਗਤਾ : B.Sc. , M. Com, M. A, M.Phil ( Punjabi) 7. ਕਿੱਤਾ : ਅਧਿਆਪਨ * 29/1/1983 ਤੋਂ 24/7/2008 ਸਾਇੰਸ ਅਧਿਆਪਕ * 24/7/2008 ਤੋਂ 30/6/2018 ਸਕੂਲ ਲੈਕਚਰਾਰ ( ਪੰਜਾਬੀ) 8. ਕਿਤਾਬਾਂ : * ਕਹਾਣੀ-ਸੰਗ੍ਰਹਿ: 1. ਪਹਿਲੀ ਕਿਤਾਬ : ਜ਼ਹਿਰ ਦਾ ਘੁੱਟ ( 1987), 2. ਰੇਤ ਦੀਆਂ ਕੰਧਾਂ ( 2002), 3. ਹਾਏ ਓਏ ਦੁੱਲਿਆ (2016)4. ਇਹ ਜੰਗ ਕੌਣ ਲੜੇਗਾ (2018)5. ਮਿੱਟੀ ਦੇ ਪੁੱਤ ( ਕਿਸਾਨੀ ਜੀਵਨ ਦੀਆਂ ਚੋਣਵੀਆਂ ਕਹਾਣੀਆਂ)6. ਪੁਨਰ ਜਨਮ (ਤਰਸੇਮ ਦੁਆਰਾ ਹਿੰਦੀ ਵਿਚ ਅਨੁਵਾਦਿਤ ਕਹਾਣੀ- ਸੰਗ੍ਰਹਿ) *ਨਾਵਲ: 1. ਬਲ਼ਦੀ ਰੁੱਤ 2019 * ਵਿਚਾਰ-ਸੰਗ੍ਰਹਿ: 1. ਤੇਰਾਂ 100 ਤੇਰਾਂ * ਵਾਰਤਿਕ 1. ਸ਼ਬਦਾਂ ਦਾ ਸਫ਼ਰ: (ਬਰਨਾਲਾ ਦੀ ਸਾਹਿਤਕ ਲਹਿਰ ਦਾ ਇਤਿਹਾਸ) *ਸੰਪਾਦਨ : 1. ਢਲਦੀ ਦੁਪਹਿਰ ( ਕਿਸਾਨੀ ਜੀਵਨ ਨਾਲ ਸੰਬੰਧਤ ਕਹਾਣੀਆਂ)2. ਨਾਨਕ ਨੂਰ ( ਸ੍ਰੀ ਗੁਰ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ-ਸੰਗ੍ਰਹਿ) * ਡਾ. ਜੋਗਿੰਦਰ ਸਿੰਘ ਨਿਰਾਲਾ ਨਾਲ ਮਿਲਕੇ ਸੰਪਾਦਨ : 1. ਕੂੰਜਾਂ ਦੀ ਪਰਵਾਜ਼ ( ਪੰਜਾਬੀ ਔਰਤ ਲੇਖਕਾਵਾਂ ਦੀਆਂ ਕਹਾਣੀਆਂ), 2. ਕਰਮ ਸਿੰਘ ਮਾਨ ਦੀਆਂ ਕਹਾਣੀਆਂ ਦਾ ਕਥਾ- ਵਿਵੇਕ (ਮਾਨ ਦੀਆਂ ਕਹਾਣੀਆਂ ਬਾਰੇ ਵਿਦਵਾਨਾਂ ਦੇ ਵਿਚਾਰ) *ਅਨੁਵਾਦ : 1. ਅਸੀਂ ਨਾਸਤਕ ਬਣੇ ( We become atheist written by Gora) 2. ਨੀਲੇ ਪੱਤਰੇ ( The blue notebook Written by Emmanuil Kazakevitch) *ਆਲੋਚਨਾ: 1.  ਮਿੱਤਰ ਸੈਨ ਮੀਤ ਦੀਆਂ ਕਹਾਣੀਆਂ ਦਾ ਕਥਾ-ਵਿਵੇਕ (ਮਿੱਤਰ ਸੈਨ ਮੀਤ ਪੰਜਾਬ ਦਾ ਪ੍ਰਸਿੱਧ ਨਾਵਲਕਾਰ ਹੈ ਜਿਸ ਦੇ ਨਾਵਲ ਕੌਰਵ ਸਭਾ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਪਰਸਕ੍ਰਿਤ ਕੀਤਾ ਜਾ ਚੁੱਕਿਆ ਹੈ) **9. ਸੰਪਾਦਿਤ ਸੰਗ੍ਰਹਿਆਂ ਵਿਚ ਕਹਾਣੀਆਂ ਤੇ ਹੋਰ ਰਚਨਾਵਾਂ: ਕਹਾਣੀਆਂ -- 1. ਪੁਸਤਕ : ਨਾਰਦ ਡਉਰੂ ਵਾਇਆ (1988) ਸੰਪਾਦਕ : ਡਾ. ਜੋਗਿੰਦਰ ਨਿਰਾਲਾ ਕਹਾਣੀ -- ਮਨੁੱਖ ਤੇ ਪਸ਼ੂ 2. ਪੁਸਤਕ: ਲਾਸ਼ ਤੇ ਹੋਰ ਕਹਾਣੀਆਂ (2002) ਸੰਪਾਦਕ--ਕੰਵਰਜੀਤ ਭੱਠਲ—ਕਹਾਣੀ --ਵਾਰਿਸ 3. ਪੁਸਤਕ : ਨਵੀਂ ਫਸਲ (2003) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਉਮਰੋਂ ਲੰਮੇ ਦੁੱਖ 4. ਪੁਸਤਕ : ਮਿਲਿ ਕੈ ਕਰਹ ਕਹਾਣੀਆ (2003) ਸੰਪਾਦਕ : ਡਾ. ਭੁਪਿੰਦਰ ਸਿੰਘ ਬੇਦੀ—ਕਹਾਣੀ -- ਆਪਣੀ ਮਿੱਟੀ ਦੇ ਪੁੱਤ 5. ਪੁਸਤਕ : ਨਵੀਂ ਕਹਾਣੀ (2004) ਸੰਪਾਦਕ : ਡਾ. ਕਰਾਂਤੀਪਾਲ —ਕਹਾਣੀ -- ਕੂਕ 6. ਪੁਸਤਕ : ਹੁਣ ਹੋਰ ਨਾ ਪੁੱਛੀਂ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਹਾਏ ਓਏ ਦੁੱਲਿਆ 7. ਪੁਸਤਕ : ਦੇਸ ਮਾਲਵਾ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ -- ਮਾਰੂਥਲ 8. ਪੁਸਤਕ : ਕਿਸਾਨੀ ਜੀਵਨ ਦੀ ਪੰਜਾਬੀ ਕਹਾਣੀ (2014) ਸੰਪਾਦਕ : ਡਾ. ਰਵੀ ਰਵਿੰਦਰ—ਕਹਾਣੀ -- ਸੰਭਾਲ ਲੈ ਮੈਨੂੰ 9. ਪੁਸਤਕ : ਹਵਾੜ੍ਹੇ ਸੁਪਨੇ (2018) -(ਮਜ਼ਦੂਰ ਵਰਗ 'ਤੇ ਕੇਂਦਰਿਤ 31 ਕਹਾਣੀਆਂ)-ਸੰਪਾਦਕ : ਅਨੇਮਨ ਸਿੰਘ ਕਹਾਣੀ -- ਸਾਂਝ ਦੇ ਪਲ 10. ਪੁਸਤਕ : ਸ਼ਾਇਦ ਦਿਨ ਚੜ੍ਹ ਜਾਂਦਾ (2019)—(ਕਿਸਾਨੀ ਜੀਵਨ 'ਤੇ ਕੇਂਦਰਿਤ 25 ਕਹਾਣੀਆਂ) ਸੰਪਾਦਕ : ਡਾ. ਰਵੇਲ ਸਿੰਘ, ਅਨੇਮਨ ਸਿੰਘ—ਕਹਾਣੀ -- ਪੁਨਰ ਜਨਮ 11. ਪੁਸਤਕ : ਢਾਈ ਦਹਾਕੇ (2021) ਸੰਪਾਦਕ : ਕੰਵਰਜੀਤ ਭੱਠਲ—ਕਹਾਣੀ -- ਵਾਰਿਸ *ਹਿੰਦੀ ਸੰਗ੍ਰਹਿ *** 1. ਪੁਸਤਕ : ਪੰਜਾਬੀ ਕੀ ਯਾਦਗਾਰ ਕਹਾਨੀਆਂ (2018)-ਸੰਪਾਦਕ ਐਵੰ ਅਨੁਵਾਦਕ: ਸੁਭਾਸ਼ ਨੀਰਵ—ਕਹਾਨੀ -- ਹਾਏ ਰੇ ਦੁੱਲਿਆ 2. ਪੁਸਤਕ : ਕਿਸਾਨੀ ਜੀਵਨ ਕੀ ਪੰਜਾਬੀ ਕਹਾਨੀ (2021) -ਸੰਪਾਦਕ : ਡਾ. ਰਵੀ ਰਵਿੰਦਰ —ਕਹਾਨੀ -- ਸੰਭਾਲ ਲੇ ਮੁਝੇ 3. ਪੁਸਤਕ : 21ਸ਼ਰੇਸਠ ਯੁਵਾਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ—ਕਹਾਨੀ -- ਅਲਵਿਦਾ ਦੋਸਤ 4. ਪੁਸਤਕ : 21 ਸ਼ਰੇਸਠ ਨਾਰੀਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ —ਕਹਾਨੀ -- ਉਮਰ ਸੇ ਲੰਮੇ ਦੁੱਖ **ਕਵਿਤਾ : ਪੁਸਤਕ : ਬਲਦੇ ਚਿਰਾਗ਼ (ਕਾਵਿ-ਸੰਗ੍ਰਹਿ)-- (2000)-ਸੰਪਾਦਕ : ਡਾ ਸੰਪੂਰਨ ਸਿੰਘ ਟੱਲੇਵਾਲ ਰਚਨਾ : ਕੁਝ ਕਵਿਤਾਵਾਂ ਸੰਪਾਦਤ ਸੰਗ੍ਰਹਿਆਂ ਵਿਚ ਹੋਰ ਰਚਨਾਵਾਂ : 1. ਪੁਸਤਕ : ਆਪਣੀ ਮਿੱਟੀ ਦਾ ਰੁੱਖ -ਰਾਮ ਸਰੂਪ ਅਣਖੀ—ਸੰਪਾਦਕ : ਕੁਲਦੀਪ ਸਿੰਘ ਮਾਨ—ਰਚਨਾ: ਸਾਹਿਤ ਦਾ ਭਰ ਵਗਦਾ ਦਰਿਆ ਸੀ ਅਣਖੀ 2. ਪੁਸਤਕ : ਗ਼ਜ਼ਲਕਾਰ ਬੂਟਾ ਸਿੰਘ ਚੌਹਾਨ—ਸੰਪਾਦਕ : ਡਾ. ਸਤਨਾਮ ਸਿੰਘ ਜੱਸਲ —ਰਚਨਾ -ਵਿਲੱਖਣ ਮੁਹਾਂਦਰੇ ਦੀ ਸ਼ਾਇਰੀ 3. ਪੁਸਤਕ : ਕਹਾਣੀ ਤੋਂ ਨਾਟ ਮੰਚ ਤੱਕ—ਸੰਪਾਦਕ : ਡਾ. ਸੋਮ ਪਾਲ ਹੀਰਾ —ਰਚਨਾ - ਕਹਾਣੀ 'ਉਮਰੋਂ ਲੰਮੇ ਦੁੱਖ 'ਤੇ ਆਧਾਰਿਤ ਪ੍ਰੋ. ਸਰਬਜੀਤ ਦਾ ਲਿਖਿਆ ਨਾਟਕ 'ਰੇਤ ਦੀਆਂ ਕੰਧਾਂ' 4. ਪੁਸਤਕ : ਪੰਜਾਬੀ ਕਹਾਣੀ (2022)—ਲੇਖਕ -- ਡਾ. ਤੇਜਵੰਤ ਮਾਨ—ਰਚਨਾ - ਕਹਾਣੀ 'ਹਾਏ ਓਏ ਦੁੱਲਿਆ' ਬਾਰੇ ਵਿਚਾਰ 5. ਪੁਸਤਕ : ਜਿਨ੍ਹਾਂ ਸ਼ਬਦ ਪ੍ਰਗਾਸਿਆ—ਸੰਪਾਦਕ : ਡਾ. ਬਲਦੇਵ ਸਿੰਘ ਬੱਦਨ—ਰਚਨਾ- ਡਾ ਅਮਰ ਕੋਮਲ ਦੁਆਰਾ ਲਿਖਿਆ, ਭੋਲਾ ਸਿੰਘ ਸੰਘੇੜਾ ਦਾ ਸ਼ਬਦ ਚਿੱਤਰ **10.  