27 July 2024

ਬਾਬੇ ਨਾਨਕ ਦਾ ਵਿਆਹ—ਮਲਕੀਅਤ ‘ਸੁਹਲ’

ਬਾਬੇ ਨਾਨਕ ਦਾ ਵਿਆਹ

ਬਾਬੇ ਨਾਨਕ ਦਾ ਵਿਆਹ
ਸਾਰੇ ਜੱਗ ਨੂੰ ਚੜ੍ਹ ਗਿਆ ਚਾਅ,
ਗੁਰੁ ਨਾਨਕ ਦਾ ਵਿਆਹ।

ਖੁਸ਼ੀ ‘ਚ ਪਿਤਾ ਮਹਿਤਾ ਕਾਲੂ,
ਨਾਨਕ ਨਾਲ ਤੁਰਦਾ ਜਾਵੇ।
ਰੱਬ ਜਿਹੇ ਉਹ ਪੁੱਤ ਨਾਨਕ ਦੀ,
ਲੱਖ – ਲੱਖ ਰੀਝ ਪੁਗਾਵੇ।
ਤ੍ਰਿਪਤਾ ਮਾਂ ਦੀ ਪੂਰੀ ਹੋਈ
ਜਿਹੜੀ ਕੀਤੀ ਦਿਲੋਂ ਦੁਆ,
ਮੇਰੇ ਨਾਨਕ ਦਾ ਵਿਆਹ।
ਸਾਰੇ ਜੱਗ ਨੂੰ ਚੜ੍ਹ ਗਿਆ ਚਾਅ,
ਗੁਰੁ ਨਾਨਕ ਦਾ ਵਿਆਹ।

ਅਠਾਰਾਂ ਸਾਲ ਦੀ ਉੁਮਰ ਹੋਈ,
ਨਾਨਕ ਜੀ ਗਏ ਵਿਆਹੇ।
ਸੁਲਤਾਨਪੁਰ ਲੋਧੀਉਂ ਜੰਝ ਚੜ੍ਹੀ,
ਬਟਾਲੇ ਵਲ ਚਾਲੇ ਪਾਏ।
ਰੀਝਾਂ ਨਾਲ ਭੈਣ ਨਾਨਕੀ,
ਅੱਜ ਹੋ ਗਈ ਦੂਣ-ਸਵਾ,
ਵੀਰੇ ਨਾਨਕ ਦਾ ਵਿਆਹ।
ਸਾਰੇ ਜੱਗ ਨੂੰ ਚੜ੍ਹ ਗਿਆ ਚਾਅ,
ਗੁਰੁ ਨਾਨਕ ਦਾ ਵਿਆਹ।

ਕੱਚੀ ਕੰਧ ਦੇ ਨਾਲ ਬਿਠਾਇਆ,
ਸਿਹਰੇ ਬੱਝੇ ਨਾਨਕ ਨੂੰ।
ਕੁੜੀਆਂ ਕੰਧ ਨੂੰ ਧੱਕਾ ਲਾਇਆ,
ਰੋੜ ਨਾ ਚੁੱਭੇ ਨਾਨਕ ਨੂੰ।
‘ਸੁਹਲ’ ਸੁਲਖ਼ਣੀ ਵਹੁਟੀ ਨੂੰ,
ਮਾਏਂ ਪਾਣੀ ਵਾਰ ਪਿਆ
ਅੱਜ ਸਹੁਰੇ ਘਰ ਦਾ ਚਾਅ
ਸਾਰੇ ਜੱਗ ਨੂੰ ਚੜ੍ਹ ਗਿਆ ਚਾਅ,
ਗੁਰੁ ਨਾਨਕ ਦਾ ਵਿਆਹ।
***
ਮਲਕੀਅਤ ‘ਸੁਹਲ’
ਮੋ- 9872848610
ਨੋਸ਼ਹਿਰਾ ਬਹਾਦਰ (ਤਿੱਬੜੀ) ਗੁਰਦਾਸਪੁਰ
***
864
***

ਮਲਕੀਅਤ ‘ਸੁਹਲ’
ਮੋਬਾ- 9872848610
ੳਨੋਸ਼ਹਿਰਾ,
ਡਾਕ-ਪੁਲ ਤਿੱਬੜੀ,
ਗੁਰਦਾਸਪੁਰ -143530

 

ਮਲਕੀਅਤ ਸੁਹਲ

ਮਲਕੀਅਤ ‘ਸੁਹਲ’ ਮੋਬਾ- 9872848610 ੳਨੋਸ਼ਹਿਰਾ, ਡਾਕ-ਪੁਲ ਤਿੱਬੜੀ, ਗੁਰਦਾਸਪੁਰ -143530  

View all posts by ਮਲਕੀਅਤ ਸੁਹਲ →