27 July 2024

ਕੁਰਸੀ—ਮਲਕੀਅਤ ‘ਸੁਹਲ’

ਕੁਰਸੀ

ਤਾਸ਼ ਵਾਂਗਰਾਂ  ਬਿਖਰ ਰਹੇ ਨੇ
ਸਿਆਸਤ  ਦੇ  ਵੀ  ਝੂੱਠੇ  ਪੱਤੇ,
ਕੁਰਸੀ ਖਾਤਿਰ ਨੀਤ ਬਦਲ ਕੇ
ਬਦਲ  ਲੈਂਦੇ ਨੇ  ਲੀੜੇ – ਲੱਤੇ।

ਚੇਲੇ -ਚਪਟੇ  ਤੇ  ਚਮਚੇ ਵੀ
ਖੜਕ  ਪੈਂਦੇ ਨੇ, ਆਪੋ  ਵਿੱਚ,
ਨੇਤਾ ਨੂੰ  ਪ੍ਰਵਾਹ  ਕੋਈ ਨਹੀਂ
ਉਸ ਦੀਆਂ  ਨੇ  ਖ਼ੈਰਾਂ  ਸੱਤੇ।

ਰਿਸ਼ਤੇਦਾਰੀ  ਤੇ  ਯਾਰੀ ਨੂੰ
ਇੱਕਦਮ,ਖੂੰਝੇ ਲਾ ਦਿੰਦੇ ਨੇ,
ਅੰਦਰ ਖਾਤੇ,ਇੱਕੋ ਹੀ ਇਹ
ਸਾਡੇ ਭੇੜ,ਕਰਾਉਣ ਕੁਪੱਤੇ।

ਪਾਣੀ ਵਿਚ  ਮਧਾਣੀ ਪਾ ਕੇ
ਰਿੜਕ ਰਹੇ ਨੇ ਸੋਚ ਅਸਾਡੀ
ਬਣ ਜਾਂਦੇ ਹਾਂ, ਮੂਰਖ ਆਪਾਂ
ਹੋ ਕੇ  ਅੰਨ੍ਹੇ  ਤੇ   ਬੇ – ਮੱਤੇ।

ਹੱਥ ਜੋੜ ਕੇ  ਮਿੱਠਾ  ਬੋਲਣ
ਦਿਲ ਦੇ ਭੇਤ ਕਦੇ ਨਾ ਖੋਲ੍ਹਣ,
ਪੱਤ ਕਿਸੇ ਦੀ, ਰੋਲਣ  ਵਾਲੇ
ਕਈ ਥਾਵਾਂ ਤੇ  ਹੋਏ  ਬੇ-ਪੱਤੇ।

ਇਹ ਧਰਮਾਂ ਦੇ ਵੀ  ਠੇਕੇਦਾਰ
ਘੋਲ- ਮਚੋਲਾ, ਪਾ ਕੇ ਰੱਖਣ,
ਜਦ ਮੈਦਾਨ ‘ਚ ਹਰ ਜਾਂਦੇ ਨੇ
ਤਾਂ ਅੱਗ ਬਬੂਲਾ ਬਣ ਕੇ ਮੱਚੇ।

‘ਸੁਹਲ’ ਕੈਸੇ ਮਹਿਲ ਚੁਬਾਰੇ
ਸੁੱਖ ਨਾ ਪਾਵੇ,ਬਲਖ਼ ਬੁਖਾਰੇ,
ਅੰਨੀਂ ਪ੍ਹੀਵੇ, ਤੇ  ਕੁੱਤੇ  ਚੱਟਣ
ਹੈਨ  ਪਾਖੰਡੀ, ਚੱਟੇ – ਵੱਟੇ।
**
ਮਲਕੀਅਤ ‘ਸੁਹਲ’
ਮੋਬਾ- 9872848610

***
635
***

ਮਲਕੀਅਤ ‘ਸੁਹਲ’
ਮੋਬਾ- 9872848610
ੳਨੋਸ਼ਹਿਰਾ,
ਡਾਕ-ਪੁਲ ਤਿੱਬੜੀ,
ਗੁਰਦਾਸਪੁਰ -143530

 

ਮਲਕੀਅਤ ਸੁਹਲ

ਮਲਕੀਅਤ ‘ਸੁਹਲ’ ਮੋਬਾ- 9872848610 ੳਨੋਸ਼ਹਿਰਾ, ਡਾਕ-ਪੁਲ ਤਿੱਬੜੀ, ਗੁਰਦਾਸਪੁਰ -143530  

View all posts by ਮਲਕੀਅਤ ਸੁਹਲ →