ਸੰਘੇੜਾ ਦੀਆਂ ਕਹਾਣੀਆਂ 'ਤੇ ਦੂਜੇ ਲੇਖਕਾਂ ਵੱਲੋ ਕੀਤਾ ਕਾਰਜ: 1. ਸੰਪਾਦਕ: ਡਾ. ਸੁਰਜੀਤ ਬਰਾੜ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੀਆਂ ਕਹਾਣੀਆਂ: ਦ੍ਰਿਸ਼ਟੀਮੂਲਕ ਤਰਜ਼ੀਹਾਂ-(ਆਲੋਚਕਾਂ ਵੱਲੋਂ ਕਹਾਣੀਆ 'ਤੇ ਲਿਖੇ ਖੋਜ ਨਿਬੰਧ ) *ਐਮ. ਫਿਲ. 1. ਸ਼ੋਧ ਕਰਤਾ : ਜਰਨੈਲ ਸਿੰਘ ਟਿਵਾਣਾ ਵਿਸ਼ਾ : ਭੋਲਾ ਸਿੰਘ ਸੰਘੇੜਾ ਦੀ ਕਹਾਣੀ ਕਲਾ : ਇਕ ਅਧਿਐਨ—ਗਾਈਡ : ਡਾ. ਨਰਵਿੰਦਰ ਸਿੰਘ ਕੌਸ਼ਲ—ਯੂਨੀਵਰਸਿਟੀ: ਕੁਰੂਕਸ਼ੇਤਰਾ ਯੂਨੀਵਰਸਿਟੀ,ਕੁਰੂਕਸ਼ੇਤਰ—ਸੈਸ਼ਨ : 2007-08 2. ਸ਼ੋਧ ਕਰਤਾ: ਜਸਬੀਰ ਸਿੰਘ ਪਿੰਡ ਰੂੜੇਕੇ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੇ ਗਲਪ ਵਿਚ ਕਿਸਾਨੀ ਸੰਕਟ—ਗਾਈਡ : ਡਾ. ਸਾਕ ਮੁਹੰਮਦ—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ—ਸੈਸ਼ਨ : ਜੂਨ 2019 ਤੋਂ ਆਰੰਭ * ਪੀ. ਐਚ. ਡੀ 1. ਖੋਜ ਕਰਤਾ: ਡਾ. ਅਮਨਪਾਲ ਕੌਰ —ਵਿਸ਼ਾ : ਨਵਬਸਤੀਵਾਦੀ ਦੌਰ ਦੀ ਪੰਜਾਬੀ ਕਹਾਣੀ ਵਿਚ ਕਿਸਾਨੀ ਸੰਕਟ—ਗਾਈਡ : ਡਾ. ਭੀਮਇੰਦਰ ਸਿੰਘ—ਯੂਨਵਰਸਿਟੀ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਾਲ : 2011 2. ਖੋਜ ਕਰਤਾ : ਅਮਨਦੀਪ ਕੌਰ—ਵਿਸ਼ਾ : ਪੰਜਾਬੀ ਕਹਾਣੀ ਦੀਆਂ ਬਿਰਤਾਂਤਕ ਜੁਗਤਾਂ (ਅਜਮੇਰ ਸਿੱਧੂ, ਭੋਲਾ ਸਿੰਘ ਸੰਘੇੜਾ ਅਤੇ ਜਸਵੀਰ ਸਿੰਘ ਰਾਣਾ ਦੀਆਂ ਕਹਾਣੀਆਂ ਦੇ ਸੰਧਰਭ ਵਿਚ)—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ—ਸੈਸ਼ਨ : 2015-2020 * ਨਾਟਕ: 1. ਪ੍ਰੋ. ਸਰਬਜੀਤ ਔਲਖ ਨੇ ਕਹਾਣੀ ' ਉਮਰੋਂ ਲੰਮੇ ਦੁੱਖ' ਦਾ ਨਾਟਕੀਕਰਨ ਕਰਕੇ 'ਰੇਤ ਦੀਆਂ ਕੰਧਾਂ' ਨਾਂਅ ਦਾ ਨਾਟਕ ਲਿਖਿਆ। (ਇਹ ਨਾਟਕ ਬਹੁਤ ਮਕਬੂਲ ਹੋਇਆ ,ਪੰਜਾਬ ਤੋਂ ਬਿਨਾ ਇਸ ਦੇ ਕੈਨੇਡਾ, ਅਮਰੀਕਾ ਵਿਚ ਵੀ ਸ਼ੋਅ ਹੋਏ। 2002 ਤੋਂ ਲੈ ਕੇ ਅੱਜ ਤੱਕ, ਹਰ ਸਾਲ ਯੂਨੀਵਰਸਿਟੀ ਕਾਲਜਾਂ ਦੇ ਨਾਟਕ ਮੁਕਾਬਲਿਆਂ ਵਿਚ ਕਿਸੇ ਨਾ ਕਿਸੇ ਕਾਲਜ ਦੀ ਟੀਮ ਵੱਲੋਂ ਖੇਡਿਆ ਜਾਂਦਾ ਹੈ। 2. ਸੁਰਜੀਤ ਸਿੰਘ ਸੰਧੂ ਨੇ ਕਹਾਣੀ 'ਸੰਭਾਲ ਲੈ ਮੈਨੂੰ' ਦਾ ਨਾਟਕੀਕਰਨ ਕੀਤਾ। * ਕਹਾਣੀਆਂ 'ਤੇ ਬਣੀਆਂ ਫ਼ਿਲਮਾਂ: 1. ਲਘੂ ਫਿਲਮ 'ਦਿਸ਼ਾ’, 2. ਲਘੂ ਫਿਲਮ ' ਬੇਦਰਦ’, 3. ਲਘੂ ਫਿਲਮ 'ਜਾਲ’ ਅਤੇ 4. ਲਘੂ ਫਿਲਮ 'ਪੱਗ' 11. ਸਨਮਾਨ: 1. ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ, 2. ਮਾਤਾ ਗੁਰਮੇਲ ਕੌਰ ਯਾਦਗਾਰੀ ਐਵਾਰਡ ਅਤੇ 3. ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ ਪੁਰਸਕ੍ਰਿਤ 12. ਸਾਹਿਤਕ ਸਰਗਰਮੀਆਂ 1 ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਦੇ ਜਨਰਲ ਸਕੱਤਰ ਦੇ ਤੌਰ ਤੇ 2000 ਤੋਂ 2010 ਤੱਕ ਕੰਮ ਕੀਤਾ। ਇਸ ਸਮੇਂ ਦੌਰਾਨ ਸਭਾ ਨੇ ਪੰਜਾਬ ਪੱਧਰ ਦਾ 'ਪੰਜਾਬੀ ਨਾਵਲ ਵਰਕਸ਼ਾਪ' ਸਮਾਗਮ ਕੀਤਾ। (1955 ਵਿਚ ਸੰਸਥਾਪਿਤ, ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਪੰਜਾਬ ਦੀਆਂ ਸਭ ਤੋਂ ਪੁਰਾਣੀਆਂ ਸਾਹਿਤਕ ਸਭਾਵਾਂ ਵਿਚੋਂ ਇਕ ਹੈ) 2. ਸੰਘੇੜਾ ਪਰਿਵਾਰ ਵੱਲੋਂ 2016 ਤੋਂ 'ਮਾਤਾ ਤੇਜ ਕੌਰ ਯਾਦਗਾਰੀ ਐਵਾਰਡ' ਸ਼ੁਰੂ ਕੀਤਾ ਹੋਇਆ ਹੈ ਜੋ ਹਰ ਸਾਲ ਇਕ ਪ੍ਰਬੁੱਧ ਲੇਖਕ ਨੂੰ ਦਿੱਤਾ ਜਾਂਦਾ ਹੈ। ਪਤਾ : ਮਾਡਲ ਟਾਊਨ, ਗਲੀ ਨੰਬਰ 2 ਏ ਪੱਤੀ ਰੋਡ,ਬਰਨਾਲਾ -148101 ਫੋਨ : 98147 87506 8427897587 Email id : sanghera1959@gmail.com

View all posts by ਭੋਲਾ ਸਿੰਘ ਸੰਘੇੜਾ →