27 July 2024

ਸਫ਼ਲਤਾ— ਪ੍ਰੋ. ਨਵ ਸੰਗੀਤ ਸਿੰਘ

ਸਫ਼ਲਤਾ

ਭਾਵੇਂ ਤੇਰਾ ਪੰਧ ਲੰਮੇਰਾ।
ਵਧਦਾ ਜਾਹ ਤੂੰ ਰੱਖ ਕੇ ਜੇਰਾ।

ਧੁੰਦ-ਗੁੱਬਾਰ ਨੇ ਛਟ ਜਾਣਾ ਹੈ,
ਰੋਕਾਂ ਆਪੇ ਹਟ ਜਾਣਾ ਹੈ,
ਕੱਲ੍ਹ ਦਾ ਸੂਰਜ ਹੋਏਗਾ ਤੇਰਾ।

‘ਕੱਲਿਆਂ ਵੀ ਤੂੰ ਨਾ ਘਬਰਾਵੀਂ,
ਚਿਤ ਵਿੱਚ ‘ਓਸ’ ਦਾ ਨਾਮ ਧਿਆਵੀਂ,
ਮਿਟ ਜਾਣਾ ਸਭ ਕੂੜ-ਹਨੇਰਾ।

ਜਿਸ ਰਾਹ ਤੇ ਤੂੰ ਤੁਰਿਐਂ ‘ਕੱਲਾ,
ਸੱਚ ਦਾ ਕੱਸ ਕੇ ਪਕੜੀਂ ਪੱਲਾ,
ਇਹਨੇ ਬਣਨੈ ਸੋਨ-ਸਵੇਰਾ।

ਜੀਵਨ ਵਿੱਚ ਨਹੀਂ ਅੱਕਣਾ ਥੱਕਣਾ,
ਚਲਦੇ ਰਹਿਣਾ ਕਿਤੇ ਨਹੀਂ ਰੁਕਣਾ,
ਦੂਰ ਕਿਤੇ ਜਗ ਰਿਹੈ ਬਨੇਰਾ।

ਮੰਜ਼ਿਲ ਬੱਸ ਅਸਾਂ ਪਾ ਲੈਣੀ,
ਕਿਸੇ ਦੀ ਆਕੜ ਧੌਂਸ ਨ੍ਹੀਂ ਸਹਿਣੀ,
ਢੇਰੀ ਨਹੀਂ ਹੁਣ ਢਾਹੁਣੀ ਸ਼ੇਰਾ!
***
ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1010
**

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →