13 June 2024

ਨਵੇਂ ਸਾਲ ਦੀਆਂ ਸ਼ੁੱਭ ਇਛਾਵਾਂ—ਦਲਵੀਰ ਕੌਰ, ਵੁਲਵਰਹੈਂਪਟਨ (ਯੂ.ਕੇ.)

ਲਿਖਾਰੀ ਡੌਟ ਨੈਟ ਦੇ ਪਾਠਕੋ ਤੇ ਦੋਸਤੋ!
ਇੱਕ:

‘ਸਮਾਂ ਸਮਰੱਥ ਹੈ’ ਇਹ ਸੱਚ ਤੇ ਸਭ ਨੇ ਸੁਣਿਆ ਹੈ, ਪੜਿਆ ਵੀ ਹੈ ਪਰ ਇਸ ਗੱਲ ਦਾ ਗਹਿਰੇ-ਬੌਧਿਕ ਤੱਲ ਤੇ ਅਹਿਸਾਸ ਤੇ ਗਿਆਨ ਹੋਣਾਂ ਅਗਾਂਹ ਦੀ ਗੱਲ ਹੈ। ਕਰੋਨਾਂ ਵਾਇਰਸ ਨੂੰ ਆਇਆਂ, ਅਤੇ ਦਾਦੀ, ਪੜਦਾਦੀ, ਨਾਨੀ ਵਾਂਗ ਝੰਬ-ਝਾਂੜ ਕਰਦੀ ਨੂੰ ਹੁਣ ਤੇ ਕਾਫੀ ਸਮਾਂ ਹੋ ਗਿਆ। ਅਸੀਂ ਸਾਰੇ ਅੱਕ-ਥੱਕ ਵੀ ਚੁੱਕੇ ਹਾਂ, ਤੇ ਹੁਣ ਤੀਜੀ ਵੇਵ ਓਮਨੀ-ਕੋਰਨ।

ਚਲੋ ਇਹ ਤੇ ਨਾਮ ਨੇ ਵਾਇਰਸ ਦੇ ਜੋ ਸਾਡੇ ਕੋਮਲ ਮਨਾਂ ‘ਚ ਸਹਿਮ ਪੈਦਾ ਕਰਦੇ ਨੇ, ਪਰ ਇਹ ਵਾਇਰਸ ਹੁਣ ਸਮੇਂ ਦਾ ਇੱਕ ਸੱਚ ਵੀ ਹੈ ਜੋ ਅਸਾਂ ਸਮਝਣਾਂ ਹੈ। ਮੌਜੂਦਾ ਸਮੇਂ ਦੇ ਅਸੀਂ ਹੀ ਰਾਜਾ ਹਾਂ ਤੇ ਅਸੀਂ ਹੀ ਪਰਜਾ ਹਾਂ। ਕੁਦਰਤ ਦਾ ਕਦੇ ਕੋਈ ਬਦਲ ਨਹੀਂ ਹੋਇਆ ਤੇ ਨਾਂ ਹੋਣਾ। ਪ੍ਰਬਲ ਹੈ ਪ੍ਰਵਿਦਗਾਰ ਦੀ ਰਜ਼ਾ! ਆਪਣੇ ਤਨ ਤੇ ਮਨ ਦੀ ਸੰਭਾਲ ਕਰਨ ਦੀ ਜ਼ਿੰਮੇਦਾਰੀ ਆਪ ਲੈ ਲੳ। ਆਪਣੇ ਡਾਕਟਰ ਤੋਂ ਜਾਂ ਸਰਕਾਰੀ ਹੁਕਮਾਂ-ਹਦਾਇਤਾਂ ਦੀ ਉਡੀਕ ਕਰਨ ਤੋਂ ਪਹਿਲਾਂ ਆਪਣੇ ਆਪ ਲਈ ਹੁਕਮ ਹਦਾਇਤਾਂ ਡਸਿਪਲਨ ਸੂਚੀ ਆਪ ਤਿਆਰ ਕਰ ਲਉ। ਪਾਲਣਾਂ ਕਰਨ ਲਈ ਕੋਈ ਚੰਗੇ ਦੋ ਚਾਰ ਕਾਰਣ ਵੀ ਲੱਭ ਲਓ। ਬੜੇ ਅਦਬ ‘ਚ ਰਹਿ ਕੇ ਇਹ ਗੱਲ ਲਿਖ ਰਹੀ ਹਾਂ ਕਿ ਸਿਹਤ ਸੰਭੰਧੀ ਸੇਵਾਵਾਂ ਦੇਣ ਵਾਲੇ ਵੀ ਓਨਾਂ ਹੀ ਜੂਝ ਰਹੇ ਨੇ ਜਿੰਨਾਂ ਸੇਵਾਵਾਂ ਲੈਣ ਵਾਲੇ। ਏਸ ਸਮੁਚੀ ਧਰਤੀ ਤੇ ਏਸ ਵਕਤ ਜਿਉ ਰਹੇ ਬੰਦੇ ਲਈ (ਭਾਂਵੇ ਦੇਸ਼ ਕੋਈ ਵੀ ਹੋਵੇ) ਕਰੋਨਾ ਕਾਲ ਸ਼ੁਰੂ ਹੋਣ ਨਾਲ ਸਭ ਕੁਝ ਬਦਲ ਗਿਆ ਹੈ। ਬੰਦੇ ਦਾ ਸੋਚਣ ਢੰਗ, ਸੋਚਣ ਸ਼ਕਤੀ, ਮਾਨਸਿਕ ਤੇ ਸਰੀਰਕ ਸਿਹਤ ਦਾ ਸੰਕਟ, ਉਪਰੰਤ ਨਿਤਾ ਪ੍ਰਤੀ ਜੀਵਨ ਤੇ ਆਏ ਪ੍ਰਭਾਵ, ਬੰਦੇ ‘ਚ ਵਿਵਹਾਰਿਕ ਤਬਦੀਲੀ ਘਰਾਂ ਦੀਆਂ ਨੀਹਾਂ ਹਿਲਾ ਰਹੀ ਹੈ।ਅਜਿਹੇ ਸਮੇਂ ‘ਚ ਆਪਣੇ ਮਨ ਤੇ ਸਰੀਰ ਨੂੰ ਸੁਣਨਾਂ ਬਹੁਤ ਜ਼ਰੂਰੀ ਹੈ। ਸਾਨੂੰ ਇੱਕ ਦੂਜੇ ਪ੍ਰਤੀ ਘਰ ਵਿੱਚ ਬਹੁਤ ਹੀ ਸੁਹਿਰਦ ਹੋਣ ਦਾ ਸਮਾਂ ਹੈ। ਸਾਲਾਂ ਬੱਧੀ ਚੱਲੇ ਆ ਰਹੇ ਗਿਲੇ, ਸ਼ਿਕਵਿਆਂ ਨੂੰ ਨਕਾਰਣ ਦਾ ਸਮਾਂ ਹੈ, ਇੱਕ ਦੂਜੇ ਨੂੰ ਮੁਆਫ ਕਰਨ ਤੇ ਮੁਆਫੀ ਮੰਗ, ਮਿਲ ਬੈਠਣ ਦਾ ਸਮਾਂ ਹੈ ਤਾਂ ਜੋ ਤੁਹਾਡੀ ਸਰੀਰਕ ਤੇ ਮਾਨਸਿਕ ਊਰਜਾ ਬਰਬਾਦ ਹੋਣੋ ਬਚ ਸਕੇ।

ਨਵਾਂ ਸਾਲ 2022 ਆ ਗਿਆ ਹੈ, ਪਰ ਸਮੇਂ ਦੇ ਤੇਵਰ ਸਾਨੂੰ ਝੱਲਣੇ ਪੈਣੇ ਨੇ। ਇਹ ਤੇਵਰ ਅਸੀਂ ਤਾਂ ਹੀ ਸਹਿ ਸਕਾਂਗੇ ਜੇਕਰ ਘਰ ਦੀ ਚਾਰ ਦੁਆਰੀ ‘ਚ ਕੋਈ ਮੁਸਕਰਾ ਕੇ ਬੋਲਣ-ਬਲਾਉਣ ਵਾਲਾ ਹੋਏਗਾ, ਐਵੇਂ ਹੀ ਕੋਈ ਹਸਾਉਣ ਵਾਲਾ ਹੋਏਗਾ! ਕੋਈ ਚਾਹ ਦਾ ਗਰਮ ਪਿਆਲਾ ਦੇਣ ਤੇ ਮੰਗਣ ਵਾਲਾ ਹੋਏਗਾ। ਇਕੱਲੇ ਰਹਿ ਰਹੇ ਲੋਗ ਆਪਣੀ ਜਿੰਦਗੀ ਨੂੰ ਮੁਲਵਾਨ ਬਣਾਈ ਰੱਖਣ ਦਾ ਉਪਰਾਲਾ ਕਰਦੇ ਰਹਿਣ ਤਾਂ ਇਕੱਲਤਾ ਤੋਂ ਬਚ ਸਕਦੇ ਨੇ।

