1.ਜ਼ਖ਼ਮੀ ਤਲੀਆਂ ਚੁੱਕ ਸਲੀਬਾਂ ਚੱਲੇ ਰਾਮ ਦੁਲਾਰੇ । ਮਜਹਬ ਦੇ ਚੜ ਘੋੜੇ ਪੁੱਜੇ ਸੱਤਾ ਦੇ ਗਲਿਆਰੇ। ਦਿਲ ਵਿਚ ਸਾਂਭੀ ਬੈਠੇ ਹਨ ਉਹ ਧੁੱਖਦੀ ਅਗਨ ਬਥੇਰੀ ਖਿੜ ਖਿੜ ਹੱਸਦੇ ਫੁੱਲਾਂ ਤੇ ਵੀ ਘੋਰ ਉਦਾਸੀ ਛਾਈ ਕੰਬਣ ਦਰਖ਼ਤ ਟੁੱਟਣ ਲਗਰਾਂ ਪੰਛੀ ਦੇਣ ਦੁਹਾਈ ਚੰਗਾ ਘਟ ਤੇ ਮੰਦਾ ਬਹੁਤਾ ਕਰਦੇ ਦੇਸ਼ ਦੇ ਰਹਿਬਰ ਧੰਨ ਕੁਬੇਰਾਂ ਖਾਤਰ ਭੇਜੇ ਸ਼ਾਹੀ ਉੜਨ ਖਟੋਲੇ ਚੋਪੜ ਕੇ ਮੂੰਹ ਰੋਜ ਮੁਰਾਰੀ ਟੀ ਵੀ ਉੱਤੇ ਆਉਂਦਾ ਮੰਜਿਲ ਤੀਕਣ ਪਹੁੰਚਣਗੇ ਕੁਝ ਗਿਣ ਮੀਲਾਂ ਦੇ ਪੱਥਰ 2. ਗੂੰਗੀਆਂ ਤੇਹਾਂ ਨੇ ਆਖਰ ਹੈ ਉਦੋਂ ਤਾਂ ਬੋਲਣਾ। ਲਾਰਿਆਂ ਤੇ ਜੁਮਲਿਆਂ ਨੂੰ ਵਰਤਣਾ ਹੈ ਕਿਸ ਤਰ੍ਹਾਂ ਸੋਚ ਵਿਚ ਹੈ ਪਾਸਕੂ ਤੇ ਖੋਲ ਬੈਠਾ ਜੋ ਦੁਕਾਨ ਵੇਲ ਕੌੜੀ ਲਾ ਰਹੇ ਹਨ ਸਿਰਫਿਰੇ ਕੁਝ ਲੋਕ ਪਰ ਵਹਿਮ ਤੈਨੂੰ ਹੋ ਗਿਆ ਹੈ ਜੇ ਸਿਕੰਦਰ ਹੋਣ ਦਾ ਢੰਗ ਤੇਰੀ ਦੋਸਤੀ ਦਾ ਹੈ ਨਿਰਾਲਾ ਦੋਸਤਾ ਜ਼ਿੰਦਗੀ ਭਰ ਵੇਖੀਆਂ ਹਨ ਤੁਰਸੀਆਂ ਦੁਸ਼ਵਾਰੀਆਂ ਸੇਕ ਜੋ ਮਾਰੂਥਲਾਂ ਦਾ ਇਸ ਹਯਾਤੀ ਝੱਲਿਆ
ਤਾਰ ਬੰਦੀ ਹੋ ਗਈ ਹੈ ਸੀਲ ਬਾਡਰ ਹੋ ਗਏ ਹਨ ਬਾਤ ਮਨ ਦੀ ਕੌਣ ਸੁਣਦਾ ਪਰ ਅਡੰਬਰ ਰੋਜ ਹੁੰਦਾ ਕੌਰਵਾਂ ਦਾ ਰਾਜ ਹੈ ਇਹ ਸੁਕਨੀਆ ਦਾ ਹੈ ਜ਼ਮਾਨਾ ਪੱਥਰਾਂ ਦੇ ਘਰ ਬਣੇ ਹਨ ਕਾਗ਼ਜੀ ਵਿਚ ਫੁੱਲ ਖਿੜੇ ਹਨ ਥਿਰਕਦੀ ਹੈ ਜ਼ਿੰਦਗੀ ਹੁਣ ਬੇਸੁਰੇ ਪਰ ਸਾਜ ਵੱਜਦੇ ਸੋਚਣਾ ਸੀ ਪਰਖਣਾ ਸੀ ਵੋਟ ਜਦ ਤੂੰ ਪਾ ਰਿਹਾ ਸੀ ਦੇਸ਼ ਨੂੰ ਜੋ ਖਾ ਰਹੇ ਨੇ ਵੇਲ ਜ਼ਹਿਰੀ ਲਾ ਰਹੇ ਨੇ ਰੰਜਨਾਂ ਤੂੰ ਸੁਣ ਲਿਆ ਕਰ ਹੈ ਭਲਾ ਚੁੱਪ ਰਹਿਣ ਵਿਚ ਹੀ * ਮੁਸਤਜ਼ਾਦ ਗ਼ਜ਼ਲ 4 ਘੇਰ ਲਈ ਹੈ ਦਿੱਲੀ ਸਾਰੀ , ਹੋਇਆ ਨਵਾਂ ਸਵੇਰਾ, ਵੇਖੋ ਜੇਰਾ । ਬੋਲ ਬੋਲ ਕੇ ਝੂਠ ਜਿਨ੍ਹਾਂ ਨੇ , ਲੋਕਾਂ ਨੂੰ ਭਰਮਾਇਆ, ਨਾ ਸ਼ਰਮਾਇਆ ਧਨਵਾਨਾਂ ਦੇ ਗਹਿਣੇ ਪਾਵੇ , ਦੁੱਲ੍ਹੇ ਦੀ ਸਰਦਾਰੀ, ਅਸੀਂ ਵੰਗਾਰੀ । ਐਰੇ ਗ਼ੈਰੇ ਨੱਥੂ ਖੈਰੇ, ਲੋਕਾਂ ਦੇ ਦੁਰਕਾਰੇ, ਸੁਣ ਲੈ ਪਿਆਰੇ ਨੀਰੋ ਤਾਂ ਬਦਨਾਮ ਬੜਾ ਸੀ, ਨਾ ਬਣ ਉਸ ਦਾ ਚੇਲਾ, ਸੋਚ ਅਕੇਲਾ ਕਲਮਾਂ ਨੇ ਇਤਿਹਾਸ ਇਹ ਲਿਖਣਾ, ਲਿਖਣੇ ਸਭ ਦੇ ਲੇਖੇ , ਜੋ ਉਸ ਵੇਖੇ ਕੀ ਕਹੀਏ ਹੁਣ ਉਸ ਨੂੰ ਰੰਜਨ, ਜਿਸ ਨੇ ਲਾਹੀ ਲੋਈ, ਸ਼ਰਮ ਨਾ ਕੋਈ 5
ਕੈਸੀ ਦਰਿੰਦਗੀ ਇਹ ਜ਼ਾਲਮ ਨਿਜ਼ਾਮ ਦੀ ਹੈ ਮਦਹੋਸ਼ ਨੇ ਨਸ਼ੇ ਵਿਚ ਸੱਤਾ ਜੁ ਹੱਥ ਆਈ ਮਿੱਟੀ ‘ਚ ਰੋਲ਼ ਦਿੱਤੀ ਤਹਿਜ਼ੀਬ ਦੇਸ਼ ਦੀ ਤੇ ਦੁਸ਼ਮਣ ਸਮਾਜ ਦੇ ਇਹ ਕੋਰੇ ਮਨੁੱਖਤਾ ਤੋਂ ਮਿੱਟੀ ਪਲੀਤ ਕੀਤੀ ਇਸ ਦੇਸ਼ ਦੀ ਇਨ੍ਹਾਂ ਨੇ ਕੁਝ ਤਿਲਮਿਲਾ ਰਹੇ ਨੇ, ਕੁਝ ਛਟਪਟਾ ਰਹੇ ਨੇ ਕੁਤਬੇ ਇਨ੍ਹਾਂ ਦਾ ਲਿਖਦੇ ਸ਼ਾਇਰ ਅਗਰ ਤੂੰ ਰੰਜਨ |
