17 September 2024

ਨੀਹਾਂ ਵਿਚ ਖਲੋਤੇ—ਮਲਕੀਅਤ ‘ਸੁਹਲ’

ਲਾਲ ਦਸ਼ਮੇਸ਼ ਦੇ ਸੀ, ਮਾਂ ਗੁਜਰੀ ਦੇ ਛੱੋਟੇ ਪੋੱਤੇ
ਲਾਲ ਦਸ਼ਮੇਸ਼ ਦੇ ਸੀ, ਮਾਂ ਗੁਜਰੀ ਦੇ ਛੱੋਟੇ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।

ਗੰਗੂ ਨੇ ਜੁਲਮ ਕਮਾ ਕੇ, ਕੀਤਾ ਹੈ ਨਮਕ ਹਰਾਮ।
ਦੌਲਤ ਦੇ ਲਾਲਚ ਬਦਲੇ, ਹੋਇਆ ਸੀ ਬਈਮਾਨ।
ਉਹ ਨਾਨੀ ਤੇ ਨਾਨੇ ਦੇ, ਕਿਨੇਂ ਸੀ ਸੋਹਣੇ ਦੋਹਤੇ,
ਲਾਲ ਦਸ਼ਮੇਸ਼ ਦ ੇਸੀ, ਮਾਂ ਗੁਜਰੀ ਦੇ ਦੋਵੇਂ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।

ਨਿੱਕਿਆਂ ਬਾਲਾਂ ਉਤੇ,ਵੈਰੀ ਨੇ ਜੁਲਮ ਕਮਾਇਆ।
ਫ਼ੁਲਾਂ ਜਿਹੇ ਲਾਲਾਂ ਨੂੰ,ਨੀਹਾਂ ਦੇ ਵਿਚ ਚਿਣਾਇਆ।
ਵੇਖ ਕੇ ਅੰਬਰ ਰੋਇਆ, ਜੋ ਦੁੱਧੀਂ ਸੀ ਨ੍ਹਾਤੇ-ਧੋੱਤੇ,
ਲਾਲ ਦਸ਼ਮੇਸ਼ ਦੇ ਸੀ, ਮਾਂ ਗੁਜਰੀ ਦੇ ਛੱੋਟੇ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।

ਜੱਗ ਤੇ ਸ਼ਹੀਦਾਂ ਦੀ,ਬਣ ਗਈ ਹੈ ਅਮਰ ਕਹਾਣੀ।
ਚਿਣੇ ਗਏ ਨੀਹਾਂ ਅੰਦਰ, ਇੱਕੋ ਜਿਹੇ ਦੋਵੇਂ ਹਾਣੀ।
ਵੇਖ ਕੇ ਨਿੱਕੀਆਂ ਜਿੰਦਾਂ,ਦਿਲ ਵੀ ਸੀ,ਖਾਂਦਾ ਗੋੱਤੇ,
ਲਾਲ ਦਸ਼ਮੇਸ਼ ਦੇ ਸੀ, ਮਾਂ ਗੁਜਰੀ ਦੇ ਛੱੋਟੇ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।

ਜੋਰਾਵਰ,ਫ਼ਤਹਿ ਸਿੰਘ ਨੇ,ਰੱਖੀ ਸੀ ਬੜੀ ਦਲੇਰੀ।
ਦਾਦੀ ‘ਤੇ ਠੰਡੇ ਬੁਰਜ, ਝੁੱਲੀ ਸੀ ਕਹਿਰ ਹਨੇਰੀ।
‘ਸੁਹਲ’ ਗੁਰੂ ਮੀਰੀ ਪੀਰੀ,ਵਾਲੇ ਦੇ ਇਹ ਪੱੜਪੋੱਤੇ,
ਲਾਲ ਦਸ਼ਮੇਸ਼ ਦੇ ਸੀ, ਮਾਂ ਗੁਜਰੀ ਦੇ ਛੱੋਟੇ ਪੋੱਤੇ।
ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ।
***
ਮਲਕੀਅਤ ‘ਸੁਹਲ’ ਮੋਬਾ- 9872848610
ੳਨੋਸ਼ਹਿਰਾ, ਡਾਕ-ਪੁਲ ਤਿੱਬੜੀ, ਗੁਰਦਾਸਪੁਰ -143530

***
553
***

ਮਲਕੀਅਤ ‘ਸੁਹਲ’
ਮੋਬਾ- 9872848610
ੳਨੋਸ਼ਹਿਰਾ,
ਡਾਕ-ਪੁਲ ਤਿੱਬੜੀ,
ਗੁਰਦਾਸਪੁਰ -143530

ਮਲਕੀਅਤ ਸੁਹਲ

ਮਲਕੀਅਤ ‘ਸੁਹਲ’ ਮੋਬਾ- 9872848610 ੳਨੋਸ਼ਹਿਰਾ, ਡਾਕ-ਪੁਲ ਤਿੱਬੜੀ, ਗੁਰਦਾਸਪੁਰ -143530  

View all posts by ਮਲਕੀਅਤ ਸੁਹਲ →