ਅੱਜ ਤੱਕ ਸੁਣਦੀ ਆਈ ਹਾਂ ਕਿ, “ਵਾਹਿਗੁਰੂ ਸਿਮਰੋ” ਉਮਰ ਬਹੁਤ ਛੋਟੀ ਹੈ, ਪਰ ਘਰ ਦੇ ਜੀਆਂ ਵਿੱਚ ਇੱਕ ਦੂਜੇ ਨੂੰ ਸਹਿਣ ਕਰਨ, ਸਮਝਣ ਤੇ ਪਿਆਰ ਕਰਨ ਦੇ ਮੌਕੇ ਪੈਦਾ ਕਰਨਾਂ ਸਮੇਂ ਦੀ ਤੁਰੰਤ ਲੋੜ ਹੈ। ਨਵੇਂ ਸਾਲ ਦੀਆਂ ਸ਼ੁੱਭ ਇਛਾਵਾਂ। ਚਲਦਾ…

***
566
***

About the author

ਦਲਵੀਰ ਕੌਰ, ਵੁਲਵਰਹੈਂਪਟਨ
+447496267122 | learnxyz15@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਦਲਵੀਰ ਕੌਰ
(ਸੀਨੀਅਰ ਕਲੀਨੀਕਲ ਪਰੈਕਟੀਸ਼ਨਰ, ਕਲੀਨੀਕਲ ਸੁਪਰਵਾਈਜ਼ਰ) ਨੈਸ਼ਨਲ ਹੈਲਥ ਸਰਵਿਸ Uk .

ਵਾਈਸ ਪ੍ਰਧਾਨ: ਪ੍ਰਗਤੀ ਸ਼ੀਲ ਲਿਖਾਰੀ ਸਭਾ ਵੁਲਵਰਹੈਮਪਟਨ
ਕਲਚਰਲ ਐਮਬੈਸਡਰ: Trained by Royal college of Nursing
ਇਗਜ਼ੈਕਟਿਵ ਮੈਂਬਰ: ਕੇਂਦਰੀ ਲਿਖਾਰੀ ਸਭਾ ਯੂਕੇ

ਚਾਰ ਕਾਵਿ-ਸੰਗ੍ਰਹਿ:
ਸੋਚ ਦੀ ਦਹਿਲੀਜ਼ ਤੇ
ਅਹਿਦ
ਹਾਸਿਲ
ਚੌਥੀ ਕਿਤਾਬ ‘ ਚਿੱਤਵਣੀ
ਹੁਣੇ ਹੀ ਕਿਸਾਨ ਸੰਘਰਸ਼ ਤੇ ਕਿਤਾਬ ਸੰਪਾਦਿਤ ਕੀਤੀ ਹੈ: ‘ਕਿਸਾਨ ਸੰਘਰਸ਼ ਸਦੀ ਦਾ ਕਾਵਿ ਸ਼ਬਦ’

ਦਲਵੀਰ ਕੌਰ, ਵੁਲਵਰਹੈਂਪਟਨ

ਦਲਵੀਰ ਕੌਰ (ਸੀਨੀਅਰ ਕਲੀਨੀਕਲ ਪਰੈਕਟੀਸ਼ਨਰ, ਕਲੀਨੀਕਲ ਸੁਪਰਵਾਈਜ਼ਰ) ਨੈਸ਼ਨਲ ਹੈਲਥ ਸਰਵਿਸ Uk . ਵਾਈਸ ਪ੍ਰਧਾਨ: ਪ੍ਰਗਤੀ ਸ਼ੀਲ ਲਿਖਾਰੀ ਸਭਾ ਵੁਲਵਰਹੈਮਪਟਨ ਕਲਚਰਲ ਐਮਬੈਸਡਰ: Trained by Royal college of Nursing ਇਗਜ਼ੈਕਟਿਵ ਮੈਂਬਰ: ਕੇਂਦਰੀ ਲਿਖਾਰੀ ਸਭਾ ਯੂਕੇ ਚਾਰ ਕਾਵਿ-ਸੰਗ੍ਰਹਿ: ਸੋਚ ਦੀ ਦਹਿਲੀਜ਼ ਤੇ ਅਹਿਦ ਹਾਸਿਲ ਚੌਥੀ ਕਿਤਾਬ ‘ ਚਿੱਤਵਣੀ ਹੁਣੇ ਹੀ ਕਿਸਾਨ ਸੰਘਰਸ਼ ਤੇ ਕਿਤਾਬ ਸੰਪਾਦਿਤ ਕੀਤੀ ਹੈ: ‘ਕਿਸਾਨ ਸੰਘਰਸ਼ ਸਦੀ ਦਾ ਕਾਵਿ ਸ਼ਬਦ’

View all posts by ਦਲਵੀਰ ਕੌਰ, ਵੁਲਵਰਹੈਂਪਟਨ →