*** 21 ਅਕਤੂਬਰ 2021 *** 452 *** |
ਨਾਮ: ਆਤਮਾ ਰਾਮ ਰੰਜਨ
ਜਨਮ ਸਥਾਨ : ਪੰਜਾਬ ਅਤੇ ਹਰਿਆਣਾ ਦੀ ਹਦਾਂ ਨਾਲ ਲਗਦਾ ਚਿੜੀ ਦੇ ਪੂੰਝੇ ਜਿੱਡਾ ਕੁ ਪਿੰਡ ਢਾਣੀ ਨਾਈਆਂ ਵਾਲੀ (ਅਬੋਹਰ) ਜ਼ਿਲ੍ਹਾ ਫ਼ਾਜ਼ਿਲਕਾ ਪੰਜਾਬ
ਪਰਿਵਾਰਕ ਪਿਛੋਕੜ : ਕਿਸਾਨੀ
ਵਿਦਿਅਕ ਯੋਗਤਾ : ਬੀ. ਕਾਮ ( ਐਚ. ਡੀ. ਸੀ ਡਿਪਲੋਮਾ)
ਕਿੱਤਾ : ਸਹਿਕਾਰਤਾ ਵਿਭਾਗ ਪੰਜਾਬ ਵਿਚ 31 ਸੇਵਾ ਨਿਭਾ ਕੇ 2012 ਵਿਚ ਬਤੌਰ ਸਹਾਇਕ ਰਜਿਸਟਰਾਰ ਸੇਵਾ ਮੁਕਤ ਹੋਇਆ ਪੈਨਸ਼ਨਰ।
ਪਰਿਵਾਰਕ ਜਾਣਕਾਰੀ: ਪਤਨੀ ਅਨਿਤਾ, ਪੁੱਤਰ ਰੁਪੇਂਦਰ ਧਰਮ, ਧੀ ਅਨੁਸਿਖਾ ਅਤੇ ਪੋਤੀਆਂ ਰੂਹੀਨ ਅਤੇ ਪਾਵਨੀ ਨਾਲ ਅਬੋਹਰ ਵਿਖੇ ਰਿਆਇਸ਼
ਸਾਹਿਤਕ ਗਤੀਵਿਧੀਆਂ : ਪੰਜਾਬੀ ਮਾਂ ਬੋਲੀ ਦੀ ਝੋਲੀ ਤਿੰਨ ਗ਼ਜ਼ਲ ਸੰਗ੍ਰਹਿ-- ਸੁਪਨਿਆਂ ਦੀ ਸਰਦਲ,ਸਰਦਲਾਂ ਤੋ ਪਾਰ ਅਤੇ ਸ਼ੂਲੀ ਟੁੰਗੇ ਸੂਰਜ ਪਾਇਆ ਹੈ ਤੇ ਕਹਾਣੀ ਸੰਗ੍ਰਹਿ “ਸੁਲਗਦੀ ਥੇਹ” ਪ੍ਰਕਾਸ਼ਿਤ ਹੋ ਰਹੀ ਹੈ।
ਅੰਤਰ ਰਾਸ਼ਟਰੀ ਪੰਜਾਬੀ ਲਿਟਰੇਚਰ ਫੋਰਮ ਨਾਲ ਕਈ ਸਾਲਾ ਤੋ ਜੁੜਿਆ ਹਾਂ।
ਸਾਹਿਤ ਸੱਭਿਆਚਾਰ ਮੰਚ (ਰਜਿ.) ਦੇ ਸਾਹਿਤਕ ਬੁਲਾਰੇ “ਪਰਵਾਜ਼” ਦੀ ਛੇ ਸਾਲ ਤੌਂ ਸੰਪਾਦਨਾ ਕਰ ਰਿਹਾ ਹਾਂ ।