25 April 2024

ਜੁੜੀਏ ਬਾਣੀ ਨਾਲ—ਅਮਰਜੀਤ ਚੀਮਾਂ (ਯੂ ਐੱਸ ਏ)

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਅਵਤਾਰ ਪੁਰਬ ਦੀਆਂ ਦੇਸ਼ ਪ੍ਰਦੇਸ ਵਿੱਚ ਵੱਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ
ਜੁੜੀਏ ਬਾਣੀ ਨਾਲ

ਗੁਰ ਬਿਨ ਘੋਰ ਅੰਧਾਰ
ਗੁਰੂ ਬਿਨ ਸਮਝ ਨਾ ਆਵੈ
ਗੁਰ ਬਿਨਾਂ ਸੁਰਤ ਨਾ ਸਿੱਧ
ਗੁਰੂ ਬਿਨ ਮੁਕਤ ਨਾ ਪਾਵੈ
**

ਜੁੜੀਏ ਬਾਣੀ ਨਾਲ
ਤਨ ਮਨ ਸ਼ਰਧਾ ਨਾਲ …
ਪੰਜ ਸੌ ਤਰਵੰਜਾ ਸਾਲ , ਗੁਰੂ ਨਾਨਕ ਦੇ ਨਾਲ…

ਨਨਕਾਣੇ ਵਿੱਚ ਜਨਮ ਧਾਰ ਕੇ
ਭਾਗ ਦੇਸ਼ ਨੂੰ ਲਾ ਦਿੱਤਾ…
ਮਿਟੀ ਧੁੰਦ,ਜੱਗ ਚਾਨਣ ਹੋਇਆ
ਜੱਗ ਸਾਰਾ ਰੁਸ਼ਨਾ ਦਿੱਤਾ…
ਭਵ ਸਾਗਰ ਚੋਂ ਤਾਰਨ ਆਏ
ਸਤਿਗੁਰੂ ਹੋਏ ਦਿਆਲ…
ਪੰਜ ਸੌ ਤਰਵੰਜਾ ਸਾਲ ਗੁਰੂ ਨਾਨਕ ਦੇ ਨਾਲ ….

ਤੜਕੇ ਉੱਠ ਕੇ ਪੜ੍ਹੀਏ ਬਾਣੀ
ਹੱਕ ਦੀ ਕਰਕੇ ਖਾਈਏ
ਰੁੱਖੀ ਮਿੱਸੀ ਸੱਚ ਦੀ ਖਾ ਕੇ
ਗੁਰੂ ਦਾ ਸ਼ੁਕਰ ਮਨਾਈਏ…
ਹੱਕ ਪਰਾਇਆ ਖਾਣ ਕਦੇ ਨਾ
ਸਤਿਗੁਰੂ ਜੀ ਦੇ ਲਾਲ…
ਪੰਜ ਸੌ ਤਰਵੰਜਾ ਸਾਲ ਗੁਰੂ ਨਾਨਕ ਦੇ ਨਾਲ….

ਕਰਮ ਕਾਂਡ ਚੋਂ ਕੱਢ ਲੋਕਾਂ ਨੂੰ
ਸੱਚ ਦਾ ਹੋਕਾ ਲਾਇਆ…
ਉਚ ਨੀਚ ਦਾ ਫਰਕ ਮਿਟਾ ਕੇ
ਸਿੱਖੀ ਦਾ ਬੂਟਾ ਲਾਇਆ
ਵਧੇ ਫੁੱਲੇ “ਚੀਮੇਂ” ਸਿੱਖੀ ਦਾਤਿਆ
ਤੇਰੀਆਂ ਮੇਹਰਾ ਨਾਲ …
ਪੰਜ ਸੌ ਤਰਵੰਜਾ ਸਾਲ ਗੁਰੂ ਨਾਨਕ ਦੇ ਨਾਲ….
**

ਲੇਖਕ:-ਅਮਰਜੀਤ ਚੀਮਾਂ (ਯੂ ਐੱਸ ਏ)
+1(716)908-3631

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
942
***

About the author

ਅਮਰਜੀਤ ਚੀਮਾਂ
ਅਮਰਜੀਤ ਚੀਮਾਂ (ਯੂ.ਐਸ.ਏ.)
+1 (716) 908 3631 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮਰਜੀਤ ਚੀਮਾਂ (ਯੂ.ਐਸ.ਏ.)

View all posts by ਅਮਰਜੀਤ ਚੀਮਾਂ (ਯੂ.ਐਸ.ਏ.) →